ਦਸਮ ਗਰੰਥ । दसम ग्रंथ ।

Page 696

ਆਪਦਾ ਅਰੁ ਝੂਠਤਾ; ਅਰੁ ਬੀਰ ਬੰਸ ਕੁਠਾਰ ॥

आपदा अरु झूठता; अरु बीर बंस कुठार ॥

ਪਰਮ ਰੂਪ ਦੁਰ ਧਰਖ ਗਾਤ; ਅਮਰਖ ਤੇਜ ਅਪਾਰ ॥

परम रूप दुर धरख गात; अमरख तेज अपार ॥

ਅੰਗ ਅੰਗਨਿ ਨੰਗ ਬਸਤ੍ਰ; ਨ ਅੰਗ ਬਲਕੁਲ ਪਾਤ ॥

अंग अंगनि नंग बसत्र; न अंग बलकुल पात ॥

ਦੁਸਟ ਰੂਪ ਦਰਿਦ੍ਰ ਧਾਮ; ਸੁ ਬਾਣ ਸਾਧੇ ਸਾਤ ॥੨੧੮॥

दुसट रूप दरिद्र धाम; सु बाण साधे सात ॥२१८॥

ਬਿਯੋਗ ਅਉਰ ਅਪਰਾਧ ਨਾਮ ਸੁ; ਧਾਰ ਹੈ ਜਬ ਕੋਪ ॥

बियोग अउर अपराध नाम सु; धार है जब कोप ॥

ਕਉਨ ਠਾਂਢ ਸਕੈ ਮਹਾ ਬਲਿ? ਭਾਜਿ ਹੈ ਬਿਨੁ ਓਪ ॥

कउन ठांढ सकै महा बलि? भाजि है बिनु ओप ॥

ਸੂਲ ਸੈਥਨ ਪਾਨਿ ਬਾਨ; ਸੰਭਾਰਿ ਹੈ ਤਵ ਸੂਰ ॥

सूल सैथन पानि बान; स्मभारि है तव सूर ॥

ਭਾਜਿ ਹੈ ਤਜਿ ਲਾਜ ਕੋ; ਬਿਸੰਭਾਰ ਹ੍ਵੈ ਸਬ ਕੂਰ ॥੨੧੯॥

भाजि है तजि लाज को; बिस्मभार ह्वै सब कूर ॥२१९॥

ਭਾਨੁ ਕੀ ਸਰ ਭੇਦ ਜਾ ਦਿਨ; ਤਪਿ ਹੈ ਰਣ ਸੂਰ ॥

भानु की सर भेद जा दिन; तपि है रण सूर ॥

ਕਉਨ ਧੀਰ ਧਰੈ ਮਹਾ ਭਟ? ਭਾਜਿ ਹੈ ਸਭ ਕੂਰ ॥

कउन धीर धरै महा भट? भाजि है सभ कूर ॥

ਸਸਤ੍ਰ ਅਸਤ੍ਰਨ ਛਾਡਿ ਕੈ; ਅਰੁ ਬਾਜ ਰਾਜ ਬਿਸਾਰਿ ॥

ससत्र असत्रन छाडि कै; अरु बाज राज बिसारि ॥

ਕਾਟਿ ਕਾਟਿ ਸਨਾਹ ਤਵ ਭਟ; ਭਾਜਿ ਹੈ ਬਿਸੰਭਾਰ ॥੨੨੦॥

काटि काटि सनाह तव भट; भाजि है बिस्मभार ॥२२०॥

ਧੂਮ੍ਰ ਬਰਣ ਅਉ ਧੂਮ੍ਰ ਨੈਨ ਸੁ; ਸਾਤ ਧੂਮ੍ਰ ਜੁਆਲ ॥

धूम्र बरण अउ धूम्र नैन सु; सात धूम्र जुआल ॥

ਛੀਨ ਬਸਤ੍ਰ ਧਰੇ ਸਬੈ ਤਨ; ਕ੍ਰੂਰ ਬਰਣ ਕਰਾਲ ॥

छीन बसत्र धरे सबै तन; क्रूर बरण कराल ॥

ਨਾਮ ਆਲਸ ਤਵਨ ਕੋ; ਸੁਨਿ ਰਾਜ ਰਾਜ ਵਤਾਰ! ॥

नाम आलस तवन को; सुनि राज राज वतार! ॥

ਕਉਨ ਸੂਰ ਸੰਘਾਰਿ ਹੈ ਤਿਹ? ਸਸਤ੍ਰ ਅਸਤ੍ਰ ਪ੍ਰਹਾਰ ॥੨੨੧॥

कउन सूर संघारि है तिह? ससत्र असत्र प्रहार ॥२२१॥

ਤੋਟਕ ਛੰਦ ॥

तोटक छंद ॥

ਚੜਿ ਹੈ ਗਹਿ ਕੋਪ ਕ੍ਰਿਪਾਣ ਰਣੰ ॥

चड़ि है गहि कोप क्रिपाण रणं ॥

ਘਮਕੰਤ ਕਿ ਘੁੰਘਰ ਘੋਰ ਘਣੰ ॥

