ਦਸਮ ਗਰੰਥ । दसम ग्रंथ ।

Page 166

ਭਾਜ ਭਾਜ ਤਬ ਚਲੇ ਨਰੇਸਾ ॥

भाज भाज तब चले नरेसा ॥

ਜਗ ਬਿਸਾਰ ਸੰਭਾਰਿਯੋ ਦੇਸਾ ॥

जग बिसार स्मभारियो देसा ॥

ਜਬ ਰਣ ਰੁਦ੍ਰ ਰੁਦ੍ਰ ਹੁਐ ਧਾਏ ॥

जब रण रुद्र रुद्र हुऐ धाए ॥

ਭਾਜਤ ਭੂਪ ਨ ਬਾਚਨ ਪਾਏ ॥੨੭॥

भाजत भूप न बाचन पाए ॥२७॥

ਤਬ ਸਬ ਭਰੇ ਤੇਜ ਤਨੁ ਰਾਜਾ ॥

तब सब भरे तेज तनु राजा ॥

ਬਾਜਨ ਲਗੇ ਅਨੰਤਨ ਬਾਜਾ ॥

बाजन लगे अनंतन बाजा ॥

ਮਚਿਯੋ ਬਹੁਰਿ ਘੋਰਿ ਸੰਗ੍ਰਾਮਾ ॥

मचियो बहुरि घोरि संग्रामा ॥

ਜਮ ਕੋ ਭਰਾ ਛਿਨਕ ਮਹਿ ਧਾਮਾ ॥੨੮॥

जम को भरा छिनक महि धामा ॥२८॥

ਭੂਪਤ ਫਿਰੇ ਜੁਧ ਕੇ ਕਾਰਨ ॥

भूपत फिरे जुध के कारन ॥

ਲੈ ਲੈ ਬਾਣਿ ਪਾਣਿ ਹਥੀਯਾਰਨ ॥

लै लै बाणि पाणि हथीयारन ॥

ਧਾਇ ਧਾਇ ਅਰਿ ਕਰਤ ਪ੍ਰਹਾਰਾ ॥

धाइ धाइ अरि करत प्रहारा ॥

ਜਨ ਕਰ ਚੋਟ ਪਰਤ ਘਰੀਯਾਰਾ ॥੨੯॥

जन कर चोट परत घरीयारा ॥२९॥

ਖੰਡ ਖੰਡ ਰਣਿ ਗਿਰੇ ਅਖੰਡਾ ॥

खंड खंड रणि गिरे अखंडा ॥

ਕਾਪਿਯੋ ਖੰਡ ਨਵੇ ਬ੍ਰਹਮੰਡਾ ॥

कापियो खंड नवे ब्रहमंडा ॥

ਛਾਡਿ ਛਾਡਿ ਅਸਿ ਗਿਰੇ ਨਰੇਸਾ ॥

छाडि छाडि असि गिरे नरेसा ॥

ਮਚਿਯੋ ਜੁਧੁ ਸੁਯੰਬਰ ਜੈਸਾ ॥੩੦॥

मचियो जुधु सुय्मबर जैसा ॥३०॥

ਨਰਾਜ ਛੰਦ ॥

नराज छंद ॥

ਅਰੁਝੇ ਕਿਕਾਣੀ ॥

अरुझे किकाणी ॥

ਧਰੇ ਸਸਤ੍ਰ ਪਾਣੀ ॥

धरे ससत्र पाणी ॥

ਪਰੀ ਮਾਰ ਬਾਣੀ ॥

परी मार बाणी ॥

ਕੜਕੇ ਕਮਾਣੀ ॥੩੧॥

कड़के कमाणी ॥३१॥

ਝੜਕੇ ਕ੍ਰਿਪਾਣੀ ॥

झड़के क्रिपाणी ॥

ਧਰੇ ਧੂਲ ਧਾਣੀ ॥

धरे धूल धाणी ॥

