ਦਸਮ ਗਰੰਥ । दसम ग्रंथ ।

Page 462

ਦੋਹਰਾ ॥

दोहरा ॥

ਦ੍ਵੈ ਅਛੂਹਨੀ ਸੈਨ ਰਨਿ; ਦਈ ਸ੍ਯਾਮ ਜਬ ਘਾਇ ॥

द्वै अछूहनी सैन रनि; दई स्याम जब घाइ ॥

ਮੰਤ੍ਰੀ ਸੁਮਤਿ ਸਮੇਤ ਦਲੁ; ਕੋਪ ਪਰਿਓ ਅਰਰਾਇ ॥੧੭੭੦॥

मंत्री सुमति समेत दलु; कोप परिओ अरराइ ॥१७७०॥

ਸਵੈਯਾ ॥

सवैया ॥

ਧਾਇ ਪਰੇ ਕਰਿ ਕੋਪ ਤਬੈ ਭਟ; ਦੈ ਮੁਖ ਢਾਲ ਲਏ ਕਰਵਾਰੈ ॥

धाइ परे करि कोप तबै भट; दै मुख ढाल लए करवारै ॥

ਸਾਮੁਹੇ ਆਇ ਹਠੀ ਹਠਿ ਸਿਉ; ਘਨਿ ਸ੍ਯਾਮ ਕਹਾ ਇਹ ਭਾਂਤਿ ਹਕਾਰੈ ॥

सामुहे आइ हठी हठि सिउ; घनि स्याम कहा इह भांति हकारै ॥

ਮੂਸਲ ਚਕ੍ਰ ਗਦਾ ਗਹਿ ਕੈ; ਸੁ ਹਤੈ ਹਰਿ ਕੌਚ ਉਠੈ ਚਿਨਗਾਰੈ ॥

मूसल चक्र गदा गहि कै; सु हतै हरि कौच उठै चिनगारै ॥

ਮਾਨੋ ਲੁਹਾਰ ਲੀਏ ਘਨ ਹਾਥਨ; ਲੋਹ ਕਰੇਰੇ ਕੋ ਕਾਮ ਸਵਾਰੈ ॥੧੭੭੧॥

मानो लुहार लीए घन हाथन; लोह करेरे को काम सवारै ॥१७७१॥

ਤਉ ਲਗ ਹੀ ਬਰਮਾਕ੍ਰਿਤ ਊਧਵ; ਆਏ ਹੈ ਸ੍ਯਾਮ ਸਹਾਇ ਕੇ ਕਾਰਨ ॥

तउ लग ही बरमाक्रित ऊधव; आए है स्याम सहाइ के कारन ॥

ਅਉਰ ਅਕ੍ਰੂਰ ਲਏ ਸੰਗ ਜਾਦਵ; ਧਾਇ ਪਰਿਓ ਅਰ ਬੀਰ ਬਿਦਾਰਨ ॥

अउर अक्रूर लए संग जादव; धाइ परिओ अर बीर बिदारन ॥

ਸਸਤ੍ਰ ਸੰਭਾਰਿ ਸਭੈ ਅਪੁਨੇ; ਕਬਿ ਸ੍ਯਾਮ ਕਹੈ, ਮੁਖ ਮਾਰਿ ਉਚਾਰਨ ॥

ससत्र स्मभारि सभै अपुने; कबि स्याम कहै, मुख मारि उचारन ॥

ਓਰ ਦੁਹੂੰ ਅਤਿ ਜੁਧੁ ਭਯੋ ਸੁ; ਗਦਾ ਬਰਛੀ ਕਰਵਾਰਿ ਕਟਾਰਨ ॥੧੭੭੨॥

ओर दुहूं अति जुधु भयो सु; गदा बरछी करवारि कटारन ॥१७७२॥

ਆਵਤ ਹੀ ਬਰਮਾਕ੍ਰਿਤ ਜੂ; ਅਰਿ ਸੈਨਹੁ ਤੇ ਸੁ ਘਨੇ ਭਟ ਕੂਟੇ ॥

आवत ही बरमाक्रित जू; अरि सैनहु ते सु घने भट कूटे ॥

ਏਕ ਪਰੇ ਬਿਬ ਖੰਡ ਤਹੀ; ਅਰਿ ਏਕ ਗਿਰੇ ਧਰ ਪੈ ਸਿਰ ਫੂਟੇ ॥

एक परे बिब खंड तही; अरि एक गिरे धर पै सिर फूटे ॥

ਏਕ ਮਹਾ ਬਲਵਾਨ ਕਮਾਨਨ; ਤਾਨਿ ਚਲਾਵਤ ਇਉ ਸਰ ਛੂਟੇ ॥

एक महा बलवान कमानन; तानि चलावत इउ सर छूटे ॥

ਕਾਜ ਬਸੇਰੇ ਕੇ ਰੈਨ ਸਮੇ; ਮਧਿਆਨ ਮਨੋ ਤਰੁ ਪੈ ਖਗ ਟੂਟੇ ॥੧੭੭੩॥

काज बसेरे के रैन समे; मधिआन मनो तरु पै खग टूटे ॥१७७३॥

ਏਕ ਕਬੰਧ ਲੀਏ ਕਰਵਾਰਿ; ਫਿਰੈ ਰਨ ਭੂਮਿ ਕੇ ਭੀਤਰ ਡੋਲਤ ॥

एक कबंध लीए करवारि; फिरै रन भूमि के भीतर डोलत ॥

