ਦਸਮ ਗਰੰਥ । दसम ग्रंथ ।

Page 502

ਦੋਹਰਾ ॥

दोहरा ॥

ਬਡੇ ਜਸਹਿ ਪਾਵਤ ਭਯੋ; ਮਨਿ ਦੈ ਸ੍ਰੀ ਜਦੁਬੀਰ ॥

बडे जसहि पावत भयो; मनि दै स्री जदुबीर ॥

ਜੋ ਕਟੀਆ ਸਿਰ ਦੁਰਜਨਨ; ਹਰਤਾ ਸਾਧਨ ਪੀਰ ॥੨੦੮੪॥

जो कटीआ सिर दुरजनन; हरता साधन पीर ॥२०८४॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਸਤਿਧੰਨੇ ਕੋ ਬਧ ਕੈ ਅਕ੍ਰੂਰ ਕੋ ਮਨਿ ਦੇਤ ਭਏ ॥

इति स्री दसम सिकंध पुराणे बचित्र नाटक ग्रंथे क्रिसनावतारे सतिधंने को बध कै अक्रूर को मनि देत भए ॥

ਕਾਨ੍ਹ ਜੂ ਕੋ ਦਿਲੀ ਮਹਿ ਆਵਨ ਕਥਨੰ ॥

कान्ह जू को दिली महि आवन कथनं ॥

ਚੌਪਈ ॥

चौपई ॥

ਜਬ ਅਕ੍ਰੂਰਹਿ ਕੋ ਮਨਿ ਦਈ ॥

जब अक्रूरहि को मनि दई ॥

ਜਦੁਪਤਿ ਦਿਲੀ ਕੋ ਸੁਧਿ ਲਈ ॥

जदुपति दिली को सुधि लई ॥

ਤਬ ਦਿਲੀ ਕੇ ਭੀਤਰ ਆਏ ॥

तब दिली के भीतर आए ॥

ਪਾਂਡਵ ਪਾਂਚ ਚਰਨ ਲਪਟਾਏ ॥੨੦੮੫॥

पांडव पांच चरन लपटाए ॥२०८५॥

ਦੋਹਰਾ ॥

दोहरा ॥

ਤਬ ਕੁੰਤੀ ਕੇ ਗ੍ਰਿਹ ਗਏ; ਕੁਸਲ ਪੂਛਿਓ ਜਾਇ ॥

तब कुंती के ग्रिह गए; कुसल पूछिओ जाइ ॥

ਜੋ ਦੁਖ ਇਨ ਕੈਰਵਿ ਦਏ; ਸੋ ਸਭ ਦਏ ਬਤਾਇ ॥੨੦੮੬॥

जो दुख इन कैरवि दए; सो सभ दए बताइ ॥२०८६॥

ਇੰਦ੍ਰਪ੍ਰਸਤ ਮੈ ਕ੍ਰਿਸਨ ਜੂ; ਰਹੇ ਮਾਸ ਜਬ ਚਾਰ ॥

इंद्रप्रसत मै क्रिसन जू; रहे मास जब चार ॥

ਤਬ ਅਰਜੁਨ ਕੋ ਸੰਗ ਲੈ; ਇਕ ਦਿਨ ਚੜੇ ਸਿਕਾਰ ॥੨੦੮੭॥

तब अरजुन को संग लै; इक दिन चड़े सिकार ॥२०८७॥

ਸਵੈਯਾ ॥

सवैया ॥

ਸੋਧ ਸਿਕਾਰ ਕੋ ਲੈ ਹਰਿ ਜੂ; ਸੁ ਘਨੋ ਜਹ ਥੋ, ਤਿਹ ਓਰਿ ਸਿਧਾਰੇ ॥

सोध सिकार को लै हरि जू; सु घनो जह थो, तिह ओरि सिधारे ॥

ਗੋਇਨ ਸੂਕਰ ਰੀਛ ਬਡੇ; ਬਹੁ ਚੀਤਰੁ ਅਉਰ ਸਸੇ ਬਹੁ ਮਾਰੇ ॥

गोइन सूकर रीछ बडे; बहु चीतरु अउर ससे बहु मारे ॥

ਗੈਂਡੇ ਹਨੇ ਮਹਿਖਾਸ ਕੇ ਮਤ; ਕਰੀ, ਅਰੁ ਸਿੰਘਨ ਝੁੰਡਹਿ ਝਾਰੇ ॥

गैंडे हने महिखास के मत; करी, अरु सिंघन झुंडहि झारे ॥

