ਦਸਮ ਗਰੰਥ । दसम ग्रंथ ।

Page 163

ਸਾਜ ਬਾਜ ਕਟੇ ਕਹੂੰ ਗਜ; ਰਾਜ ਤਾਜ ਅਨੇਕ ॥

साज बाज कटे कहूं गज; राज ताज अनेक ॥

ਉਸਟਿ ਪੁਸਟਿ ਗਿਰੇ ਕਹੂੰ; ਰਿਪੁ ਬਾਚੀਯੰ ਨਹੀ ਏਕੁ ॥੧੯॥

उसटि पुसटि गिरे कहूं; रिपु बाचीयं नही एकु ॥१९॥

ਛਾਡਿ ਛਾਡਿ ਚਲੇ ਤਹਾ; ਨ੍ਰਿਪ ਸਾਜ ਬਾਜ ਅਨੰਤ ॥

छाडि छाडि चले तहा; न्रिप साज बाज अनंत ॥

ਗਾਜ ਗਾਜ ਹਨੇ ਸਦਾ; ਸਿਵ ਸੂਰਬੀਰ ਦੁਰੰਤ ॥

गाज गाज हने सदा; सिव सूरबीर दुरंत ॥

ਭਾਜ ਭਾਜ ਚਲੇ ਹਠੀ; ਹਥਿਆਰ ਹਾਥਿ ਬਿਸਾਰਿ ॥

भाज भाज चले हठी; हथिआर हाथि बिसारि ॥

ਬਾਣ ਪਾਣ ਕਮਾਣ ਛਾਡਿ; ਸੁ ਚਰਮ ਬਰਮ ਬਿਸਾਰਿ ॥੨੦॥

बाण पाण कमाण छाडि; सु चरम बरम बिसारि ॥२०॥

ਨਰਾਜ ਛੰਦ ॥

नराज छंद ॥

ਜਿਤੇ ਕੁ ਸੂਰ ਧਾਈਯੰ ॥

जिते कु सूर धाईयं ॥

ਤਿਤੇਕੁ ਰੁਦ੍ਰ ਘਾਈਯੰ ॥

तितेकु रुद्र घाईयं ॥

ਜਿਤੇ ਕੁ ਅਉਰ ਧਾਵਹੀ ॥

जिते कु अउर धावही ॥

ਤਿਤਿਯੋ ਮਹੇਸ ਘਾਵਹੀ ॥੨੧॥

तितियो महेस घावही ॥२१॥

ਕਬੰਧ ਅੰਧ ਉਠਹੀ ॥

कबंध अंध उठही ॥

ਬਸੇਖ ਬਾਣ ਬੁਠਹੀ ॥

बसेख बाण बुठही ॥

ਪਿਨਾਕ ਪਾਣਿ ਤੇ ਹਣੇ ॥

पिनाक पाणि ते हणे ॥

ਅਨੰਤ ਸੂਰਮਾ ਬਣੇ ॥੨੨॥

अनंत सूरमा बणे ॥२२॥

ਰਸਾਵਲ ਛੰਦ ॥

रसावल छंद ॥

ਸਿਲਹ ਸੰਜਿ ਸਜੇ ॥

सिलह संजि सजे ॥

ਚਹੂੰ ਓਰਿ ਗਜੇ ॥

चहूं ओरि गजे ॥

ਮਹਾ ਬੀਰ ਬੰਕੇ ॥

महा बीर बंके ॥

ਮਿਟੈ ਨਾਹਿ ਡੰਕੇ ॥੨੩॥

मिटै नाहि डंके ॥२३॥

ਬਜੇ ਘੋਰਿ ਬਾਜੰ ॥

बजे घोरि बाजं ॥

ਸਜੇ ਸੂਰ ਸਾਜੰ ॥

सजे सूर साजं ॥

ਘਣੰ ਜੇਮ ਗਜੇ ॥

घणं जेम गजे ॥

ਮਹਿਖੁਆਸ ਸਜੇ ॥੨੪॥

महिखुआस सजे ॥२४॥

ਮਹਿਖੁਆਸ ਧਾਰੀ ॥

महिखुआस धारी ॥

