ਦਸਮ ਗਰੰਥ । दसम ग्रंथ ।

Page 1170

ਕੁਬਚ ਸੁਨੇ ਤ੍ਰਿਯ ਭਈ ਬਿਮਨ ਮਨ ॥

कुबच सुने त्रिय भई बिमन मन ॥

ਅਮਿਤ ਕੋਪ ਜਾਗਾ ਤਾ ਕੇ ਤਨ ॥

अमित कोप जागा ता के तन ॥

ਜਿਹ ਪਤਿ ਕੋ ਮੁਹਿ ਤ੍ਰਾਸ ਦਿਖਾਰੈ ॥

जिह पति को मुहि त्रास दिखारै ॥

ਤੌ ਮੈ ਜੌ ਸੋਈ ਤੁਹਿ ਮਾਰੈ ॥੧੫॥

तौ मै जौ सोई तुहि मारै ॥१५॥

ਯੌ ਕਹਿ ਕੈ ਤਿਹ ਪਕਰਿ ਨਿਕਾਰਿਯੋ ॥

यौ कहि कै तिह पकरि निकारियो ॥

ਪਠੈ ਸਹਚਰੀ ਨਾਥ ਹਕਾਰਿਯੋ ॥

पठै सहचरी नाथ हकारियो ॥

ਭੂਤ ਭਾਖਿ ਤਿਹ ਦਿਯੋ ਦਿਖਾਈ ॥

भूत भाखि तिह दियो दिखाई ॥

ਨ੍ਰਿਪ ਕੇ ਅਤਿ ਚਿਤ ਚਿੰਤ ਉਪਜਾਈ ॥੧੬॥

न्रिप के अति चित चिंत उपजाई ॥१६॥

ਦੋਹਰਾ ॥

दोहरा ॥

ਸੁਨ ਰਾਜਾ ਜੋ ਤਸਕਰਨ; ਹਨ੍ਯੋ ਸਾਹ ਕੋ ਪੂਤ ॥

सुन राजा जो तसकरन; हन्यो साह को पूत ॥

ਸੋ ਮੇਰੇ ਗ੍ਰਿਹ ਪ੍ਰਗਟਿਯੋ; ਹੇਰਹੁ ਹ੍ਵੈ ਕਰਿ ਭੂਤ ॥੧੭॥

सो मेरे ग्रिह प्रगटियो; हेरहु ह्वै करि भूत ॥१७॥

ਚੌਪਈ ॥

चौपई ॥

ਨ੍ਰਿਪ ਤਬ ਕਹੀ, ਗਾਡਿ ਇਹ ਡਾਰੋ ॥

न्रिप तब कही, गाडि इह डारो ॥

ਯਾਹਿ ਨ ਰਾਖੋ, ਤੁਰਤ ਸੰਘਾਰੋ ॥

याहि न राखो, तुरत संघारो ॥

ਪਾਵਕ ਭਏ ਪਲੀਤਾ ਜਰਿਯਹਿ ॥

पावक भए पलीता जरियहि ॥

ਸਾਹੁ ਪੁਤ੍ਰ ਕੇ ਸਿਰ ਪਰ ਡਰਿਯਹਿ ॥੧੮॥

साहु पुत्र के सिर पर डरियहि ॥१८॥

ਹਾ ਹਾ ਸਬਦ ਬਹੁਤ ਕਰਿ ਰਹਿਯੋ ॥

हा हा सबद बहुत करि रहियो ॥

ਭੇਦ ਅਭੇਦ ਨ੍ਰਿਪ ਮੂੜ ਨ ਲਹਿਯੋ ॥

भेद अभेद न्रिप मूड़ न लहियो ॥

ਨਿਰਖਹੁ, ਕਾ ਤ੍ਰਿਯ ਚਰਿਤ ਸੁਧਾਰਿਯੋ? ॥

निरखहु, का त्रिय चरित सुधारियो? ॥

ਸਾਹ ਪੂਤ, ਕਰਿ ਭੂਤ ਸੰਘਾਰਿਯੋ ॥੧੯॥

साह पूत, करि भूत संघारियो ॥१९॥

ਤਰੁਨਿਨ ਕਰ ਹਿਯਰੋ ਨਹਿ ਦੀਜੈ ॥

तरुनिन कर हियरो नहि दीजै ॥

ਤਿਨ ਕੋ ਚੋਰਿ ਸਦਾ ਚਿਤ ਲੀਜੈ ॥

तिन को चोरि सदा चित लीजै ॥

ਤ੍ਰਿਯ ਕੋ ਕਛੁ ਬਿਸ੍ਵਾਸ ਨ ਕਰਿਯੈ ॥

त्रिय को कछु बिस्वास न करियै ॥

ਤ੍ਰਿਯ ਚਰਿਤ੍ਰ ਤੇ ਜਿਯ ਅਤਿ ਡਰਿਯੈ ॥੨੦॥

त्रिय चरित्र ते जिय अति डरियै ॥२०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਚਾਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੯॥੪੬੯੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ उनचास चरित्र समापतम सतु सुभम सतु ॥२४९॥४६९६॥अफजूं॥