ਨੈਕੁ ਸੰਭਾਰ ਰਹੀ ਨ ਪਰੈ; ਬਿਸੰਭਾਰ ਜਿਨੋ ਸਰ ਸ੍ਯਾਮ ਪ੍ਰਹਾਰੇ ॥੨੦੮੮॥

नैकु स्मभार रही न परै; बिस्मभार जिनो सर स्याम प्रहारे ॥२०८८॥

ਪਾਰਥ ਕੋ ਸੰਗ ਲੈ ਪ੍ਰਭ ਜੂ; ਬਨ ਮੋ ਧਸਿ ਕੈ ਬਹੁਤੇ ਮ੍ਰਿਗ ਘਾਏ ॥

पारथ को संग लै प्रभ जू; बन मो धसि कै बहुते म्रिग घाए ॥

ਏਕ ਹਨੇ ਕਰਵਾਰਿਨ ਸੋ; ਤਕਿ ਏਕਨ ਕੇ ਤਨਿ ਬਾਨ ਲਗਾਏ ॥

एक हने करवारिन सो; तकि एकन के तनि बान लगाए ॥

ਅਸ੍ਵਨ ਕੋ ਦਵਰਾਇ ਭਜਾਇ ਕੈ; ਕੂਕਰ ਤੇਊ ਹਨੇ, ਜੁ ਪਰਾਏ ॥

अस्वन को दवराइ भजाइ कै; कूकर तेऊ हने, जु पराए ॥

ਸ੍ਰੀ ਬ੍ਰਿਜਨਾਥ ਕੇ ਅਗ੍ਰਜ ਜੇ; ਉਠਿ ਭਾਜਤ ਭੇ, ਤੇਊ ਜਾਨ ਨ ਪਾਏ ॥੨੦੮੯॥

स्री ब्रिजनाथ के अग्रज जे; उठि भाजत भे, तेऊ जान न पाए ॥२०८९॥

ਪਾਰਥ ਏਕ ਹਨੇ ਮ੍ਰਿਗਵਾ; ਇਕ ਆਪਹਿ ਸ੍ਰੀ ਬ੍ਰਿਜ ਨਾਇਕ ਘਾਏ ॥

पारथ एक हने म्रिगवा; इक आपहि स्री ब्रिज नाइक घाए ॥

ਜੇ ਉਠਿ ਭਾਜਤ ਭੇ ਬਨ ਮੈ; ਸੋਊ ਕੂਕਰ ਡਾਰਿ ਸਬੈ ਗਹਿਵਾਏ ॥

जे उठि भाजत भे बन मै; सोऊ कूकर डारि सबै गहिवाए ॥

ਤੀਤਰ ਜੇ ਉਡਿ ਕੈ ਨਭਿ ਓਰਿ; ਗਏ, ਤਿਨ ਕੋ ਪ੍ਰਭ ਬਾਜ ਚਲਾਏ ॥

तीतर जे उडि कै नभि ओरि; गए, तिन को प्रभ बाज चलाए ॥

ਚੀਤਨ ਏਕ ਮ੍ਰਿਗਾ ਗਹਿ ਕੈ; ਕਬਿ ਸ੍ਯਾਮ ਕਹੈ ਜਮਲੋਕਿ ਪਠਾਏ ॥੨੦੯੦॥

चीतन एक म्रिगा गहि कै; कबि स्याम कहै जमलोकि पठाए ॥२०९०॥

ਬੇਸਰੇ ਅਉਰ ਕੁਹੀ ਬਹਿਰੀ; ਅਰੁ ਬਾਜ ਜੁਰੇ ਬਹੁਤੇ ਸੰਗ ਲੀਨੇ ॥

बेसरे अउर कुही बहिरी; अरु बाज जुरे बहुते संग लीने ॥

ਬਾਸੇ ਘਨੇ ਲਗਰਾ ਚਰਗੇ; ਸਿਕਰੇਨ ਕੋ ਫੇਟ ਭਲੀ ਬਿਧਿ ਕੀਨੇ ॥

बासे घने लगरा चरगे; सिकरेन को फेट भली बिधि कीने ॥

ਧੂਤੀ ਉਕਾਬ ਬਸੀਨਨ ਕੋ ਸਜਿ; ਕੰਠਿਜ ਗੋਲਿਨ ਦ੍ਵਾਲ ਨਵੀਨੇ ॥

धूती उकाब बसीनन को सजि; कंठिज गोलिन द्वाल नवीने ॥

ਜਾ ਸੰਗ ਹੇਰਿ ਚਲਾਵਤ ਭੇ; ਤਿਨ ਪਛਿਨ ਤੇ ਇਕ ਜਾਨ ਨ ਦੀਨੇ ॥੨੦੯੧॥

जा संग हेरि चलावत भे; तिन पछिन ते इक जान न दीने ॥२०९१॥

TOP OF PAGE

Dasam Granth