ਦਸਮ ਗਰੰਥ । दसम ग्रंथ ।

Page 463

ਬਲਭਦ੍ਰ ਇਤੇ ਬਹੁ ਬੀਰ ਹਨੇ; ਬ੍ਰਿਜਨਾਥ ਉਤੈ ਬਹੁ ਸੂਰ ਸੰਘਾਰੇ ॥

बलभद्र इते बहु बीर हने; ब्रिजनाथ उतै बहु सूर संघारे ॥

ਜੋ ਸਭ ਜੀਤ ਫਿਰੇ ਜਗ ਕਉ; ਅਰੁ ਗਾਢ ਪਰੀ ਨ੍ਰਿਪ ਕਾਮ ਸਵਾਰੇ ॥

जो सभ जीत फिरे जग कउ; अरु गाढ परी न्रिप काम सवारे ॥

ਤੇ ਘਨਿ ਸ੍ਯਾਮ ਅਯੋਧਨ ਮੈ; ਬਿਨੁ ਪ੍ਰਾਨ ਕੀਏ ਅਰਿ ਭੂ ਪਰ ਡਾਰੇ ॥

ते घनि स्याम अयोधन मै; बिनु प्रान कीए अरि भू पर डारे ॥

ਇਉ ਉਪਮਾ ਉਪਜੀ ਜੀਯ ਮੈ; ਕਦਲੀ ਮਨੋ ਪਉਨ ਪ੍ਰਚੰਡ ਉਖਾਰੇ ॥੧੭੭੮॥

इउ उपमा उपजी जीय मै; कदली मनो पउन प्रचंड उखारे ॥१७७८॥

ਜੋ ਰਨ ਮੰਡਨ ਸ੍ਯਾਮ ਕੇ ਸੰਗਿ; ਭਲੇ ਨ੍ਰਿਪ ਧਾਮਨ ਕਉ ਤਜਿ ਧਾਏ ॥

जो रन मंडन स्याम के संगि; भले न्रिप धामन कउ तजि धाए ॥

ਏਕ ਰਥੈ ਗਜ ਰਾਜ ਚਢੇ; ਇਕ ਬਾਜਨ ਕੇ ਅਸਵਾਰ ਸੁਹਾਏ ॥

एक रथै गज राज चढे; इक बाजन के असवार सुहाए ॥

ਤੇ ਘਨਿ ਜਿਉ ਬ੍ਰਿਜ ਰਾਜ ਕੇ ਪਉਰਖ; ਪਉਨ ਬਹੈ ਛਿਨ ਮਾਝ ਉਡਾਏ ॥

ते घनि जिउ ब्रिज राज के पउरख; पउन बहै छिन माझ उडाए ॥

ਕਾਇਰ ਭਾਜਤ ਐਸੇ ਕਹੈ; ਅਬ ਪ੍ਰਾਨ ਰਹੈ, ਮਨੋ ਲਾਖਨ ਪਾਇ ॥੧੭੭੯॥

काइर भाजत ऐसे कहै; अब प्रान रहै, मनो लाखन पाइ ॥१७७९॥

ਸ੍ਯਾਮ ਕੇ ਛੂਟਤ ਬਾਨਨ ਚਕ੍ਰ; ਸੁ ਚਕ੍ਰਿਤ ਹੁਇ ਰਥ ਚਕ੍ਰ ਭ੍ਰਮਾਵਤ ॥

स्याम के छूटत बानन चक्र; सु चक्रित हुइ रथ चक्र भ्रमावत ॥

ਏਕ ਬਲੀ ਕੁਲ ਲਾਜ ਲੀਏ; ਦ੍ਰਿੜ ਹੁਇ ਹਰਿ ਕੇ ਸੰਗਿ ਜੂਝ ਮਚਾਵਤ ॥

एक बली कुल लाज लीए; द्रिड़ हुइ हरि के संगि जूझ मचावत ॥

ਅਉਰ ਬਡੇ ਨ੍ਰਿਪ ਲੈ ਨ੍ਰਿਪ ਆਇਸ; ਆਵਤ ਹੈ ਚਲੇ ਗਾਲ ਬਜਾਵਤ ॥

अउर बडे न्रिप लै न्रिप आइस; आवत है चले गाल बजावत ॥

ਬੀਰ ਬਡੇ ਜਦੁਬੀਰ ਕਉ ਦੇਖਨ; ਚਉਪ ਚੜੇ ਲਰਬੇ ਕਹੁ ਧਾਵਤ ॥੧੭੮੦॥

बीर बडे जदुबीर कउ देखन; चउप चड़े लरबे कहु धावत ॥१७८०॥

ਸ੍ਰੀ ਬ੍ਰਿਜਨਾਥ ਤਬੈ ਤਿਨ ਹੀ; ਧਨੁ ਤਾਨ ਕੈ ਬਾਨ ਸਮੂਹ ਚਲਾਵਤ ॥

स्री ब्रिजनाथ तबै तिन ही; धनु तान कै बान समूह चलावत ॥

ਆਇ ਲਗੈ ਭਟ ਏਕਨ ਕਉ; ਨਟ ਸਾਲ ਭਏ ਮਨ ਮੈ ਦੁਖੁ ਪਾਵਤ ॥

आइ लगै भट एकन कउ; नट साल भए मन मै दुखु पावत ॥

ਏਕ ਤੁਰੰਗਨ ਕੀ ਭੁਜ ਬਾਨ; ਲਗੈ ਅਤਿ ਰਾਮ ਮਹਾ ਛਬਿ ਪਾਵਤ ॥