ਧਾਇ ਪਰੈ ਤਿਹ ਓਰ ਬਲੀ ਭਟ; ਜੋ ਤਿਹ ਕੋ ਲਲਕਾਰ ਕੈ ਬੋਲਤ ॥

धाइ परै तिह ओर बली भट; जो तिह को ललकार कै बोलत ॥

ਏਕ ਪਰੇ ਗਿਰ ਪਾਇ ਕਟੇ; ਉਠਬੇ ਕਹੁ ਬਾਹਨ ਕੋ ਬਲੁ ਤੋਲਤ ॥

एक परे गिर पाइ कटे; उठबे कहु बाहन को बलु तोलत ॥

ਏਕ ਕਟੀ ਭੁਜ ਯੌ ਤਰਫੈ; ਜਲ ਹੀਨ ਜਿਉ ਮੀਨ ਪਰਿਓ ਝਕਝੋਲਤ ॥੧੭੭੪॥

एक कटी भुज यौ तरफै; जल हीन जिउ मीन परिओ झकझोलत ॥१७७४॥

ਏਕ ਕਬੰਧ ਬਿਨਾ ਹਥਿਆਰਨ; ਰਾਮ ਕਹੈ ਰਨ ਮਧਿ ਦਉਰੈ ॥

एक कबंध बिना हथिआरन; राम कहै रन मधि दउरै ॥

ਸੁੰਡਨ ਤੇ ਗਜ ਰਾਜਨ ਕੋ ਗਹਿ; ਕੈ, ਕਰਿ ਕੈ ਬਲ ਸੋ ਝਕਝੋਰੈ ॥

सुंडन ते गज राजन को गहि; कै, करि कै बल सो झकझोरै ॥

ਭੂਮਿ ਗਿਰੇ ਮ੍ਰਿਤ ਅਸ੍ਵਨ ਕੀ; ਦੁਹੂੰ ਹਾਥਨ ਸੋ ਗਹਿ ਗ੍ਰੀਵ ਮਰੋਰੈ ॥

भूमि गिरे म्रित अस्वन की; दुहूं हाथन सो गहि ग्रीव मरोरै ॥

ਸ੍ਯੰਦਨ ਕੇ ਅਸਵਾਰਨ ਕੇ ਸਿਰ; ਏਕ ਚਪੇਟ ਹੀ ਕੇ ਸੰਗਿ ਤੋਰੈ ॥੧੭੭੫॥

स्यंदन के असवारन के सिर; एक चपेट ही के संगि तोरै ॥१७७५॥

ਕੂਦਤ ਹੈ ਰਨ ਮੈ ਭਟ ਏਕ; ਕੁਲਾਚਨ ਦੈ ਕਰਿ ਜੁਧੁ ਕਰੈ ॥

कूदत है रन मै भट एक; कुलाचन दै करि जुधु करै ॥

ਇਕ ਬਾਨ ਕਮਾਨ ਕ੍ਰਿਪਾਨਨ ਤੇ; ਕਬਿ ਰਾਮ ਕਹੈ ਨ ਰਤੀ ਕੁ ਡਰੈ ॥

इक बान कमान क्रिपानन ते; कबि राम कहै न रती कु डरै ॥

ਇਕ ਕਾਇਰ ਤ੍ਰਾਸ ਬਢਾਇ ਚਿਤੈ; ਰਨ ਭੂਮਿ ਹੂੰ ਤੇ ਤਜ ਸਸਤ੍ਰ ਟਰੈ ॥

इक काइर त्रास बढाइ चितै; रन भूमि हूं ते तज ससत्र टरै ॥

ਇਕ ਲਾਜ ਭਰੇ ਪੁਨਿ ਆਇ ਅਰੈ; ਲਰਿ ਕੈ ਮਰ ਕੈ ਗਿਰਿ ਭੂਮਿ ਪਰੈ ॥੧੭੭੬॥

इक लाज भरे पुनि आइ अरै; लरि कै मर कै गिरि भूमि परै ॥१७७६॥

ਬ੍ਰਿਜਭੂਖਨ ਚਕ੍ਰ ਸੰਭਾਰਤ ਹੀ; ਤਬ ਹੀ ਦਲੁ ਬੈਰਨ ਕੇ ਧਸਿ ਕੈ ॥

ब्रिजभूखन चक्र स्मभारत ही; तब ही दलु बैरन के धसि कै ॥

ਬਿਨੁ ਪ੍ਰਾਨ ਕੀਏ ਬਲਵਾਨ ਘਨੇ; ਕਬਿ ਸ੍ਯਾਮ ਭਨੈ ਸੁ ਕਛੂ ਹਸਿ ਕੈ ॥

बिनु प्रान कीए बलवान घने; कबि स्याम भनै सु कछू हसि कै ॥

ਇਕ ਚੂਰਨ ਕੀਨ ਗਦਾ ਗਹਿ ਕੈ; ਇਕ ਪਾਸ ਕੇ ਸੰਗ ਲੀਏ ਕਸਿ ਕੈ ॥

इक चूरन कीन गदा गहि कै; इक पास के संग लीए कसि कै ॥

ਜਦੁਬੀਰ ਅਯੋਧਨ ਮੈ ਬਲ ਕੈ; ਅਰਿ ਬੀਰ ਲੀਏ ਸਬ ਹੀ ਬਸਿ ਕੈ ॥੧੭੭੭॥

जदुबीर अयोधन मै बल कै; अरि बीर लीए सब ही बसि कै ॥१७७७॥

TOP OF PAGE

Dasam Granth