घमकंत कि घुंघर घोर घणं ॥

ਤਿਹ ਨਾਮ ਸੁ ਖੇਦ ਅਭੇਦ ਭਟੰ ॥

तिह नाम सु खेद अभेद भटं ॥

ਤਿਹ ਬੀਰ ਸੁਧੀਰ ਲਖੋ ਨਿਪਟੰ ॥੨੨੨॥

तिह बीर सुधीर लखो निपटं ॥२२२॥

ਕਲ ਰੂਪ ਕਰਾਲ ਜ੍ਵਾਲ ਜਲੰ ॥

कल रूप कराल ज्वाल जलं ॥

ਅਸਿ ਉਜਲ ਪਾਨਿ ਪ੍ਰਭਾ ਨ੍ਰਿਮਲੰ ॥

असि उजल पानि प्रभा न्रिमलं ॥

ਅਤਿ ਉਜਲ ਦੰਦ ਅਨੰਦ ਮਨੰ ॥

अति उजल दंद अनंद मनं ॥

ਕੁਕ੍ਰਿਆ ਤਿਹ ਨਾਮ ਸੁ ਜੋਧ ਗਨੰ ॥੨੨੩॥

कुक्रिआ तिह नाम सु जोध गनं ॥२२३॥

ਅਤਿ ਸਿਆਮ ਸਰੂਪ ਕਰੂਪ ਤਨੰ ॥

अति सिआम सरूप करूप तनं ॥

ਉਪਜੰ ਅਗ੍ਯਾਨ ਬਿਲੋਕਿ ਮਨੰ ॥

उपजं अग्यान बिलोकि मनं ॥

ਤਿਹ ਨਾਮ ਗਿਲਾਨਿ ਪ੍ਰਧਾਨ ਭਟੰ ॥

तिह नाम गिलानि प्रधान भटं ॥

ਰਣ ਮੋ ਨ ਮਹਾ ਹਠਿ ਹਾਰਿ ਹਟੰ ॥੨੨੪॥

रण मो न महा हठि हारि हटं ॥२२४॥

ਅਤਿ ਅੰਗ ਸੁਰੰਗ ਸਨਾਹ ਸੁਭੰ ॥

अति अंग सुरंग सनाह सुभं ॥

ਬਹੁ ਕਸਟ ਸਰੂਪ ਸੁ ਕਸਟ ਛੁਭੰ ॥

बहु कसट सरूप सु कसट छुभं ॥

ਅਤਿ ਬੀਰ ਅਧੀਰ ਨ ਭਯੋ ਕਬ ਹੀ ॥

अति बीर अधीर न भयो कब ही ॥

ਦਿਵ ਦੇਵ ਪਛਾਨਤ ਹੈ ਸਬ ਹੀ ॥੨੨੫॥

दिव देव पछानत है सब ही ॥२२५॥

ਭਟ ਕਰਮ ਬਿਕਰਮ ਜਬੈ ਧਰਿ ਹੈ ॥

भट करम बिकरम जबै धरि है ॥

ਰਣ ਰੰਗ ਤੁਰੰਗਹਿ ਬਿਚਰਿ ਹੈ ॥

रण रंग तुरंगहि बिचरि है ॥

ਤਬ ਬੀਰ ਸੁ ਧੀਰਹਿ ਕੋ ਧਰਿ ਹੈ ॥

तब बीर सु धीरहि को धरि है ॥

ਬਲ ਬਿਕ੍ਰਮ ਤੇਜ ਤਬੈ ਹਰਿ ਹੈ ॥੨੨੬॥

बल बिक्रम तेज तबै हरि है ॥२२६॥

ਦੋਹਰਾ ॥

दोहरा ॥

ਇਹ ਬਿਧਿ ਤਨ ਸੂਰਾ ਸੁ ਧਰਿ; ਧੈ ਹੈ ਨ੍ਰਿਪ ਅਬਿਬੇਕ ॥

इह बिधि तन सूरा सु धरि; धै है न्रिप अबिबेक ॥

ਨ੍ਰਿਪ ਬਿਬੇਕ ਕੀ ਦਿਸਿ ਸੁਭਟ; ਠਾਂਢ ਨ ਰਹਿ ਹੈ ਏਕ ॥੨੨੭॥

न्रिप बिबेक की दिसि सुभट; ठांढ न रहि है एक ॥२२७॥

ਇਤਿ ਸ੍ਰੀ ਬਚਿਤ ਨਾਟਕ ਗ੍ਰੰਥੇ ਪਾਰਸ ਮਛਿੰਦ੍ਰ ਸੰਬਾਦੇ ਨ੍ਰਿਪ ਅਬਿਬੇਕ ਆਗਮਨ ਨਾਮ ਸੁਭਟ ਬਰਨਨੰ ਨਾਮ ਧਿਆਇ ਸਮਾਪਤਮ ਸਤ ਸੁਭਮ ਸਤ ॥

इति स्री बचित नाटक ग्रंथे पारस मछिंद्र स्मबादे न्रिप अबिबेक आगमन नाम सुभट बरननं नाम धिआइ समापतम सत सुभम सत ॥

TOP OF PAGE

Dasam Granth