ਦਸਮ ਗਰੰਥ । दसम ग्रंथ ।

Page 460

ਕਾਨ੍ਹ ਤੇ ਨ ਡਰੇ ਅਰਿ, ਅਰਰਾਇ ਪਰੇ ਸਬ; ਕਹੈ ਕਬਿ ਸ੍ਯਾਮ, ਲਰਬੇ ਕਉ ਉਮਗਤਿ ਹੈ ॥

कान्ह ते न डरे अरि, अरराइ परे सब; कहै कबि स्याम, लरबे कउ उमगति है ॥

ਰਨ ਮੈ ਅਡੋਲ, ਸ੍ਵਾਮ ਕਾਰ ਜੀ ਅਮੋਲ; ਬੀਰ ਗੋਲ ਤੇ ਨਿਕਸ ਲਰੈ ਕੋਪ ਮੈ ਪਗਤ ਹੈ ॥

रन मै अडोल, स्वाम कार जी अमोल; बीर गोल ते निकस लरै कोप मै पगत है ॥

ਡੋਲਤ ਹੈ ਆਸ ਪਾਸ, ਜੀਤਬੇ ਕੀ ਕਰੈ ਆਸ; ਤ੍ਰਾਸ ਮਨਿ ਨੈਕੁ ਨਹੀ, ਨ੍ਰਿਪ ਕੇ ਭਗਤ ਹੈ ॥

डोलत है आस पास, जीतबे की करै आस; त्रास मनि नैकु नही, न्रिप के भगत है ॥

ਕੰਚਨ ਅਚਲ ਜਿਉ ਅਟਲ ਰਹਿਓ ਜਦੁਬੀਰ; ਤੀਰ ਤੀਰ ਸੂਰਮਾ, ਨਛਤ੍ਰ ਸੇ ਡਿਗਤ ਹੈ ॥੧੭੫੨॥

कंचन अचल जिउ अटल रहिओ जदुबीर; तीर तीर सूरमा, नछत्र से डिगत है ॥१७५२॥

ਸਵੈਯਾ ॥

सवैया ॥

ਇਹ ਭਾਂਤਿ ਇਤੈ ਜਦੁਬੀਰ ਘਿਰਿਓ; ਉਤ ਕੋਪ ਹਲਾਯੁਧ ਬੀਰ ਸੰਘਾਰੇ ॥

इह भांति इतै जदुबीर घिरिओ; उत कोप हलायुध बीर संघारे ॥

ਬਾਨ ਕਮਾਨ ਕ੍ਰਿਪਾਨਨ ਪਾਨਿ; ਧਰੇ, ਬਿਨੁ ਪ੍ਰਾਨ ਪਰੇ ਛਿਤਿ ਮਾਰੇ ॥

बान कमान क्रिपानन पानि; धरे, बिनु प्रान परे छिति मारे ॥

ਟੂਕ ਅਨੇਕ ਕੀਏ ਹਲਿ ਸੋ ਬਲਿ; ਕਾਤੁਰ ਦੇਖਿ ਭਜੇ ਬਿਸੰਭਾਰੇ ॥

टूक अनेक कीए हलि सो बलि; कातुर देखि भजे बिस्मभारे ॥

ਜੀਤਤ ਭਯੋ ਮੁਸਲੀ ਰਨ ਮੈ; ਅਰਿ ਭਾਜਿ ਚਲੇ ਤਬ ਭੂਪ ਨਿਹਾਰੇ ॥੧੭੫੩॥

जीतत भयो मुसली रन मै; अरि भाजि चले तब भूप निहारे ॥१७५३॥

ਚਕ੍ਰਤ ਹੁਇ ਚਿਤ ਬੀਚ ਚਮੂ ਪਤਿ; ਆਪੁਨੀ ਸੈਨ ਕਉ ਬੈਨ ਸੁਨਾਯੋ ॥

चक्रत हुइ चित बीच चमू पति; आपुनी सैन कउ बैन सुनायो ॥

ਭਾਜਤ ਜਾਤ ਕਹਾ ਰਨ ਤੇ? ਭਟ ! ਜੁਧੁ ਨਿਦਾਨ ਸਮੋ ਅਬ ਆਯੋ ॥

भाजत जात कहा रन ते? भट ! जुधु निदान समो अब आयो ॥

ਇਉ ਲਲਕਾਰ ਕਹਿਓ ਦਲ ਕੋ; ਤਬ ਸ੍ਰਉਨਨ ਮੈ ਸਬਹੂੰ ਸੁਨਿ ਪਾਯੋ ॥

इउ ललकार कहिओ दल को; तब स्रउनन मै सबहूं सुनि पायो ॥

ਸਸਤ੍ਰ ਸੰਭਾਰਿ ਫਿਰੇ ਤਬ ਹੀ; ਅਤਿ ਕੋਪ ਭਰੇ ਹਠਿ ਜੁਧੁ ਮਚਾਯੋ ॥੧੭੫੪॥

ससत्र स्मभारि फिरे तब ही; अति कोप भरे हठि जुधु मचायो ॥१७५४॥

ਬੀਰ ਬਡੇ ਰਨਧੀਰ ਸੋਊ; ਜਬ ਆਵਤ ਸ੍ਰੀ ਜਦੁਬੀਰ ਨਿਹਾਰੇ ॥

बीर बडे रनधीर सोऊ; जब आवत स्री जदुबीर निहारे ॥

