ਦਸਮ ਗਰੰਥ । दसम ग्रंथ ।

Page 1228

ਸਾਹ ਸੁਤਾ ਬਹੁ ਬਿਧਿ ਕਰਿ ਹਾਰੀ ॥

साह सुता बहु बिधि करि हारी ॥

ਸੁਧਾ ਸੈਨ ਸੌ ਭਈ ਨ ਯਾਰੀ ॥

सुधा सैन सौ भई न यारी ॥

ਤਬ ਅਬਲਾ ਇਹ ਮੰਤ੍ਰ ਪਕਾਯੋ ॥

तब अबला इह मंत्र पकायो ॥

ਇਕ ਦੂਤੀ ਕਹ ਤਹਾ ਪਠਾਯੋ ॥੭॥

इक दूती कह तहा पठायो ॥७॥

ਚਲੀ ਚਲੀ ਸਹਚਰਿ ਤਹ ਗਈ ॥

चली चली सहचरि तह गई ॥

ਜਿਹ ਗ੍ਰਿਹ ਸੁਧਿ ਮਿਤਵਾ ਕੀ ਭਈ ॥

जिह ग्रिह सुधि मितवा की भई ॥

ਪਕਰਿ ਭੁਜਾ ਤੇ ਸੋਤ ਜਗਾਯੋ ॥

पकरि भुजा ते सोत जगायो ॥

ਚਲਹੁ ਅਬੈ ਨ੍ਰਿਪ ਤ੍ਰਿਯਹਿ ਬੁਲਾਯੋ ॥੮॥

चलहु अबै न्रिप त्रियहि बुलायो ॥८॥

ਮੂਰਖ ਕਛੂ ਬਾਤ ਨਹਿ ਪਾਈ ॥

मूरख कछू बात नहि पाई ॥

ਸਹਚਰਿ ਤਹਾ ਸੰਗ ਕਰਿ ਲ੍ਯਾਈ ॥

सहचरि तहा संग करि ल्याई ॥

ਬੈਠੀ ਸੁਤਾ ਸਾਹੁ ਕੀ ਜਹਾ ॥

बैठी सुता साहु की जहा ॥

ਲੈ ਆਈ ਮਿਤਵਾ ਕਹ ਤਹਾ ॥੯॥

लै आई मितवा कह तहा ॥९॥

ਵਹਿ ਮੂਰਖ ਐਸੇ ਜਿਯ ਜਾਨਾ ॥

वहि मूरख ऐसे जिय जाना ॥

ਸਾਹੁ ਸੁਤਾ ਕੋ ਛਲ ਨ ਪਛਾਨਾ ॥

साहु सुता को छल न पछाना ॥

ਰਾਨੀ ਅਟਕਿ ਸੁ ਮੁਹਿ ਪਰ ਗਈ ॥

रानी अटकि सु मुहि पर गई ॥

ਤਾ ਤੇ ਹਮੈ ਬੁਲਾਵਤ ਭਈ ॥੧੦॥

ता ते हमै बुलावत भई ॥१०॥

ਤਾ ਕੇ ਸਾਥ ਭੋਗ ਮੈ ਕਰਿ ਹੌ ॥

ता के साथ भोग मै करि हौ ॥

ਭਾਂਤਿ ਭਾਂਤਿ ਕੇ ਆਸਨ ਧਰਿ ਹੌ ॥

भांति भांति के आसन धरि हौ ॥

ਨ੍ਰਿਪ ਨਾਰੀ ਕਹਿ ਅਧਿਕ ਰਿਝੈ ਹੌ ॥

न्रिप नारी कहि अधिक रिझै हौ ॥

ਜੋ ਮੁਖਿ ਮੰਗਿ ਹੌ ਸੋਈ ਪੈ ਹੌ ॥੧੧॥

जो मुखि मंगि हौ सोई पै हौ ॥११॥

ਸਾਹ ਸੁਤਾ ਸੋ ਕੀਨਾ ਸੰਗਾ ॥

साह सुता सो कीना संगा ॥

ਲਖਤ ਭਯੋ ਨ੍ਰਿਪ ਕੀ ਅਰਧੰਗਾ ॥

लखत भयो न्रिप की अरधंगा ॥

ਮੂਰਖ ਭੇਦ ਅਭੇਦ ਨ ਪਾਯੋ ॥

मूरख भेद अभेद न पायो ॥

ਇਹ ਛਲ ਅਪੁਨੋ ਮੂੰਡ ਮੁਡਾਯੋ ॥੧੨॥

इह छल अपुनो मूंड मुडायो ॥१२॥

ਦੋਹਰਾ ॥

दोहरा ॥

ਸਾਹੁ ਸੁਤਾ ਕੌ ਨ੍ਰਿਪ ਤ੍ਰਿਯਾ; ਜਾਨਤ ਭਯੋ ਮਨ ਮਾਹਿ ॥

साहु सुता कौ न्रिप त्रिया; जानत भयो मन माहि ॥

ਹਰਖ ਮਾਨ ਤਾ ਕੌ ਭਜਾ; ਭੇਵ ਪਛਾਨਾ ਨਾਹਿ ॥੧੩॥

हरख मान ता कौ भजा; भेव पछाना नाहि ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੫॥੫੪੨੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ पचासी चरित्र समापतम सतु सुभम सतु ॥२८५॥५४२५॥अफजूं॥


ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਦਿਸਾ ਬਾਰੁਣੀ ਮੈ, ਰਹੈ ਏਕ ਰਾਜਾ ॥

