ਦਸਮ ਗਰੰਥ । दसम ग्रंथ ।

Page 1268

ਇਕ ਦਿਨ ਅਰਧ ਨਿਸਾ ਜਬ ਭਈ ॥

इक दिन अरध निसा जब भई ॥

ਜਾਰ ਧਾਮ ਨਾਇਨ ਵਹ ਗਈ ॥

जार धाम नाइन वह गई ॥

ਚੌਕੀਦਾਰਨ ਗਹਿ ਤਾ ਕੌ ਲਿਯ ॥

चौकीदारन गहि ता कौ लिय ॥

ਨਾਕ ਕਾਟਿ ਕਰ ਬਹੁਰਿ ਛਾਡਿ ਦਿਯ ॥੪॥

नाक काटि कर बहुरि छाडि दिय ॥४॥

ਨਾਇਨਿ ਕਟੀ ਨਾਕ ਲੈ ਕੈ ਕਰ ॥

नाइनि कटी नाक लै कै कर ॥

ਫਿਰਿ ਆਈ ਨ੍ਰਿਪ ਕੇ ਭੀਤਰ ਘਰ ॥

फिरि आई न्रिप के भीतर घर ॥

ਤਬ ਨ੍ਰਿਪ ਰੋਮ ਮੂੰਡਬੇ ਕਾਜਾ ॥

तब न्रिप रोम मूंडबे काजा ॥

ਮਾਗ੍ਯੋ ਤੁਰਤੁ ਉਸਤਰਾ ਰਾਜਾ ॥੫॥

माग्यो तुरतु उसतरा राजा ॥५॥

ਤਬ ਤਿਨ ਵਹੈ ਉਸਤਰਾ ਦੀਯੋ ॥

तब तिन वहै उसतरा दीयो ॥

ਜਾ ਪਰ ਬਾਢਿ ਨ ਕਬਹੂੰ ਕੀਯੋ ॥

जा पर बाढि न कबहूं कीयो ॥

ਨਿਰਖਿ ਨ੍ਰਿਪਤਿ ਤਿਹ ਅਧਿਕ ਰਿਸਾਯੋ ॥

निरखि न्रिपति तिह अधिक रिसायो ॥

ਗਹਿ ਤਾ ਤ੍ਰਿਯ ਕੀ ਓਰ ਚਲਾਯੋ ॥੬॥

गहि ता त्रिय की ओर चलायो ॥६॥

ਤਬ ਤ੍ਰਿਯ ਹਾਇ ਹਾਇ ਕਹਿ ਉਠੀ ॥

तब त्रिय हाइ हाइ कहि उठी ॥

ਕਾਟਿ ਨਾਕ ਰਾਜਾ ਜੂ ਸੁਟੀ ॥

काटि नाक राजा जू सुटी ॥

ਤਬ ਰਾਜਾ ਹੇਰਨ ਤਿਹ ਧਾਯੋ ॥

तब राजा हेरन तिह धायो ॥

ਸ੍ਰੋਨ ਪੁਲਤ ਲਖਿ ਮੁਖ ਬਿਸਮਾਯੋ ॥੭॥

स्रोन पुलत लखि मुख बिसमायो ॥७॥

ਹਾਹਾ ਪਦ ਤਬ ਨ੍ਰਿਪਤਿ ਉਚਾਰਾ ॥

हाहा पद तब न्रिपति उचारा ॥

ਮੈ ਨਹਿ ਐਸੇ ਭੇਦ ਬਿਚਾਰਾ ॥

मै नहि ऐसे भेद बिचारा ॥

ਨਿਰਖਹੁ ਤਾ ਤ੍ਰਿਯ ਕੀ ਚਤੁਰਈ ॥

निरखहु ता त्रिय की चतुरई ॥

ਰਾਜਾ ਮੂੰਡ ਬੁਰਾਈ ਦਈ ॥੮॥

राजा मूंड बुराई दई ॥८॥

ਦੋਹਰਾ ॥

दोहरा ॥

ਭੇਦ ਅਭੇਦ ਕੌ ਤਿਨ ਨ੍ਰਿਪਤਿ; ਕਿਯਾ ਨ ਹ੍ਰਿਦੈ ਬਿਚਾਰ ॥

भेद अभेद कौ तिन न्रिपति; किया न ह्रिदै बिचार ॥

ਤਾਹਿ ਬੁਰਾਈ ਸਿਰ ਦਈ; ਨਾਕ ਕਟਾਈ ਨਾਰਿ ॥੯॥

ताहि बुराई सिर दई; नाक कटाई नारि ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੇਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੩॥੫੯੫੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ तेरह चरित्र समापतम सतु सुभम सतु ॥३१३॥५९५८॥अफजूं॥


