ਦਸਮ ਗਰੰਥ । दसम ग्रंथ ।

Page 1086

ਜੀਵ ਅਨਮਨੋ ਕਿਤਕ ਦਿਨਨ; ਤਾ ਕੋ ਭਯੋ ॥

जीव अनमनो कितक दिनन; ता को भयो ॥

ਤਾ ਤੇ ਜਸਵੰਤ ਸਿੰਘ ਨ੍ਰਿਪਤਿ; ਸੁਰ ਪੁਰ ਗਯੋ ॥

ता ते जसवंत सिंघ न्रिपति; सुर पुर गयो ॥

ਦ੍ਰੁਮਤਿ ਦਹਨ ਅਧਤਮ ਪ੍ਰਭਾ; ਤਹ ਆਇ ਕੈ ॥

द्रुमति दहन अधतम प्रभा; तह आइ कै ॥

ਹੋ ਤਰੁਨਿ ਇਤ੍ਯਾਦਿਕ ਤ੍ਰਿਯ; ਸਭ ਜਰੀ ਬਨਾਇ ਕੈ ॥੫॥

हो तरुनि इत्यादिक त्रिय; सभ जरी बनाइ कै ॥५॥

ਡੀਕ ਅਗਨਿ ਕੀ ਉਠੀ; ਰਾਨਿਯਨ ਯੌ ਕਿਯੋ ॥

डीक अगनि की उठी; रानियन यौ कियो ॥

ਨਮਸਕਾਰ ਕਰਿ ਸਪਤ; ਪ੍ਰਦਛਿਨ ਕੌ ਦਿਯੋ ॥

नमसकार करि सपत; प्रदछिन कौ दियो ॥

ਕੂਦਿ ਕੂਦਿ ਕਰਿ ਪਰੀ; ਨਰੇਰ ਨਚਾਇ ਕੈ ॥

कूदि कूदि करि परी; नरेर नचाइ कै ॥

ਹੋ ਜਨੁਕ ਗੰਗ ਕੇ ਮਾਝ; ਅਪਛਰਾ ਆਇ ਕੈ ॥੬॥

हो जनुक गंग के माझ; अपछरा आइ कै ॥६॥

ਦੋਹਰਾ ॥

दोहरा ॥

ਬਿਤਨ ਕਲਾ ਦੁਤਿਮਾਨ ਮਤਿ; ਚਲੀ ਜਰਨ ਕੇ ਕਾਜ ॥

बितन कला दुतिमान मति; चली जरन के काज ॥

ਦੁਰਗ ਦਾਸ ਸੁਨਿ ਗਤਿ ਤਿਸੈ; ਰਾਖਿਯੋ ਕੋਟਿ ਇਲਾਜ ॥੭॥

दुरग दास सुनि गति तिसै; राखियो कोटि इलाज ॥७॥

ਮੇੜਤੇਸ ਥਾਰੇ ਉਦਰ; ਸੁਨਿ ਰਾਨੀ! ਮਮ ਬੈਨ ॥

मेड़तेस थारे उदर; सुनि रानी! मम बैन ॥

ਮੈ ਨ ਮਿਲੌ ਹਜਰਤਿ ਤਨੈ; ਜਾਸਾਂ ਅਪਨੇ ਐਨ ॥੮॥

मै न मिलौ हजरति तनै; जासां अपने ऐन ॥८॥

ਚੌਪਈ ॥

चौपई ॥

ਤਬ ਹਾਡੀ ਪਤਿ ਸੌ ਨਹਿ ਜਰੀ ॥

तब हाडी पति सौ नहि जरी ॥

ਲਰਿਕਨ ਕੀ ਆਸਾ ਜਿਯ ਧਰੀ ॥

लरिकन की आसा जिय धरी ॥

ਛੋਰਿ ਪਿਸੌਰ ਦਿਲੀ ਕੌ ਆਏ ॥

छोरि पिसौर दिली कौ आए ॥

ਸਹਿਰ ਲਹੌਰ ਪੂਤ ਦੋ ਜਾਏ ॥੯॥

सहिर लहौर पूत दो जाए ॥९॥

ਜਬ ਰਾਨੀ ਦਿਲੀ ਮੌ ਗਈ ॥

जब रानी दिली मौ गई ॥

ਹਜਰਤਿ ਕੌ ਐਸੀ ਸੁਧਿ ਭਈ ॥

हजरति कौ ऐसी सुधि भई ॥

ਸੋਊਅਨ ਕਹਿਯੋ ਇਨੈ ਮੁਹਿ ਦੀਜੈ ॥

सोऊअन कहियो इनै मुहि दीजै ॥

ਤੁਮ ਮਨਸਬ ਜਸਵੰਤ ਕੋ ਲੀਜੈ ॥੧੦॥

तुम मनसब जसवंत को लीजै ॥१०॥

ਰਨਿਯਨ ਕੋ ਸਊਅਨ ਨਹਿ ਦਯੋ ॥

रनियन को सऊअन नहि दयो ॥

ਹਜਰਤਿ ਸੈਨ ਪਠਾਵਤ ਭਯੋ ॥

हजरति सैन पठावत भयो ॥

ਰਨਛੋਰੈ ਇਹ ਭਾਂਤਿ ਉਚਾਰੋ ॥

रनछोरै इह भांति उचारो ॥

