ਦਸਮ ਗਰੰਥ । दसम ग्रंथ ।

Page 459

ਸ੍ਯਾਮ ਕੀ ਓਰ ਤੇ ਬਾਨ ਛੁਟੇ; ਨ੍ਰਿਪ ਕੇ ਦਲ ਕੇ ਬਹੁ ਬੀਰਨ ਘਾਏ ॥

स्याम की ओर ते बान छुटे; न्रिप के दल के बहु बीरन घाए ॥

ਜੇਤਿਕ ਆਇ ਭਿਰੇ ਹਰਿ ਸੋ; ਛਿਨ ਬੀਚ ਤੇਊ ਜਮ ਧਾਮਿ ਪਠਾਏ ॥

जेतिक आइ भिरे हरि सो; छिन बीच तेऊ जम धामि पठाए ॥

ਕਉਤੁਕ ਦੇਖ ਕੈ ਯੌ ਰਨ ਮੈ; ਅਤਿ ਆਤੁਰ ਹੁਇ ਤਿਨ ਬੈਨ ਸੁਨਾਏ ॥

कउतुक देख कै यौ रन मै; अति आतुर हुइ तिन बैन सुनाए ॥

ਆਵਨ ਦੇਹੁ ਅਬੈ ਹਮ ਲਉ; ਨ੍ਰਿਪ ਐਸੇ ਕਹਿਓ ਸਿਗਰੇ ਸਮਝਾਏ ॥੧੭੪੫॥

आवन देहु अबै हम लउ; न्रिप ऐसे कहिओ सिगरे समझाए ॥१७४५॥

ਭੂਪ ਲਖਿਓ ਹਰਿ ਆਵਤ ਹੀ; ਸੰਗ ਲੈ ਪ੍ਰਿਤਨਾ ਤਬ ਆਪੁ ਹੀ ਧਾਯੋ ॥

भूप लखिओ हरि आवत ही; संग लै प्रितना तब आपु ही धायो ॥

ਆਗੇ ਕੀਏ ਨਿਜ ਲੋਗ ਸਬੈ; ਤਬ ਲੈ ਕਰ ਮੋ ਬਰ ਸੰਖ ਬਜਾਯੋ ॥

आगे कीए निज लोग सबै; तब लै कर मो बर संख बजायो ॥

ਸ੍ਯਾਮ ਭਨੈ ਤਿਹ ਆਹਵ ਮੈ; ਅਤਿ ਹੀ ਮਨ ਭੀਤਰ ਕੋ ਡਰ ਪਾਯੋ ॥

स्याम भनै तिह आहव मै; अति ही मन भीतर को डर पायो ॥

ਤਾ ਧੁਨਿ ਕੋ ਸੁਨਿ ਕੈ ਬਰ ਬੀਰਨ; ਕੇ ਚਿਤਿ ਮਾਨਹੁ ਚਾਉ ਬਢਾਯੋ ॥੧੭੪੬॥

ता धुनि को सुनि कै बर बीरन; के चिति मानहु चाउ बढायो ॥१७४६॥

ਦੋਹਰਾ ॥

दोहरा ॥

ਜਰਾਸੰਧਿ ਕੀ ਅਤਿ ਚਮੂੰ; ਉਮਡੀ ਕ੍ਰੋਧ ਬਢਾਇ ॥

जरासंधि की अति चमूं; उमडी क्रोध बढाइ ॥

ਧਨੁਖ ਬਾਨ ਹਰਿ ਪਾਨਿ ਲੈ; ਛਿਨ ਮੈ ਦੀਨੀ ਘਾਇ ॥੧੭੪੭॥

धनुख बान हरि पानि लै; छिन मै दीनी घाइ ॥१७४७॥

ਸਵੈਯਾ ॥

सवैया ॥

ਜਦੁਬੀਰ ਕਮਾਨ ਤੇ ਬਾਨ ਛੁਟੇ; ਅਵਸਾਨ ਗਏ ਲਖਿ ਸਤ੍ਰਨ ਕੇ ॥

जदुबीर कमान ते बान छुटे; अवसान गए लखि सत्रन के ॥

ਗਜਰਾਜ ਮਰੇ ਗਿਰ ਭੂਮਿ ਪਰੇ; ਮਨੋ ਰੂਖ ਕਟੇ ਕਰਵਤ੍ਰਨ ਕੇ ॥

गजराज मरे गिर भूमि परे; मनो रूख कटे करवत्रन के ॥

ਰਿਪੁ ਕਉਨ ਗਨੇ? ਜੁ ਹਨੇ ਤਿਹ ਠਾਂ; ਮੁਰਝਾਇ ਗਿਰੇ ਸਿਰ ਛਤ੍ਰਨ ਕੇ ॥

रिपु कउन गने? जु हने तिह ठां; मुरझाइ गिरे सिर छत्रन के ॥

ਰਨ ਮਾਨੋ ਸਰੋਵਰਿ, ਆਂਧੀ ਬਹੈ; ਟੁਟਿ ਫੂਲ ਪਰੇ ਸਤ ਪਤ੍ਰਨ ਕੇ ॥੧੭੪੮॥

