ਦਸਮ ਗਰੰਥ । दसम ग्रंथ ।

Page 470

ਕ੍ਰਿਸਨ ਬਾਚ ਨ੍ਰਿਪ ਸੋ ॥

क्रिसन बाच न्रिप सो ॥

ਸਵੈਯਾ ॥

सवैया ॥

ਛਤ੍ਰੀ ਕਹਾਵਤ ਆਪਨ ਕੋ; ਭਜਿ ਹੋ ਤਬ ਹੀ, ਜਬ ਜੁਧ ਮਚੈਹੋਂ ॥

छत्री कहावत आपन को; भजि हो तब ही, जब जुध मचैहों ॥

ਧੀਰ ਤਬੈ ਲਖਿ ਹੋ ਤੁਮ ਕੋ; ਜਬ ਭੀਰ ਪਰੈ ਇਕ ਤੀਰ ਚਲੈਹੋਂ ॥

धीर तबै लखि हो तुम को; जब भीर परै इक तीर चलैहों ॥

ਮੂਰਛ ਹ੍ਵੈ ਅਬ ਹੀ ਛਿਤ ਮੈ; ਗਿਰਹੋਂ, ਨਹਿ ਸ੍ਯੰਦਨ ਮੈ ਠਹਰੈਹੋਂ ॥

मूरछ ह्वै अब ही छित मै; गिरहों, नहि स्यंदन मै ठहरैहों ॥

ਏਕਹ ਬਾਨ ਲਗੇ ਹਮਰੋ; ਨਭ ਮੰਡਲ ਪੈ ਅਬ ਹੀ ਉਡ ਜੈਹੋਂ ॥੧੮੨੯॥

एकह बान लगे हमरो; नभ मंडल पै अब ही उड जैहों ॥१८२९॥

ਇਉ ਜਬ ਬੈਨ ਕਹੇ ਬ੍ਰਿਜਭੂਖਨ; ਤਉ ਮਨ ਮੈ ਨ੍ਰਿਪ ਕੋਪ ਬਢਾਯੋ ॥

इउ जब बैन कहे ब्रिजभूखन; तउ मन मै न्रिप कोप बढायो ॥

ਸਾਰਥੀ ਆਪਨ ਕੋ ਕਹਿ ਕੈ; ਰਥ ਤਉ ਜਦੁਰਾਇ ਕੀ ਓਰ ਧਵਾਯੋ ॥

सारथी आपन को कहि कै; रथ तउ जदुराइ की ओर धवायो ॥

ਚਾਂਪ ਚਢਾਇ, ਮਹਾ ਰਿਸ ਖਾਇ ਕੈ; ਲੋਹਤਿ ਬਾਨ ਸੁ ਖੈਚ ਚਲਾਯੋ ॥

चांप चढाइ, महा रिस खाइ कै; लोहति बान सु खैच चलायो ॥

ਸ੍ਰੀ ਗਰੁੜਾਸਨਿ ਜਾਨ ਕੈ ਸ੍ਯਾਮ; ਮਨੋ ਦੁਰਬੇ ਕਹੁ ਤਛਕ ਧਾਯੋ ॥੧੮੩੦॥

स्री गरुड़ासनि जान कै स्याम; मनो दुरबे कहु तछक धायो ॥१८३०॥

ਆਵਤ ਤਾ ਸਰ ਕੋ ਲਖਿ ਕੈ; ਬ੍ਰਿਜ ਨਾਇਕ ਆਪਨੇ ਸਸਤ੍ਰ ਸੰਭਾਰੇ ॥

आवत ता सर को लखि कै; ब्रिज नाइक आपने ससत्र स्मभारे ॥

ਕਾਨ ਪ੍ਰਮਾਨ ਲਉ ਖੈਚ ਕਮਾਨ; ਚਲਾਇ ਦਏ ਜਿਨ ਕੇ ਪਰ ਕਾਰੇ ॥

कान प्रमान लउ खैच कमान; चलाइ दए जिन के पर कारे ॥

ਭੂਪ ਸੰਭਾਰ ਕੈ ਢਾਲ ਲਈ; ਤਿਹ ਮਧ ਲਗੇ ਨਹਿ ਜਾਤ ਨਿਕਾਰੇ ॥

भूप स्मभार कै ढाल लई; तिह मध लगे नहि जात निकारे ॥

ਮਾਨਹੁ ਸੂਰਜ ਕੇ ਗ੍ਰਸਬੇ ਕਹੁ; ਰਾਹੁ ਕੇ ਬਾਹਨ ਪੰਖ ਪਸਾਰੇ ॥੧੮੩੧॥

मानहु सूरज के ग्रसबे कहु; राहु के बाहन पंख पसारे ॥१८३१॥

ਭੂਪਤਿ ਪਾਨਿ ਕਮਾਨ ਲਈ; ਬ੍ਰਿਜ ਨਾਇਕ ਕਉ ਲਖਿ ਬਾਨ ਚਲਾਏ ॥

भूपति पानि कमान लई; ब्रिज नाइक कउ लखि बान चलाए ॥

ਇਉ ਛੁਟਕੇ ਕਰ ਕੇ ਬਰ ਤੇ; ਉਪਮਾ ਤਿਹ ਕੀ ਕਬਿ ਸ੍ਯਾਮ ਸੁਨਾਏ ॥

इउ छुटके कर के बर ते; उपमा तिह की कबि स्याम सुनाए ॥

ਮੇਘ ਕੀ ਬੂੰਦਨ ਜਿਉ ਬਰਖੇ ਸਰ; ਸ੍ਰੀ ਬਿਜ ਨਾਥ ਕੇ ਊਪਰਿ ਆਏ ॥

मेघ की बूंदन जिउ बरखे सर; स्री बिज नाथ के ऊपरि आए ॥

