ਦਸਮ ਗਰੰਥ । दसम ग्रंथ ।

Page 1185

ਚੌਪਈ ॥

चौपई ॥

ਅਬ ਕਿਹ ਕਾਜ ਮੁਕਰਿ ਤੈ ਗਯੋ? ॥

अब किह काज मुकरि तै गयो? ॥

ਤਬ ਚਿੰਤਾਮਨ ਹਮਹਿ ਦ੍ਰਿੜਯੋ ॥

तब चिंतामन हमहि द्रिड़यो ॥

ਅਬ ਕ੍ਯੋ ਨ ਕਹਤ ਨ੍ਰਿਪਤਿ ਕੇ ਤੀਰਾ? ॥

अब क्यो न कहत न्रिपति के तीरा? ॥

ਸਾਚ ਕਹਤ ਕਸ ਲਾਗਤ ਪੀਰਾ? ॥੨੯॥

साच कहत कस लागत पीरा? ॥२९॥

ਮਿਸ੍ਰ ਚਕ੍ਰਿਤ ਚਹੂੰ ਓਰ ਨਿਹਾਰੈ ॥

मिस्र चक्रित चहूं ओर निहारै ॥

ਕਹਾਂ ਭਯੋ? ਜਗਦੀਸ ਸੰਭਾਰੈ ॥

कहां भयो? जगदीस स्मभारै ॥

ਕਰਿ ਉਪਦੇਸ ਬਹੁਤ ਬਿਧਿ ਹਾਰਾ ॥

करि उपदेस बहुत बिधि हारा ॥

ਭੇਦ ਅਭੇਦ ਨ੍ਰਿਪ ਕਛੁ ਨ ਬਿਚਾਰਾ ॥੩੦॥

भेद अभेद न्रिप कछु न बिचारा ॥३०॥

ਦੋਹਰਾ ॥

दोहरा ॥

ਫਾਸੀ ਤਿਹ ਮਿਸ੍ਰਹਿ ਦਿਯਾ; ਹੰਸ ਕੇਤੁ ਰਿਸਿ ਮਾਨਿ ॥

फासी तिह मिस्रहि दिया; हंस केतु रिसि मानि ॥

ਹੰਸ ਮਤੀ ਕਹ ਜਿਹ ਸਿਖ੍ਯੋ; ਐਸੋ ਮੰਤ੍ਰ ਬਿਧਾਨ ॥੩੧॥

हंस मती कह जिह सिख्यो; ऐसो मंत्र बिधान ॥३१॥

ਜਿਹ ਨ ਭਜੀ, ਤਿਹ ਘੈ ਹਨਾ; ਇਹ ਛਲ ਮਿਸ੍ਰਹਿ ਮਾਰਿ ॥

जिह न भजी, तिह घै हना; इह छल मिस्रहि मारि ॥

ਇਹ ਬਿਧਿ ਨ੍ਰਿਪ ਕ੍ਰੁਧਿਤ ਕੀਯਾ; ਹੰਸ ਮਤੀ ਬਰ ਨਾਰਿ ॥੩੨॥

इह बिधि न्रिप क्रुधित कीया; हंस मती बर नारि ॥३२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੮॥੪੮੮੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ अठावन चरित्र समापतम सतु सुभम सतु ॥२५८॥४८८८॥अफजूं॥


