ਦਸਮ ਗਰੰਥ । दसम ग्रंथ ।

Page 1048

ਯੌ ਕਹਿ ਜਾਤ, ਤਹਾਂ ਤੇ ਭਈ ॥

यौ कहि जात, तहां ते भई ॥

ਨ੍ਰਿਪ ਬਰ ਕੇ ਮੰਦਿਰ ਮਹਿ ਗਈ ॥

न्रिप बर के मंदिर महि गई ॥

ਪਤਿ ਤ੍ਰਿਯ ਕੇ ਕਾਨਨ ਮਹਿ ਪਰੀ ॥

पति त्रिय के कानन महि परी ॥

ਮੁਖ ਤੇ ਕਛੂ ਨ ਬਾਤ ਉਚਰੀ ॥੫॥

मुख ते कछू न बात उचरी ॥५॥

ਨ੍ਰਿਪ ਤ੍ਰਿਯ ਕਹਿਯੋ, ਤੋਹਿ ਕਾ ਕਹਿਯੋ? ॥

न्रिप त्रिय कहियो, तोहि का कहियो? ॥

ਸੁਨਿ ਪਤਿ ਬਚਨ ਮੋਨ ਹ੍ਵੈ ਰਹਿਯੋ ॥

सुनि पति बचन मोन ह्वै रहियो ॥

ਪਤਿ ਪੂਛ੍ਯੋ, ਤੁਹਿ ਇਹ ਕਾ ਕਹੀ? ॥

पति पूछ्यो, तुहि इह का कही? ॥

ਸੁਨ ਤ੍ਰਿਯ ਬਚਨ ਮੋਨ ਹ੍ਵੈ ਰਹੀ ॥੬॥

सुन त्रिय बचन मोन ह्वै रही ॥६॥

ਪਤਿ ਜਾਨ੍ਯੋ, ਤ੍ਰਿਯ ਬਾਤ ਦੁਰਾਈ ॥

पति जान्यो, त्रिय बात दुराई ॥

ਤ੍ਰਿਯ ਜਾਨ੍ਯੋ, ਕਛੁ ਨ੍ਰਿਪਤਿ ਚੁਰਾਈ ॥

त्रिय जान्यो, कछु न्रिपति चुराई ॥

ਕੋਪ ਕਰਾ, ਦੁਹੂੰਅਨ ਕੈ ਪਈ ॥

कोप करा, दुहूंअन कै पई ॥

ਪ੍ਰੀਤਿ ਰੀਤ, ਸਭ ਹੀ ਛੁਟਿ ਗਈ ॥੭॥

प्रीति रीत, सभ ही छुटि गई ॥७॥

ਵਾ ਰਾਨੀ ਸੋ ਨੇਹ ਬਢਾਯੋ ॥

वा रानी सो नेह बढायो ॥

ਜਿਨ ਚਰਿਤ੍ਰ ਇਹ ਭਾਂਤਿ ਬਨਾਯੋ ॥

जिन चरित्र इह भांति बनायो ॥

ਵਾ ਸੋ ਪ੍ਰੀਤਿ ਰੀਤਿ ਉਪਜਾਈ ॥

वा सो प्रीति रीति उपजाई ॥

ਬੀਰ ਕਲਾ ਚਿਤ ਤੇ ਬਿਸਰਾਈ ॥੮॥

बीर कला चित ते बिसराई ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੯॥੩੧੫੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ उनसठवो चरित्र समापतम सतु सुभम सतु ॥१५९॥३१५६॥अफजूं॥