ਚੜੇ ਬਾਨ ਸਾਣੀ ॥

चड़े बान साणी ॥

ਰਟੈ ਏਕ ਪਾਣੀ ॥੩੨॥

रटै एक पाणी ॥३२॥

ਚਵੀ ਚਾਂਵਡਾਣੀ ॥

चवी चांवडाणी ॥

ਜੁਟੇ ਹਾਣੁ ਹਾਣੀ ॥

जुटे हाणु हाणी ॥

ਹਸੀ ਦੇਵ ਰਾਣੀ ॥

हसी देव राणी ॥

ਝਮਕੇ ਕ੍ਰਿਪਾਣੀ ॥੩੩॥

झमके क्रिपाणी ॥३३॥

ਬ੍ਰਿਧ ਨਰਾਜ ਛੰਦ ॥

ब्रिध नराज छंद ॥

ਸੁ ਮਾਰੁ ਮਾਰ ਸੂਰਮਾ; ਪੁਕਾਰ ਮਾਰ ਕੇ ਚਲੇ ॥

सु मारु मार सूरमा; पुकार मार के चले ॥

ਅਨੰਤ ਰੁਦ੍ਰ ਕੇ ਗਣੋ; ਬਿਅੰਤ ਬੀਰਹਾ ਦਲੇ ॥

अनंत रुद्र के गणो; बिअंत बीरहा दले ॥

ਘਮੰਡ ਘੋਰ ਸਾਵਣੀ; ਅਘੋਰ ਜਿਉ ਘਟਾ ਉਠੀ ॥

घमंड घोर सावणी; अघोर जिउ घटा उठी ॥

ਅਨੰਤ ਬੂੰਦ ਬਾਣ ਧਾਰ; ਸੁਧ ਕ੍ਰੁਧ ਕੈ ਬੁਠੀ ॥੩੪॥

अनंत बूंद बाण धार; सुध क्रुध कै बुठी ॥३४॥

ਨਰਾਜ ਛੰਦ ॥

नराज छंद ॥

ਬਿਅੰਤ ਸੂਰ ਧਾਵਹੀ ॥

बिअंत सूर धावही ॥

ਸੁ ਮਾਰੁ ਮਾਰੁ ਘਾਵਹੀ ॥

सु मारु मारु घावही ॥

ਅਘਾਇ ਘਾਇ ਉਠ ਹੀ ॥

अघाइ घाइ उठ ही ॥

ਅਨੇਕ ਬਾਣ ਬੁਠਹੀ ॥੩੫॥

अनेक बाण बुठही ॥३५॥

ਅਨੰਤ ਅਸਤ੍ਰ ਸਜ ਕੈ ॥

अनंत असत्र सज कै ॥

ਚਲੈ ਸੁ ਬੀਰ ਗਜ ਕੈ ॥

चलै सु बीर गज कै ॥

ਨਿਰਭੈ ਹਥਿਯਾਰ ਝਾਰ ਹੀ ॥

निरभै हथियार झार ही ॥

ਸੁ ਮਾਰੁ ਮਾਰ ਉਚਾਰਹੀ ॥੩੬॥

सु मारु मार उचारही ॥३६॥

ਘਮੰਡ ਘੋਰ ਜਿਉ ਘਟਾ ॥

घमंड घोर जिउ घटा ॥

ਚਲੇ ਬਨਾਹਿ ਤਿਉ ਥਟਾ ॥

चले बनाहि तिउ थटा ॥

ਸੁ ਸਸਤ੍ਰ ਸੂਰ ਸੋਭਹੀ ॥

सु ससत्र सूर सोभही ॥

ਸੁਤਾ ਸੁਰਾਨ ਲੋਭਹੀ ॥੩੭॥

सुता सुरान लोभही ॥३७॥

ਸੁ ਬੀਰ ਬੀਨ ਕੈ ਬਰੈ ॥

सु बीर बीन कै बरै ॥