ਨਰ ਕੋ ਭੇਸ ਸਭੈ ਤੁਮ ਧਾਰੋ ॥੧੧॥

नर को भेस सभै तुम धारो ॥११॥

ਖਾਨ ਪੁਲਾਦ ਜਬੈ ਚੜਿ ਆਏ ॥

खान पुलाद जबै चड़ि आए ॥

ਤਬ ਰਨਿਯਨ ਯੌ ਬਚਨ ਸੁਨਾਏ ॥

तब रनियन यौ बचन सुनाए ॥

ਹਮੈ ਨਗਜ ਸੈਨਾ ਮੌ ਦੀਜੈ ॥

हमै नगज सैना मौ दीजै ॥

ਹਿੰਦੂ ਧਰਮ ਰਾਖਿ ਕਰਿ ਲੀਜੈ ॥੧੨॥

हिंदू धरम राखि करि लीजै ॥१२॥

ਨਾਵਨ ਕੌ ਸੁਭ ਵਾਰੋ ਦਿਯੋ ॥

नावन कौ सुभ वारो दियो ॥

ਬਾਲਨ ਸਹਿਤ ਦੇਸ ਮਗੁ ਲਿਯੋ ॥

बालन सहित देस मगु लियो ॥

ਰਜਪੂਤਨ ਰੂਮਾਲ ਫਿਰਾਏ ॥

रजपूतन रूमाल फिराए ॥

ਹਮ ਮਿਲਨੇ ਹਜਰਤਿ ਕੌ ਆਏ ॥੧੩॥

हम मिलने हजरति कौ आए ॥१३॥

ਤਿਨ ਕੌ ਕਿਨੀ ਨ ਚੋਟਿ ਚਲਾਈ ॥

तिन कौ किनी न चोटि चलाई ॥

ਇਹ ਰਾਨੀ ਹਜਰਤਿ ਪਹ ਆਈ ॥

इह रानी हजरति पह आई ॥

ਤੁਪਕ ਤਲੋ ਤੈ ਜਬੈ ਉਬਰੇ ॥

तुपक तलो तै जबै उबरे ॥

ਤਬ ਹੀ ਕਾਢਿ ਕ੍ਰਿਪਾਨੈ ਪਰੇ ॥੧੪॥

तब ही काढि क्रिपानै परे ॥१४॥

ਜੌਨੈ ਸੂਰ ਸਰੋਹੀ ਬਹੈ ॥

जौनै सूर सरोही बहै ॥

ਜੈਬੋ ਟਿਕੈ ਨ ਬਖਤਰ ਰਹੈ ॥

जैबो टिकै न बखतर रहै ॥

ਏਕੈ ਤੀਰ ਏਕ ਅਸਵਾਰਾ ॥

एकै तीर एक असवारा ॥

ਏਕੈ ਘਾਇ ਏਕ ਗਜ ਭਾਰਾ ॥੧੫॥

एकै घाइ एक गज भारा ॥१५॥

ਜਾ ਪਰ ਪਰੈ ਖੜਗ ਕੀ ਧਾਰਾ ॥

जा पर परै खड़ग की धारा ॥

ਜਨੁਕ ਬਹੇ ਬਿਰਛ ਪਰ ਆਰਾ ॥

जनुक बहे बिरछ पर आरा ॥

ਕਟਿ ਕਟਿ ਸੁਭਟ ਧਰਨਿ ਪਰ ਪਰਹੀ ॥

कटि कटि सुभट धरनि पर परही ॥

ਚਟਪਟ ਆਨਿ ਅਪਛਰਾ ਬਰਹੀ ॥੧੬॥

चटपट आनि अपछरा बरही ॥१६॥

ਦੋਹਰਾ ॥

दोहरा ॥

ਰਨਛੋਰੈ ਰਘੁਨਾਥ ਸਿੰਘ; ਕੀਨੋ ਕੋਪ ਅਪਾਰ ॥

रनछोरै रघुनाथ सिंघ; कीनो कोप अपार ॥

ਸਾਹ ਝਰੋਖਾ ਕੇ ਤਰੇ; ਬਾਹਤ ਭੇ ਹਥਿਯਾਰ ॥੧੭॥

साह झरोखा के तरे; बाहत भे हथियार ॥१७॥

ਭੁਜੰਗ ਛੰਦ ॥

भुजंग छंद ॥

ਕਹੂੰ ਧੋਪ ਬਾਂਕੈ ਕਹੂੰ ਬਾਨ ਛੂਟੈ ॥

कहूं धोप बांकै कहूं बान छूटै ॥

ਕਹੂੰ ਬੀਰ ਬਾਨੀਨ ਕੇ ਬਕਤ੍ਰ ਟੂਟੈ ॥

कहूं बीर बानीन के बकत्र टूटै ॥

ਕਹੂੰ ਬਾਜ ਮਾਰੇ ਗਜਾਰਾਜ ਜੂਝੈ ॥

कहूं बाज मारे गजाराज जूझै ॥

ਕਟੇ ਕੋਟਿ ਜੋਧਾ ਨਹੀ ਜਾਤ ਬੂਝੇ ॥੧੮॥

कटे कोटि जोधा नही जात बूझे ॥१८॥

TOP OF PAGE

Dasam Granth