ਦੋਹਰਾ ॥

दोहरा ॥

ਰੁਦ੍ਰ ਕੇਤੁ ਰਾਜਾ ਹੁਤੋ; ਰਾਸਟ੍ਰ ਦੇਸ ਕੋ ਨਾਹਿ ॥

रुद्र केतु राजा हुतो; रासट्र देस को नाहि ॥

ਜਾ ਸਮ ਔਰ ਨਰੇਸ ਨਹਿ; ਦੁਤਿਯ ਪ੍ਰਿਥੀ ਤਲ ਮਾਹਿ ॥੧॥

जा सम और नरेस नहि; दुतिय प्रिथी तल माहि ॥१॥

ਚੌਪਈ ॥

चौपई ॥

ਸ੍ਰੀ ਮ੍ਰਿਗਰਾਜ ਕਲਾ ਤਾ ਕੀ ਤ੍ਰਿਯ ॥

स्री म्रिगराज कला ता की त्रिय ॥

ਬਸਤ ਨ੍ਰਿਪਤਿ ਕੇ ਜਿਹ ਅੰਤਰ ਜਿਯ ॥

बसत न्रिपति के जिह अंतर जिय ॥

ਜਾ ਕੇ ਰੂਪ ਤੁਲਿ ਨਹਿ ਕੋਊ ॥

जा के रूप तुलि नहि कोऊ ॥

ਏਕੈ ਘੜੀ ਬਿਧਾਤਾ ਸੋਊ ॥੨॥

एकै घड़ी बिधाता सोऊ ॥२॥

ਦੋਹਰਾ ॥

दोहरा ॥

ਦੋਇ ਪੁਤ੍ਰ ਤਾ ਤੇ ਭਏ; ਅਤਿ ਰੂਪ ਕੀ ਰਾਸਿ ॥

दोइ पुत्र ता ते भए; अति रूप की रासि ॥

ਤੀਨਿ ਭਵਨ ਮਹਿ ਜਾਨਿਯਤ; ਜਾ ਕੋ ਤੇਜ ਰੁ ਤ੍ਰਾਸ ॥੩॥

तीनि भवन महि जानियत; जा को तेज रु त्रास ॥३॥

ਅੜਿਲ ॥

अड़िल ॥

ਬ੍ਰਿਖਭ ਕੇਤੁ ਸੁਭ ਨਾਮੁ; ਪ੍ਰਥਮ ਕੋ ਜਾਨਿਯੈ ॥

ब्रिखभ केतु सुभ नामु; प्रथम को जानियै ॥

ਬ੍ਯਾਘ੍ਰ ਕੇਤੁ ਦੂਸਰ ਕੋ; ਨਾਮ ਪ੍ਰਮਾਨਿਯੈ ॥

ब्याघ्र केतु दूसर को; नाम प्रमानियै ॥

ਰੂਪਵਾਨ ਬਲਵਾਨ; ਬਿਦਿਤ ਜਗ ਮੈ ਭਏ ॥

रूपवान बलवान; बिदित जग मै भए ॥

ਹੋ ਜਨੁਕ ਸੂਰ ਸਸਿ ਪ੍ਰਗਟ; ਦੁਤਿਯ ਤਿਹ ਪੁਰ ਵਏ ॥੪॥

हो जनुक सूर ससि प्रगट; दुतिय तिह पुर वए ॥४॥

ਚੌਪਈ ॥

चौपई ॥

ਜਬ ਜੋਬਨ ਝਮਕਾ ਤਿਨ ਕੇ ਤਨ ॥

जब जोबन झमका तिन के तन ॥

ਜਾਤ ਭਯੋ ਜਬ ਹੀ ਲਰਿਕਾਪਨ ॥

जात भयो जब ही लरिकापन ॥

ਅਰਿ ਅਨੇਕ ਬਹੁ ਬਿਧਨ ਸੰਘਾਰੇ ॥

अरि अनेक बहु बिधन संघारे ॥

ਚਾਕਰ ਪ੍ਰਜਾ ਅਪਨੇ ਪਾਰੇ ॥੫॥

चाकर प्रजा अपने पारे ॥५॥

ਦੋਹਰਾ ॥

दोहरा ॥

ਭਾਂਤਿ ਭਾਂਤਿ ਕੇ ਦੇਸ ਲੈ; ਬਹੁ ਜੀਤੇ ਅਰਿ ਰਾਜ ॥

भांति भांति के देस लै; बहु जीते अरि राज ॥

ਸਭਹਿਨ ਸਿਰ ਸੋਭਿਤ ਭਏ; ਦਿਨਮਨਿ ਜ੍ਯੋ ਨਰ ਰਾਜ ॥੬॥

सभहिन सिर सोभित भए; दिनमनि ज्यो नर राज ॥६॥

ਰੂਪ ਕੁਅਰ ਘਟਿ ਪ੍ਰਥਮ ਮੈ; ਦੂਸਰ ਰੂਪ ਅਪਾਰ ॥

रूप कुअर घटि प्रथम मै; दूसर रूप अपार ॥

ਦੇਸ ਦੇਸ ਤੇ ਆਨਿ ਤ੍ਰਿਯ; ਸੇਵਤ ਜਾਹਿ ਹਜਾਰ ॥੭॥

देस देस ते आनि त्रिय; सेवत जाहि हजार ॥७॥

ਸੋਰਠਾ ॥

सोरठा ॥

ਐਸੋ ਕਿਸੀ ਨ ਦੇਸ; ਜੈਸੋ ਲਹੁ ਸੁੰਦਰ ਕੁਅਰ ॥

ऐसो किसी न देस; जैसो लहु सुंदर कुअर ॥

ਕੈ ਦੂਸਰੋ ਦਿਨੇਸ; ਕੈ ਨਿਸੇਸ ਅਲਿਕੇਸ ਯਹਿ ॥੮॥

कै दूसरो दिनेस; कै निसेस अलिकेस यहि ॥८॥

ਚੌਪਈ ॥

चौपई ॥

ਤਾ ਕੀ ਮਾਤ, ਪੁਤ੍ਰ ਕੀ ਲਖਿ ਛਬਿ ॥

ता की मात, पुत्र की लखि छबि ॥

ਜਾਤ ਭਈ ਸੁਧਿ ਸਾਤ, ਤਵਨ ਸਬ ॥

जात भई सुधि सात, तवन सब ॥

ਰਮ੍ਯੋ ਚਹਤ, ਲਹੁ ਸੁਤ ਕੇ ਸੰਗਾ ॥

रम्यो चहत, लहु सुत के संगा ॥

ਰਾਨੀ ਬ੍ਯਾਪੀ, ਅਧਿਕ ਅਨੰਗਾ ॥੯॥

रानी ब्यापी, अधिक अनंगा ॥९॥

TOP OF PAGE

Dasam Granth