ਦਸਮ ਗਰੰਥ । दसम ग्रंथ ।

Page 1149

ਅੜਿਲ ॥

अड़िल ॥

ਜੋ ਤੁਮ ਕਹੋ ਮੁਹਿ ਜਾਇ; ਤਾਹਿ ਬਿਰਮਾਇਹੋ ॥

जो तुम कहो मुहि जाइ; ताहि बिरमाइहो ॥

ਸਿਰੀ ਨਗਰ ਤੇ ਐਚਿ; ਦੌਨ ਮੋ ਲ੍ਯਾਇਹੋ ॥

सिरी नगर ते ऐचि; दौन मो ल्याइहो ॥

ਜੋਰਿ ਕਠਿਨ ਤੁਮ ਕਟਕ; ਤਹਾ ਚੜਿ ਆਇਯੋ ॥

जोरि कठिन तुम कटक; तहा चड़ि आइयो ॥

ਹੋ ਲੂਟਿ ਕੂਟਿ ਕੇ ਸਹਿਰ; ਸਕਲ ਲੈ ਜਾਇਯੋ ॥੪॥

हो लूटि कूटि के सहिर; सकल लै जाइयो ॥४॥

ਯੌ ਕਹਿ ਬੇਸ੍ਵਾ ਬਚਨ ਨ੍ਰਿਪਹਿ; ਤਹ ਕੋ ਗਈ ॥

यौ कहि बेस्वा बचन न्रिपहि; तह को गई ॥

ਸਿਰੀ ਨਗਰ ਕੇ ਸਹਰ ਬਿਖੈ; ਆਵਤ ਭਈ ॥

सिरी नगर के सहर बिखै; आवत भई ॥

ਹਾਵ ਭਾਵ ਬਹੁ ਭਾਂਤਿ; ਦਿਖਾਏ ਆਨਿ ਕੈ ॥

हाव भाव बहु भांति; दिखाए आनि कै ॥

ਹੋ ਭਜ੍ਯੋ ਮੇਦਨੀ ਸਾਹ; ਅਧਿਕ ਰੁਚਿ ਮਾਨਿ ਕੈ ॥੫॥

हो भज्यो मेदनी साह; अधिक रुचि मानि कै ॥५॥

ਨ੍ਰਿਪਤਿ ਮੇਦਨੀ ਸਾਹ; ਆਪਨੇ ਬਸਿ ਕਿਯੌ ॥

न्रिपति मेदनी साह; आपने बसि कियौ ॥

ਤਾ ਕੋ ਲੈ ਕਰ ਸਾਥ; ਦੌਨ ਕੋ ਮਗੁ ਲਿਯੋ ॥

ता को लै कर साथ; दौन को मगु लियो ॥

ਬਾਜ ਬਹਾਦੁਰ ਜੋਰਿ; ਕਟਕ ਆਵਤ ਭਯੋ ॥

बाज बहादुर जोरि; कटक आवत भयो ॥

ਹੋ ਲੂਟਿ ਕੂਟਿ ਕਰਿ; ਨਗਰ ਸਿਰੀ ਕੋ ਲੈ ਗਯੋ ॥੬॥

हो लूटि कूटि करि; नगर सिरी को लै गयो ॥६॥

ਮਤ ਪਰਿਯੋ ਨ੍ਰਿਪ ਰਹਿਯੋ; ਨ ਕਛੁ ਜਾਨਤ ਭਯੋ ॥

मत परियो न्रिप रहियो; न कछु जानत भयो ॥

ਸਿਰੀ ਨਗਰ ਕੌ; ਲੂਟਿ ਕੂਟਿ ਕੈ ਕੌ ਗਯੋ ॥

सिरी नगर कौ; लूटि कूटि कै कौ गयो ॥

ਉਤਰਿ ਗਯੋ ਮਦ ਜਬ; ਕਛੁ ਸੁਧਿ ਆਵਤ ਭਈ ॥

उतरि गयो मद जब; कछु सुधि आवत भई ॥

ਹੋ ਪੀਸ ਦਾਤਿ ਚੁਪ ਰਹਿਯੋ; ਬਾਤ ਕਰ ਤੇ ਗਈ ॥੭॥

हो पीस दाति चुप रहियो; बात कर ते गई ॥७॥

ਦੋਹਰਾ ॥

दोहरा ॥

ਇਹ ਛਲ ਸੇ ਰਾਜਾ ਛਲ੍ਯੋ; ਕਰੀ ਮਿਤ੍ਰ ਕੀ ਜੀਤ ॥

इह छल से राजा छल्यो; करी मित्र की जीत ॥

ਦੇਵ ਅਦੇਵ ਨ ਲਹਿ ਸਕਤਿ; ਯਹ ਇਸਤ੍ਰਿਯਨ ਕੀ ਰੀਤ ॥੮॥

देव अदेव न लहि सकति; यह इसत्रियन की रीत ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੭॥੪੪੩੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ सैतीस चरित्र समापतम सतु सुभम सतु ॥२३७॥४४३९॥अफजूं॥


