ਦਸਮ ਗਰੰਥ । दसम ग्रंथ ।

Page 162

ਜਿਮ ਅੰਧਕ ਸੋ ਹਰਿ ਜੁਧੁ ਕਰਿਯੋ ॥

जिम अंधक सो हरि जुधु करियो ॥

ਜਿਹ ਭਾਂਤਿ ਮਨੋਜ ਕੋ ਮਾਨ ਹਰਿਯੋ ॥

जिह भांति मनोज को मान हरियो ॥

ਦਲ ਦੈਤ ਦਲੇ ਕਰ ਕੋਪ ਜਿਮੰ ॥

दल दैत दले कर कोप जिमं ॥

ਕਹਿਹੋ ਸਬ ਛੋਰਿ ਪ੍ਰਸੰਗ ਤਿਮੰ ॥੬॥

कहिहो सब छोरि प्रसंग तिमं ॥६॥

ਪਾਧਰੀ ਛੰਦ ॥

पाधरी छंद ॥

ਜਬ ਹੋਤ ਧਰਨ ਭਾਰਾਕਰਾਂਤ ॥

जब होत धरन भाराकरांत ॥

ਤਬ ਪਰਤ ਨਾਹਿ ਤਿਹ ਹ੍ਰਿਦੈ ਸਾਂਤਿ ॥

तब परत नाहि तिह ह्रिदै सांति ॥

ਤਬ ਦਧ ਸਮੁੰਦ੍ਰਿ ਕਰਈ ਪੁਕਾਰ ॥

तब दध समुंद्रि करई पुकार ॥

ਤਬ ਧਰਤ ਬਿਸਨ ਰੁਦ੍ਰਾਵਤਾਰ ॥੭॥

तब धरत बिसन रुद्रावतार ॥७॥

ਤਬ ਕਰਤ ਸਕਲ ਦਾਨਵ ਸੰਘਾਰ ॥

तब करत सकल दानव संघार ॥

ਕਰਿ ਦਨੁਜ ਪ੍ਰਲਵ ਸੰਤਨ ਉਧਾਰ ॥

करि दनुज प्रलव संतन उधार ॥

ਇਹ ਭਾਂਤਿ ਸਕਲ ਕਰਿ ਦੁਸਟ ਨਾਸ ॥

इह भांति सकल करि दुसट नास ॥

ਪੁਨਿ ਕਰਤਿ ਹ੍ਰਿਦੈ ਭਗਵਾਨ ਬਾਸ ॥੮॥

पुनि करति ह्रिदै भगवान बास ॥८॥

ਤੋਟਕ ਛੰਦ ॥

तोटक छंद ॥

ਤ੍ਰਿਪੁਰੈ ਇਕ ਦੈਤ ਬਢਿਯੋ ਤ੍ਰਿਪੁਰੰ ॥

त्रिपुरै इक दैत बढियो त्रिपुरं ॥

ਜਿਹ ਤੇਜ ਤਪੈ ਰਵਿ ਜਿਉ ਤ੍ਰਿਪੁਰੰ ॥

जिह तेज तपै रवि जिउ त्रिपुरं ॥

ਬਰਦਾਇ ਮਹਾਸੁਰ ਐਸ ਭਯੋ ॥

बरदाइ महासुर ऐस भयो ॥

ਜਿਨਿ ਲੋਕ ਚਤੁਰਦਸ ਜੀਤ ਲਯੋ ॥੯॥

जिनि लोक चतुरदस जीत लयो ॥९॥

ਜੋਊ ਏਕ ਹੀ ਬਾਣ ਹਣੇ ਤ੍ਰਿਪੁਰੰ ॥

जोऊ एक ही बाण हणे त्रिपुरं ॥

ਸੋਊ ਨਾਸ ਕਰੈ ਤਿਹ ਦੈਤ ਦੁਰੰ ॥

सोऊ नास करै तिह दैत दुरं ॥

ਅਸ ਕੋ ਪ੍ਰਗਟਿਯੋ? ਕਬਿ ਤਾਹਿ ਗਨੈ ॥

