ਦਸਮ ਗਰੰਥ । दसम ग्रंथ ।

Page 383

ਮਾਰ ਹੀ ਮਾਰ ਪੁਕਾਰ ਤਬੈ; ਰਨ ਮੈ ਅਸਿ ਲੈ ਲਲਕਾਰ ਪਰੇ ॥

मार ही मार पुकार तबै; रन मै असि लै ललकार परे ॥

ਹਰਿ ਰਾਮ ਕੋ ਘੇਰਿ ਲਯੋ ਚਹੁੰ ਓਰ ਤੈ; ਮਲਹਿ ਕੀ ਪਿਰ ਸੋਭ ਧਰੇ ॥

हरि राम को घेरि लयो चहुं ओर तै; मलहि की पिर सोभ धरे ॥

ਧਨੁ ਬਾਨ ਜਬੈ ਕਰਿ ਸ੍ਯਾਮ ਲਯੋ; ਲਖਿ ਕਾਤੁਰ ਖੇਤ ਹੂੰ ਤੇ ਬਿਡਰੇ ॥

धनु बान जबै करि स्याम लयो; लखि कातुर खेत हूं ते बिडरे ॥

ਰੰਗ ਭੂਮਿ ਕੋ ਮਾਨੋ ਉਝਾਰ ਭਯੋ; ਚਲੇ ਕਉਤੁਕ ਦੇਖਨਹਾਰ ਘਰੇ ॥੧੦੭੬॥

रंग भूमि को मानो उझार भयो; चले कउतुक देखनहार घरे ॥१०७६॥

ਜੇ ਭਟ ਲੈ ਅਸਿ ਹਾਥਨ ਮੈ; ਅਤਿ ਕੋਪ ਭਰੇ ਹਰਿ ਊਪਰ ਧਾਵੈ ॥

जे भट लै असि हाथन मै; अति कोप भरे हरि ऊपर धावै ॥

ਕਉਤਕ ਸੋ ਦਿਖ ਕੈ ਸਿਵ ਕੇ ਗਨ; ਆਨੰਦ ਸੋ ਮਿਲਿ ਮੰਗਲ ਗਾਵੈ ॥

कउतक सो दिख कै सिव के गन; आनंद सो मिलि मंगल गावै ॥

ਕੋਊ ਕਹੈ ਹਰਿ ਜੂ ਜਿਤ ਹੈ; ਕੋਊ ਇਉ ਕਹਿ, ਏ ਜਿਤ ਹੈ ਬਹਸਾਵੈ ॥

कोऊ कहै हरि जू जित है; कोऊ इउ कहि, ए जित है बहसावै ॥

ਰਾਰਿ ਕਰੈ ਤਬ ਲਉ, ਜਬ ਲਉ; ਉਨ ਕਉ ਹਰਿ ਮਾਰਿ ਨ ਭੂਮਿ ਗਿਰਾਵੈ ॥੧੦੭੭॥

रारि करै तब लउ, जब लउ; उन कउ हरि मारि न भूमि गिरावै ॥१०७७॥

ਕਬਿਤੁ ॥

कबितु ॥

ਬਡੇ ਈ ਬਨੈਤ ਬੀਰ ਸਬੈ ਪਖਰੈਤ; ਗਜ ਦਲ ਸੋ ਅਰੈਤ ਧਾਏ ਤੁਰੰਗਨ ਨਚਾਇ ਕੈ ॥

बडे ई बनैत बीर सबै पखरैत; गज दल सो अरैत धाए तुरंगन नचाइ कै ॥

ਜੁਧ ਮੈ ਅਡੋਲ ਸ੍ਵਾਮ ਕਾਰਜੀ ਅਮੋਲ ਅਤਿ; ਗੋਲ ਤੇ ਨਿਕਸਿ ਲਰੇ ਦੁੰਦਭਿ ਬਜਾਇ ਕੈ ॥

जुध मै अडोल स्वाम कारजी अमोल अति; गोल ते निकसि लरे दुंदभि बजाइ कै ॥

ਸੈਥਨ ਸੰਭਾਰ ਕੈ ਨਿਕਾਰ ਕੈ ਕ੍ਰਿਪਾਨ; ਮਾਰ ਮਾਰ ਹੀ ਉਚਾਰਿ, ਐਸੇ ਪਰੇ ਰਨਿ ਆਇ ਕੈ ॥

सैथन स्मभार कै निकार कै क्रिपान; मार मार ही उचारि, ऐसे परे रनि आइ कै ॥

ਹਰਿ ਜੂ ਸੋ ਲਰੇ ਤੇ ਵੈ ਠਉਰ ਤੇ ਨ ਟਰੇ; ਗਿਰ ਭੂਮਿ ਹੂੰ ਮੈ ਪਰੇ, ਉਠਿ ਅਰੇ ਘਾਇ ਖਾਇ ਕੈ ॥੧੦੭੮॥

हरि जू सो लरे ते वै ठउर ते न टरे; गिर भूमि हूं मै परे, उठि अरे घाइ खाइ कै ॥१०७८॥

ਸਵੈਯਾ ॥

सवैया ॥

ਕੋਪ ਭਰੇ ਅਰਰਾਇ ਪਰੇ; ਨ ਡਰੇ ਹਰਿ ਸਿਉ ਹਥਿਯਾਰ ਕਰੇ ਹੈ ॥

कोप भरे अरराइ परे; न डरे हरि सिउ हथियार करे है ॥

