ਦਸਮ ਗਰੰਥ । दसम ग्रंथ ।

Page 540

ਭੂਮਿ ਜਹਾ ਹੁਤੀ, ਤਾਹਿ ਲਖਿਯੋ ਜਲ; ਬਾਰਿ ਹੁਤੋ ਜਹ, ਭੂਮਿ ਜਨਾਯੋ ॥

भूमि जहा हुती, ताहि लखियो जल; बारि हुतो जह, भूमि जनायो ॥

ਜਾਇ ਨਿਸੰਕ ਪਰਿਯੋ ਜਲ ਮੈ; ਕਬਿ ਸ੍ਯਾਮ ਕਹੈ ਕਛੁ ਭੇਦ ਨ ਪਾਯੋ ॥੨੩੬੨॥

जाइ निसंक परियो जल मै; कबि स्याम कहै कछु भेद न पायो ॥२३६२॥

ਜਾਇ ਪਰਿਯੋ ਤਬ ਹੀ ਸਰ ਮੈ; ਤਨ ਬਸਤ੍ਰ ਧਰੇ ਪੁਨਿ ਬੂਡ ਗਯੋ ਹੈ ॥

जाइ परियो तब ही सर मै; तन बसत्र धरे पुनि बूड गयो है ॥

ਬੂਡਤ ਜੋ ਨਿਕਸਿਯੋ ਸੋਊ ਭੂਪਤਿ; ਚਿਤ ਬਿਖੈ ਅਤਿ ਕੋਪ ਕਯੋ ਹੈ ॥

बूडत जो निकसियो सोऊ भूपति; चित बिखै अति कोप कयो है ॥

ਕਾਨ੍ਹ ਜੂ ਭਾਰ ਉਤਾਰਨ ਕੇ ਹਿਤ; ਆਂਖ ਸੋ ਭੀਮਹਿ ਭੇਦ ਦਯੋ ਹੈ ॥

कान्ह जू भार उतारन के हित; आंख सो भीमहि भेद दयो है ॥

ਸੋ ਇਹ ਭਾਂਤਿ ਸੋ ਬੋਲਿ ਉਠਿਓ; ਅਰੇ ! ਅੰਧ ਕੇ ਅੰਧ ਹੀ ਪੁਤ੍ਰ ਭਯੋ ਹੈ ॥੨੩੬੩॥

सो इह भांति सो बोलि उठिओ; अरे ! अंध के अंध ही पुत्र भयो है ॥२३६३॥

ਯੌ ਜਬ ਭੀਮ ਹਸਿਯੋ ਤਿਹ ਕਉ; ਤੁ ਘਨੋ ਚਿਤ ਭੀਤਰ ਭੂਪ ਰਿਸਾਯੋ ॥

यौ जब भीम हसियो तिह कउ; तु घनो चित भीतर भूप रिसायो ॥

ਮੋ ਕਹੁ ਪੰਡੁ ਕੇ ਪੁਤ੍ਰ ਹਸੈ; ਅਬ ਹੀ ਬਧ ਯਾ ਕੋ ਕਰੋ, ਜੀਅ ਆਯੋ ॥

मो कहु पंडु के पुत्र हसै; अब ही बध या को करो, जीअ आयो ॥

ਭੀਖਮ ਦ੍ਰੋਣ ਰਿਸੇ ਮਨ ਮੈ; ਜੜ ਭੀਮ ਭਯੋ, ਕਹ ਸ੍ਯਾਮ ਸੁਨਾਯੋ ॥

भीखम द्रोण रिसे मन मै; जड़ भीम भयो, कह स्याम सुनायो ॥

ਧਾਮਿ ਗਯੋ ਅਪੁਨੇ ਫਿਰ ਕੈ ਸੁ; ਸਭਾ ਇਹ ਭੀਤਰ ਫੇਰਿ ਨ ਆਯੋ ॥੨੩੬੪॥

धामि गयो अपुने फिर कै सु; सभा इह भीतर फेरि न आयो ॥२३६४॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੁਰਜੋਧਨ ਸਭਾ ਦੇਖਿ ਧਾਮਿ ਗਏ ਧਯਾਇ ਸਮਾਪਤੰ ॥

