ਦਸਮ ਗਰੰਥ । दसम ग्रंथ ।

Page 1146

ਪ੍ਰਥਮਹਿ ਤ੍ਰਿਯਾ ਸੁ ਤਾ ਸੌ; ਭੋਗ ਕਮਾਇਯੋ ॥

प्रथमहि त्रिया सु ता सौ; भोग कमाइयो ॥

ਭੂਲ ਜਬੈ ਵਹੁ ਧਾਮ; ਨ੍ਰਿਪਤਿ ਕੇ ਆਇਯੋ ॥

भूल जबै वहु धाम; न्रिपति के आइयो ॥

ਜਿਯ ਲਜਾ ਕੇ ਤ੍ਰਾਸ; ਚੋਰ ਤਿਹ ਭਾਖਿਯੋ ॥

जिय लजा के त्रास; चोर तिह भाखियो ॥

ਹੋ ਪ੍ਰੀਤਿ ਪਛਾਨੀ ਚਿਤ ਨ; ਮਾਰਿ ਤਿਹ ਰਾਖਿਯੋ ॥੧੫॥

हो प्रीति पछानी चित न; मारि तिह राखियो ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੪॥੪੩੯੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ चौतीस चरित्र समापतम सतु सुभम सतु ॥२३४॥४३९९॥अफजूं॥


