ਦਸਮ ਗਰੰਥ । दसम ग्रंथ ।

Page 501

ਸਵੈਯਾ ॥

सवैया ॥

ਦੈ ਮਨਿ ਤਾਹਿ ਉਦਾਸ ਭਯੋ; ਕਿਹ ਓਰਿ ਭਜੋ ਚਿਤ ਮੈ ਇਹ ਧਾਰਿਯੋ ॥

दै मनि ताहि उदास भयो; किह ओरि भजो चित मै इह धारियो ॥

ਮੈ ਅਪਰਾਧ ਕੀਓ ਹਰਿ ਕੋ; ਮਨਿ ਹੇਤੁ ਬਲੀ ਸਤ੍ਰਾਜਿਤ ਮਾਰਿਯੋ ॥

मै अपराध कीओ हरि को; मनि हेतु बली सत्राजित मारियो ॥

ਤਾਹਿ ਕੇ ਹੇਤੁ ਗੁਸਾ ਕਰਿ ਸ੍ਯਾਮ; ਸਭੈ ਅਪਨੋ ਪੁਰਖਤ ਸੰਭਾਰਿਯੋ ॥

ताहि के हेतु गुसा करि स्याम; सभै अपनो पुरखत स्मभारियो ॥

ਜਉ ਰਹਿ ਹਉ ਤਊ ਮਾਰਤ ਹੈ; ਏਹ ਕੈ ਡਰੁ ਉਤਰ ਓਰਿ ਸਿਧਾਰਿਯੋ ॥੨੦੭੪॥

जउ रहि हउ तऊ मारत है; एह कै डरु उतर ओरि सिधारियो ॥२०७४॥

ਦੋਹਰਾ ॥

दोहरा ॥

ਸਤਿਧੰਨਾ ਮਨਿ ਲੈ ਜਹਾ; ਭਜ ਗਯੋ ਤ੍ਰਾਸ ਬਢਾਇ ॥

सतिधंना मनि लै जहा; भज गयो त्रास बढाइ ॥

ਸ੍ਯੰਦਨ ਪੈ ਚੜਿ ਸ੍ਯਾਮ ਜੂ; ਤਹ ਹੀ ਪਹੁੰਚਿਯੋ ਜਾਇ ॥੨੦੭੫॥

स्यंदन पै चड़ि स्याम जू; तह ही पहुंचियो जाइ ॥२०७५॥

ਪਾਵ ਪਿਆਦੋ ਸਤ੍ਰ ਹੋਇ; ਭਜਿਯੋ ਸੁ ਤ੍ਰਾਸ ਬਢਾਇ ॥

पाव पिआदो सत्र होइ; भजियो सु त्रास बढाइ ॥

ਤਬ ਜਦੁਬੀਰ ਕ੍ਰਿਪਾਨ ਸੋ; ਮਾਰਿਯੋ ਤਾ ਕੋ ਜਾਇ ॥੨੦੭੬॥

तब जदुबीर क्रिपान सो; मारियो ता को जाइ ॥२०७६॥

ਖੋਜਤ ਭਯੋ ਤਿਹ ਮਾਰ ਕੈ; ਮਨਿ ਨਹੀ ਆਈ ਹਾਥਿ ॥

खोजत भयो तिह मार कै; मनि नही आई हाथि ॥

ਮਨਿ ਨਹੀ ਆਈ ਹਾਥਿ ਯੌ; ਕਹਿਯੋ ਹਲੀ ਕੇ ਸਾਥ ॥੨੦੭੭॥

मनि नही आई हाथि यौ; कहियो हली के साथ ॥२०७७॥

ਸਵੈਯਾ ॥

सवैया ॥

ਐਸੇ ਲਖਿਯੋ ਮੁਸਲੀ ਮਨ ਮੈ; ਸੁ ਪ੍ਰਭੂ ਹਮ ਤੇ ਮਨਿ ਆਜ ਛਪਾਈ ॥

ऐसे लखियो मुसली मन मै; सु प्रभू हम ते मनि आज छपाई ॥

ਲੈ ਅਕ੍ਰੂਰ ਬਨਾਰਸ ਗਯੋ; ਮਨਿ ਕਉ, ਤਿਹ ਕੀ ਨ ਕਛੂ ਸੁਧਿ ਪਾਈ ॥

लै अक्रूर बनारस गयो; मनि कउ, तिह की न कछू सुधि पाई ॥

ਸ੍ਯਾਮ ਜੂ ! ਮੋ ਇਕ ਸਿਖ੍ਯ ਹੈ ਭੂਪਤਿ; ਜਾਤ ਤਹਾ ਹਉ, ਸੋ ਐਸੇ ਸੁਨਾਈ ॥

स्याम जू ! मो इक सिख्य है भूपति; जात तहा हउ, सो ऐसे सुनाई ॥

ਯੌ ਬਤੀਯਾ ਕਹਿ ਜਾਤ ਰਹਿਯੋ; ਜਦੁਬੀਰ ਕੀ ਕੈ ਮਨ ਮੈ ਦੁਚਿਤਾਈ ॥੨੦੭੮॥

यौ बतीया कहि जात रहियो; जदुबीर की कै मन मै दुचिताई ॥२०७८॥

ਦੋਹਰਾ ॥

दोहरा ॥

ਜਉ ਮੁਸਲੀ ਤਿਹ ਪੈ ਗਯੋ; ਤਉ ਭੂਪਤਿ ਸੁਖੁ ਪਾਇ ॥

जउ मुसली तिह पै गयो; तउ भूपति सुखु पाइ ॥

