ਦਸਮ ਗਰੰਥ । दसम ग्रंथ ।

Page 539

ਸਵੈਯਾ ॥

सवैया ॥

ਕਾਨ੍ਹ ਰਹੇ ਬਹੁ ਦਿਵਸ ਤਹਾ; ਸੁ ਬਧੂ ਅਪਨੀ ਸਭ ਹੀ ਸੰਗ ਲੈ ਕੈ ॥

कान्ह रहे बहु दिवस तहा; सु बधू अपनी सभ ही संग लै कै ॥

ਕੰਚਨ ਦੇਹ ਦਿਪੈ ਜਿਨ ਕੀ; ਤਿਨ ਮੈਨ ਰਹੇ ਪਿਖਿ ਲਜਤ ਹ੍ਵੈ ਕੈ ॥

कंचन देह दिपै जिन की; तिन मैन रहे पिखि लजत ह्वै कै ॥

ਭੂਖਨ ਅੰਗ ਸਜੇ ਅਪਨੇ ਸਭ; ਆਵਤ ਭੀ ਦ੍ਰੁਪਤੀ ਸਿਰਿ ਨਿਐ ਕੈ ॥

भूखन अंग सजे अपने सभ; आवत भी द्रुपती सिरि निऐ कै ॥

ਕੈਸੇ ਬਿਵਾਹਿਓ ਹੈ ਸ੍ਯਾਮ ਤੁਮੈ? ਸਭ ਮੋਹ ਕਹੋ ਤੁਮੈ ਆਨੰਦ ਕੈ ਕੈ ॥੨੩੫੬॥

कैसे बिवाहिओ है स्याम तुमै? सभ मोह कहो तुमै आनंद कै कै ॥२३५६॥

ਦੋਹਰਾ ॥

दोहरा ॥

ਜਬ ਤਿਨ ਕਉ ਯੌ ਦ੍ਰੋਪਤੀ; ਪੂਛਿਯੋ ਪ੍ਰੇਮ ਬਢਾਇ ॥

जब तिन कउ यौ द्रोपती; पूछियो प्रेम बढाइ ॥

ਅਪਨੀ ਅਪਨੀ ਤਿਹ ਬ੍ਰਿਥਾ; ਸਭ ਹੂ ਕਹੀ ਸੁਨਾਇ ॥੨੩੫੭॥

अपनी अपनी तिह ब्रिथा; सभ हू कही सुनाइ ॥२३५७॥

ਸਵੈਯਾ ॥

सवैया ॥

ਜਗਿ ਨਿਹਾਰਿ ਜੁਧਿਸਟਰ ਕੋ; ਮਨ ਭੀਤਰ ਕਉਰਨ ਕੋਪ ਬਸਾਯੋ ॥

जगि निहारि जुधिसटर को; मन भीतर कउरन कोप बसायो ॥

ਪੰਡੁ ਕੈ ਪੁਤ੍ਰਨ ਜਗ ਕੀਯੋ; ਤਿਹ ਤੇ ਇਨ ਕੋ ਜਗ ਮੈ ਜਸੁ ਛਾਯੋ ॥

पंडु कै पुत्रन जग कीयो; तिह ते इन को जग मै जसु छायो ॥

ਐਸੋ ਨ ਲੋਕ ਬਿਖੈ ਹਮਰੋ; ਜਸੁ ਹੋਤ ਭਯੋ, ਕਹਿ ਸ੍ਯਾਮ ਸੁਨਾਯੋ ॥

ऐसो न लोक बिखै हमरो; जसु होत भयो, कहि स्याम सुनायो ॥

ਭੀਖਮ ਤੇ ਸੁਤ ਸੂਰਜ ਤੇ ਸੁ; ਨਹੀ ਹਮ ਤੇ ਐਸੋ ਜਗ ਹ੍ਵੈ ਆਯੋ ॥੨੩੫੮॥

भीखम ते सुत सूरज ते सु; नही हम ते ऐसो जग ह्वै आयो ॥२३५८॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰਾਜਾ ਜੁਧਿਸਟਰ ਰਾਜਸੂਇ ਜਗ ਸੰਪੂਰਨੰ ॥

इति स्री दसम सिकंध पुराणे बचित्र नाटक ग्रंथे क्रिसनावतारे राजा जुधिसटर राजसूइ जग स्मपूरनं ॥


