ਦਸਮ ਗਰੰਥ । दसम ग्रंथ ।

Page 941

ਦੋਹਰਾ ॥

दोहरा ॥

ਤਬ ਦੁਹੂੰਅਨ ਮੇਵਾ ਲਯੋ; ਐਸੇ ਬੈਨ ਬਖਾਨਿ ॥

तब दुहूंअन मेवा लयो; ऐसे बैन बखानि ॥

ਚਤੁਰਿ ਨ੍ਰਿਪਤਿ ਅਤਿ ਚਿਤ ਹੁਤੋ; ਇਹੀ ਬੀਚ ਗਯੋ ਜਾਨਿ ॥੬੦॥

चतुरि न्रिपति अति चित हुतो; इही बीच गयो जानि ॥६०॥

ਚੌਪਈ ॥

चौपई ॥

ਤਬ ਰਾਜੈ ਇਹ ਬਚਨ ਉਚਾਰੀ ॥

तब राजै इह बचन उचारी ॥

ਸੁਨੁ ਰਾਨੀ ਕੋਕਿਲਾ ਪਿਆਰੀ! ॥

सुनु रानी कोकिला पिआरी! ॥

ਏਕ ਹਰਾਇ ਮ੍ਰਿਗਹਿ ਮੈ ਆਯੋ ॥

एक हराइ म्रिगहि मै आयो ॥

ਕੰਪਤ ਬੂਟ ਮੈ ਦੁਰਿਯੋ ਡਰਾਯੋ ॥੬੧॥

क्मपत बूट मै दुरियो डरायो ॥६१॥

ਹੌਡੀ ਬਾਤ ਮੂੰਡ ਇਹ ਆਨੀ ॥

हौडी बात मूंड इह आनी ॥

ਮ੍ਰਿਗ ਪੈ ਕਰਿ ਕੋਕਿਲਾ ਪਛਾਨੀ ॥

म्रिग पै करि कोकिला पछानी ॥

ਕਹੇ ਤੌ ਤੁਰਤ ਤਾਹਿ ਹਨਿ ਲ੍ਯਾਊ ॥

कहे तौ तुरत ताहि हनि ल्याऊ ॥

ਤਾ ਕੋ ਤੁਮ ਕੋ ਮਾਸੁ ਖਵਾਊ ॥੬੨॥

ता को तुम को मासु खवाऊ ॥६२॥

ਤਬ ਕੋਕਿਲਾ ਖੁਸੀ ਹ੍ਵੈ ਗਈ ॥

तब कोकिला खुसी ह्वै गई ॥

ਚਾਹਤ ਥੀ ਚਿਤ ਮੈ, ਸੋ ਭਈ ॥

चाहत थी चित मै, सो भई ॥

ਯਹ ਇਨ ਮੂੜ ਭੇਦ ਨਹਿ ਪਾਯੋ ॥

यह इन मूड़ भेद नहि पायो ॥

ਤਜਿ ਯਾ ਕੌ, ਮ੍ਰਿਗ ਕੋ ਤਬ ਧਾਯੋ ॥੬੩॥

तजि या कौ, म्रिग को तब धायो ॥६३॥

ਸੀੜਿਨ ਬੀਚ ਨ੍ਰਿਪਤਿ ਲਗ ਰਹਿਯੋ ॥

सीड़िन बीच न्रिपति लग रहियो ॥

ਤੀਰ ਕਮਾਨ ਹਾਥ ਮੈ ਗਹਿਯੋ ॥

तीर कमान हाथ मै गहियो ॥

ਜਬ ਹੋਡੀ ਤਿਹ ਠਾਂ ਚਲਿ ਆਯੋ ॥

जब होडी तिह ठां चलि आयो ॥

ਬਿਹਸਿ ਰਿਸਾਲੁ ਬਚਨ ਸੁਨਾਯੋ ॥੬੪॥

बिहसि रिसालु बचन सुनायो ॥६४॥

ਅਬ ਤੁਮ ਕਹਿਯੋ ਪੌਰਖਹਿ ਧਰੋ ॥

अब तुम कहियो पौरखहि धरो ॥

ਮੋ ਪਰ ਪ੍ਰਥਮ ਘਾਇ ਕਹ ਕਰੋ ॥

मो पर प्रथम घाइ कह करो ॥

ਕੰਪਤ ਤ੍ਰਸਤ ਨਹਿ ਸਸਤ੍ਰ ਸੰਭਾਰਿਯੋ ॥

क्मपत त्रसत नहि ससत्र स्मभारियो ॥

ਤਨਿ ਧਨੁ ਬਾਨ ਰਿਸਾਲੂ ਮਾਰਿਯੋ ॥੬੫॥

तनि धनु बान रिसालू मारियो ॥६५॥

ਲਾਗਤ ਬਾਨ ਧਰਨਿ ਗਿਰ ਪਰਿਯੋ ॥

लागत बान धरनि गिर परियो ॥

ਏਕੈ ਬ੍ਰਿਣ ਲਾਗਤ ਹੀ ਮਰਿਯੋ ॥

एकै ब्रिण लागत ही मरियो ॥

ਤਾ ਕੋ ਤੁਰਤ ਮਾਸੁ ਕਟਿ ਲੀਨੋ ॥

ता को तुरत मासु कटि लीनो ॥

ਭੂੰਜਿ ਕੋਕਿਲਾ ਕੌ ਲੈ ਦੀਨੋ ॥੬੬॥

भूंजि कोकिला कौ लै दीनो ॥६६॥

