ਦਸਮ ਗਰੰਥ । दसम ग्रंथ ।

Page 1073

ਭੇਸ ਮਲੀਨ ਰਹੌ ਤਬ ਤੈ; ਸਿਰ ਕੇਸ ਜਟਾਨ ਕੇ ਜੂਟ ਭਏ ਹੈ ॥

भेस मलीन रहौ तब तै; सिर केस जटान के जूट भए है ॥

ਬ੍ਯੋਗਨਿ ਸੀ ਬਿਰਹੋ ਘਰ ਹੀ ਘਰ; ਹਾਰ ਸਿੰਗਾਰ ਬਿਸਾਰ ਦਏ ਹੈ ॥

ब्योगनि सी बिरहो घर ही घर; हार सिंगार बिसार दए है ॥

ਪ੍ਰਾਚੀ ਦਿਸਾ ਪ੍ਰਗਟਿਯੋ ਸਸਿ ਦਾਰੁਨ; ਸੂਰਜ ਪਸਚਮ ਅਸਤ ਭਏ ਹੈ ॥

प्राची दिसा प्रगटियो ससि दारुन; सूरज पसचम असत भए है ॥

ਬੈਦ! ਉਪਾਇ ਕਰੋ ਕਛੁ ਆਇ; ਮਮੇਸ ਕਹੂੰ ਪਰਦੇਸ ਗਏ ਹੈ ॥੩॥

बैद! उपाइ करो कछु आइ; ममेस कहूं परदेस गए है ॥३॥

ਪ੍ਰਾਸ ਸੋ ਪ੍ਰਾਤ ਪਟਾ ਸੇ ਪਟੰਬਰ; ਪਿਯਰੀ ਪਰੀ ਪਰਸੇ ਪ੍ਰਤਿਪਾਰੇ ॥

प्रास सो प्रात पटा से पट्मबर; पियरी परी परसे प्रतिपारे ॥

ਪਾਸ ਸੀ ਪ੍ਰੀਤ, ਕੁਪ੍ਯੋਗ ਸੀ ਪ੍ਰਾਕ੍ਰਿਤ; ਪ੍ਰੇਤ ਸੇ ਪਾਨਿ ਪਰੋਸਨਿਹਾਰੇ ॥

पास सी प्रीत, कुप्योग सी प्राक्रित; प्रेत से पानि परोसनिहारे ॥

ਪਾਸ ਪਰੋਸਨ ਪਾਰਧ ਸੀ; ਪਕਵਾਨ ਪਿਸਾਚ ਸੋ ਪੀਰ ਸੇ ਪ੍ਯਾਰੇ ॥

पास परोसन पारध सी; पकवान पिसाच सो पीर से प्यारे ॥

ਪਾਪ ਸੌ ਪੌਨ ਪ੍ਰਵੇਸ ਕਰੈ; ਜਬ ਤੇ ਗਏ ਪੀਯ ਪ੍ਰਦੇਸ ਪਿਯਾਰੇ ॥੪॥

पाप सौ पौन प्रवेस करै; जब ते गए पीय प्रदेस पियारे ॥४॥

ਪ੍ਰੀਤਮ ਪੀਯ ਚਲੇ ਪਰਦੇਸ; ਪ੍ਰਿਯਾ ਪ੍ਰਤਿ ਮੰਤ੍ਰ ਰਹੀ ਜਕਿ ਕੈ ॥

प्रीतम पीय चले परदेस; प्रिया प्रति मंत्र रही जकि कै ॥

ਪਲਕੈ ਨ ਲਗੈ ਪਲਕਾ ਪੈ ਪਰੈ; ਪਛੁਤਾਤ ਉਤੈ, ਪਤਿ ਕੌ ਤਕਿ ਕੈ ॥

पलकै न लगै पलका पै परै; पछुतात उतै, पति कौ तकि कै ॥

ਪ੍ਰਤਿ ਪ੍ਰਾਤ ਪਖਾਰਿ ਸਭੈ ਤਨੁ ਪਾਕ; ਪਕਾਵਨ ਕਾਜ ਚਲੀ ਥਕਿ ਕੈ ॥

प्रति प्रात पखारि सभै तनु पाक; पकावन काज चली थकि कै ॥

ਪਤਿ ਪ੍ਰੇਮ ਪ੍ਰਵੇਸ ਕਿਯੋ ਤਨ ਮੈ; ਬਿਨੁ ਪਾਵਕ ਪਾਕ ਗਯੋ ਪਕਿ ਕੈ ॥੫॥

पति प्रेम प्रवेस कियो तन मै; बिनु पावक पाक गयो पकि कै ॥५॥

ਚੌਪਈ ॥

चौपई ॥

ਜਬ ਇਹ ਭਾਂਤਿ ਜਾਰਿ ਸੁਨ ਪਾਯੋ ॥

जब इह भांति जारि सुन पायो ॥

ਇਹੈ ਹ੍ਰਿਦੈ ਭੀਤਰ ਠਹਰਾਯੋ ॥

इहै ह्रिदै भीतर ठहरायो ॥

ਮੋਹਿ ਬੁਲਾਵਤ ਹੈ ਬਡਭਾਗੀ ॥

मोहि बुलावत है बडभागी ॥

ਯਾ ਕੀ ਲਗਨਿ ਮੋਹਿ ਪਰ ਲਾਗੀ ॥੬॥

या की लगनि मोहि पर लागी ॥६॥

ਤਾ ਕੇ ਪਾਸ ਤੁਰਤ ਚਲਿ ਗਯੋ ॥

ता के पास तुरत चलि गयो ॥

ਬਹੁ ਬਿਧਿ ਭੋਗ ਕਮਾਵਤ ਭਯੋ ॥

