ਦਸਮ ਗਰੰਥ । दसम ग्रंथ ।

Page 474

ਬੀਰ ਸੰਘਾਰ ਕੈ ਸ੍ਰੀ ਜਦੁਬੀਰ ਕੇ; ਭੂਪ ਭਯੋ ਅਤਿ ਕੋਪਮਈ ਹੈ ॥

बीर संघार कै स्री जदुबीर के; भूप भयो अति कोपमई है ॥

ਜੁਧ ਬਿਖੈ ਮਨ ਦੇਤ ਭਯੋ; ਤਨ ਕੀ ਸਿਗਰੀ ਸੁਧਿ ਭੂਲਿ ਗਈ ਹੈ ॥

जुध बिखै मन देत भयो; तन की सिगरी सुधि भूलि गई है ॥

ਐਨ ਹੀ ਸੈਨ ਹਨੀ ਪ੍ਰਭ ਕੀ; ਸੁ ਪਰੀ ਛਿਤ ਮੈ ਬਿਨ ਪ੍ਰਾਨ ਭਈ ਹੈ ॥

ऐन ही सैन हनी प्रभ की; सु परी छित मै बिन प्रान भई है ॥

ਭੂਪਤਿ ਮਾਨਹੁ ਸੀਸਨ ਕੀ; ਸਭ ਸੂਰਨ ਹੂੰ ਕੀ ਜਗਾਤਿ ਲਈ ਹੈ ॥੧੮੬੧॥

भूपति मानहु सीसन की; सभ सूरन हूं की जगाति लई है ॥१८६१॥

ਛਾਡਿ ਦਏ ਜਿਤ ਸਾਚ ਕੈ ਮਾਨਹੁ; ਮਾਰਿ ਦਏ ਮਨ ਝੂਠ ਨ ਭਾਯੋ ॥

छाडि दए जित साच कै मानहु; मारि दए मन झूठ न भायो ॥

ਜੋ ਭਟ ਘਾਇਲ ਭੂਮਿ ਪਰੇ; ਮਨੋ ਦੋਸ ਕੀਯੋ ਕਛੁ ਦੰਡੁ ਦਿਵਾਯੋ ॥

जो भट घाइल भूमि परे; मनो दोस कीयो कछु दंडु दिवायो ॥

ਏਕ ਹਨੇ ਕਰ ਪਾਇਨ ਤੇ; ਜਿਨ ਜੈਸੋ ਕੀਯੋ, ਫਲ ਤੈਸੋ ਈ ਪਾਯੋ ॥

एक हने कर पाइन ते; जिन जैसो कीयो, फल तैसो ई पायो ॥

ਰਾਜ ਸਿੰਘਾਸਨ ਸ੍ਯੰਦਨ ਬੈਠ ਕੈ; ਸੂਰਨ ਕੇ ਨ੍ਰਿਪ ਨਿਆਉ ਚੁਕਾਯੋ ॥੧੮੬੨॥

राज सिंघासन स्यंदन बैठ कै; सूरन के न्रिप निआउ चुकायो ॥१८६२॥

ਜਬ ਭੂਪ ਇਤੋ ਰਨ ਪਾਵਤ ਭਯੋ; ਤਬ ਸ੍ਰੀ ਬ੍ਰਿਜ ਨਾਇਕ ਕੋਪ ਭਰਿਯੋ ॥

जब भूप इतो रन पावत भयो; तब स्री ब्रिज नाइक कोप भरियो ॥

ਨ੍ਰਿਪ ਸਾਮੁਹੇ ਜਾਇ ਕੇ ਜੂਝ ਮਚਾਤ; ਭਯੋ ਚਿਤ ਮੈ ਨ ਰਤੀ ਕੁ ਡਰਿਯੋ ॥

न्रिप सामुहे जाइ के जूझ मचात; भयो चित मै न रती कु डरियो ॥

ਬ੍ਰਿਜ ਨਾਇਕ ਸਾਇਕ ਏਕ ਹਨ੍ਯੋ; ਨ੍ਰਿਪ ਕੋ ਉਰਿ ਲਾਗ ਕੈ ਭੂਮਿ ਪਰਿਯੋ ॥

ब्रिज नाइक साइक एक हन्यो; न्रिप को उरि लाग कै भूमि परियो ॥

ਇਮ ਮੇਦ ਸੋ ਬਾਨ ਚਖਿਯੋ ਨ੍ਰਿਪ ਕੋ; ਮਨੋ ਪੰਨਗ ਦੂਧ ਕੋ ਪਾਨ ਕਰਿਯੋ ॥੧੮੬੩॥

इम मेद सो बान चखियो न्रिप को; मनो पंनग दूध को पान करियो ॥१८६३॥

ਸਹਿ ਕੈ ਸਰ ਸ੍ਰੀ ਹਰਿ ਕੋ ਉਰ ਮੈ; ਨ੍ਰਿਪ ਸ੍ਯਾਮ ਹੀ ਕਉ ਇਕ ਬਾਨ ਲਗਾਯੋ ॥

सहि कै सर स्री हरि को उर मै; न्रिप स्याम ही कउ इक बान लगायो ॥

ਸੂਤ ਕੇ ਏਕ ਲਗਾਵਤ ਭਯੋ ਸਰ; ਦਾਰੁਕ ਲਾਗਤ ਹੀ ਦੁਖੁ ਪਾਯੋ ॥

सूत के एक लगावत भयो सर; दारुक लागत ही दुखु पायो ॥

