ਦਸਮ ਗਰੰਥ । दसम ग्रंथ ।

Page 547

ਹਰਿ ਕੇ ਨੈਨਾ ਜਲਜ ਠਏ ॥

हरि के नैना जलज ठए ॥

ਦਿਪਤ ਜੋਤਿ ਦਿਨ ਮਨਿ ਦੁਤਿ ਮੁਖ ਤੇ; ਕਬਹੂੰ ਨ ਮੁੰਦਿਤ ਭਏ ॥

दिपत जोति दिन मनि दुति मुख ते; कबहूं न मुंदित भए ॥

ਤਿਨ ਕਉ ਦੇਖਿ ਜਨਨ ਦ੍ਰਿਗ ਪੁਤਰੀ; ਲਗੀ ਸੁ ਭਾਵ ਭਏ ॥

तिन कउ देखि जनन द्रिग पुतरी; लगी सु भाव भए ॥

ਜਨੁ ਪਰਾਗ ਕਮਲਨ ਕੀ ਊਪਰ; ਭ੍ਰਮਰ ਕੋਟਿ ਭ੍ਰਮਏ ॥੨੪੧੪॥

जनु पराग कमलन की ऊपर; भ्रमर कोटि भ्रमए ॥२४१४॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦਿਜ ਸੁਦਾਮਾ ਕੋ ਦਾਰਿਦ ਦੂਰ ਕਰਤ ਕੰਚਨ ਧਾਮ ਕਰ ਦੇਤ ਭਏ ॥

इति स्री दसम सिकंध पुराणे बचित्र नाटक ग्रंथे क्रिसनावतारे दिज सुदामा को दारिद दूर करत कंचन धाम कर देत भए ॥