ਚੌਪਈ ॥

चौपई ॥

ਦਛਿਨ ਸੈਨ ਸੁ ਦਛਿਨ ਨ੍ਰਿਪ ਇਕ ॥

दछिन सैन सु दछिन न्रिप इक ॥

ਸਾਸਤ੍ਰ ਸਿਮ੍ਰਿਤ ਜਾਨਤ ਥੋ ਨਿਕ ॥

सासत्र सिम्रित जानत थो निक ॥

ਸਦਨ ਸੁ ਦਛਿਨ ਦੇ ਤਿਹ ਦਾਰਾ ॥

सदन सु दछिन दे तिह दारा ॥

ਜਨੁ ਸਸਿ ਚੜਿਯੋ ਗਗਨ ਮੰਝਾਰਾ ॥੧॥

जनु ससि चड़ियो गगन मंझारा ॥१॥

ਅਪ੍ਰਮਾਨ ਰਾਨੀ ਕੀ ਥੀ ਛਬਿ ॥

अप्रमान रानी की थी छबि ॥

ਨਿਰਖਿ ਪ੍ਰਭਾ ਜਿਹ ਰਹਤ ਭਾਨ ਦਬਿ ॥

निरखि प्रभा जिह रहत भान दबि ॥

ਰਾਜਾ ਅਧਿਕ ਆਸਕਤ ਤਾ ਪਰਿ ॥

राजा अधिक आसकत ता परि ॥

ਜਿਹ ਬਿਧਿ ਅਲਿ ਪੰਖੁਰੀ ਕਮਲ ਕਰਿ ॥੨॥

जिह बिधि अलि पंखुरी कमल करि ॥२॥

ਤਹਾ ਸਾਹ ਕੀ ਹੁਤੀ ਦੁਲਾਰੀ ॥

तहा साह की हुती दुलारी ॥

ਤਿਨ ਰਾਜਾ ਕੀ ਪ੍ਰਭਾ ਨਿਹਾਰੀ ॥

तिन राजा की प्रभा निहारी ॥

ਸ੍ਰੀ ਸੁ ਕੁਮਾਰ ਦੇਇ ਤਿਹ ਨਾਮਾ ॥

स्री सु कुमार देइ तिह नामा ॥

ਜਿਹ ਸੀ ਭਈ ਨ ਮਹਿ ਮਹਿ ਬਾਮਾ ॥੩॥

जिह सी भई न महि महि बामा ॥३॥

ਚਿਤ ਮਹਿ ਸਾਹ ਸੁਤਾ ਯੌ ਕਹਿਯੋ ॥

चित महि साह सुता यौ कहियो ॥

ਜਬ ਤਿਹ ਹੇਰਿ ਅਟਕ ਮਨ ਰਹਿਯੋ ॥

जब तिह हेरि अटक मन रहियो ॥

ਕੌਨ ਜਤਨ ਜਾ ਤੇ ਨ੍ਰਿਪ ਪਾਊ ॥

कौन जतन जा ते न्रिप पाऊ ॥

ਚਿਤ ਤੇ ਤ੍ਰਿਯ ਪਹਿਲੀ ਬਿਸਰਾਊ ॥੪॥

चित ते त्रिय पहिली बिसराऊ ॥४॥

ਬਸਤ੍ਰਤਿ ਉਤਮ ਸਕਲ ਉਤਾਰੇ ॥

बसत्रति उतम सकल उतारे ॥

ਮੇਖਲਾਦਿ ਤਨ ਮੋ ਪਟ ਧਾਰੇ ॥

मेखलादि तन मो पट धारे ॥

ਤਾ ਕੇ ਧੂਮ ਦ੍ਵਾਰ ਪਰ ਡਾਰਿਯੋ ॥

ता के धूम द्वार पर डारियो ॥

ਇਸਤ੍ਰੀ ਪੁਰਖ ਨ ਕਿਨੂੰ ਬਿਚਾਰਿਯੋ ॥੫॥

इसत्री पुरख न किनूं बिचारियो ॥५॥

ਕੇਤਿਕ ਦਿਵਸ ਬੀਤ ਜਬ ਗਏ ॥

केतिक दिवस बीत जब गए ॥

ਲਖਨ ਨਗਰ ਨਿਕਸਤ ਪ੍ਰਭ ਭਏ ॥

लखन नगर निकसत प्रभ भए ॥

ਭਾਖਾ ਸੁਨਨ ਸਭਨ ਕੀ ਕਾਜਾ ॥

भाखा सुनन सभन की काजा ॥

ਅਤਿਥ ਭੇਸ ਧਰਿ ਨਿਕਸਿਯੋ ਰਾਜਾ ॥੬॥

अतिथ भेस धरि निकसियो राजा ॥६॥

ਤਿਨ ਤ੍ਰਿਯ ਭੇਸ ਅਤਿਥ ਕੋ ਧਰਿ ਕੈ ॥

तिन त्रिय भेस अतिथ को धरि कै ॥

ਬਚਨ ਉਚਾਰਿਯੋ ਨ੍ਰਿਪਹਿ ਨਿਹਰਿ ਕੈ ॥

बचन उचारियो न्रिपहि निहरि कै ॥

ਕਹ ਭਯੋ ਰਾਜਾ ਮੂਰਖ ਮਤਿ ਕੌ? ॥

कह भयो राजा मूरख मति कौ? ॥

ਭਲੀ ਬੁਰੀ ਜਾਨਤ ਨਹਿ ਗਤਿ ਕੌ ॥੭॥

भली बुरी जानत नहि गति कौ ॥७॥

TOP OF PAGE

Dasam Granth