ਜਬ ਤਿਹ ਮਾਸੁ ਕੋਕਿਲਾ ਖਾਯੋ ॥

जब तिह मासु कोकिला खायो ॥

ਲਗਿਯੋ ਸਲੌਨੋ ਅਤਿ ਚਿਤ ਭਾਯੋ ॥

लगियो सलौनो अति चित भायो ॥

ਜਾ ਕੇ ਤੁਲਿ ਮਾਸੁ ਕੋਊ ਨਾਹੀ ॥

जा के तुलि मासु कोऊ नाही ॥

ਰਾਜਾ! ਮੈ ਰੀਝੀ ਮਨ ਮਾਹੀ ॥੬੭॥

राजा! मै रीझी मन माही ॥६७॥

ਤਬ ਰੀਸਾਲੂ ਬਚਨ ਉਚਾਰੇ ॥

तब रीसालू बचन उचारे ॥

ਵਹੈ ਮਿਰਗ ਕਰ ਪਰਿਯੋ ਹਮਾਰੇ ॥

वहै मिरग कर परियो हमारे ॥

ਜਿਯਤ ਤੂ ਜਾ ਸੌ ਭੋਗ ਕਮਾਯੋ ॥

जियत तू जा सौ भोग कमायो ॥

ਮਰੇ ਪ੍ਰਾਤ ਮਾਸੁ ਤਿਹ ਖਾਯੋ ॥੬੮॥

मरे प्रात मासु तिह खायो ॥६८॥

ਜਬ ਯਹ ਤਨਿਕ ਭਨਿਕ ਸੁਨਿ ਪਈ ॥

जब यह तनिक भनिक सुनि पई ॥

ਲਾਲ ਹੁਤੀ ਪਿਯਰੀ ਹ੍ਵੈ ਗਈ ॥

लाल हुती पियरी ह्वै गई ॥

ਧ੍ਰਿਗ ਜਿਯਬੋ ਇਹ ਜਗਤ ਹਮਾਰੋ ॥

ध्रिग जियबो इह जगत हमारो ॥

ਜਿਨ ਘਾਯੋ ਨਿਜੁ ਮੀਤ ਪ੍ਯਾਰੋ ॥੬੯॥

जिन घायो निजु मीत प्यारो ॥६९॥

ਦੋਹਰਾ ॥

दोहरा ॥

ਸੁਨਤ ਕਟਾਰੀ ਨ੍ਰਿਪਤਿ ਕੀ; ਲੈ ਅਪਨੇ ਉਰਿ ਮਾਰਿ ॥

सुनत कटारी न्रिपति की; लै अपने उरि मारि ॥

ਉਰਿ ਹਨਿ ਧੋਲਹਰ ਤੇ ਗਿਰੀ; ਹੋਡਿਹਿ ਨੈਨ ਨਿਹਾਰ ॥੭੦॥

उरि हनि धोलहर ते गिरी; होडिहि नैन निहार ॥७०॥

ਉਦਰ ਕਟਾਰੀ ਮਾਰਿ ਕੈ; ਪਰੀ ਮਹਲ ਤੈ ਟੂਟਿ ॥

उदर कटारी मारि कै; परी महल तै टूटि ॥

ਏਕ ਘਰੀ ਸਸਤਕ ਰਹੀ; ਬਹੁਰਿ ਪ੍ਰਾਨ ਗੇ ਛੂਟਿ ॥੭੧॥

एक घरी ससतक रही; बहुरि प्रान गे छूटि ॥७१॥

ਚੌਪਈ ॥

चौपई ॥

ਗ੍ਰਿਹ ਤੇ ਟੂਟਿ ਧਰਨਿ ਪਰ ਪਰੀ ॥

ग्रिह ते टूटि धरनि पर परी ॥

ਲਾਜ ਮਰਤ ਜਮਪੁਰ ਮਗੁ ਧਰੀ ॥

लाज मरत जमपुर मगु धरी ॥

ਤਬ ਚਲ ਤਹਾ ਰਿਸਾਲੂ ਆਯੋ ॥

तब चल तहा रिसालू आयो ॥

ਮਾਸ ਕੂਕਰਨ ਦੁਹੂੰ ਖਵਾਯੋ ॥੭੨॥

मास कूकरन दुहूं खवायो ॥७२॥

ਦੋਹਰਾ ॥

दोहरा ॥

ਜੋ ਬਨਿਤਾ ਪਤਿ ਆਪਨੋ; ਤ੍ਯਾਗ ਔਰ ਪੈ ਜਾਇ ॥

जो बनिता पति आपनो; त्याग और पै जाइ ॥

ਸੋ ਐਸੋ ਪੁਨਿ ਤੁਰਤ ਹੀ; ਕ੍ਯੋ ਨਹਿ ਲਹਤ ਸਜਾਇ? ॥੭੩॥

सो ऐसो पुनि तुरत ही; क्यो नहि लहत सजाइ? ॥७३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੭॥੧੭੯੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे सतानवो चरित्र समापतम सतु सुभम सतु ॥९७॥१७९७॥अफजूं॥

TOP OF PAGE

Dasam Granth