अस को प्रगटियो? कबि ताहि गनै ॥

ਇਕ ਬਾਣ ਹੀ ਸੋ ਪੁਰ ਤੀਨ ਹਨੈ ॥੧੦॥

इक बाण ही सो पुर तीन हनै ॥१०॥

ਸਿਵ ਧਾਇ ਚਲਿਯੋ ਤਿਹ ਮਾਰਨ ਕੋ ॥

सिव धाइ चलियो तिह मारन को ॥

ਜਗ ਕੇ ਸਬ ਜੀਵ ਉਧਾਰਨ ਕੋ ॥

जग के सब जीव उधारन को ॥

ਕਰਿ ਕੋਪਿ ਤਜਿਯੋ ਸਿਤ ਸੁਧ ਸਰੰ ॥

करि कोपि तजियो सित सुध सरं ॥

ਇਕ ਬਾਰ ਹੀ ਨਾਸ ਕੀਯੋ ਤ੍ਰਿਪੁਰੰ ॥੧੧॥

इक बार ही नास कीयो त्रिपुरं ॥११॥

ਲਖਿ ਕਉਤੁਕ ਸਾਧ ਸਬੈ ਹਰਖੇ ॥

लखि कउतुक साध सबै हरखे ॥

ਸੁਮਨੰ ਬਰਖਾ ਨਭ ਤੇ ਬਰਖੇ ॥

सुमनं बरखा नभ ते बरखे ॥

ਧੁਨਿ ਪੂਰ ਰਹੀ ਜਯ ਸਦ ਹੂਅੰ ॥

धुनि पूर रही जय सद हूअं ॥

ਗਿਰਿ ਹੇਮ ਹਲਾਚਲ ਕੰਪ ਭੂਅੰ ॥੧੨॥

गिरि हेम हलाचल क्मप भूअं ॥१२॥

ਦਿਨ ਕੇਤਕ ਬੀਤ ਗਏ ਜਬ ਹੀ ॥

दिन केतक बीत गए जब ही ॥

ਅਸੁਰੰਧਕ ਬੀਰ ਬੀਯੋ ਤਬ ਹੀ ॥

असुरंधक बीर बीयो तब ही ॥

ਤਬ ਬੈਲਿ ਚੜਿਯੋ ਗਹਿ ਸੂਲ ਸਿਵੰ ॥

तब बैलि चड़ियो गहि सूल सिवं ॥

ਸੁਰ ਚਉਕਿ ਚਲੇ ਹਰਿ ਕੋਪ ਕਿਵੰ ॥੧੩॥

सुर चउकि चले हरि कोप किवं ॥१३॥

ਗਣ ਗੰਧ੍ਰਬ ਜਛ ਸਬੈ ਉਰਗੰ ॥

गण गंध्रब जछ सबै उरगं ॥

ਬਰਦਾਨ ਦਯੋ ਸਿਵ ਕੋ ਦੁਰਗੰ ॥

बरदान दयो सिव को दुरगं ॥

ਹਨਿਹੋ ਨਿਰਖੰਤ ਮੁਰਾਰਿ ਸੁਰੰ ॥

हनिहो निरखंत मुरारि सुरं ॥

ਤ੍ਰਿਪੁਰਾਰਿ ਹਨਿਯੋ ਜਿਮ ਕੈ ਤ੍ਰਿਪੁਰੰ ॥੧੪॥

त्रिपुरारि हनियो जिम कै त्रिपुरं ॥१४॥

ਉਹ ਓਰਿ ਚੜੇ ਦਲ ਲੈ ਦੁਜਨੰ ॥

उह ओरि चड़े दल लै दुजनं ॥

ਇਹ ਓਰ ਰਿਸ੍ਯੋ ਗਹਿ ਸੂਲ ਸਿਵੰ ॥

इह ओर रिस्यो गहि सूल सिवं ॥

ਰਣ ਰੰਗ ਰੰਗੇ ਰਣਧੀਰ ਰਣੰ ॥