ਚੌਪਈ ॥

चौपई ॥

ਬਲਵੰਡ ਸਿੰਘ ਤਿਰਹੁਤਿ ਕੋ ਨ੍ਰਿਪ ਬਰ ॥

बलवंड सिंघ तिरहुति को न्रिप बर ॥

ਜਨੁ ਬਿਧਿ ਕਰਿਯੋ ਦੂਸਰੋ ਤਮ ਹਰ ॥

जनु बिधि करियो दूसरो तम हर ॥

ਅਮਿਤ ਰੂਪ ਤਾ ਕੋ ਅਤਿ ਸੋਹੈ ॥

अमित रूप ता को अति सोहै ॥

ਖਗ ਮ੍ਰਿਗ ਜਛ ਭੁਜੰਗਨ ਮੋਹੈ ॥੧॥

खग म्रिग जछ भुजंगन मोहै ॥१॥

ਰਾਨੀ ਸਾਠਿ ਸਦਨ ਤਿਹ ਮਾਹੀ ॥

रानी साठि सदन तिह माही ॥

ਰੂਪਵਤੀ ਤਿਨ ਸਮ ਕਹੂੰ ਨਾਹੀ ॥

रूपवती तिन सम कहूं नाही ॥

ਸਭਹਿਨ ਸੌ ਪਤਿ ਨੇਹ ਬਢਾਵਤ ॥

सभहिन सौ पति नेह बढावत ॥

ਬਾਰੀ ਬਾਰੀ ਕੇਲ ਕਮਾਵਤ ॥੨॥

बारी बारी केल कमावत ॥२॥

ਰੁਕਮ ਕਲਾ ਰਾਨੀ ਰਸ ਭਰੀ ॥

रुकम कला रानी रस भरी ॥

ਜੋਬਨ ਜੇਬ ਸਭਨ ਤਿਨ ਹਰੀ ॥

जोबन जेब सभन तिन हरी ॥

ਆਨ ਮੈਨ ਜਬ ਤਾਹਿ ਸੰਤਾਵੈ ॥

आन मैन जब ताहि संतावै ॥

ਪਠੈ ਸਹਚਰੀ ਨ੍ਰਿਪਤਿ ਬੁਲਾਵੈ ॥੩॥

पठै सहचरी न्रिपति बुलावै ॥३॥

ਦੋਹਰਾ ॥

दोहरा ॥

ਕ੍ਰਿਸਨ ਕਲਾ ਇਕ ਸਹਚਰੀ; ਪਠੈ ਦਈ ਨ੍ਰਿਪ ਤੀਰ ॥

क्रिसन कला इक सहचरी; पठै दई न्रिप तीर ॥

ਸੋ ਯਾ ਪਰ ਅਟਕਤ ਭਈ; ਹਰਿਅਰਿ ਕਰੀ ਅਧੀਰ ॥੪॥

सो या पर अटकत भई; हरिअरि करी अधीर ॥४॥

ਚੌਪਈ ॥

चौपई ॥

ਸੁਨੋ ਨ੍ਰਿਪਤਿ ਜੂ! ਬਾਤ ਹਮਾਰੀ ॥

सुनो न्रिपति जू! बात हमारी ॥

ਮੈ ਰੀਝੀ, ਲਖਿ ਪ੍ਰਭਾ ਤਿਹਾਰੀ ॥

मै रीझी, लखि प्रभा तिहारी ॥

ਮੈ ਤਵ ਹੇਰਿ ਦਿਵਾਨੀ ਭਈ ॥

मै तव हेरि दिवानी भई ॥

ਮੋ ਕਹ ਬਿਸਰ ਸਕਲ ਸੁਧਿ ਗਈ ॥੫॥

मो कह बिसर सकल सुधि गई ॥५॥

ਦੋਹਰਾ ॥

दोहरा ॥

ਸੁਧਿ ਭੂਲੀ ਮੋਰੀ ਸਭੈ; ਬਿਰਹ ਬਿਕਲ ਭਯੋ ਅੰਗ ॥

सुधि भूली मोरी सभै; बिरह बिकल भयो अंग ॥

ਕਾਮ ਕੇਲ ਮੋ ਸੌ ਕਰੌ; ਗਹਿ ਗਹਿ ਰੇ! ਸਰਬੰਗ ॥੬॥

काम केल मो सौ करौ; गहि गहि रे! सरबंग ॥६॥

ਚੌਪਈ ॥

चौपई ॥

ਜਬ ਰਾਜੈ ਐਸੇ ਸੁਨਿ ਪਾਯੋ ॥

जब राजै ऐसे सुनि पायो ॥

ਤਾ ਕੋ ਭੋਗ ਹੇਤ ਲਲਚਾਯੋ ॥

ता को भोग हेत ललचायो ॥

ਲਪਟਿ ਲਪਟਿ ਤਾ ਸੌ ਰਤਿ ਕਰੀ ॥

लपटि लपटि ता सौ रति करी ॥

ਚਿਮਟਿ ਚਿਮਟਿ ਆਸਨ ਤਨ ਧਰੀ ॥੭॥

चिमटि चिमटि आसन तन धरी ॥७॥

ਚਿਮਿਟ ਚਿਮਿਟ ਤਾ ਸੌ ਰਤਿ ਮਾਨੀ ॥

चिमिट चिमिट ता सौ रति मानी ॥

ਕਾਮਾਤੁਰ ਹ੍ਵੈ ਤ੍ਰਿਯ ਲਪਟਾਨੀ ॥

कामातुर ह्वै त्रिय लपटानी ॥

ਨ੍ਰਿਪ ਬਰ ਛਿਨਿਕ ਨ ਛੋਰਿਯੋ ਭਾਵੈ ॥

न्रिप बर छिनिक न छोरियो भावै ॥

ਗਹਿ ਗਹਿ ਤਾਹਿ ਗਰੇ ਸੌ ਲਾਵੈ ॥੮॥

गहि गहि ताहि गरे सौ लावै ॥८॥

ਦੋਹਰਾ ॥

दोहरा ॥

ਭਾਂਤਿ ਭਾਂਤਿ ਆਸਨ ਲਏ; ਚੁੰਬਨ ਕਰੇ ਬਨਾਇ ॥

भांति भांति आसन लए; चु्मबन करे बनाइ ॥

ਚਿਮਟਿ ਚਿਮਟਿ ਭੋਗਤ ਭਯੋ; ਗਨਨਾ ਗਨੀ ਨ ਜਾਇ ॥੯॥

चिमटि चिमटि भोगत भयो; गनना गनी न जाइ ॥९॥

TOP OF PAGE

Dasam Granth