ਦਸਮ ਗਰੰਥ । दसम ग्रंथ ।

Page 382

ਜੋ ਭਟ ਸਾਮੁਹੇ ਆਇ ਅਰਿਯੋ; ਬਰ ਕੈ ਹਰਿ ਜੂ ਸੋਊ ਮਾਰਿ ਗਿਰਾਯੋ ॥

जो भट सामुहे आइ अरियो; बर कै हरि जू सोऊ मारि गिरायो ॥

ਲਾਜ ਭਰੇ ਜੋਊ ਜੋਰਿ ਭਿਰੇ; ਤਿਨ ਤੇ ਕੋਊ ਜੀਵਤ ਜਾਨ ਨ ਪਾਯੋ ॥

लाज भरे जोऊ जोरि भिरे; तिन ते कोऊ जीवत जान न पायो ॥

ਪੈਠਿ ਤਬੈ ਪ੍ਰਤਨਾ ਅਰਿ ਕੀ; ਮਧਿ ਸ੍ਯਾਮ ਘਨੋ ਪੁਨਿ ਜੁਧੁ ਮਚਾਯੋ ॥

पैठि तबै प्रतना अरि की; मधि स्याम घनो पुनि जुधु मचायो ॥

ਸ੍ਰੀ ਬਲਬੀਰ ਸੁ ਧੀਰ ਗਹਿਯੋ; ਰਿਪੁ ਕੋ ਸਬ ਹੀ ਦਲੁ ਮਾਰਿ ਭਗਾਯੋ ॥੧੦੬੮॥

स्री बलबीर सु धीर गहियो; रिपु को सब ही दलु मारि भगायो ॥१०६८॥

ਦੋਹਰਾ ॥

दोहरा ॥

ਭਗੀ ਚਮੂੰ ਚਤੁਰੰਗਨੀ; ਨ੍ਰਿਪਤਿ ਨਿਹਾਰੀ ਨੈਨ ॥

भगी चमूं चतुरंगनी; न्रिपति निहारी नैन ॥

ਨਿਕਟਿ ਬਿਕਟਿ ਭਟ ਜੋ ਹੁਤੇ; ਤਿਨ ਪ੍ਰਤਿ ਬੋਲਿਯੋ ਬੈਨ ॥੧੦੬੯॥

निकटि बिकटि भट जो हुते; तिन प्रति बोलियो बैन ॥१०६९॥

ਨ੍ਰਿਪ ਜਰਾਸੰਧਿ ਬਾਚ ਸੈਨਾ ਪ੍ਰਤਿ ॥

न्रिप जरासंधि बाच सैना प्रति ॥

ਸਵੈਯਾ ॥

सवैया ॥

ਜੁਧ ਕਰੈ ਘਨਿ ਸ੍ਯਾਮ ਜਹਾ; ਤੁਮ ਹੂੰ ਦਲੁ ਲੈ ਉਨ ਓਰਿ ਸਿਧਾਰੋ ॥

जुध करै घनि स्याम जहा; तुम हूं दलु लै उन ओरि सिधारो ॥

ਬਾਨ ਕਮਾਨ ਕ੍ਰਿਪਾਨ ਗਦਾ; ਕਰਿ ਲੈ ਜਦੁਬੀਰ ਕੋ ਦੇਹ ਪ੍ਰਹਾਰੋ ॥

बान कमान क्रिपान गदा; करि लै जदुबीर को देह प्रहारो ॥

ਜਾਇ ਨ ਜੀਵਤ ਜਾਦਵ ਕੋ; ਤਿਨ ਕੋ ਰਨ ਭੂਮਿ ਮੈ ਜਾਇ ਸੰਘਾਰੋ ॥

जाइ न जीवत जादव को; तिन को रन भूमि मै जाइ संघारो ॥

ਯੌ ਜਬ ਬੈਨ ਕਹੈ ਨ੍ਰਿਪ ਸੈਨ; ਚਲੀ ਚਤੁਰੰਗ ਜਹਾ ਰਨ ਭਾਰੋ ॥੧੦੭੦॥

यौ जब बैन कहै न्रिप सैन; चली चतुरंग जहा रन भारो ॥१०७०॥