रण रंग रंगे रणधीर रणं ॥

ਜਨ ਸੋਭਤ ਪਾਵਕ ਜੁਆਲ ਬਣੰ ॥੧੫॥

जन सोभत पावक जुआल बणं ॥१५॥

ਦਨੁ ਦੇਵ ਦੋਊ ਰਣ ਰੰਗ ਰਚੇ ॥

दनु देव दोऊ रण रंग रचे ॥

ਗਹਿ ਸਸਤ੍ਰ ਸਬੈ ਰਸ ਰੁਦ੍ਰ ਮਚੇ ॥

गहि ससत्र सबै रस रुद्र मचे ॥

ਸਰ ਛਾਡਤ ਬੀਰ ਦੋਊ ਹਰਖੈ ॥

सर छाडत बीर दोऊ हरखै ॥

ਜਨੁ ਅੰਤਿ ਪ੍ਰਲੈ ਘਨ ਸੈ ਬਰਖੈ ॥੧੬॥

जनु अंति प्रलै घन सै बरखै ॥१६॥

ਰੁਆਮਲ ਛੰਦ ॥

रुआमल छंद ॥

ਘਾਇ ਖਾਇ ਭਜੇ ਸੁਰਾਰਦਨ; ਕੋਪੁ ਓਪ ਮਿਟਾਇ ॥

घाइ खाइ भजे सुरारदन; कोपु ओप मिटाइ ॥

ਅੰਧਿ ਕੰਧਿ ਫਿਰਿਯੋ ਤਬੈ; ਜਯ ਦੁੰਦਭੀਨ ਬਜਾਇ ॥

अंधि कंधि फिरियो तबै; जय दुंदभीन बजाइ ॥

ਸੂਲ ਸੈਹਥਿ ਪਰਿਘ ਪਟਸਿ; ਬਾਣ ਓਘ ਪ੍ਰਹਾਰ ॥

सूल सैहथि परिघ पटसि; बाण ओघ प्रहार ॥

ਪੇਲਿ ਪੇਲਿ ਗਿਰੇ ਸੁ ਬੀਰਨ; ਖੇਲ ਜਾਨੁ ਧਮਾਰ ॥੧੭॥

पेलि पेलि गिरे सु बीरन; खेल जानु धमार ॥१७॥

ਸੇਲ ਰੇਲ ਭਈ ਤਹਾ; ਅਰੁ ਤੇਗ ਤੀਰ ਪ੍ਰਹਾਰ ॥

सेल रेल भई तहा; अरु तेग तीर प्रहार ॥

ਗਾਹਿ ਗਾਹਿ ਫਿਰੇ ਫਵਜਨ; ਬਾਹਿ ਬਾਹਿ ਹਥਿਯਾਰ ॥

गाहि गाहि फिरे फवजन; बाहि बाहि हथियार ॥

ਅੰਗ ਭੰਗ ਪਰੇ ਕਹੂੰ; ਸਰਬੰਗ ਸ੍ਰੋਨਤ ਪੂਰ ॥

अंग भंग परे कहूं; सरबंग स्रोनत पूर ॥

ਏਕ ਏਕ ਬਰੀ ਅਨੇਕਨ; ਹੇਰਿ ਹੇਰਿ ਸੁ ਹੂਰ ॥੧੮॥

एक एक बरी अनेकन; हेरि हेरि सु हूर ॥१८॥

ਚਉਰ ਚੀਰ ਰਥੀ ਰਥੋਤਮ; ਬਾਜ ਰਾਜ ਅਨੰਤ ॥

चउर चीर रथी रथोतम; बाज राज अनंत ॥

ਸ੍ਰੋਣ ਕੀ ਸਰਤਾ ਉਠੀ; ਸੁ ਬਿਅੰਤ ਰੂਪ ਦੁਰੰਤ ॥

स्रोण की सरता उठी; सु बिअंत रूप दुरंत ॥

TOP OF PAGE

Dasam Granth