एक तुरंगन की भुज बान; लगै अति राम महा छबि पावत ॥

ਸਾਲ ਮੁਨੀਸ੍ਵਰ ਕਾਟੇ ਹੁਤੇ; ਬ੍ਰਿਜਰਾਜ ਮਨੋ ਤਿਹ ਪੰਖ ਬਨਾਵਤ ॥੧੭੮੧॥

साल मुनीस्वर काटे हुते; ब्रिजराज मनो तिह पंख बनावत ॥१७८१॥

ਚੌਪਈ ॥

चौपई ॥

ਤਬ ਸਭ ਸਤ੍ਰ ਕੋਪ ਮਨਿ ਭਰੇ ॥

तब सभ सत्र कोप मनि भरे ॥

ਘੇਰ ਲਯੋ ਹਰਿ ਨੈਕੁ ਨ ਡਰੇ ॥

घेर लयो हरि नैकु न डरे ॥

ਬਿਬਿਧਾਯੁਧ ਲੈ ਆਹਵ ਕਰੈ ॥

बिबिधायुध लै आहव करै ॥

ਮਾਰ ਮਾਰ ਮੁਖ ਤੇ ਉਚਰੈ ॥੧੭੮੨॥

मार मार मुख ते उचरै ॥१७८२॥

ਸਵੈਯਾ ॥

सवैया ॥

ਕ੍ਰੁਧਤ ਸਿੰਘ ਕ੍ਰਿਪਾਨ ਸੰਭਾਰ ਕੈ; ਸ੍ਯਾਮ ਕੈ ਸਾਮੁਹੇ ਟੇਰਿ ਉਚਾਰਿਓ ॥

क्रुधत सिंघ क्रिपान स्मभार कै; स्याम कै सामुहे टेरि उचारिओ ॥

ਕੇਸ ਗਹੇ ਖੜਗੇਸ ਬਲੀ ਜਬ; ਛਾਡਿ ਦਯੋ ਤਬ ਚਕ੍ਰ ਸੰਭਾਰਿਓ ॥

केस गहे खड़गेस बली जब; छाडि दयो तब चक्र स्मभारिओ ॥

ਗੋਰਸ ਖਾਤ ਗ੍ਵਾਰਿਨ, ਵੈ ਦਿਨ; ਭੂਲ ਗਏ? ਅਬ ਜੁਧ ਬਿਚਾਰਿਓ ॥

गोरस खात ग्वारिन, वै दिन; भूल गए? अब जुध बिचारिओ ॥

ਸ੍ਯਾਮ ਭਨੈ ਜਦੁਬੀਰ ਕਉ ਮਾਨਹੁ; ਬੈਨਨ ਬਾਨਨ ਕੈ ਸੰਗਿ ਮਾਰਿਓ ॥੧੭੮੩॥

स्याम भनै जदुबीर कउ मानहु; बैनन बानन कै संगि मारिओ ॥१७८३॥

ਇਉ ਸੁਨ ਕੈ ਬਤੀਯਾ ਬ੍ਰਿਜ ਨਾਇਕ; ਕੋਪ ਕੀਓ ਕਰਿ ਚਕ੍ਰ ਸੰਭਾਰਿਯੋ ॥

इउ सुन कै बतीया ब्रिज नाइक; कोप कीओ करि चक्र स्मभारियो ॥

ਨੈਕੁ ਭ੍ਰਮਾਇ ਕੈ ਪਾਨ ਬਿਖੈ; ਬਲਿ ਕੈ ਅਰਿ ਗ੍ਰੀਵ ਕੇ ਊਪਰ ਡਾਰਿਯੋ ॥

नैकु भ्रमाइ कै पान बिखै; बलि कै अरि ग्रीव के ऊपर डारियो ॥

ਲਾਗਤ ਸੀਸੁ ਕਟਿਯੋ ਤਿਹ ਕੋ; ਗਿਰ ਭੂਮਿ ਪਰਿਯੋ ਜਸੁ ਸਿਆਮ ਉਚਾਰਿਯੋ ॥

लागत सीसु कटियो तिह को; गिर भूमि परियो जसु सिआम उचारियो ॥

ਤਾਰ ਕੁੰਭਾਰ ਲੈ ਹਾਥ ਬਿਖੈ; ਮਨੋ ਚਾਕ ਕੇ ਕੁੰਭ ਤੁਰੰਤ ਉਤਾਰਿਯੋ ॥੧੭੮੪॥

तार कु्मभार लै हाथ बिखै; मनो चाक के कु्मभ तुरंत उतारियो ॥१७८४॥

ਜੁਧ ਕੀਓ ਬ੍ਰਿਜਨਾਥ ਕੈ ਸਾਥ; ਸੁ ਸਤ੍ਰੁ ਬਿਦਾਰ ਕਹੈ ਜਗ ਜਾ ਕਉ ॥

जुध कीओ ब्रिजनाथ कै साथ; सु सत्रु बिदार कहै जग जा कउ ॥

ਜਾ ਦਸ ਹੂੰ ਦਿਸ ਜੀਤ ਲਈ; ਛਿਨ ਮੈ ਬਿਨੁ ਪ੍ਰਾਨ ਕੀਓ ਹਰਿ ਤਾ ਕਉ ॥

जा दस हूं दिस जीत लई; छिन मै बिनु प्रान कीओ हरि ता कउ ॥

TOP OF PAGE

Dasam Granth