ਹੁਇ ਬਿਸੰਭਾਰ ਗਿਰਿਯੋ ਈ ਚਹੈ; ਤਿਹ ਕੋ ਰਥੁ ਆਸਨ ਨ ਠਹਰਾਯੋ ॥

हुइ बिस्मभार गिरियो ई चहै; तिह को रथु आसन न ठहरायो ॥

ਤਾਹੀ ਸਮੈ ਚਪਲੰਗ ਤੁਰੰਗਨਿ; ਆਪਨੀ ਚਾਲ ਕੋ ਰੂਪ ਦਿਖਾਯੋ ॥੧੮੬੪॥

ताही समै चपलंग तुरंगनि; आपनी चाल को रूप दिखायो ॥१८६४॥

ਦੋਹਰਾ ॥

दोहरा ॥

ਭੁਜਾ ਪਕਰ ਕੇ ਸਾਰਥੀ; ਰਥਿ ਤਬ ਡਾਰਿਯੋ ਧੀਰ ॥

भुजा पकर के सारथी; रथि तब डारियो धीर ॥

ਸ੍ਯੰਦਨ ਹਾਕਤ ਆਪੁ ਹੀ; ਚਲਿਯੋ ਲਰਤ ਬਲਬੀਰ ॥੧੮੬੫॥

स्यंदन हाकत आपु ही; चलियो लरत बलबीर ॥१८६५॥

ਸਵੈਯਾ ॥

सवैया ॥

ਸਾਰਥੀ ਸ੍ਯੰਦਨ ਪੈ ਨ ਲਖਿਯੋ; ਬਲਿਦੇਵ ਕਹਿਓ ਰਿਸਿ ਤਾਹਿ ਸੁਨੈ ਕੈ ॥

सारथी स्यंदन पै न लखियो; बलिदेव कहिओ रिसि ताहि सुनै कै ॥

ਜਿਉ ਦਲ ਤੋਰ ਜਿਤਿਯੋ ਸਬ ਹੀ; ਤੈਸੋ ਤੋ ਜਿਤ ਹੈ, ਜਸ ਡੰਕ ਬਜੈ ਕੈ ॥

जिउ दल तोर जितियो सब ही; तैसो तो जित है, जस डंक बजै कै ॥

ਮੂਢ ਭਿਰੇ ਪਤਿ ਚਉਦਹ ਲੋਕ ਕੇ; ਸੰਗ ਸੁ ਆਪ ਕਉ ਭੂਪ ਕਹੈ ਕੈ ॥

मूढ भिरे पति चउदह लोक के; संग सु आप कउ भूप कहै कै ॥

ਕੀਟ ਪਤੰਗ ਸੁ ਬਾਜਨ ਸੰਗਿ; ਉਡਿਯੋ ਕਛੁ ਚਾਹਤ ਪੰਖ ਲਗੈ ਕੈ ॥੧੮੬੬॥

कीट पतंग सु बाजन संगि; उडियो कछु चाहत पंख लगै कै ॥१८६६॥

ਛਾਡਤ ਹੈ ਅਜਹੁੰ ਤੁਹਿ ਕਉ; ਪਤਿ ਚਉਦਹ ਲੋਕਨ ਕੇ ਸੰਗ ਨ ਲਰੁ ॥

छाडत है अजहुं तुहि कउ; पति चउदह लोकन के संग न लरु ॥

ਗ੍ਯਾਨ ਕੀ ਬਾਤ ਧਰੋ ਮਨ ਮੈ; ਸੁ ਅਗ੍ਯਾਨ ਕੀ ਚਿਤ ਤੇ ਬਾਤ ਬਿਦਾ ਕਰੁ ॥

ग्यान की बात धरो मन मै; सु अग्यान की चित ते बात बिदा करु ॥

ਰਛਕ ਹੈ ਸਭ ਕੋ ਬ੍ਰਿਜਨਾਥ; ਕਹੈ ਕਬਿ ਸ੍ਯਾਮ ਇਹੈ ਜੀਅ ਮੈ ਧਰੁ ॥

रछक है सभ को ब्रिजनाथ; कहै कबि स्याम इहै जीअ मै धरु ॥

ਤ੍ਯਾਗ ਕੈ ਆਹਵ ਸਸਤ੍ਰ ਸਬੈ ਸੁ; ਅਬੈ ਘਨਿ ਸ੍ਯਾਮ ਕੇ ਪਾਇਨ ਪੈ ਪਰੁ ॥੧੮੬੭॥

त्याग कै आहव ससत्र सबै सु; अबै घनि स्याम के पाइन पै परु ॥१८६७॥

ਚੌਪਈ ॥

चौपई ॥

ਜਬੈ ਹਲਾਯੁਧ ਐਸੇ ਕਹਿਯੋ ॥

जबै हलायुध ऐसे कहियो ॥

ਕ੍ਰੋਧ ਡੀਠ ਰਾਜਾ ਤਨ ਚਹਿਯੋ ॥

क्रोध डीठ राजा तन चहियो ॥

ਕਹਿਯੋ ਨ੍ਰਿਪਤਿ, ਸਬ ਕੋ ਸੰਘਰ ਹੋਂ ॥

कहियो न्रिपति, सब को संघर हों ॥

ਛਤ੍ਰੀ ਹੋਇ ਗ੍ਵਾਰ ਤੇ ਟਰ ਹੋਂ? ॥੧੮੬੮॥

छत्री होइ ग्वार ते टर हों? ॥१८६८॥

TOP OF PAGE

Dasam Granth