ਲੈ ਅਪੁਨੇ ਤਿਹ ਧਾਮ ਗਯੋ; ਆਗੇ ਹੀ ਤੇ ਆਇ ॥੨੦੭੯॥

लै अपुने तिह धाम गयो; आगे ही ते आइ ॥२०७९॥

ਗਦਾ ਜੁਧ ਮੈ ਅਤਿ ਚਤੁਰੁ; ਯੌ ਸਭ ਤੇ ਸੁਨਿ ਪਾਇ ॥

गदा जुध मै अति चतुरु; यौ सभ ते सुनि पाइ ॥

ਤਬੈ ਦੁਰਜੋਧਨ ਹਲੀ ਤੇ; ਸਭ ਸੀਖੀ ਬਿਧਿ ਆਇ ॥੨੦੮੦॥

तबै दुरजोधन हली ते; सभ सीखी बिधि आइ ॥२०८०॥

ਸਵੈਯਾ ॥

सवैया ॥

ਸਤਿਧੰਨਾ ਕਉ ਮਾਰ ਜਬੈ ਜਦੁਨੰਦਨ; ਦ੍ਵਾਰਵਤੀ ਹੂ ਕੇ ਭੀਤਰ ਆਯੋ ॥

सतिधंना कउ मार जबै जदुनंदन; द्वारवती हू के भीतर आयो ॥

ਕੰਚਨ ਕੋ ਅਕ੍ਰੂਰ ਬਨਾਰਸ; ਦਾਨ ਕਰੈ ਬਹੁ ਯੌ ਸੁਨਿ ਪਾਯੋ ॥

कंचन को अक्रूर बनारस; दान करै बहु यौ सुनि पायो ॥

ਸੂਰਜ ਦਿਤ ਉਹੀ ਪਹਿ ਹੈ ਮਨਿ; ਯੌ ਅਪਨੇ ਮਨ ਮੈ ਸੁ ਜਨਾਯੋ ॥

सूरज दित उही पहि है मनि; यौ अपने मन मै सु जनायो ॥

ਮਾਨਸ ਭੇਜ ਭਲੋ ਤਿਹ ਪੈ; ਤਿਹ ਕੋ ਅਪੁਨੇ ਪਹਿ ਬੋਲਿ ਪਠਾਯੋ ॥੨੦੮੧॥

मानस भेज भलो तिह पै; तिह को अपुने पहि बोलि पठायो ॥२०८१॥

ਜਉ ਹਰਿ ਪੈ ਸੋਊ ਆਵਤ ਭਯੋ; ਤਿਹ ਤੇ ਮਨਿ ਤੋ ਇਨ ਮਾਗਿ ਲਈ ਹੈ ॥

जउ हरि पै सोऊ आवत भयो; तिह ते मनि तो इन मागि लई है ॥

ਸੂਰਜ ਜੇ ਤਿਹ ਰੀਝਿ ਦਈ; ਧਨਸਤਿ ਕੀ ਜਾ ਹਿਤੁ ਦੇਹ ਗਈ ਹੈ ॥

सूरज जे तिह रीझि दई; धनसति की जा हितु देह गई है ॥

ਜਾ ਹਿਤੁ ਸ੍ਯਾਮ ਤ੍ਰਿਯਾ ਹਰਿ ਭ੍ਰਾਤਹਿ; ਮਾਨਹਿ ਕੀ ਮਨਿ ਬਾਤ ਠਈ ਹੈ ॥

जा हितु स्याम त्रिया हरि भ्रातहि; मानहि की मनि बात ठई है ॥

ਸੋ ਦਿਖਰਾਇ ਸਭੋ ਹਰਖਾਇ ਕੈ; ਲੈ ਅਕ੍ਰੂਰਹ ਫੇਰਿ ਦਈ ਹੈ ॥੨੦੮੨॥

सो दिखराइ सभो हरखाइ कै; लै अक्रूरह फेरि दई है ॥२०८२॥

ਜੋ ਸਤ੍ਰਾਜਿਤ ਕੈ ਕਰਿ ਸੇਵ ਸੁ; ਸੂਰਜ ਕੀ ਫੁਨਿ ਤਾਹਿ ਤੇ ਪਾਈ ॥

जो सत्राजित कै करि सेव सु; सूरज की फुनि ताहि ते पाई ॥

ਜਾ ਹਰਿ ਕੈ ਇਹ ਕੋ ਬਧ ਕਾਰਨ; ਕੈ ਧਨਸਤਿ ਸੁ ਆਪਨੀ ਦੇਹ ਗਵਾਈ ॥

जा हरि कै इह को बध कारन; कै धनसति सु आपनी देह गवाई ॥

ਤਾਹਿ ਗਯੋ ਅਕ੍ਰੂਰ ਥੋ ਲੈ; ਤਿਹ ਤੇ ਫਿਰਿ ਸੋ ਬ੍ਰਿਜਨਾਥ ਪੈ ਆਈ ॥

ताहि गयो अक्रूर थो लै; तिह ते फिरि सो ब्रिजनाथ पै आई ॥

ਸੋ ਹਰਿ ਦੇਤ ਭਯੋ ਤਿਹ ਕੋ; ਮੁੰਦਰੀ ਮਨੋ ਸ੍ਯਾਮ ਜੂ ਰਾਘਵ ਹਾਈ ॥੨੦੮੩॥

सो हरि देत भयो तिह को; मुंदरी मनो स्याम जू राघव हाई ॥२०८३॥

TOP OF PAGE

Dasam Granth