ਦਸਮ ਗਰੰਥ । दसम ग्रंथ ।

Page 1169

ਅੜਿਲ ॥

अड़िल ॥

ਏਕ ਸਾਹ ਕੋ ਪੂਤ; ਤਹਾ ਸੁੰਦਰ ਘਨੋ ॥

एक साह को पूत; तहा सुंदर घनो ॥

ਜਨੁ ਔਤਾਰ ਮਦਨ ਕੋ; ਯਾ ਜਗ ਮੋ ਬਨੋ ॥

जनु औतार मदन को; या जग मो बनो ॥

ਬਿਤਨ ਕੇਤੁ ਤਿਹ ਨਾਮ; ਕੁਅਰ ਕੈ ਜਾਨਿਯੈ ॥

बितन केतु तिह नाम; कुअर कै जानियै ॥

ਹੋ ਜਾ ਸਮ ਸੁੰਦਰ ਅਵਰ; ਨ ਕਤਹੁ ਬਖਾਨਿਯੈ ॥੩॥

हो जा सम सुंदर अवर; न कतहु बखानियै ॥३॥

ਨੈਨ ਹਰਿਨ ਕੇ ਹਰੇ; ਬੈਨ ਪਿਕ ਕੇ ਹਰੇ ॥

नैन हरिन के हरे; बैन पिक के हरे ॥

ਜਨੁਕ ਸਾਨਿ ਪਰ ਬਿਸਿਖ; ਦੋਊ ਬਾਢਿਨ ਧਰੇ ॥

जनुक सानि पर बिसिख; दोऊ बाढिन धरे ॥

ਬਿਨਾ ਪ੍ਰਹਾਰੇ ਲਗਤ; ਨ ਕਾਢੇ ਜਾਤ ਹੈ ॥

बिना प्रहारे लगत; न काढे जात है ॥

ਹੋ ਖਟਕਤ ਹਿਯ ਕੇ ਮਾਂਝ; ਸਦਾ ਪਿਯਰਾਤ ਹੈ ॥੪॥

हो खटकत हिय के मांझ; सदा पियरात है ॥४॥

ਨਿਰਖਿ ਤਵਨ ਕੋ ਰੂਪ; ਤਰਿਨਿ ਮੋਹਿਤ ਭਈ ॥

निरखि तवन को रूप; तरिनि मोहित भई ॥

ਲੋਕ ਲਾਜ ਕੁਲ ਕਾਨਿ; ਤ੍ਯਾਗਿ ਤਬ ਹੀ ਦਈ ॥

लोक लाज कुल कानि; त्यागि तब ही दई ॥

ਆਸਿਕ ਕੀ ਤ੍ਰਿਯ ਭਾਂਤਿ; ਰਹੀ ਉਰਝਾਇ ਕੈ ॥

आसिक की त्रिय भांति; रही उरझाइ कै ॥

ਹੋ ਸਕਿਯੋ ਨ ਧੀਰਜ ਬਾਂਧਿ; ਸੁ ਲਿਯੋ ਬੁਲਾਇ ਕੈ ॥੫॥

हो सकियो न धीरज बांधि; सु लियो बुलाइ कै ॥५॥

ਚੌਪਈ ॥

चौपई ॥

ਭੇਦਿ ਪਾਇ ਤ੍ਰਿਯ ਤਾਹਿ ਬੁਲਾਇਸਿ ॥

भेदि पाइ त्रिय ताहि बुलाइसि ॥

ਭਾਂਤਿ ਭਾਂਤਿ ਭੋਜਨਹਿ ਖਵਾਇਸਿ ॥

भांति भांति भोजनहि खवाइसि ॥

ਕੇਲ ਕਰਨ ਤਾ ਸੌ ਚਿਤ ਚਹਾ ॥

केल करन ता सौ चित चहा ॥

ਲਾਜਿ ਬਿਸਾਰਿ ਪ੍ਰਗਟ ਤਿਹ ਕਹਾ ॥੬॥

लाजि बिसारि प्रगट तिह कहा ॥६॥

ਬਿਤਨ ਕੇਤੁ ਜਬ ਯੌ ਸੁਨਿ ਪਾਯੋ ॥

बितन केतु जब यौ सुनि पायो ॥

ਭੋਗ ਨ ਕਿਯੋ ਨਾਕ ਐਂਠਾਯੋ ॥

भोग न कियो नाक ऐंठायो ॥

ਸੁਨਿ ਅਬਲਾ! ਮੈ ਤੋਹਿ ਨ ਭਜਿਹੌ ॥

सुनि अबला! मै तोहि न भजिहौ ॥

ਨਾਰਿ ਆਪਨੀ ਕੌ ਨਹਿ ਤਜਿਹੌ ॥੭॥

नारि आपनी कौ नहि तजिहौ ॥७॥

ਦੋਹਰਾ ॥

दोहरा ॥

ਜੌ ਉਪਾਇ ਕੋਟਿਕ ਕਰਹੁ; ਲਛਿਕ ਕਰਹੁ ਇਲਾਜ ॥

जौ उपाइ कोटिक करहु; लछिक करहु इलाज ॥