ਮਾਨਹੁ ਸੂਰ ਨਹੀ ਸਰ ਸੋ; ਤਿਹ ਭੱਛਨ ਕੋ ਸਲਭਾ ਮਿਲਿ ਧਾਏ ॥੧੮੩੨॥

मानहु सूर नही सर सो; तिह भच्छन को सलभा मिलि धाए ॥१८३२॥

ਜੋ ਸਰ ਭੂਪ ਚਲਾਵਤ ਹੈ; ਤਿਨ ਕੋ ਬ੍ਰਿਜਨਾਇਕ ਕਾਟਿ ਉਤਾਰੇ ॥

जो सर भूप चलावत है; तिन को ब्रिजनाइक काटि उतारे ॥

ਫੋਕਨ ਤੇ ਫਲ ਤੇ ਮਧਿ ਤੇ; ਪਲ ਮੈ ਕਰਿ ਖੰਡਨ ਖੰਡ ਕੈ ਡਾਰੇ ॥

फोकन ते फल ते मधि ते; पल मै करि खंडन खंड कै डारे ॥

ਐਸੀਯ ਭਾਂਤਿ ਪਰੇ ਛਿਤ ਮੈ; ਮਨੋ ਬੀਜ ਕੋ ਈਖ ਕਿਸਾਨ ਨਿਕਾਰੇ ॥

ऐसीय भांति परे छित मै; मनो बीज को ईख किसान निकारे ॥

ਸ੍ਯਾਮ ਕੇ ਬਾਨ ਸਿਚਾਨ ਸਮਾਨ; ਮਨੋ ਅਰਿ ਬਾਨ ਬਿਹੰਗ ਸੰਘਾਰੇ ॥੧੮੩੩॥

स्याम के बान सिचान समान; मनो अरि बान बिहंग संघारे ॥१८३३॥

ਦੋਹਰਾ ॥

दोहरा ॥

ਏਕ ਓਰ ਸ੍ਰੀ ਹਰਿ ਲਰੇ; ਜਰਾਸੰਧਿ ਕੇ ਸੰਗਿ ॥

एक ओर स्री हरि लरे; जरासंधि के संगि ॥

ਦੁਤੀ ਓਰਿ ਬਲਿ ਹਲ ਗਹੇ; ਹਨੀ ਸੈਨ ਚਤੁਰੰਗ ॥੧੮੩੪॥

दुती ओरि बलि हल गहे; हनी सैन चतुरंग ॥१८३४॥

ਸਵੈਯਾ ॥

सवैया ॥

ਬਲਿ ਪਾਨਿ ਲਏ ਸੁ ਕ੍ਰਿਪਾਨ ਸੰਘਾਰਤ; ਬਾਜ ਕਰੀ ਰਥ ਪੈਦਲ ਆਯੋ ॥

बलि पानि लए सु क्रिपान संघारत; बाज करी रथ पैदल आयो ॥

ਮਾਰਿ ਹਰਉਲ ਭਜਾਇ ਦਏ; ਨ੍ਰਿਪ ਗੋਲ ਕੇ ਮਧਿ ਪਰਿਯੋ ਤਬ ਧਾਯੋ ॥

मारि हरउल भजाइ दए; न्रिप गोल के मधि परियो तब धायो ॥

ਏਕ ਕੀਏ ਸੁ ਰਥੀ ਬਿਰਥੀ; ਅਰਿ ਏਕਨ ਕੋ ਬਹੁ ਘਾਇਨ ਘਾਯੋ ॥

एक कीए सु रथी बिरथी; अरि एकन को बहु घाइन घायो ॥

ਸ੍ਯਾਮ ਭਨੈ ਸਬ ਸੂਰਨ ਕੋ; ਇਹ ਭਾਂਤਿ ਹਲੀ ਪੁਰੁਖਤ ਦਿਖਾਯੋ ॥੧੮੩੫॥

स्याम भनै सब सूरन को; इह भांति हली पुरुखत दिखायो ॥१८३५॥

ਕ੍ਰੋਧ ਭਰਿਯੋ ਰਨ ਮੈ ਅਤਿ ਕ੍ਰੂਰ ਸੁ; ਪਾਨ ਕੇ ਬੀਚ ਕ੍ਰਿਪਾਨ ਲੀਏ ॥

क्रोध भरियो रन मै अति क्रूर सु; पान के बीच क्रिपान लीए ॥

ਅਭਿਮਾਨ ਸੋ ਡੋਲਤ ਹੈ ਰਨ ਭੀਤਰ; ਆਨ ਕੋ ਆਨਤ ਹੈ ਨ ਹੀਏ ॥

अभिमान सो डोलत है रन भीतर; आन को आनत है न हीए ॥

ਅਤਿ ਹੀ ਰਸ ਰੁਦ੍ਰ ਕੇ ਬੀਚ ਛਕਿਓ; ਕਬਿ ਸ੍ਯਾਮ ਕਹੈ ਮਦ ਪਾਨਿ ਪੀਏ ॥

अति ही रस रुद्र के बीच छकिओ; कबि स्याम कहै मद पानि पीए ॥

ਬਲਭਦ੍ਰ ਸੰਘਾਰਤ ਸਤ੍ਰ ਫਿਰੈ; ਜਮ ਕੋ ਸੁ ਭਯਾਨਕ ਰੂਪ ਕੀਏ ॥੧੮੩੬॥

बलभद्र संघारत सत्र फिरै; जम को सु भयानक रूप कीए ॥१८३६॥

TOP OF PAGE

Dasam Granth