ਆਇਸ ਪਾਵਤ ਹੀ ਨ੍ਰਿਪ ਕੋ; ਘਨ ਜਿਉ ਉਮਡੇ ਭਟ ਓਘ ਘਟਾ ਘਟ ॥

आइस पावत ही न्रिप को; घन जिउ उमडे भट ओघ घटा घट ॥

ਬਾਨਨ ਬੂੰਦਨ ਜਿਉ ਬਰਖੇ; ਚਪਲਾ ਅਸਿ ਕੀ ਧੁਨਿ ਹੋਤ ਸਟਾ ਸਟ ॥

बानन बूंदन जिउ बरखे; चपला असि की धुनि होत सटा सट ॥

ਭੂਮਿ ਪਰੇ ਇਕ ਸਾਸ ਭਰੇ; ਇਕ ਜੂਝਿ ਮਰੇ ਰਨਿ ਅੰਗ ਕਟਾ ਕਟ ॥

भूमि परे इक सास भरे; इक जूझि मरे रनि अंग कटा कट ॥

ਘਾਇਲ ਏਕ ਪਰੇ ਰਨ ਮੈ; ਮੁਖ ਮਾਰ ਹੀ ਮਾਰ ਪੁਕਾਰਿ ਰਟਾ ਰਟ ॥੧੦੭੧॥

घाइल एक परे रन मै; मुख मार ही मार पुकारि रटा रट ॥१०७१॥

ਜਦੁਬੀਰ ਸਰਾਸਨ ਲੈ ਕਰਿ ਮੈ; ਰਿਪੁ ਬੀਰ ਜਿਤੇ ਰਨ ਮਾਝਿ ਸੰਘਾਰੇ ॥

जदुबीर सरासन लै करि मै; रिपु बीर जिते रन माझि संघारे ॥

ਮਤਿ ਕਰੀ ਬਰ ਬਾਜ ਹਨੇ; ਰਥ ਕਾਟਿ ਰਥੀ ਬਿਰਥੀ ਕਰਿ ਡਾਰੇ ॥

मति करी बर बाज हने; रथ काटि रथी बिरथी करि डारे ॥

ਘਾਇਲ ਦੇਖ ਕੈ ਕਾਇਰ ਜੇ; ਡਰੁ ਮਾਨਿ ਰਨੇ ਛਿਤਿ ਤ੍ਯਾਗਿ ਸਿਧਾਰੇ ॥

घाइल देख कै काइर जे; डरु मानि रने छिति त्यागि सिधारे ॥

ਸ੍ਰੀ ਹਰਿ ਪੁੰਨ ਕੇ ਅਗ੍ਰਜ ਮਾਨਹੁ; ਪਾਪਨ ਕੇ ਬਹੁ ਪੁੰਜ ਪਧਾਰੇ ॥੧੦੭੨॥

स्री हरि पुंन के अग्रज मानहु; पापन के बहु पुंज पधारे ॥१०७२॥

ਸੀਸ ਕਟੇ ਕਿਤਨੇ ਰਨ ਮੈ; ਮੁਖ ਤੇ ਤੇਊ ਮਾਰ ਹੀ ਮਾਰ ਪੁਕਾਰੈ ॥

सीस कटे कितने रन मै; मुख ते तेऊ मार ही मार पुकारै ॥

ਦਉਰਤ ਬੀਚ ਕਬੰਧ ਫਿਰੈ; ਜਹ ਸ੍ਯਾਮ ਲਰੈ ਤਿਹ ਓਰਿ ਪਧਾਰੈ ॥

दउरत बीच कबंध फिरै; जह स्याम लरै तिह ओरि पधारै ॥

ਜੋ ਭਟ ਆਇ ਭਿਰੈ ਇਨ ਸੋ; ਤਿਨ ਕਉ ਹਰਿ ਜਾਨ ਕੈ ਘਾਇ ਪ੍ਰਹਾਰੈ ॥

जो भट आइ भिरै इन सो; तिन कउ हरि जान कै घाइ प्रहारै ॥