ਧਰਮ ਆਪਨੌ ਛਾਡਿ ਤੁਹਿ; ਤਊ ਨ ਭਜਹੌ ਆਜ ॥੮॥

धरम आपनौ छाडि तुहि; तऊ न भजहौ आज ॥८॥

ਚੌਪਈ ॥

चौपई ॥

ਰਾਨੀ ਜਤਨ ਕੋਟਿ ਕਰਿ ਰਹੀ ॥

रानी जतन कोटि करि रही ॥

ਏਕੈ ਨਾਹਿ ਮੂੜ ਤਿਹ ਗਹੀ ॥

एकै नाहि मूड़ तिह गही ॥

ਕੋਪ ਭਯੋ ਤ੍ਰਿਯ ਕੋ ਜਿਯ ਭਾਰੋ ॥

कोप भयो त्रिय को जिय भारो ॥

ਤਾ ਕੌ ਬਾਂਧਿ ਭੋਹਰੇ ਡਾਰੋ ॥੯॥

ता कौ बांधि भोहरे डारो ॥९॥

ਤਾ ਕੌ ਬਾਂਧਿ ਭੋਹਰਾ ਡਾਰਾ ॥

ता कौ बांधि भोहरा डारा ॥

ਮੂਆ ਸਾਹੁ ਸੁਤ, ਜਗਤ ਉਚਾਰਾ ॥

मूआ साहु सुत, जगत उचारा ॥

ਸੌਦਾ ਕਾਜ, ਕਹਿਯੋ ਕਹੂੰ ਗਯੋ ॥

सौदा काज, कहियो कहूं गयो ॥

ਚੋਰਨ ਮਾਰਿ, ਲੂਟਿ ਧਨ ਲਯੋ ॥੧੦॥

चोरन मारि, लूटि धन लयो ॥१०॥

ਭੇਸ ਅਨੂਪ, ਤਰੁਨਿ ਤਿਨ ਧਰਾ ॥

भेस अनूप, तरुनि तिन धरा ॥

ਅਭਰਨ ਅੰਗ ਅੰਗ ਮੈ ਕਰਾ ॥

अभरन अंग अंग मै करा ॥

ਬਿਤਨ ਕੇਤੁ ਕੇ ਢਿਗ ਚਲ ਗਈ ॥

बितन केतु के ढिग चल गई ॥

ਭਾਂਤਿ ਅਨੇਕ ਨਿਹੋਰਤ ਭਈ ॥੧੧॥

भांति अनेक निहोरत भई ॥११॥

ਅੜਿਲ ॥

अड़िल ॥

ਗ੍ਰੀਵ ਅੰਚਰਾ ਡਾਰਿ ਰਹੀ; ਸਿਰ ਨ੍ਯਾਇ ਕੈ ॥

ग्रीव अंचरा डारि रही; सिर न्याइ कै ॥

ਪਕਰਿ ਕੁਅਰ ਕੇ ਪਾਇ; ਰਹੀ ਲਪਟਾਇ ਕੈ ॥

पकरि कुअर के पाइ; रही लपटाइ कै ॥

ਏਕ ਬਾਰ ਡਰ ਡਾਰਿ; ਆਨਿ ਪਿਯ! ਰਤਿ ਕਰੋ ॥

एक बार डर डारि; आनि पिय! रति करो ॥

ਹੋ ਸਕਲ ਕਾਮ ਕੋ ਤਾਪ; ਹਮਾਰੋ ਅਬ ਹਰੋ ॥੧੨॥

हो सकल काम को ताप; हमारो अब हरो ॥१२॥

ਚੌਪਈ ॥

चौपई ॥

ਮਰਿ ਮਰਿ ਜਨਮ ਕੋਟਿ ਤੁਮ ਧਰੋ ॥

मरि मरि जनम कोटि तुम धरो ॥

ਬਾਰ ਹਜਾਰ ਪਾਇ ਕਿ ਨ ਪਰੋ ॥

बार हजार पाइ कि न परो ॥

ਤੋ ਕੋ ਤਊ ਨ ਭਜੋ ਨਿਲਜ! ਤਬ ॥

तो को तऊ न भजो निलज! तब ॥

ਕਹਿ ਦੈ ਹੋ ਤਵ ਪਤਿ ਪ੍ਰਤਿ, ਬਿਧਿ ਸਬ ॥੧੩॥

कहि दै हो तव पति प्रति, बिधि सब ॥१३॥

ਅਧਿਕ ਜਤਨ ਰਾਨੀ ਕਰਿ ਹਾਰੀ ॥

अधिक जतन रानी करि हारी ॥

ਪਾਇ ਪਰੀ ਲਾਤਨ ਜੜ ਮਾਰੀ ॥

पाइ परी लातन जड़ मारी ॥

ਚਲੁ ਕੂਕਰੀ! ਨਿਲਜ! ਮੂੜ ਮਤਿ! ॥

चलु कूकरी! निलज! मूड़ मति! ॥

ਕਾਮ ਭੋਗ ਚਾਹਤ ਮੋ ਸੋ ਕਤ? ॥੧੪॥

काम भोग चाहत मो सो कत? ॥१४॥

TOP OF PAGE

Dasam Granth