दिसा बारुणी मै, रहै एक राजा ॥

ਸੁ ਵਾ ਤੁਲਿ ਦੂਜੋ, ਬਿਧਾਤੈ ਨ ਸਾਜਾ ॥

सु वा तुलि दूजो, बिधातै न साजा ॥

ਬਿਖ੍ਯਾ ਨਾਮ ਤਾ ਕੀ, ਸੁਤਾ ਏਕ ਸੋਹੈ ॥

बिख्या नाम ता की, सुता एक सोहै ॥

ਸੁਰੀ ਆਸੁਰੀ, ਨਾਗਿਨੀ ਤੁਲਿ ਕੋ ਹੈ? ॥੧॥

सुरी आसुरी, नागिनी तुलि को है? ॥१॥

ਪ੍ਰਭਾ ਸੈਨ ਨਾਮਾ, ਰਹੈ ਤਾਹਿ ਤਾਤਾ ॥

प्रभा सैन नामा, रहै ताहि ताता ॥

ਤਿਹੂੰ ਲੋਕ ਮੈ, ਬੀਰ ਬਾਂਕੋ ਬਿਖ੍ਯਾਤਾ ॥

तिहूं लोक मै, बीर बांको बिख्याता ॥

ਤਹਾ ਏਕ ਆਯੋ, ਬਡੋ ਛਤ੍ਰਧਾਰੀ ॥

तहा एक आयो, बडो छत्रधारी ॥

ਸਭੈ ਸਸਤ੍ਰ ਬੇਤਾ, ਸੁ ਬਿਦ੍ਯਾਧਿਕਾਰੀ ॥੨॥

सभै ससत्र बेता, सु बिद्याधिकारी ॥२॥

ਪ੍ਰਭਾ ਸੈਨ ਆਯੋ, ਜਹਾ ਬਾਗ ਨੀਕੋ ॥

प्रभा सैन आयो, जहा बाग नीको ॥

ਪ੍ਰਭਾ ਹੇਰਿ ਜਾ ਕੀ, ਬਢ੍ਯੋ ਨੰਦ ਜੀ ਕੋ ॥

प्रभा हेरि जा की, बढ्यो नंद जी को ॥

ਤਹਾ ਬੋਲਿ ਸੂਰਹਿ, ਰਥਹਿ ਠਾਂਢ ਕੀਨੋ ॥

तहा बोलि सूरहि, रथहि ठांढ कीनो ॥

ਪਿਯਾਦੇ ਭਯੇ, ਪੈਂਡ ਤਾ ਕੋ ਸੁ ਲੀਨੋ ॥੩॥

पियादे भये, पैंड ता को सु लीनो ॥३॥

ਜਬੈ ਬਾਗ ਨੀਕੋ, ਸੁ ਤੌਨੋ ਨਿਹਾਰਿਯੋ ॥

जबै बाग नीको, सु तौनो निहारियो ॥

ਇਹੈ ਆਪਨੇ, ਚਿਤ ਮਾਹੀ ਬਿਚਾਰਿਯੋ ॥

इहै आपने, चित माही बिचारियो ॥

ਕਛੂ ਕਾਲ ਈਹਾ, ਅਬੈ ਸੈਨ ਕੀਜੈ ॥

कछू काल ईहा, अबै सैन कीजै ॥

ਘਰੀ ਦ੍ਵੈਕ ਕੌ, ਗ੍ਰਾਮ ਕੋ ਪੰਥ ਲੀਜੈ ॥੪॥

घरी द्वैक कौ, ग्राम को पंथ लीजै ॥४॥

ਖਰੇ ਬਾਜ ਕੀਨੇ, ਘਰੀ ਦ੍ਵੈਕ ਸੋਯੋ ॥

खरे बाज कीने, घरी द्वैक सोयो ॥

ਸਭੈ ਆਪਨੇ, ਚਿਤ ਕੋ ਸੋਕ ਖੋਯੋ ॥

सभै आपने, चित को सोक खोयो ॥

ਤਹਾ ਰਾਜ ਕੰਨ੍ਯਾ, ਬਿਖ੍ਯਾ ਨਾਮ ਆਈ ॥

तहा राज कंन्या, बिख्या नाम आई ॥

ਬਿਲੋਕ੍ਯੋ ਤਿਸੈ, ਸੁਧਿ ਤੌਨੇ ਨ ਪਾਈ ॥੫॥

बिलोक्यो तिसै, सुधि तौने न पाई ॥५॥

ਤਬੈ ਰਾਜ ਕੰਨ੍ਯਾ, ਹ੍ਰਿਦੈ ਯੌ ਬਿਚਾਰਿਯੋ ॥

तबै राज कंन्या, ह्रिदै यौ बिचारियो ॥

ਪ੍ਰਭਾ ਸੈਨ ਕੌ, ਸੋਵਤੇ ਜੌ ਨਿਹਾਰਿਯੋ ॥

प्रभा सैन कौ, सोवते जौ निहारियो ॥

ਤ੍ਰਿਯਾ ਮੈ ਇਸੀ ਕੀ, ਇਹੈ ਨਾਥ ਮੇਰੋ ॥

त्रिया मै इसी की, इहै नाथ मेरो ॥

ਬਰੌਗੀ ਇਸੈ ਮੈ, ਭਈ ਆਜੁ ਚੇਰੋ ॥੬॥

बरौगी इसै मै, भई आजु चेरो ॥६॥

TOP OF PAGE

Dasam Granth