ਚੌਪਈ ॥

चौपई ॥

ਅਜਿਤਾਵਤੀ ਨਗਰ ਇਕ ਸੋਹੈ ॥

अजितावती नगर इक सोहै ॥

ਅਜਿਤ ਸਿੰਘ ਰਾਜਾ ਤਹ ਕੋ ਹੈ ॥

अजित सिंघ राजा तह को है ॥

ਅਜਿਤ ਮੰਜਰੀ ਗ੍ਰਿਹ ਜਾ ਕੇ ਤ੍ਰਿਯ ॥

अजित मंजरी ग्रिह जा के त्रिय ॥

ਮਨ ਕ੍ਰਮ ਬਚ ਜਿਨ ਬਸਿ ਕੀਨਾ ਪਿਯ ॥੧॥

मन क्रम बच जिन बसि कीना पिय ॥१॥

ਭੁਜੰਗ ਮਤੀ ਤਾ ਕੀ ਦੁਹਿਤਾ ਇਕ ॥

भुजंग मती ता की दुहिता इक ॥

ਪੜੀ ਕੋਕ ਬ੍ਯਾਕਰਨ ਸਾਸਤ੍ਰਨਿਕ ॥

पड़ी कोक ब्याकरन सासत्रनिक ॥

ਭਾਗਵਾਨ ਸੁੰਦਰਿ ਅਤਿ ਗੁਨੀ ॥

भागवान सुंदरि अति गुनी ॥

ਜਾ ਸਮ ਲਖੀ ਨ ਕਾਨਨ ਸੁਨੀ ॥੨॥

जा सम लखी न कानन सुनी ॥२॥

ਸਾਹ ਪੁਤ੍ਰ ਬ੍ਰਿਖਭ ਧੁਜਿ ਇਕ ਤਹਿ ॥

साह पुत्र ब्रिखभ धुजि इक तहि ॥

ਰੂਪ ਸੀਲ ਸੁਚਿ ਬ੍ਰਤਤਾ ਜਾ ਮਹਿ ॥

रूप सील सुचि ब्रतता जा महि ॥

ਤੇਜਮਾਨ ਬਲਵਾਨ ਬਿਕਟ ਮਤਿ ॥

तेजमान बलवान बिकट मति ॥

ਅਲਖ ਕਰਮ ਲਖਿ ਤਾਹਿ ਰਿਸ੍ਯੋ ਰਤਿ ॥੩॥

अलख करम लखि ताहि रिस्यो रति ॥३॥

ਵਹੈ ਕੁਅਰ ਨ੍ਰਿਪ ਸੁਤਾ ਨਿਹਾਰਾ ॥

वहै कुअर न्रिप सुता निहारा ॥

ਸੂਰਬੀਰ ਬਲਵਾਨ ਬਿਚਾਰਾ ॥

सूरबीर बलवान बिचारा ॥

ਹਿਤੂ ਸਹਚਰਿ ਇਕ ਨਿਕਟਿ ਬੁਲਾਇਸਿ ॥

हितू सहचरि इक निकटि बुलाइसि ॥

ਭੇਦ ਭਾਖਿ ਤਿਹ ਤੀਰ ਪਠਾਇਸਿ ॥੪॥

भेद भाखि तिह तीर पठाइसि ॥४॥

ਅੜਿਲ ॥