ਦੋਹਰਾ ॥

दोहरा ॥

ਕਰਮ ਸਿੰਘ ਰਾਜਾ ਹੁਤੋ; ਕਸਟਵਾਰ ਕੈ ਦੇਸ ॥

करम सिंघ राजा हुतो; कसटवार कै देस ॥

ਅਛਲ ਮਤੀ ਤਾ ਕੀ ਤਰੁਨਿ; ਸੁੰਦਰਿ ਜਾ ਕੇ ਕੇਸ ॥੧॥

अछल मती ता की तरुनि; सुंदरि जा के केस ॥१॥

ਬਜ੍ਰ ਕੇਤੁ ਇਕ ਸਾਹੁ ਕੋ; ਪੂਤ ਹੁਤੋ ਸੁਕੁਮਾਰ ॥

बज्र केतु इक साहु को; पूत हुतो सुकुमार ॥

ਨਵੌ ਬ੍ਯਾਕਰਨ, ਸਾਸਤ੍ਰ ਖਟ; ਜਿਨ ਦ੍ਰਿੜ ਪੜੇ ਸੁਧਾਰ ॥੨॥

नवौ ब्याकरन, सासत्र खट; जिन द्रिड़ पड़े सुधार ॥२॥

ਏਕ ਦਿਵਸ ਸੁ ਤਵਨ ਕੋ; ਨਿਰਖਿਯੋ ਅਛਲ ਕੁਮਾਰਿ ॥

एक दिवस सु तवन को; निरखियो अछल कुमारि ॥

ਅਬ ਹੀ ਰਤਿ ਯਾ ਸੌ ਕਰੌ; ਯੌ ਕਹਿ ਭਈ ਸੁ ਮਾਰਿ ॥੩॥

अब ही रति या सौ करौ; यौ कहि भई सु मारि ॥३॥

ਅੜਿਲ ॥

अड़िल ॥

ਏਕ ਸਖੀ ਤਹ ਚਤੁਰਿ; ਪਹੂਚੀ ਆਇ ਕੈ ॥

एक सखी तह चतुरि; पहूची आइ कै ॥

ਅਛਲ ਮਤੀ ਕੋ ਲਯੋ; ਗਰੇ ਸੋ ਲਾਇ ਕੈ ॥

अछल मती को लयो; गरे सो लाइ कै ॥

ਸੀਚਿ ਸੀਚਿ ਕੈ ਬਾਰਿ; ਜਗਾਵਤ ਜਬ ਭਈ ॥

सीचि सीचि कै बारि; जगावत जब भई ॥

ਹੋ ਸਕਲ ਚਿਤ ਕੀ ਬਾਤ; ਕੁਅਰਿ ਕੀ ਲਹਿ ਗਈ ॥੪॥

हो सकल चित की बात; कुअरि की लहि गई ॥४॥

ਕੁਅਰਿ! ਚਿਤ ਕੀ ਬਾਤ; ਸਕਲ ਮੁਹਿ ਭਾਖਿਯੈ ॥

कुअरि! चित की बात; सकल मुहि भाखियै ॥

ਪੀਰ ਪਿਯਾ ਕੀ ਗੂੜ; ਨ ਮਨ ਮੈ ਰਾਖਿਯੈ ॥

पीर पिया की गूड़; न मन मै राखियै ॥

ਜੋ ਤੁਮਰੇ ਜਿਯ ਰੁਚੈ; ਸੁ ਮੋਹਿ ਕਹੀਜਿਯੈ ॥

जो तुमरे जिय रुचै; सु मोहि कहीजियै ॥

ਹੋ ਬਿਰਹ ਬਿਕਲ ਹ੍ਵੈ ਪ੍ਰਾਨ; ਹਿਤੂ! ਜਿਨਿ ਦੀਜਿਯੈ ॥੫॥

हो बिरह बिकल ह्वै प्रान; हितू! जिनि दीजियै ॥५॥

ਕਹਾ ਕਹੋ? ਸਖਿ! ਤੋਹਿ; ਕਹਨ ਨਹਿ ਆਵਈ ॥

कहा कहो? सखि! तोहि; कहन नहि आवई ॥

ਹੇਰਿ ਮੀਤ ਕੋ ਰੂਪ; ਹੀਯਾ ਲਲਚਾਵਈ ॥

हेरि मीत को रूप; हीया ललचावई ॥

ਕੈ ਵਾ ਕੋ ਅਬ ਹੀ; ਮੁਹਿ ਆਨਿ ਮਿਲਾਇਯੈ ॥

कै वा को अब ही; मुहि आनि मिलाइयै ॥

ਹੋ ਨਾਤਰ ਮੋਰ ਜਿਯਨ ਕੀ; ਆਸ ਚੁਕਾਇਯੈ ॥੬॥

हो नातर मोर जियन की; आस चुकाइयै ॥६॥

ਜੋ ਕਛੁ ਕਹੋ ਸਖਿ! ਮੋਹਿ; ਵਹੈ ਕਾਰਜ ਕਰੋ ॥

जो कछु कहो सखि! मोहि; वहै कारज करो ॥

ਪ੍ਰਾਨ ਲੇਤ ਤਵ ਹੇਤ; ਨ ਹਿਯ ਮੇ ਮੈ ਡਰੋ ॥

प्रान लेत तव हेत; न हिय मे मै डरो ॥

ਜੋ ਤੁਮਰੇ ਚਿਤ ਚੁਭੈ; ਸੁ ਹਮੈ ਬਤਾਇਯੈ ॥

जो तुमरे चित चुभै; सु हमै बताइयै ॥

ਹੋ ਰੋਇ ਰੋਇ ਕਰਿ ਨੀਰ; ਨ ਬ੍ਰਿਥਾ ਗਵਾਇਯੈ ॥੭॥

हो रोइ रोइ करि नीर; न ब्रिथा गवाइयै ॥७॥

ਸੁਨਹੁ ਮਿਤ੍ਰਨੀ! ਆਜ; ਜੁਗਨਿ ਮੈ ਹੋਇ ਹੌ ॥

सुनहु मित्रनी! आज; जुगनि मै होइ हौ ॥

ਹੇਤ ਸਜਨ ਕੇ ਪ੍ਰਾਨ; ਆਪਨੇ ਖੋਇ ਹੌ ॥

हेत सजन के प्रान; आपने खोइ हौ ॥

ਪਿਯ ਦਰਸਨ ਕੀ ਭੀਖਿ; ਮਾਂਗਿ ਕਰਿ ਲ੍ਯਾਇ ਹੌ ॥

पिय दरसन की भीखि; मांगि करि ल्याइ हौ ॥

ਹੋ ਨਿਰਖਿ ਲਾਲ ਕੋ ਰੂਪ; ਸਖੀ! ਬਲਿ ਜਾਇ ਹੌ ॥੮॥

हो निरखि लाल को रूप; सखी! बलि जाइ हौ ॥८॥

ਬਸਤ੍ਰ ਭਗੌਹੇ ਆਜੁ; ਸੁਭੰਗਨ ਮੈ ਕਰੌ ॥

बसत्र भगौहे आजु; सुभंगन मै करौ ॥

ਆਖਿਨ ਕੀ ਚਿਪੀਯਾ; ਅਪਨੇ ਕਰ ਮੈ ਧਰੌ ॥

आखिन की चिपीया; अपने कर मै धरौ ॥

ਬਿਰਹ ਮੁਦ੍ਰਿਕਾ ਕਾਨਨ; ਦੁਹੂੰ ਸੁਹਾਇ ਹੋ ॥

बिरह मुद्रिका कानन; दुहूं सुहाइ हो ॥

ਹੋ ਪਿਯ ਦਰਸਨ ਕੀ ਭਿਛ੍ਯਾ; ਮਾਂਗ ਅਘਾਇ ਹੋ ॥੯॥

हो पिय दरसन की भिछ्या; मांग अघाइ हो ॥९॥

ਸੁਨਤ ਸਹਚਰੀ ਬਚਨ; ਚਕ੍ਰਿਤ ਮਨ ਮੈ ਭਈ ॥

सुनत सहचरी बचन; चक्रित मन मै भई ॥

ਅਧਿਕ ਕੁਅਰਿ ਕੀ ਨੇਹ; ਜਾਨਿ ਕਰਿ ਕੈ ਗਈ ॥

अधिक कुअरि की नेह; जानि करि कै गई ॥

ਚਲਤ ਤਹਾ ਤੇ ਭਈ; ਤਵਨ ਪਹਿ ਆਇ ਕੈ ॥

चलत तहा ते भई; तवन पहि आइ कै ॥

ਹੋ ਕਹਿਯੋ ਕੁਅਰਿ ਸੋ ਤਾਹਿ; ਕਹਿਯੋ ਸਮਝਾਇ ਕੈ ॥੧੦॥

हो कहियो कुअरि सो ताहि; कहियो समझाइ कै ॥१०॥

ਦੋਹਰਾ ॥

दोहरा ॥

ਤਾਹਿ ਭੇਦ ਸਮਝਾਇ ਕੈ; ਲੈ ਗਈ ਤਹਾ ਲਿਵਾਇ ॥

ताहि भेद समझाइ कै; लै गई तहा लिवाइ ॥

ਜਹਾ ਕੁਅਰਿ ਠਾਢੀ ਹੁਤੀ; ਭੂਖਨ ਬਸਤ੍ਰ ਬਨਾਇ ॥੧੧॥

जहा कुअरि ठाढी हुती; भूखन बसत्र बनाइ ॥११॥

TOP OF PAGE

Dasam Granth