ਦਸਮ ਗਰੰਥ । दसम ग्रंथ ।

Page 348

ਸੁਕ ਬਾਚ ਰਾਜਾ ਸੋ ॥

सुक बाच राजा सो ॥

ਸਵੈਯਾ ॥

सवैया ॥

ਚਤੁਰਭੁਜ ਕੋ ਬਰੁ ਵਾਹਿ ਦਯੋ; ਬਰੁ ਪਾਇ ਸੁਖੀ ਰਹੁ, ਤਾਹਿ ਕਹੇ ॥

चतुरभुज को बरु वाहि दयो; बरु पाइ सुखी रहु, ताहि कहे ॥

ਹਰਿ ਬਾਕ ਕੇ ਹੋਵਤ ਪੈ ਤਿਨ ਹੂੰ; ਅਮਰਾ ਪੁਰ ਕੇ ਫਲ ਹੈ, ਸੁ ਲਹੇ ॥

हरि बाक के होवत पै तिन हूं; अमरा पुर के फल है, सु लहे ॥

ਬਹੁ ਦੈ ਕਰਿ ਲਜਿਤ ਹੋਤ ਬਡੇ; ਇਮ ਲੋਕ ਏ ਨੀਤਿ ਬਿਖੈ ਹੈ ਕਹੇ ॥

बहु दै करि लजित होत बडे; इम लोक ए नीति बिखै है कहे ॥

ਹਰਿ ਜਾਨਿ ਕਿ ਮੈ ਇਹ ਥੋਰੋ ਦਯੋ; ਤਿਹ ਤੇ ਮੁੰਡੀਆ ਨਿਹੁਰਾਇ ਰਹੇ ॥੮੨੪॥

हरि जानि कि मै इह थोरो दयो; तिह ते मुंडीआ निहुराइ रहे ॥८२४॥


ਅਥ ਬਾਗਵਾਨ ਕੋ ਉਧਾਰ ॥

अथ बागवान को उधार ॥

ਦੋਹਰਾ ॥

दोहरा ॥

ਬਧ ਕੈ ਧੋਬੀ ਕੌ ਕ੍ਰਿਸਨ; ਕਰਿ ਤਾ ਤ੍ਰੀਯ ਕੋ ਕਾਮ ॥

बध कै धोबी कौ क्रिसन; करि ता त्रीय को काम ॥

ਰਥ ਧਵਾਇ ਤਬ ਹੀ ਚਲੇ; ਨ੍ਰਿਪ ਕੇ ਸਾਮੁਹਿ ਧਾਮ ॥੮੨੫॥

रथ धवाइ तब ही चले; न्रिप के सामुहि धाम ॥८२५॥

ਸਵੈਯਾ ॥

सवैया ॥

ਆਗੇ ਤੇ ਸ੍ਯਾਮ ਮਿਲਿਯੋ ਬਾਗਵਾਨ; ਸੁ ਹਾਰ ਗਰੇ ਹਰਿ ਕੇ ਤਿਨਿ ਡਾਰਿਯੋ ॥

आगे ते स्याम मिलियो बागवान; सु हार गरे हरि के तिनि डारियो ॥

ਪਾਇ ਪਰਿਯੋ ਹਰਿ ਕੇ ਬਹੁ ਬਾਰਨ; ਭੋਜਨ ਧਾਮ ਲਿਜਾਇ ਜਿਵਾਰਿਯੋ ॥

पाइ परियो हरि के बहु बारन; भोजन धाम लिजाइ जिवारियो ॥

ਤਾ ਕੋ ਪ੍ਰਸੰਨਿ ਕੈ ਮਾਂਗਤ ਭਯੋ ਬਰੁ; ਸਾਧ ਕੀ ਸੰਗਤਿ ਕੋ ਜੀਯ ਧਾਰਿਯੋ ॥

ता को प्रसंनि कै मांगत भयो बरु; साध की संगति को जीय धारियो ॥

ਜਾਨ ਲਈ ਜੀਯ ਕੀ ਘਨ ਸ੍ਯਾਮ; ਤਬੈ ਬਰੁ ਵਾ ਉਹ ਭਾਂਤਿ ਉਚਾਰਿਯੋ ॥੮੨੬॥

जान लई जीय की घन स्याम; तबै बरु वा उह भांति उचारियो ॥८२६॥

ਦੋਹਰਾ ॥

दोहरा ॥

ਬਰੁ ਜਬ ਮਾਲੀ ਕਉ ਦਯੋ; ਰੀਝਿ ਮਨੈ ਘਨ ਸ੍ਯਾਮ ॥

बरु जब माली कउ दयो; रीझि मनै घन स्याम ॥

ਫਿਰਿ ਪੁਰ ਹਾਟਨ ਪੈ ਗਏ; ਕਰਨ ਕੂਬਰੀ ਕਾਮ ॥੮੨੭॥

फिरि पुर हाटन पै गए; करन कूबरी काम ॥८२७॥

ਇਤਿ ਬਾਗਵਾਨ ਕੋ ਉਧਾਰ ਕੀਆ ॥