ਸ੍ਯਾਮ ਭਨੈ ਕਰਿ ਕੋਪ ਤਿਹੀ ਛਿਨ; ਸਾਮੁਹੇ ਹੋਇ ਹਰਿ ਸਸਤ੍ਰ ਪ੍ਰਹਾਰੇ ॥

स्याम भनै करि कोप तिही छिन; सामुहे होइ हरि ससत्र प्रहारे ॥

ਏਕਨ ਕੇ ਕਰ ਕਾਟਿ ਦਏ; ਇਕ ਮੁੰਡ ਬਿਨਾ ਕਰਿ ਭੂ ਪਰਿ ਡਾਰੇ ॥

एकन के कर काटि दए; इक मुंड बिना करि भू परि डारे ॥

ਜੀਤ ਕੀ ਆਸ ਤਜੀ ਅਰਿ ਏਕ; ਨਿਹਾਰ ਕੈ, ਡਾਰਿ ਹਥਿਯਾਰ ਪਧਾਰੇ ॥੧੭੫੫॥

जीत की आस तजी अरि एक; निहार कै, डारि हथियार पधारे ॥१७५५॥

ਦੋਹਰਾ ॥

दोहरा ॥

ਜਬ ਹੀ ਅਤਿ ਦਲ ਭਜਿ ਗਯੋ; ਤਬ ਨ੍ਰਿਪ ਕੀਓ ਉਪਾਇ ॥

जब ही अति दल भजि गयो; तब न्रिप कीओ उपाइ ॥

ਆਪਨ ਮੰਤ੍ਰੀ ਸੁਮਤਿ ਕਉ; ਲੀਨੋ ਨਿਕਟਿ ਬੁਲਾਇ ॥੧੭੫੬॥

आपन मंत्री सुमति कउ; लीनो निकटि बुलाइ ॥१७५६॥

ਦ੍ਵਾਦਸ ਛੂਹਨਿ ਸੈਨ ਅਬ; ਲੈ ਧਾਵਹੁ ਤੁਮ ਸੰਗ ॥

द्वादस छूहनि सैन अब; लै धावहु तुम संग ॥

ਸਸਤ੍ਰ ਅਸਤ੍ਰ ਭੂਪਤਿ ਦਯੋ; ਅਪੁਨੋ ਕਵਚ ਨਿਖੰਗ ॥੧੭੫੭॥

ससत्र असत्र भूपति दयो; अपुनो कवच निखंग ॥१७५७॥

ਸੁਮਤਿ ਚਲਤ ਰਨ ਇਉ ਕਹਿਯੋ; ਸੁਨੀਏ ਬਚਨ ਨ੍ਰਿਪਾਲ ! ॥

सुमति चलत रन इउ कहियो; सुनीए बचन न्रिपाल ! ॥

ਹਰਿ ਹਲਧਰ ਕੇਤਕ ਬਲੀ? ਕਰੋ ਕਾਲ ਕੋ ਕਾਲ ॥੧੭੫੮॥

हरि हलधर केतक बली? करो काल को काल ॥१७५८॥

ਚੌਪਈ ॥

चौपई ॥

ਇਉ ਕਹਿ ਜਰਾਸੰਧਿ ਸਿਉ ਮੰਤ੍ਰੀ ॥

इउ कहि जरासंधि सिउ मंत्री ॥

ਸੰਗ ਲੀਏ ਤਿਹ ਅਧਿਕ ਬਜੰਤ੍ਰੀ ॥

संग लीए तिह अधिक बजंत्री ॥

ਮਾਰੂ ਰਾਗ ਬਜਾਵਤ ਧਾਯੋ ॥

मारू राग बजावत धायो ॥

ਦ੍ਵਾਦਸ ਛੂਹਣਿ ਲੈ ਦਲੁ ਆਯੋ ॥੧੭੫੯॥

द्वादस छूहणि लै दलु आयो ॥१७५९॥

ਦੋਹਰਾ ॥

दोहरा ॥

ਸੰਕਰਖਣ ਹਰਿ ਸੋ ਕਹਿਯੋ; ਕਰੀਐ ਕਵਨ ਉਪਾਇ? ॥

संकरखण हरि सो कहियो; करीऐ कवन उपाइ? ॥

ਸੁਮਤਿ ਮੰਤ੍ਰਿ ਦਲ ਪ੍ਰਬਲ ਲੈ; ਰਨ ਮਧਿ ਪਹੁੰਚਿਯੋ ਆਇ ॥੧੭੬੦॥

सुमति मंत्रि दल प्रबल लै; रन मधि पहुंचियो आइ ॥१७६०॥

ਸੋਰਠਾ ॥

सोरठा ॥

ਤਬ ਬੋਲਿਓ ਜਦੁਬੀਰ; ਢੀਲ ਤਜੋ ਬਲਿ ! ਹਲਿ ਗਹੋ ॥

तब बोलिओ जदुबीर; ढील तजो बलि ! हलि गहो ॥

ਰਹੀਯੋ ਤੁਮ ਮਮ ਤੀਰ; ਆਗੈ ਪਾਛੈ ਜਾਹੁ ਜਿਨਿ ॥੧੭੬੧॥

रहीयो तुम मम तीर; आगै पाछै जाहु जिनि ॥१७६१॥

TOP OF PAGE

Dasam Granth