ਜੋ ਗਿਰਿ ਭੂਮਿ ਪਰੈ ਮਰ ਕੈ; ਕਰ ਤੇ ਕਰਵਾਰ ਨ ਭੂ ਪਰ ਡਾਰੈ ॥੧੦੭੩॥

जो गिरि भूमि परै मर कै; कर ते करवार न भू पर डारै ॥१०७३॥

ਕਬਿਤੁ ॥

कबितु ॥

ਕੋਪ ਅਤਿ ਭਰੇ ਰਨ ਭੂਮਿ ਤੇ ਨ ਟਰੇ; ਦੋਊ ਰੀਝਿ ਰੀਝਿ ਲਰੇ ਦਲ ਦੁੰਦਭੀ ਬਜਾਇ ਕੈ ॥

कोप अति भरे रन भूमि ते न टरे; दोऊ रीझि रीझि लरे दल दुंदभी बजाइ कै ॥

ਦੇਵ ਦੇਖੈ ਖਰੇ ਗਨ ਜਛ ਜਸੁ ਰਰੇ; ਨਭ ਤੇ ਪੁਹਪ ਢਰੇ ਮੇਘ ਬੂੰਦਨ ਜਿਉ ਆਇ ਕੈ ॥

देव देखै खरे गन जछ जसु ररे; नभ ते पुहप ढरे मेघ बूंदन जिउ आइ कै ॥

ਕੇਤੇ ਜੂਝਿ ਮਰੇ ਕੇਤੇ ਅਪਛਰਨ ਬਰੇ; ਕੇਤੇ ਗੀਧਨਨ ਚਰੇ ਕੇਤੇ ਗਿਰੇ ਘਾਇ ਖਾਇ ਕੈ ॥

केते जूझि मरे केते अपछरन बरे; केते गीधनन चरे केते गिरे घाइ खाइ कै ॥

ਕੇਹਰਿ ਜਿਉ ਅਰੇ ਕੇਤੇ ਖੇਤ ਦੇਖਿ ਡਰੇ; ਕੇਤੇ ਲਾਜ ਭਾਰਿ ਭਰੇ ਦਉਰਿ ਪਰੇ ਅਰਿਰਾਇ ਕੈ ॥੧੦੭੪॥

केहरि जिउ अरे केते खेत देखि डरे; केते लाज भारि भरे दउरि परे अरिराइ कै ॥१०७४॥

ਸਵੈਯਾ ॥

सवैया ॥

ਭੂਮਿ ਗਿਰੇ ਭਟ ਘਾਇਲ ਹੁਇ; ਉਠ ਕੈ ਫਿਰਿ ਜੁਧ ਕੇ ਕਾਜ ਪਧਾਰੇ ॥

भूमि गिरे भट घाइल हुइ; उठ कै फिरि जुध के काज पधारे ॥

ਸ੍ਯਾਮ ਕਹਾ ਦੁਰ ਕੈ ਜੁ ਰਹੇ; ਅਤਿ ਕੋਪ ਭਰੇ ਇਹ ਭਾਂਤਿ ਪੁਕਾਰੇ ॥

स्याम कहा दुर कै जु रहे; अति कोप भरे इह भांति पुकारे ॥

ਯੌ ਉਨ ਕੈ ਮੁਖ ਤੇ ਸੁਨਿ ਬੈਨ; ਭਯੋ ਹਰਿ ਸਾਮੁਹਿ ਖਗ ਸੰਭਾਰੇ ॥

यौ उन कै मुख ते सुनि बैन; भयो हरि सामुहि खग स्मभारे ॥

ਦਉਰ ਕੈ ਸੀਸ ਕਟੇ ਨ ਹਟੇ; ਰਿਸ ਕੈ ਬਲਿਬੀਰ ਕੀ ਓਰਿ ਸਿਧਾਰੇ ॥੧੦੭੫॥

दउर कै सीस कटे न हटे; रिस कै बलिबीर की ओरि सिधारे ॥१०७५॥

TOP OF PAGE

Dasam Granth