ਸੁਰੇਸ ਲੋਗਿ ਬਿਚਰੈ ॥

सुरेस लोगि बिचरै ॥

ਸੁ ਤ੍ਰਾਸ ਭੂਪ ਜੇ ਭਜੇ ॥

सु त्रास भूप जे भजे ॥

ਸੁ ਦੇਵ ਪੁਤ੍ਰਕਾ ਤਜੇ ॥੩੮॥

सु देव पुत्रका तजे ॥३८॥

ਬ੍ਰਿਧ ਨਰਾਜ ਛੰਦ ॥

ब्रिध नराज छंद ॥

ਸੁ ਸਸਤ੍ਰ ਅਸਤ੍ਰ ਸਜ ਕੈ; ਪਰੇ ਹੁਕਾਰ ਕੈ ਹਠੀ ॥

सु ससत्र असत्र सज कै; परे हुकार कै हठी ॥

ਬਿਲੋਕਿ ਰੁਦ੍ਰ ਰੁਦ੍ਰ ਕੋ; ਬਨਾਇ ਸੈਣ ਏਕਠੀ ॥

बिलोकि रुद्र रुद्र को; बनाइ सैण एकठी ॥

ਅਨੰਤ ਘੋਰ ਸਾਵਣੀ; ਦੁਰੰਤ ਜਿਯੋ ਉਠੀ ਘਟਾ ॥

अनंत घोर सावणी; दुरंत जियो उठी घटा ॥

ਸੁ ਸੋਭ ਸੂਰਮਾ ਨਚੈ; ਸੁ ਛੀਨਿ ਛਤ੍ਰ ਕੀ ਛਟਾ ॥੩੯॥

सु सोभ सूरमा नचै; सु छीनि छत्र की छटा ॥३९॥

ਕੰਪਾਇ ਖਗ ਪਾਣ ਮੋ; ਤ੍ਰਪਾਇ ਤਾਜੀਯਨ ਤਹਾ ॥

क्मपाइ खग पाण मो; त्रपाइ ताजीयन तहा ॥

ਜੁਆਨ ਆਨ ਕੇ ਪਰੇ; ਸੁ ਰੁਦ੍ਰ ਠਾਢਿਬੋ ਜਹਾ ॥

जुआन आन के परे; सु रुद्र ठाढिबो जहा ॥

ਬਿਅੰਤ ਬਾਣ ਸੈਹਥੀ; ਪ੍ਰਹਾਰ ਆਨ ਕੇ ਕਰੈ ॥

बिअंत बाण सैहथी; प्रहार आन के करै ॥

ਧਕੇਲਿ ਰੇਲਿ ਲੈ ਚਲੈ; ਪਛੇਲ ਪਾਵ ਨ ਟਰੈ ॥੪੦॥

धकेलि रेलि लै चलै; पछेल पाव न टरै ॥४०॥

ਸੜਕ ਸੂਲ ਸੈਹਥੀ; ਤੜਕ ਤੇਗ ਤੀਰਯੰ ॥

सड़क सूल सैहथी; तड़क तेग तीरयं ॥

ਬਬਕ ਬਾਘ ਜਿਯੋ ਬਲੀ; ਭਭਕ ਘਾਇ ਬੀਰਯੰ ॥

बबक बाघ जियो बली; भभक घाइ बीरयं ॥

ਅਘਾਇ ਘਾਇ ਕੇ ਗਿਰੇ; ਪਛੇਲ ਪਾਵ ਨ ਟਰੇ ॥

अघाइ घाइ के गिरे; पछेल पाव न टरे ॥

ਸੁ ਬੀਨ ਬੀਨ ਅਛਰੈ; ਪ੍ਰਬੀਨ ਦੀਨ ਹੁਐ ਬਰੇ ॥੪੧॥

सु बीन बीन अछरै; प्रबीन दीन हुऐ बरे ॥४१॥

TOP OF PAGE

Dasam Granth