ਦਸਮ ਗਰੰਥ । दसम ग्रंथ ।

Page 464

ਜੋਤਿ ਮਿਲੀ ਤਿਹ ਕੀ ਪ੍ਰਭੁ ਸਿਉ; ਜਿਮ ਦੀਪਕ ਕ੍ਰਾਤਿ ਮਿਲੈ ਰਵਿ ਭਾ ਕਉ ॥

जोति मिली तिह की प्रभु सिउ; जिम दीपक क्राति मिलै रवि भा कउ ॥

ਸੂਰਜ ਮੰਡਲ ਛੇਦ ਕੈ ਭੇਦ ਕੈ; ਪ੍ਰਾਨ ਗਏ ਹਰਿ ਧਾਮ ਦਸਾ ਕਉ ॥੧੭੮੫॥

सूरज मंडल छेद कै भेद कै; प्रान गए हरि धाम दसा कउ ॥१७८५॥

ਸਤ੍ਰੁ ਬਿਦਾਰ ਹਨਿਓ ਜਬ ਹੀ; ਤਬ ਸ੍ਰੀ ਬ੍ਰਿਜਭੂਖਨ ਕੋਪ ਭਰਿਯੋ ਹੈ ॥

सत्रु बिदार हनिओ जब ही; तब स्री ब्रिजभूखन कोप भरियो है ॥

ਸ੍ਯਾਮ ਭਨੇ ਤਜਿ ਕੈ ਸਬ ਸੰਕ; ਨਿਸੰਕ ਹੁਇ ਬੈਰਨ ਮਾਝ ਪਰਿਯੋ ਹੈ ॥

स्याम भने तजि कै सब संक; निसंक हुइ बैरन माझ परियो है ॥

ਭੈਰਵ ਭੂਪ ਸਿਉ ਜੁਧ ਕੀਓ ਸੁ; ਵਹੈ ਛਿਨ ਮੈ ਬਿਨੁ ਪ੍ਰਾਨ ਕਰਿਯੋ ਹੈ ॥

भैरव भूप सिउ जुध कीओ सु; वहै छिन मै बिनु प्रान करियो है ॥

ਭੂਮਿ ਗਿਰਿਯੋ ਰਥ ਤੇ ਇਹ ਭਾਂਤਿ; ਮਨੋ ਨਭ ਤੇ ਗ੍ਰਹ ਟੂਟਿ ਪਰਿਯੋ ਹੈ ॥੧੭੮੬॥

भूमि गिरियो रथ ते इह भांति; मनो नभ ते ग्रह टूटि परियो है ॥१७८६॥

ਏਕ ਭਰੇ ਭਟ ਸ੍ਰੌਨਤ ਸੋ; ਭਭਕਾਰਤ ਘਾਇ ਫਿਰੈ ਰਨਿ ਡੋਲਤ ॥

एक भरे भट स्रौनत सो; भभकारत घाइ फिरै रनि डोलत ॥

ਏਕ ਪਰੇ ਗਿਰ ਕੈ ਧਰਨੀ; ਤਿਨ ਕੇ ਤਨ ਜੰਬੁਕ ਗੀਧ ਕਢੋਲਤ ॥

एक परे गिर कै धरनी; तिन के तन ज्मबुक गीध कढोलत ॥

ਏਕਨ ਕੇ ਮੁਖਿ ਓਠਨ ਆਂਖਨ; ਕਾਗ ਸੁ ਚੋਚਨ ਸਿਉ ਟਕ ਟੋਲਤ ॥

एकन के मुखि ओठन आंखन; काग सु चोचन सिउ टक टोलत ॥

ਏਕਨ ਕੀ ਉਰਿ ਆਂਤਨ ਕੋ ਕਢਿ; ਜੋਗਨਿ ਹਾਥਨ ਸਿਉ ਝਕਝੋਲਤ ॥੧੭੮੭॥

एकन की उरि आंतन को कढि; जोगनि हाथन सिउ झकझोलत ॥१७८७॥

ਮਾਨ ਭਰੇ ਅਸਿ ਪਾਨਿ ਧਰੇ; ਚਹੂੰ ਓਰਨ ਤੇ ਬਹੁਰੋ ਅਰਿ ਆਏ ॥

मान भरे असि पानि धरे; चहूं ओरन ते बहुरो अरि आए ॥

ਸ੍ਰੀ ਜਦੁਬੀਰ ਕੇ ਬੀਰ ਜਿਤੇ; ਕਬਿ ਸ੍ਯਾਮ ਕਹੈ ਇਤ ਤੇ ਤੇਊ ਧਾਏ ॥

स्री जदुबीर के बीर जिते; कबि स्याम कहै इत ते तेऊ धाए ॥

ਬਾਨਨ ਸੈਥਿਨ ਅਉ ਕਰਵਾਰਿ; ਹਕਾਰਿ ਹਕਾਰਿ ਪ੍ਰਹਾਰ ਲਗਾਏ ॥

बानन सैथिन अउ करवारि; हकारि हकारि प्रहार लगाए ॥

ਆਇ ਖਏ ਇਕ ਜੀਤ ਲਏ; ਇਕ ਭਾਜਿ ਗਏ, ਇਕ ਮਾਰਿ ਗਿਰਾਏ ॥੧੭੮੮॥

आइ खए इक जीत लए; इक भाजि गए, इक मारि गिराए ॥१७८८॥

ਜੇ ਭਟ ਆਹਵ ਮੈ ਕਬਹੂੰ; ਅਰਿ ਕੈ ਲਰਿ ਕੈ ਪਗੁ ਏਕ ਨ ਟਾਰੇ ॥

जे भट आहव मै कबहूं; अरि कै लरि कै पगु एक न टारे ॥