बहु बिधि भोग कमावत भयो ॥

ਕੇਲ ਕਮਾਇ ਪਲਟਿ ਗ੍ਰਿਹ ਆਯੋ ॥

केल कमाइ पलटि ग्रिह आयो ॥

ਤਾ ਕੋ ਭੇਦ ਨ ਕਾਹੂ ਪਾਯੋ ॥੭॥

ता को भेद न काहू पायो ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੦॥੩੪੮੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ असीवो चरित्र समापतम सतु सुभम सतु ॥१८०॥३४८५॥अफजूं॥


ਦੋਹਰਾ ॥

दोहरा ॥

ਨਿਸਿਸ ਪ੍ਰਭਾ ਰਾਨੀ ਰਹੈ; ਤਾ ਕੌ ਰੂਪ ਅਪਾਰ ॥

निसिस प्रभा रानी रहै; ता कौ रूप अपार ॥

ਸ੍ਵਰਗ ਸਿੰਘ ਸੁੰਦਰ ਭਏ; ਤਾ ਕੀ ਰਹੈ ਜੁਹਾਰ ॥੧॥

स्वरग सिंघ सुंदर भए; ता की रहै जुहार ॥१॥

ਅੜਿਲ ॥

अड़िल ॥

ਰਾਨੀ ਤਾ ਕੇ ਸਦਨ; ਮਦਨ ਜੁਤ ਆਵਈ ॥

रानी ता के सदन; मदन जुत आवई ॥

ਕਾਮ ਕਲੋਲ ਅਮੋਲ; ਸੁ ਬੋਲ ਕਮਾਵਈ ॥

काम कलोल अमोल; सु बोल कमावई ॥

ਤਾ ਸੋ ਭੇਵ ਨ ਕੋਊ; ਸਕੇ ਪਛਾਨਿ ਕੈ ॥

ता सो भेव न कोऊ; सके पछानि कै ॥

ਹੋ ਨਿਜੁ ਰਾਜਾ ਕੇ ਤੀਰ; ਬਖਾਨੈ ਆਨਿ ਕੈ ॥੨॥

हो निजु राजा के तीर; बखानै आनि कै ॥२॥

ਸਵਤਿ ਤਵਨ ਕੀ ਹੁਤੀ; ਭੇਦ ਤਿਨ ਪਾਇਯੋ ॥

सवति तवन की हुती; भेद तिन पाइयो ॥

ਨਿਜੁ ਰਾਜਾ ਪਹਿ ਤਬ ਹੀ; ਜਾਇ ਜਤਾਇਯੋ ॥

निजु राजा पहि तब ही; जाइ जताइयो ॥

ਸੁਨਤ ਰਾਵ ਏ ਬਚਨ; ਅਧਿਕ ਕ੍ਰੁਧਿਤ ਭਯੋ ॥

सुनत राव ए बचन; अधिक क्रुधित भयो ॥

ਹੋ ਅਸ ਤੀਖਨ ਗਹਿ ਪਾਨ; ਜਾਤ ਤਿਤ ਕੋ ਭਯੋ ॥੩॥

हो अस तीखन गहि पान; जात तित को भयो ॥३॥

ਸੁਨ ਰਾਨੀ ਬਚ ਨ੍ਰਿਪ ਕਹ; ਟਰਿ ਆਗੈ ਲਿਯੋ ॥

सुन रानी बच न्रिप कह; टरि आगै लियो ॥

ਬਿਹਸਿ ਬਿਹਸ ਪਤਿ ਕੈ; ਐਸੇ ਉਤਰ ਦਿਯੋ ॥

बिहसि बिहस पति कै; ऐसे उतर दियो ॥

ਮੁਖ ਬੋਲੈ ਭਈਆ ਕੇ; ਜੌ ਮੈ ਘਰ ਗਈ ॥

मुख बोलै भईआ के; जौ मै घर गई ॥

ਹੋ ਕਹੌ ਕਹਾ; ਘਟ ਤੀਯਾ ਮੈ ਤੁਮਰੀ ਭਈ ॥੪॥

हो कहौ कहा; घट तीया मै तुमरी भई ॥४॥

ਧਰਮ ਭ੍ਰਾਤ ਜਾ ਕੌ ਕਹਿ; ਜੁ ਤ੍ਰਿਯ ਬਖਾਨਿ ਹੈ ॥

धरम भ्रात जा कौ कहि; जु त्रिय बखानि है ॥

ਤਾ ਸੌ ਕਾਮ ਕਲੋਲ; ਨ ਕਬਹੂੰ ਠਾਨਿ ਹੈ ॥

ता सौ काम कलोल; न कबहूं ठानि है ॥

ਕਹੀ ਸਵਤਿ ਕੀ; ਸਵਤਿ ਨ ਊਪਰ ਮਾਨਿਯੈ ॥

कही सवति की; सवति न ऊपर मानियै ॥

ਹੋ ਇਨ ਮਹਿ ਰਹਤ ਸਿਪਰਧਾ; ਹਿਯੇ ਪਛਾਨਿਯੈ ॥੫॥

हो इन महि रहत सिपरधा; हिये पछानियै ॥५॥

TOP OF PAGE

Dasam Granth