ਜੁਧਿਸਟਰ ਕੋ ਸਭਾ ਬਨਾਇ ਕਥਨੰ ॥

जुधिसटर को सभा बनाइ कथनं ॥

ਸਵੈਯਾ ॥

सवैया ॥

ਮੈ ਇਕ ਦੈਤ ਹੁਤੋ ਤਿਨ ਆਇ ਕੈ; ਸੁੰਦਰ ਏਕ ਸਭਾ ਸੁ ਬਨਾਈ ॥

मै इक दैत हुतो तिन आइ कै; सुंदर एक सभा सु बनाई ॥

ਲਜਤ ਹੋਇ ਰਹੇ ਅਮਰਾਵਤਿ; ਐਸੀ ਪ੍ਰਭਾ ਇਹ ਭੂਮਹਿ ਆਈ ॥

लजत होइ रहे अमरावति; ऐसी प्रभा इह भूमहि आई ॥

ਬੈਠਿ ਬਿਰਾਜਤ ਭੂਪ ਤਹਾ; ਜਦੁਬੀਰ ਲੀਏ ਸੰਗ ਚਾਰੋ ਈ ਭਾਈ ॥

बैठि बिराजत भूप तहा; जदुबीर लीए संग चारो ई भाई ॥

ਸ੍ਯਾਮ ਭਨੈ ਤਿਹ ਆਭਹਿ ਕੀ; ਉਪਮਾ ਮੁਖ ਤੇ ਬਰਨੀ ਨਹੀ ਜਾਈ ॥੨੩੫੯॥

स्याम भनै तिह आभहि की; उपमा मुख ते बरनी नही जाई ॥२३५९॥

ਨੀਰ ਢਰੇ ਕਹੂ ਚਾਦਰ ਛਤਨ; ਛੂਟਤ ਹੈ ਕਹੂ ਠਉਰ ਫੁਹਾਰੇ ॥

नीर ढरे कहू चादर छतन; छूटत है कहू ठउर फुहारे ॥

ਮਲ ਭਿਰੈ ਕਹੂ ਮਤ ਕਰੀ; ਕਹੂ ਨਾਚਤ ਬੇਸਯਨ ਕੇ ਸੁ ਅਖਾਰੇ ॥

मल भिरै कहू मत करी; कहू नाचत बेसयन के सु अखारे ॥

ਬਾਜ ਲਰੈ ਕਹੂ ਸਾਜ ਸਜੈ; ਭਟ ਛਾਜਤ ਹੈ ਅਤਿ ਡੀਲ ਡਿਲਾਰੇ ॥

बाज लरै कहू साज सजै; भट छाजत है अति डील डिलारे ॥

ਰਾਜਤ ਸ੍ਰੀ ਬ੍ਰਿਜਨਾਥ ਤਹਾ; ਜਿਮ ਤਾਰਨ ਮੈ ਸਸਿ ਸ੍ਯਾਮ ਉਚਾਰੇ ॥੨੩੬੦॥

राजत स्री ब्रिजनाथ तहा; जिम तारन मै ससि स्याम उचारे ॥२३६०॥

ਜੋਤਿ ਲਸੈ ਕਹੂ ਬਜ੍ਰਨ ਕੀ; ਕਹੂ ਲਾਲ ਲਗੇ ਛਬਿ ਮੰਦਿਰ ਪਾਵੈ ॥

जोति लसै कहू बज्रन की; कहू लाल लगे छबि मंदिर पावै ॥

ਨਾਗਨ ਕੋ ਪੁਰ ਲੋਕ ਪੁਰੀ ਸੁਰ; ਦੇਖਿ ਪ੍ਰਭਾ ਜਿਹ ਸੀਸ ਨਿਵਾਵੈ ॥

नागन को पुर लोक पुरी सुर; देखि प्रभा जिह सीस निवावै ॥

ਰੀਝਿ ਰਹੇ ਜਿਹ ਦੇਖਿ ਚਤੁਰਮੁਖ; ਹੇਰਿ ਪ੍ਰਭਾ ਸਿਵ ਸੋ ਲਲਚਾਵੈ ॥

रीझि रहे जिह देखि चतुरमुख; हेरि प्रभा सिव सो ललचावै ॥

ਭੂਮਿ ਜਹਾ ਤਹਾ ਨੀਰ ਸੋ ਲਾਗਤ; ਨੀਰ ਜਹਾ ਨਹੀ ਚੀਨਬੋ ਆਵੈ ॥੨੩੬੧॥

भूमि जहा तहा नीर सो लागत; नीर जहा नही चीनबो आवै ॥२३६१॥

ਜੁਧਿਸਟਰ ਬਾਚ ਦ੍ਰਜੋਧਨ ਸੋ ॥

जुधिसटर बाच द्रजोधन सो ॥

ਸਵੈਯਾ ॥

सवैया ॥

ਐਸੀ ਸਭਾ ਰਚਿ ਕੈ ਸੁ ਜੁਧਿਸਟਰ; ਅੰਧ ਕੋ ਬਾਲਕੁ ਬੋਲਿ ਪਠਾਯੋ ॥

ऐसी सभा रचि कै सु जुधिसटर; अंध को बालकु बोलि पठायो ॥

ਸੂਰਜ ਕੋ ਸੁਤ ਸੰਗ ਲੀਏ; ਅਰੁ ਭੀਖਮ, ਮਾਨ ਭਰਿਯੋ ਸੋਊ ਆਯੋ ॥

सूरज को सुत संग लीए; अरु भीखम, मान भरियो सोऊ आयो ॥

TOP OF PAGE

Dasam Granth