इति बागवान को उधार कीआ ॥


ਅਥ ਕੁਬਜਾ ਕੋ ਉਧਾਰ ਕਰਨੰ ॥

अथ कुबजा को उधार करनं ॥

ਸਵੈਯਾ ॥

सवैया ॥

ਹਰਿ ਆਵਤ ਅਗ੍ਰ ਮਿਲੀ ਕੁਬਿਜਾ; ਹਰਿ ਕੋ ਤਿਨਿ ਸੁੰਦਰ ਰੂਪ ਨਿਹਾਰਿਯੋ ॥

हरि आवत अग्र मिली कुबिजा; हरि को तिनि सुंदर रूप निहारियो ॥

ਗੰਧ ਲਏ ਨ੍ਰਿਪ ਲਾਵਨ ਕੋ ਸੁ; ਲਗਾਊ ਹਉ ਯਾ ਮਨ ਬੀਚ ਬਿਚਾਰਿਯੋ ॥

गंध लए न्रिप लावन को सु; लगाऊ हउ या मन बीच बिचारियो ॥

ਪ੍ਰੀਤਿ ਲਖੀ ਹਰਿ ਸੰਗ ਲਗੀ; ਹਮਰੇ, ਤਬ ਹੀ ਇਹ ਭਾਂਤਿ ਉਚਾਰਿਯੋ ॥

प्रीति लखी हरि संग लगी; हमरे, तब ही इह भांति उचारियो ॥

ਲ੍ਯਾਵਹੁ ਲਾਵਹੁ ਰੀ ! ਹਮ ਕੋ; ਕਬਿ ਨੈ ਜਸੁ ਤਾ ਛਬਿ ਕੋ ਇਮ ਸਾਰਿਯੋ ॥੮੨੮॥

ल्यावहु लावहु री ! हम को; कबि नै जसु ता छबि को इम सारियो ॥८२८॥

ਜਦੁਰਾਇ ਕੋ ਆਇਸੁ ਮਾਨ ਤ੍ਰੀਯਾ; ਨ੍ਰਿਪ ਕੋ ਇਹ ਚੰਦਨ ਦੇਹ ਲਗਾਯੋ ॥

जदुराइ को आइसु मान त्रीया; न्रिप को इह चंदन देह लगायो ॥

ਸ੍ਯਾਮ ਕੋ ਰੂਪੁ ਨਿਹਾਰਤ ਹੀ; ਕਬਿ ਸ੍ਯਾਮ ਮਨੈ ਅਤਿ ਹੀ ਸੁਖੁ ਪਾਯੋ ॥

स्याम को रूपु निहारत ही; कबि स्याम मनै अति ही सुखु पायो ॥

ਜਾ ਕੋ ਨ ਅੰਤ ਲਖਿਯੋ ਬ੍ਰਹਮਾ; ਕਰਿ ਕੈ ਮਨਿ ਪ੍ਰੇਮ ਕਈ ਦਿਨ ਗਾਯੋ ॥

जा को न अंत लखियो ब्रहमा; करि कै मनि प्रेम कई दिन गायो ॥

ਭਾਗ ਬਡੋ ਇਹ ਮਾਲਿਨ ਕੇ; ਹਰਿ ਕੇ ਤਨ ਕੋ ਜਿਨਿ ਹਾਥ ਛੁਹਾਯੋ ॥੮੨੯॥

भाग बडो इह मालिन के; हरि के तन को जिनि हाथ छुहायो ॥८२९॥

ਹਰਿ ਏਕ ਧਰਿਯੋ ਪਗ ਪਾਇਨ ਪੈ; ਅਰੁ ਹਾਥ ਸੋ ਹਾਥ ਗਹਿਯੋ ਕੁਬਜਾ ਕੋ ॥

हरि एक धरियो पग पाइन पै; अरु हाथ सो हाथ गहियो कुबजा को ॥

ਸੀਧੀ ਕਰੀ ਕੁਬਰੀ ਤੇ ਸੋਊ; ਇਤਨੋ ਬਲੁ ਹੈ ਜਗ ਮੈ ਕਹੁ ਕਾ ਕੋ? ॥

सीधी करी कुबरी ते सोऊ; इतनो बलु है जग मै कहु का को? ॥

ਜਾਹਿ ਮਰਿਯੋ ਬਕ ਬੀਰ ਅਬੈ; ਕਰਿ ਹੈ ਬਧ ਸੋ, ਪਤਿ ਪੈ ਮਥੁਰਾ ਕੋ ॥

जाहि मरियो बक बीर अबै; करि है बध सो, पति पै मथुरा को ॥

ਭਾਗ ਬਡੇ ਇਹ ਕੇ, ਜਿਹ ਕੋ; ਉਪਚਾਰ ਕਰਿਯੋ ਹਰਿ ਬੈਦ ਹ੍ਵੈ ਤਾ ਕੋ ॥੮੩੦॥

भाग बडे इह के, जिह को; उपचार करियो हरि बैद ह्वै ता को ॥८३०॥

TOP OF PAGE

Dasam Granth