ਅਥ ਕਾਨ੍ਹ ਜੂ ਸੂਰਜ ਗ੍ਰਹਿਣ ਕੇ ਦਿਨ ਕੁਰਖੇਤ੍ਰ ਗਵਨਿ ਕਥਨੰ ॥

अथ कान्ह जू सूरज ग्रहिण के दिन कुरखेत्र गवनि कथनं ॥

ਸਵੈਯਾ ॥

सवैया ॥

ਜਉ ਰਵਿ ਕੇ ਗ੍ਰਸਬੇ ਹੂ ਕੋ ਦਿਵਸ; ਲਗਿਓ ਕਹਿ ਜੋਤਿਕੀ ਯੌ ਤੁ ਸੁਨਾਯੋ ॥

जउ रवि के ग्रसबे हू को दिवस; लगिओ कहि जोतिकी यौ तु सुनायो ॥

ਕਾਨ੍ਹ ਕੀ ਮਾਤ ਬਿਮਾਤ ਅਰੁ ਭ੍ਰਾਤ; ਚਲੈ ਕੁਰੁਖੇਤ੍ਰਿ, ਇਹੈ ਠਹਰਾਯੋ ॥

कान्ह की मात बिमात अरु भ्रात; चलै कुरुखेत्रि, इहै ठहरायो ॥

ਤਾਤ ਚਲਿਯੋ ਬ੍ਰਿਜਨਾਥ ਕੋ ਲੈ ਸੰਗਿ; ਭਾਂਤਿਨ ਭਾਂਤਿ ਕੋ ਸੈਨ ਬਨਾਯੋ ॥

तात चलियो ब्रिजनाथ को लै संगि; भांतिन भांति को सैन बनायो ॥

ਜੋ ਕੋਊ ਅੰਤੁ ਚਹੈ ਤਿਹ ਕੋ; ਤਿਨ ਕੋ ਕਛੂ ਆਵਤ ਅੰਤੁ ਨ ਪਾਯੋ ॥੨੪੧੫॥

जो कोऊ अंतु चहै तिह को; तिन को कछू आवत अंतु न पायो ॥२४१५॥

ਇਤ ਤੇ ਬ੍ਰਿਜ ਨਾਇਕ ਆਵਤ ਭੇ; ਉਤ ਨੰਦ ਤੇ ਆਦਿ ਸਭੈ ਤਹ ਆਏ ॥

इत ते ब्रिज नाइक आवत भे; उत नंद ते आदि सभै तह आए ॥

ਚੰਦ੍ਰਭਗਾ ਬ੍ਰਿਖਭਾਨ ਸੁਤਾ; ਸਭ ਗੁਆਰਿਨਿ ਸ੍ਯਾਮ ਜਬੈ ਦਰਸਾਏ ॥

चंद्रभगा ब्रिखभान सुता; सभ गुआरिनि स्याम जबै दरसाए ॥

ਰੂਪ ਨਿਹਾਰਿ ਰਹੀ ਚਕਿ ਕੈ; ਜਕਿ ਗੀ ਕਛੁ ਬੈਨ ਕਹਿਓ ਨਹੀ ਜਾਏ ॥

रूप निहारि रही चकि कै; जकि गी कछु बैन कहिओ नही जाए ॥

ਨੰਦ ਜਸੋਮਤ ਮੋਹ ਬਢਾਇ ਕੈ; ਕਾਨ੍ਹ ਜੂ ਕੇ ਉਰ ਮੈ ਲਪਟਾਏ ॥੨੪੧੬॥

नंद जसोमत मोह बढाइ कै; कान्ह जू के उर मै लपटाए ॥२४१६॥

ਨੰਦ ਜਸੋਮਤਿ ਪ੍ਰੇਮ ਬਢਾਇ ਕੈ; ਨੈਨਨ ਤੇ ਦੁਹੂ ਨੀਰ ਬਹਾਯੋ ॥

नंद जसोमति प्रेम बढाइ कै; नैनन ते दुहू नीर बहायो ॥

ਐਸੇ ਕਹਿਓ ਬ੍ਰਿਜ ਕਉ ਤੁਮ ਤਿਆਗਿ; ਗਏ ਮਥੁਰਾ ਜੀਅ ਐਸੋ ਹੀ ਭਾਯੋ ॥

ऐसे कहिओ ब्रिज कउ तुम तिआगि; गए मथुरा जीअ ऐसो ही भायो ॥

ਕਾ ਭਯੋ ਜੋ ਤੁਮ ਮਾਰਿ ਚੰਡੂਰ? ਪ੍ਰਹਾਰਿ ਕੈ ਸੰਗਹਿ ਕੰਸਹਿ ਘਾਯੋ ॥

का भयो जो तुम मारि चंडूर? प्रहारि कै संगहि कंसहि घायो ॥

ਹਉ ਨਿਰਮੋਹ ਨਿਹਾਰ ਦਸਾ; ਹਮਰੀ, ਤੁਮਰੇ ਮਨ ਮੋਹ ਨ ਆਯੋ? ॥੨੪੧੭॥

हउ निरमोह निहार दसा; हमरी, तुमरे मन मोह न आयो? ॥२४१७॥

ਜਸੋਧਾ ਬਾਚ ਕਾਨ੍ਹ ਜੂ ਸੋ ॥

जसोधा बाच कान्ह जू सो ॥

ਸਵੈਯਾ ॥

सवैया ॥

ਪ੍ਰੀਤਿ ਬਢਾਇ ਜਸੋਮਤਿ ਯੌ; ਬ੍ਰਿਜਭੂਖਨ ਸੋ ਇਕ ਬੈਨ ਉਚਾਰੋ ॥

प्रीति बढाइ जसोमति यौ; ब्रिजभूखन सो इक बैन उचारो ॥

ਪਾਲ ਕੀਏ ਜਬ ਪੂਤ ! ਬਡੇ ਤੁਮ; ਦੇਖਿਯੋ ਤਬੈ ਹਮ ਹੇਤ ਤੁਹਾਰੋ ॥

पाल कीए जब पूत ! बडे तुम; देखियो तबै हम हेत तुहारो ॥

ਤੋ ਕਹ ਦੋਸ ਲਗਾਉ ਹਉ ਕਿਉ? ਹਰਿ ! ਹੈ ਸਭ ਫੁਨਿ ਦੋਸ ਹਮਾਰੋ ॥

तो कह दोस लगाउ हउ किउ? हरि ! है सभ फुनि दोस हमारो ॥

ਊਖਲ ਸੋ ਤੁਹਿ ਬਾਧ ਕੈ ਮਾਰਿਯੋ; ਹੈ ਜਾਨਤ ਹੋ ਸੋਊ ਬੈਰ ਚਿਤਾਰੋ ॥੨੪੧੮॥

ऊखल सो तुहि बाध कै मारियो; है जानत हो सोऊ बैर चितारो ॥२४१८॥

ਮਾਇ ! ਹ੍ਵੈ ਬਾਤ ਕਹੋ ਤੁਮ ਸੌ; ਸੁ ਤੋ ਮੋ ਬਤੀਆ ਸੁਨਿ ਸਾਚ ਪਤੀਜੈ ॥

माइ ! ह्वै बात कहो तुम सौ; सु तो मो बतीआ सुनि साच पतीजै ॥

ਅਉਰਨ ਕੀ ਸਿਖ ਲੈ ਤਬ ਜਿਉ; ਤੈਸੋ ਕਾਜ ਕਰੋ ਜਿਨਿ ਯੌ ਸੁਨਿ ਲੀਜੈ ॥

अउरन की सिख लै तब जिउ; तैसो काज करो जिनि यौ सुनि लीजै ॥

ਨੈਕ ਬਿਛੋਹ ਭਏ ਤੁਮਰੇ; ਮਰੀਐ ਤੁਮਰੇ ਪਲ ਹੇਰਤ ਜੀਜੈ ॥

नैक बिछोह भए तुमरे; मरीऐ तुमरे पल हेरत जीजै ॥

ਬਾਲ ! ਬਲਾਇ ਲਿਉ ਹਉ ਬਹੁਰੋ; ਬ੍ਰਿਜ ਕੋ ਬ੍ਰਿਜਭੂਖਨ ! ਭੂਖਿਤ ਕੀਜੈ ॥੨੪੧੯॥

बाल ! बलाइ लिउ हउ बहुरो; ब्रिज को ब्रिजभूखन ! भूखित कीजै ॥२४१९॥

TOP OF PAGE

Dasam Granth