ਚਲੇ ਬਿਯੋਮਚਾਰੀ ॥

चले बियोमचारी ॥

ਸੁਭੰ ਸੂਰ ਹਰਖੇ ॥

सुभं सूर हरखे ॥

ਸਰੰ ਧਾਰ ਬਰਖੇ ॥੨੫॥

सरं धार बरखे ॥२५॥

ਧਰੇ ਬਾਣ ਪਾਣੰ ॥

धरे बाण पाणं ॥

ਚੜੇ ਤੇਜ ਮਾਣੰ ॥

चड़े तेज माणं ॥

ਕਟਾ ਕਟਿ ਬਾਹੈ ॥

कटा कटि बाहै ॥

ਅਧੋ ਅੰਗ ਲਾਹੈ ॥੨੬॥

अधो अंग लाहै ॥२६॥

ਰਿਸੇ ਰੋਸਿ ਰੁਦ੍ਰੰ ॥

रिसे रोसि रुद्रं ॥

ਚਲੈ ਭਾਜ ਛੁਦ੍ਰੰ ॥

चलै भाज छुद्रं ॥

ਮਹਾ ਬੀਰ ਗਜੇ ॥

महा बीर गजे ॥

ਸਿਲਹ ਸੰਜਿ ਸਜੇ ॥੨੭॥

सिलह संजि सजे ॥२७॥

ਲਏ ਸਕਤਿ ਪਾਣੰ ॥

लए सकति पाणं ॥

ਚੜੇ ਤੇਜ ਮਾਣੰ ॥

चड़े तेज माणं ॥

ਗਣੰ ਗਾੜ ਗਾਜੇ ॥

गणं गाड़ गाजे ॥

ਰਣੰ ਰੁਦ੍ਰ ਰਾਜੇ ॥੨੮॥

रणं रुद्र राजे ॥२८॥

ਭਭੰਕੰਤ ਘਾਯੰ ॥

भभंकंत घायं ॥

ਲਰੇ ਚਉਪ ਚਾਯੰ ॥

लरे चउप चायं ॥

ਡਕੀ ਡਾਕਣੀਯੰ ॥

डकी डाकणीयं ॥

ਰੜੈ ਕਾਕਣੀਯੰ ॥੨੯॥

रड़ै काकणीयं ॥२९॥

ਭਯੰ ਰੋਸ ਰੁਦ੍ਰੰ ॥

भयं रोस रुद्रं ॥

ਹਣੈ ਦੈਤ ਛੁਦ੍ਰੰ ॥

हणै दैत छुद्रं ॥

ਕਟੇ ਅਧੁ ਅਧੰ ॥

कटे अधु अधं ॥

ਭਈ ਸੈਣ ਬਧੰ ॥੩੦॥

भई सैण बधं ॥३०॥

ਰਿਸਿਯੋ ਸੂਲ ਪਾਣੰ ॥

रिसियो सूल पाणं ॥

ਹਣੈ ਦੈਤ ਭਾਣੰ ॥

हणै दैत भाणं ॥

ਸਰੰ ਓਘ ਛੁਟੇ ॥

सरं ओघ छुटे ॥

ਘਣੰ ਜੇਮ ਟੁਟੇ ॥੩੧॥

घणं जेम टुटे ॥३१॥

ਰਣੰ ਰੁਦ੍ਰ ਗਜੇ ॥

रणं रुद्र गजे ॥

ਤਬੈ ਦੈਤ ਭਜੇ ॥

तबै दैत भजे ॥

ਤਜੈ ਸਸਤ੍ਰ ਸਰਬੰ ॥

तजै ससत्र सरबं ॥

ਮਿਟਿਓ ਦੇਹ ਗਰਬੰ ॥੩੨॥

मिटिओ देह गरबं ॥३२॥

ਚੌਪਈ ॥

चौपई ॥

ਧਾਯੋ ਤਬੈ ਅੰਧਕ ਬਲਵਾਨਾ ॥

धायो तबै अंधक बलवाना ॥

ਸੰਗ ਲੈ ਸੈਨ ਦਾਨਵੀ ਨਾਨਾ ॥

संग लै सैन दानवी नाना ॥