अड़िल ॥

ਪਵਨ ਭੇਸ ਕਰਿ ਸਖੀ! ਤਹਾ ਤੁਮ ਜਾਇਯਹੁ ॥

पवन भेस करि सखी! तहा तुम जाइयहु ॥

ਭਾਂਤਿ ਭਾਂਤਿ ਕਰਿ ਬਿਨਤੀ; ਤਾਹਿ ਰਿਝਾਇਯਹੁ ॥

भांति भांति करि बिनती; ताहि रिझाइयहु ॥

ਕੈ ਅਬ ਹੀ ਤੈ ਹਮਰੀ; ਆਸ ਨ ਕੀਜਿਯੈ ॥

कै अब ही तै हमरी; आस न कीजियै ॥

ਹੋ ਨਾਤਰ ਮੋਹਿ ਮਿਲਾਇ; ਸਜਨ ਕੌ ਦੀਜਿਯੈ ॥੫॥

हो नातर मोहि मिलाइ; सजन कौ दीजियै ॥५॥

ਪਵਨ ਭੇਸ ਹ੍ਵੈ ਸਖੀ; ਤਹਾ ਤੇ ਤਹ ਗਈ ॥

पवन भेस ह्वै सखी; तहा ते तह गई ॥

ਭਾਂਤਿ ਅਨੇਕ ਪ੍ਰਬੋਧ; ਕਰਤ ਤਾ ਕੌ ਭਈ ॥

भांति अनेक प्रबोध; करत ता कौ भई ॥

ਉਤਿਮ ਭੇਸ ਸੁ ਧਾਰ; ਲ੍ਯਾਈ ਤਿਹ ਤਹਾਂ ॥

उतिम भेस सु धार; ल्याई तिह तहां ॥

ਹੋ ਭੁਜੰਗ ਮਤੀ ਨ੍ਰਿਪ ਸੁਤਾ; ਬਹਿਠੀ ਥੀ ਜਹਾਂ ॥੬॥

हो भुजंग मती न्रिप सुता; बहिठी थी जहां ॥६॥

ਉਠਿ ਸੁ ਕੁਅਰਿ ਤਿਨ ਲੀਨ; ਗਰੇ ਸੌ ਲਾਇ ਕਰਿ ॥

उठि सु कुअरि तिन लीन; गरे सौ लाइ करि ॥

ਅਲਿੰਗਨ ਕਰਿ ਚੁੰਬਨ; ਹਰਖ ਉਪਜਾਇ ਕਰਿ ॥

अलिंगन करि चु्मबन; हरख उपजाइ करि ॥

ਭਾਂਤਿ ਭਾਂਤਿ ਤਿਹ ਭਜਾ; ਪਰਮ ਰੁਚਿ ਮਾਨਿ ਕੈ ॥

भांति भांति तिह भजा; परम रुचि मानि कै ॥

ਹੋ ਪ੍ਰਾਨਨ ਤੇ ਪ੍ਯਾਰੋ; ਸਜਨ ਪਹਿਚਾਨਿ ਕੈ ॥੭॥

हो प्रानन ते प्यारो; सजन पहिचानि कै ॥७॥

TOP OF PAGE

Dasam Granth