ਜੀਤਿ ਫਿਰੈ ਸਭ ਦੇਸਨ ਕਉ; ਸੋਊ ਭਾਜਿ ਗਏ ਜਿਹ ਓਰਿ ਨਿਹਾਰੇ ॥

जीति फिरै सभ देसन कउ; सोऊ भाजि गए जिह ओरि निहारे ॥

ਜੋ ਜਮ ਕੇ ਸੰਗਿ ਜੂਝ ਕਰੈ; ਤਬ ਅੰਤਕ ਤੇ ਨਹਿ ਜਾਤ ਨਿਵਾਰੇ ॥

जो जम के संगि जूझ करै; तब अंतक ते नहि जात निवारे ॥

ਤੇ ਭਟ ਜੂਝਿ ਪਰੇ ਰਨ ਮੈ; ਜਦੁਬੀਰ ਕੇ ਕੋਪ ਕ੍ਰਿਪਾਨ ਕੇ ਮਾਰੇ ॥੧੭੮੯॥

ते भट जूझि परे रन मै; जदुबीर के कोप क्रिपान के मारे ॥१७८९॥

ਏਕ ਹੁਤੋ ਬਲਬੀਰ ਬਡੋ; ਜਦੁਬੀਰ ਲਿਲਾਟ ਮੈ ਬਾਨ ਲਗਾਯੋ ॥

एक हुतो बलबीर बडो; जदुबीर लिलाट मै बान लगायो ॥

ਫੋਕ ਰਹੀ ਗਡਿ ਭਉਹਨਿ ਮੈ; ਸਰੁ ਛੇਦ ਸਭੈ ਸਿਰ ਪਾਰ ਪਰਾਯੋ ॥

फोक रही गडि भउहनि मै; सरु छेद सभै सिर पार परायो ॥

ਸ੍ਯਾਮ ਕਹੈ ਉਪਮਾ ਤਿਹ ਕੀ; ਬਰ ਘਾਇ ਲਗੇ ਬਹੁ ਸ੍ਰੋਨ ਬਹਾਯੋ ॥

स्याम कहै उपमा तिह की; बर घाइ लगे बहु स्रोन बहायो ॥

ਮਾਨਹੁ ਇੰਦ੍ਰ ਪੈ ਕੋਪੁ ਕੀਯੋ; ਸਿਵ ਤੀਸਰੇ ਨੈਨ ਕੋ ਤੇਜ ਦਿਖਾਯੋ ॥੧੭੯੦॥

मानहु इंद्र पै कोपु कीयो; सिव तीसरे नैन को तेज दिखायो ॥१७९०॥

ਜਦੁਬੀਰ ਮਹਾ ਰਨਧੀਰ ਜਬੈ; ਸੁ ਧਵਾਇ ਪਰੇ ਰਥ ਇਉ ਕਹਿ ਕੈ ॥

जदुबीर महा रनधीर जबै; सु धवाइ परे रथ इउ कहि कै ॥

ਬਲਿ ! ਦਛਨ ਓਰਿ ਨਿਹਾਰ, ਕਿਤੋ; ਦਲ ਧਾਯੋ ਹੈ, ਸਸਤ੍ਰ ਸਬੈ ਗਹਿ ਕੈ ॥

बलि ! दछन ओरि निहार, कितो; दल धायो है, ससत्र सबै गहि कै ॥

ਬਤੀਯਾ ਸੁਨਿ ਸੋ ਬ੍ਰਿਜ ਨਾਇਕ ਕੀ; ਹਲ ਸੋ ਬਲਿ ਧਾਇ ਲੀਏ ਚਹਿ ਕੈ ॥

बतीया सुनि सो ब्रिज नाइक की; हल सो बलि धाइ लीए चहि कै ॥

ਤਿਹ ਕੋ ਅਤਿ ਸ੍ਰੋਨ ਪਰਿਓ ਭੂਅ ਮੈ; ਮਨੋ ਸਾਰਸੁਤੀ ਸੁ ਚਲੀ ਬਹਿ ਕੈ ॥੧੭੯੧॥

तिह को अति स्रोन परिओ भूअ मै; मनो सारसुती सु चली बहि कै ॥१७९१॥

ਏਕ ਨਿਹਾਰ ਭਯੋ ਅਤਿ ਆਹਵ; ਸ੍ਯਾਮ ਭਨੈ ਤਜਿ ਕੈ ਰਨ ਭਾਗੇ ॥

एक निहार भयो अति आहव; स्याम भनै तजि कै रन भागे ॥

ਘਾਇਲ ਘੂਮਤ ਏਕ ਫਿਰੈ; ਮਨੋ ਨੀਦ ਘਨੀ ਨਿਸਿ ਕੇ ਕਹੂੰ ਜਾਗੇ ॥

घाइल घूमत एक फिरै; मनो नीद घनी निसि के कहूं जागे ॥

ਪਉਰਖਵੰਤ ਬਡੇ ਭਟ ਏਕ ਸੁ; ਸ੍ਯਾਮ ਸੋ ਜੁਧ ਹੀ ਕਉ ਅਨੁਰਾਗੇ ॥

पउरखवंत बडे भट एक सु; स्याम सो जुध ही कउ अनुरागे ॥

ਏਕ ਤ੍ਯਾਗ ਕੈ ਸਸਤ੍ਰ ਸਬੈ; ਜਦੁਰਾਇ ਕੇ ਆਇ ਕੈ ਪਾਇਨ ਲਾਗੈ ॥੧੭੯੨॥

एक त्याग कै ससत्र सबै; जदुराइ के आइ कै पाइन लागै ॥१७९२॥

TOP OF PAGE

Dasam Granth