ਅਮਿਤ ਬਾਣ ਨੰਦੀ ਕਹੁ ਮਾਰੇ ॥

अमित बाण नंदी कहु मारे ॥

ਬੇਧਿ ਅੰਗ ਕਹ ਪਾਰ ਪਧਾਰੇ ॥੩੩॥

बेधि अंग कह पार पधारे ॥३३॥

ਜਬ ਹੀ ਬਾਣ ਲਗੇ ਬਾਹਣ ਤਨਿ ॥

जब ही बाण लगे बाहण तनि ॥

ਰੋਸ ਜਗਿਯੋ ਤਬ ਹੀ ਸਿਵ ਕੇ ਮਨਿ ॥

रोस जगियो तब ही सिव के मनि ॥

ਅਧਿਕ ਰੋਸ ਕਰਿ ਬਿਸਖ ਚਲਾਏ ॥

अधिक रोस करि बिसख चलाए ॥

ਭੂਮਿ ਅਕਾਸਿ ਛਿਨਕ ਮਹਿ ਛਾਏ ॥੩੪॥

भूमि अकासि छिनक महि छाए ॥३४॥

ਬਾਣਾਵਲੀ ਰੁਦ੍ਰ ਜਬ ਸਾਜੀ ॥

बाणावली रुद्र जब साजी ॥

ਤਬ ਹੀ ਸੈਣ ਦਾਨਵੀ ਭਾਜੀ ॥

तब ही सैण दानवी भाजी ॥

ਤਬ ਅੰਧਕ ਸਿਵ ਸਾਮੁਹੁ ਧਾਯੋ ॥

तब अंधक सिव सामुहु धायो ॥

ਦੁੰਦ ਜੁਧੁ ਰਣ ਮਧਿ ਮਚਾਯੋ ॥੩੫॥

दुंद जुधु रण मधि मचायो ॥३५॥

ਅੜਿਲ ॥

अड़िल ॥

ਬੀਸ ਬਾਣ ਤਿਨ ਸਿਵਹਿ; ਪ੍ਰਹਾਰੇ ਕੋਪ ਕਰਿ ॥

बीस बाण तिन सिवहि; प्रहारे कोप करि ॥

ਲਗੇ ਰੁਦ੍ਰ ਕੇ ਗਾਤ; ਗਏ ਓਹ ਘਾਨਿ ਕਰ ॥

लगे रुद्र के गात; गए ओह घानि कर ॥

ਗਹਿ ਪਿਨਾਕ ਕਹ ਪਾਣਿ; ਪਿਨਾਕੀ ਧਾਇਓ ॥

गहि पिनाक कह पाणि; पिनाकी धाइओ ॥

ਹੋ ਤੁਮੁਲ ਜੁਧੁ ਦੁਹੂੰਅਨ; ਰਣ ਮਧਿ ਮਚਾਇਓ ॥੩੬॥

हो तुमुल जुधु दुहूंअन; रण मधि मचाइओ ॥३६॥

ਤਾੜਿ ਸਤ੍ਰੁ ਕਹ ਬਹੁਰਿ; ਪਿਨਾਕੀ ਕੋਪੁ ਹੁਐ ॥

ताड़ि सत्रु कह बहुरि; पिनाकी कोपु हुऐ ॥

ਹਣੈ ਦੁਸਟ ਕਹੁ ਬਾਣ; ਨਿਖੰਗ ਤੇ ਕਾਢ ਦੁਐ ॥

हणै दुसट कहु बाण; निखंग ते काढ दुऐ ॥

ਗਿਰਿਯੋ ਭੂਮਿ ਭੀਤਰਿ; ਸਿਰਿ ਸਤ੍ਰੁ ਪ੍ਰਹਾਰਿਯੋ ॥

गिरियो भूमि भीतरि; सिरि सत्रु प्रहारियो ॥

ਹੋ ਜਨਕੁ ਗਾਜ ਕਰਿ ਕੋਪ; ਬੁਰਜ ਕਹੁ ਮਾਰਿਯੋ ॥੩੭॥

हो जनकु गाज करि कोप; बुरज कहु मारियो ॥३७॥

TOP OF PAGE

Dasam Granth