ਘਾਇ ਭਰੇ ਬਹੁ ਸ੍ਰਉਨ ਝਰੇ; ਅਸਿ ਪਾਨਿ ਧਰੇ ਬਲ ਕੈ ਜੁ ਅਰੇ ਹੈ ॥

घाइ भरे बहु स्रउन झरे; असि पानि धरे बल कै जु अरे है ॥

ਮੂਸਲ ਲੈ ਬਲਦੇਵ ਤਬੈ; ਸਬੈ ਚਾਵਰ ਜਿਉ ਰਨ ਮਾਹਿ ਛਰੇ ਹੈ ॥

मूसल लै बलदेव तबै; सबै चावर जिउ रन माहि छरे है ॥

ਫੇਰਿ ਪ੍ਰਹਾਰ ਕੀਯੋ ਹਲ ਸੋ; ਮਰਿ ਭੂਮਿ ਗਿਰੇ ਨਹੀ ਸਾਸ ਭਰੇ ਹੈ ॥੧੦੭੯॥

फेरि प्रहार कीयो हल सो; मरि भूमि गिरे नही सास भरे है ॥१०७९॥

ਸ੍ਰੀ ਜਦੁਬੀਰ ਕੇ ਬੀਰ ਜਿਤੇ; ਅਸਿ ਹਾਥਨ ਲੈ ਅਰਿ ਊਪਰਿ ਧਾਏ ॥

स्री जदुबीर के बीर जिते; असि हाथन लै अरि ऊपरि धाए ॥

ਜੁਧ ਕਰਿਯੋ ਕਤਿ ਕੋਪੁ ਦੁਹੂੰ ਦਿਸਿ; ਜੰਬੁਕ ਜੋਗਿਨ ਗ੍ਰਿਝ ਅਘਾਏ ॥

जुध करियो कति कोपु दुहूं दिसि; ज्मबुक जोगिन ग्रिझ अघाए ॥

ਬੀਰ ਗਿਰੇ ਦੁਹੂੰ ਓਰਨ ਕੇ; ਗਹਿ ਫੇਟ ਕਟਾਰਿਨ ਸਿਉ ਲਰਿ ਘਾਏ ॥

बीर गिरे दुहूं ओरन के; गहि फेट कटारिन सिउ लरि घाए ॥

ਕਉਤਕ ਦੇਖ ਕੈ ਦੇਵ ਕਹੈ; ਧੰਨ ਵੇ ਜਨਨੀ ਜਿਨ ਏ ਸੁਤ ਜਾਏ ॥੧੦੮੦॥

कउतक देख कै देव कहै; धंन वे जननी जिन ए सुत जाए ॥१०८०॥

ਅਉਰ ਜਿਤੇ ਬਰਬੀਰ ਹੁਤੇ; ਅਤਿ ਰੋਸ ਭਰੇ ਰਨ ਭੂਮਹਿ ਆਏ ॥

अउर जिते बरबीर हुते; अति रोस भरे रन भूमहि आए ॥

ਜਾਦਵ ਸੈਨ ਚਲੀ ਇਤ ਤੇ; ਤਿਨ ਹੂੰ ਮਿਲ ਕੈ ਅਤਿ ਜੁਧੁ ਮਚਾਏ ॥

जादव सैन चली इत ते; तिन हूं मिल कै अति जुधु मचाए ॥

ਬਾਨ ਕਮਾਨ ਕ੍ਰਿਪਾਨ ਗਦਾ; ਬਰਛੇ ਬਹੁ ਆਪਸ ਬੀਚ ਚਲਾਏ ॥

बान कमान क्रिपान गदा; बरछे बहु आपस बीच चलाए ॥

ਭੇਦ ਚਮੂੰ ਜਦੁ ਬੀਰਨ ਕੀ; ਸਭ ਹੀ ਜਦੁਰਾਇ ਕੇ ਊਪਰ ਧਾਏ ॥੧੦੮੧॥

भेद चमूं जदु बीरन की; सभ ही जदुराइ के ऊपर धाए ॥१०८१॥

ਚਕ੍ਰ ਤ੍ਰਿਸੂਲ ਗਦਾ ਗਹਿ ਬੀਰ; ਕਰੰ ਧਰ ਕੈ ਅਸਿ ਅਉਰ ਕਟਾਰੀ ॥

चक्र त्रिसूल गदा गहि बीर; करं धर कै असि अउर कटारी ॥

ਮਾਰ ਹੀ ਮਾਰ ਪੁਕਾਰਿ ਪਰੇ; ਲਰੇ ਘਾਇ ਕਰੇ ਨ ਟਰੇ ਬਲ ਭਾਰੀ ॥

मार ही मार पुकारि परे; लरे घाइ करे न टरे बल भारी ॥

ਸ੍ਯਾਮ ਬਿਦਾਰ ਦਈ ਧੁਜਨੀ; ਤਿਹ ਕੀ ਉਪਮਾ ਇਹ ਭਾਂਤਿ ਬਿਚਾਰੀ ॥

स्याम बिदार दई धुजनी; तिह की उपमा इह भांति बिचारी ॥

ਮਾਨਹੁ ਖੇਤ ਸਰੋਵਰ ਮੈ; ਧਸਿ ਕੈ ਗਜਿ ਬਾਰਜ ਬ੍ਯੂਹ ਬਿਡਾਰੀ ॥੧੦੮੨॥

मानहु खेत सरोवर मै; धसि कै गजि बारज ब्यूह बिडारी ॥१०८२॥

TOP OF PAGE

Dasam Granth