ਚੌਪਈ ॥

चौपई ॥

ਬੀਰਜ ਕੇਤੁ ਰਾਜਾ ਇਕ ਨਾਗਰ ॥

बीरज केतु राजा इक नागर ॥

ਸਗਲ ਜਗਤ ਕੇ ਬਿਖੈ ਉਜਾਗਰ ॥

सगल जगत के बिखै उजागर ॥

ਸ੍ਰੀ ਛਟ ਛੈਲ ਕੁਅਰਿ ਤਾ ਕੀ ਤ੍ਰਿਯ ॥

स्री छट छैल कुअरि ता की त्रिय ॥

ਮਨ ਬਚ ਕ੍ਰਮ ਬਸਿ ਕਰਿ ਰਾਖ੍ਯੋ ਪਿਯ ॥੧॥

मन बच क्रम बसि करि राख्यो पिय ॥१॥

ਏਕ ਦਿਵਸ ਨ੍ਰਿਪ ਚੜਿਯੋ ਅਖਿਟ ਬਰ ॥

एक दिवस न्रिप चड़ियो अखिट बर ॥

ਸੰਗ ਲਈ ਸਹਚਰੀ ਅਮਿਤ ਕਰਿ ॥

संग लई सहचरी अमित करि ॥

ਜਬ ਬਨ ਗਹਿਰ ਬਿਖੈ ਪ੍ਰਭ ਆਯੋ ॥

जब बन गहिर बिखै प्रभ आयो ॥

ਸ੍ਵਾਨਨ ਤੇ ਬਹੁ ਮ੍ਰਿਗਨ ਗਹਾਯੋ ॥੨॥

स्वानन ते बहु म्रिगन गहायो ॥२॥

ਕਹਿਯੋ ਕਿ ਜਿਹ ਆਗੈ ਮ੍ਰਿਗ ਆਵੈ ॥

कहियो कि जिह आगै म्रिग आवै ॥

ਵਹੈ ਆਪਨੋ ਤੁਰੈ ਧਵਾਵੈ ॥

वहै आपनो तुरै धवावै ॥

ਪਹੁਚਿ ਸੁ ਤਨ ਤਿਹ ਕੇ ਬ੍ਰਿਣ ਕਰਹੀ ॥

पहुचि सु तन तिह के ब्रिण करही ॥

ਗਿਰਨ ਪਰਨ ਤੇ ਕਛੂ ਨ ਡਰਹੀ ॥੩॥

गिरन परन ते कछू न डरही ॥३॥

ਅੜਿਲ ॥

अड़िल ॥

ਨ੍ਰਿਪ ਤ੍ਰਿਯ ਆਗੇ ਮ੍ਰਿਗਿਕ; ਨਿਕਸਿਯੋ ਆਇ ਕੈ ॥

न्रिप त्रिय आगे म्रिगिक; निकसियो आइ कै ॥

ਰਾਨੀ ਪਾਛੇ ਪਰੀ; ਤੁਰੰਗ ਧਵਾਇ ਕੈ ॥

रानी पाछे परी; तुरंग धवाइ कै ॥

ਭਜਤ ਭਜਤ ਹਰਿਨੀ ਪਤਿ; ਬਹੁ ਕੋਸਨ ਗਯੋ ॥

भजत भजत हरिनी पति; बहु कोसन गयो ॥

ਹੋ ਏਕ ਨ੍ਰਿਪਤਿ ਸੁਤ; ਲਹਿ ਤਾ ਕੌ ਧਾਵਤ ਭਯੋ ॥੪॥

हो एक न्रिपति सुत; लहि ता कौ धावत भयो ॥४॥

ਤਾਜਿਹਿ ਤਾਜਨ ਮਾਰਿ; ਪਹੂੰਚ੍ਯਾ ਜਾਇ ਕੈ ॥

ताजिहि ताजन मारि; पहूंच्या जाइ कै ॥

ਏਕ ਬਿਸਿਖ ਹੀ ਮਾਰਿਯੋ; ਮ੍ਰਿਗਹਿ ਬਨਾਇ ਕੈ ॥

एक बिसिख ही मारियो; म्रिगहि बनाइ कै ॥

ਨਿਰਖਿ ਤਰੁਨਿ ਇਹ ਚਰਿਤ; ਰਹੀ ਉਰਝਾਇ ਕਰਿ ॥

निरखि तरुनि इह चरित; रही उरझाइ करि ॥

ਹੋ ਬਿਰਹ ਬਾਨ ਤਨ ਬਿਧੀ; ਗਿਰਤ ਭਈ ਭੂਮਿ ਪਰ ॥੫॥

हो बिरह बान तन बिधी; गिरत भई भूमि पर ॥५॥

ਬਹੁਰਿ ਸੁਭਟ ਜਿਮਿ ਚੇਤਿ; ਤਰੁਨਿ ਉਠ ਠਾਂਢਿ ਭਈ ॥

बहुरि सुभट जिमि चेति; तरुनि उठ ठांढि भई ॥

ਘੂਮਤ ਘਾਇਲ ਨ੍ਯਾਇ; ਸਜਨ ਤਟ ਚਲਿ ਗਈ ॥

घूमत घाइल न्याइ; सजन तट चलि गई ॥

ਉਤਰਿ ਹਯਨ ਤੇ ਤਹ; ਦੋਊ ਰਮੇ ਬਨਾਇ ਕੈ ॥

उतरि हयन ते तह; दोऊ रमे बनाइ कै ॥

ਹੋ ਤਬ ਲੌ ਤਿਹ ਠਾਂ ਸਿੰਘ; ਨਿਕਸਿਯੋ ਆਇ ਕੈ ॥੬॥

हो तब लौ तिह ठां सिंघ; निकसियो आइ कै ॥६॥

TOP OF PAGE

Dasam Granth