इति स्री बचित्र नाटक ग्रंथे क्रिसनावतारे दुरजोधन सभा देखि धामि गए धयाइ समापतं ॥


ਅਥ ਦੈਤ ਬਕਤ੍ਰ ਜੁਧ ਕਥਨੰ ॥

अथ दैत बकत्र जुध कथनं ॥

ਸਵੈਯਾ ॥

सवैया ॥

ਉਤ ਕੋਪਿ ਦੁਰਜੋਧਨ ਧਾਮਿ ਗਯੋ; ਇਤ ਦੈਤ ਹੁਤੋ ਇਹ ਕੋਪੁ ਬਸਾਯੋ ॥

उत कोपि दुरजोधन धामि गयो; इत दैत हुतो इह कोपु बसायो ॥

ਕਾਨ੍ਹ ਹਤਿਯੋ ਸਿਸੁਪਾਲ ਹੁਤੋ; ਮੇਰੋ ਮਿਤ੍ਰ ਮਰਿਓ, ਨ ਰਤੀ ਸੁਕਚਾਯੋ ॥

कान्ह हतियो सिसुपाल हुतो; मेरो मित्र मरिओ, न रती सुकचायो ॥

ਲੈ ਸਿਵ ਤੇ ਬਰ ਹਉ ਇਹ ਕੋ; ਬਧੁ ਜਾਇ ਕਰੋ, ਜੀਅ ਭੀਤਰ ਆਯੋ ॥

लै सिव ते बर हउ इह को; बधु जाइ करो, जीअ भीतर आयो ॥

ਧਾਇ ਕਿਦਾਰ ਕੀ ਓਰਿ ਚਲਿਓ; ਕਬਿ ਸ੍ਯਾਮ ਇਹੈ ਚਿਤ ਮੈ ਠਹਰਾਯੋ ॥੨੩੬੫॥

धाइ किदार की ओरि चलिओ; कबि स्याम इहै चित मै ठहरायो ॥२३६५॥

ਬਦ੍ਰੀ ਕਿਦਾਰ ਕੇ ਭੀਤਰ ਜਾਇ ਕੈ; ਸੇਵ ਕਰੀ ਮਹਾਰੁਦ੍ਰ ਰਿਝਾਯੋ ॥

बद्री किदार के भीतर जाइ कै; सेव करी महारुद्र रिझायो ॥

ਲੈ ਕੈ ਬਿਵਾਨ ਚਲਿਓ ਉਤ ਤੇ; ਜਬ ਹੀ ਹਰਿ ਕੇ ਬਧੁ ਕੋ ਬਰੁ ਪਾਯੋ ॥

लै कै बिवान चलिओ उत ते; जब ही हरि के बधु को बरु पायो ॥

ਦ੍ਵਾਰਵਤੀ ਹੂ ਕੇ ਭੀਤਰ ਆਇ ਕੈ; ਕਾਨ੍ਹ ਕੇ ਪੁਤ੍ਰ ਸੋ ਜੁਧੁ ਮਚਾਯੋ ॥

द्वारवती हू के भीतर आइ कै; कान्ह के पुत्र सो जुधु मचायो ॥

ਸੋ ਸੁਨਿ ਸ੍ਯਾਮ ਬਿਦਾ ਲੈ ਕੈ ਭੂਪ ਤੇ; ਸ੍ਯਾਮ ਭਨੈ ਤਿਹ ਠਉਰ ਸਿਧਾਯੋ ॥੨੩੬੬॥

सो सुनि स्याम बिदा लै कै भूप ते; स्याम भनै तिह ठउर सिधायो ॥२३६६॥

ਦ੍ਵਾਰਵਤੀ ਹੂ ਕੇ ਬੀਚ ਜਬੈ; ਹਰਿ ਜੂ ਗਯੋ ਤਉ ਸੋਊ ਸਤ੍ਰੁ ਨਿਹਾਰਿਯੋ ॥

द्वारवती हू के बीच जबै; हरि जू गयो तउ सोऊ सत्रु निहारियो ॥

ਸ੍ਯਾਮ ਭਨੈ ਤਬ ਹੀ ਤਿਹ ਕਉ; ਲਰੁ ਰੇ ! ਹਮ ਸੋ, ਬ੍ਰਿਜਨਾਥ ਉਚਾਰਿਯੋ ॥

स्याम भनै तब ही तिह कउ; लरु रे ! हम सो, ब्रिजनाथ उचारियो ॥

ਯੌ ਸੁਨਿ ਵਾ ਬਤੀਯਾ ਹਰਿ ਕੋ; ਕਸਿ ਕਾਨ ਪ੍ਰਮਾਨ ਲਉ ਬਾਨ ਪ੍ਰਹਾਰਿਯੋ ॥

यौ सुनि वा बतीया हरि को; कसि कान प्रमान लउ बान प्रहारियो ॥

ਮਾਨੋ ਤਚੀ ਅਤਿ ਪਾਵਕ ਊਪਰ; ਕਾਹੂ ਬੁਝਾਇਬੇ ਕੋ ਘ੍ਰਿਤ ਡਾਰਿਯੋ ॥੨੩੬੭॥

मानो तची अति पावक ऊपर; काहू बुझाइबे को घ्रित डारियो ॥२३६७॥

TOP OF PAGE

Dasam Granth