रन मानो सरोवरि, आंधी बहै; टुटि फूल परे सत पत्रन के ॥१७४८॥

ਘਾਇ ਲਗੇ ਇਕ ਘੂਮਤ ਘਾਇਲ; ਸ੍ਰਉਨ ਸੋ ਏਕ ਫਿਰੈ ਚੁਚਵਾਤੇ ॥

घाइ लगे इक घूमत घाइल; स्रउन सो एक फिरै चुचवाते ॥

ਏਕ ਨਿਹਾਰ ਕੈ ਡਾਰਿ ਹਥੀਆਰ; ਭਜੈ ਬਿਸੰਭਾਰ ਗਈ ਸੁਧਿ ਸਾਤੇ ॥

एक निहार कै डारि हथीआर; भजै बिस्मभार गई सुधि साते ॥

ਦੈ ਰਨ ਪੀਠ ਮਰੈ ਲਰ ਕੈ; ਤਿਹ ਮਾਸ ਕੋ ਜੰਬੁਕ ਗੀਧ ਨ ਖਾਤੇ ॥

दै रन पीठ मरै लर कै; तिह मास को ज्मबुक गीध न खाते ॥

ਬੋਲਤ ਬੀਰ ਸੁ ਏਕ ਫਿਰੈ; ਮਨੋ ਡੋਲਤ ਕਾਨਨ ਮੈ ਗਜ ਮਾਤੇ ॥੧੭੪੯॥

बोलत बीर सु एक फिरै; मनो डोलत कानन मै गज माते ॥१७४९॥

ਪਾਨਿ ਕ੍ਰਿਪਾਨ ਗਹੀ ਘਨਿ ਸ੍ਯਾਮ; ਬਡੇ ਰਿਪੁ ਤੇ ਬਿਨੁ ਪ੍ਰਾਨ ਕੀਏ ॥

पानि क्रिपान गही घनि स्याम; बडे रिपु ते बिनु प्रान कीए ॥

ਗਜ ਬਾਜਨ ਕੇ ਅਸਵਾਰ ਹਜਾਰ; ਮੁਰਾਰਿ ਸੰਘਾਰਿ ਬਿਦਾਰਿ ਦੀਏ ॥

गज बाजन के असवार हजार; मुरारि संघारि बिदारि दीए ॥

ਅਰਿ ਏਕਨ ਕੇ ਸਿਰ ਕਾਟਿ ਦਏ; ਇਕ ਬੀਰਨ ਕੇ ਦਏ ਫਾਰਿ ਹੀਏ ॥

अरि एकन के सिर काटि दए; इक बीरन के दए फारि हीए ॥

ਮਨੋ ਕਾਲ ਸਰੂਪ ਕਰਾਲ ਲਖਿਓ ਹਰਿ; ਸਤ੍ਰ ਭਜੇ ਇਕ ਮਾਰ ਲੀਏ ॥੧੭੫੦॥

मनो काल सरूप कराल लखिओ हरि; सत्र भजे इक मार लीए ॥१७५०॥

ਕਬਿਤੁ ॥

कबितु ॥

ਰੋਸ ਭਰੇ ਬਹੁਰੋ, ਧਨੁਖ ਬਾਨ ਪਾਨਿ ਲੀਨੋ; ਰਿਪਨ ਸੰਘਾਰਤ ਇਉ ਕਮਲਾ ਕੋ ਕੰਤੁ ਹੈ ॥

रोस भरे बहुरो, धनुख बान पानि लीनो; रिपन संघारत इउ कमला को कंतु है ॥

ਕੇਤੇ ਗਜ ਮਾਰੇ, ਰਥੀ ਬਿਰਥੀ ਕਰਿ ਡਾਰੇ ਕੇਤੇ; ਐਸੇ ਭਯੋ ਜੁਧੁ ਮਾਨੋ ਕੀਨੋ ਰੁਦ੍ਰ ਅੰਤੁ ਹੈ ॥

केते गज मारे, रथी बिरथी करि डारे केते; ऐसे भयो जुधु मानो कीनो रुद्र अंतु है ॥

ਸੈਥੀ ਚਮਕਾਵਤ, ਚਲਾਵਤ ਸੁਦਰਸਨ ਕੋ; ਕਹੈ ਕਬਿ ਰਾਮ ਸ੍ਯਾਮ ਐਸੋ ਤੇਜਵੰਤੁ ਹੈ ॥

सैथी चमकावत, चलावत सुदरसन को; कहै कबि राम स्याम ऐसो तेजवंतु है ॥

ਸ੍ਰਉਨਤ ਰੰਗੀਨ ਪਟ, ਸੁਭਟ ਪ੍ਰਬੀਨ ਰਨ; ਫਾਗੁ ਖੇਲ ਪੌਢ ਰਹੇ, ਮਾਨੋ ਬਡੇ ਸੰਤ ਹੈ ॥੧੭੫੧॥

स्रउनत रंगीन पट, सुभट प्रबीन रन; फागु खेल पौढ रहे, मानो बडे संत है ॥१७५१॥

TOP OF PAGE

Dasam Granth