ਦਸਮ ਗਰੰਥ । दसम ग्रंथ ।

Page 1031

ਰਾਨੀ ਕੋ ਲੀਨੋ; ਸੁਖਪਾਲ ਚੜਾਇ ਕੈ ॥

रानी को लीनो; सुखपाल चड़ाइ कै ॥

ਆਲਿੰਗਨ ਚੁੰਬਨ; ਕੀਨੇ ਸੁਖ ਪਾਇ ਕੈ ॥

आलिंगन चु्मबन; कीने सुख पाइ कै ॥

ਸੁਨਤ ਲੋਗ ਕੇ ਤ੍ਰਿਯ; ਬਹੁ ਕੂਕ ਪੁਕਾਰ ਕੀ ॥

सुनत लोग के त्रिय; बहु कूक पुकार की ॥

ਹੋ ਚਿਤ ਆਪਨੇ ਕੇ ਬੀਚ; ਦੁਆਏ ਦੇਤ ਭੀ ॥੯॥

हो चित आपने के बीच; दुआए देत भी ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੬॥੨੯੪੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ छयालीसवो चरित्र समापतम सतु सुभम सतु ॥१४६॥२९४०॥अफजूं॥


ਚੌਪਈ ॥

चौपई ॥

ਖੈਰੀ ਨਾਮ ਬਲੋਚਨਿ ਰਹੈ ॥

खैरी नाम बलोचनि रहै ॥

ਦੁਤਿਯ ਸਵਤਿ ਸੰਮੀ ਜਗ ਕਹੈ ॥

दुतिय सवति समी जग कहै ॥

ਫਤਹ ਖਾਨ ਤਾ ਕੋ ਪਤਿ ਭਾਰੋ ॥

फतह खान ता को पति भारो ॥

ਤਿਹੂੰ ਭਵਨ ਭੀਤਰ ਉਜਿਯਾਰੋ ॥੧॥

तिहूं भवन भीतर उजियारो ॥१॥

ਰੋਸ ਕਿਯੋ ਤਾ ਪੈ ਹਜਰਤਿ ਅਤਿ ॥

रोस कियो ता पै हजरति अति ॥

ਮੁਹਿੰਮ ਸੈਦ ਖਾਂ ਕਰੀ ਬਿਕਟ ਮਤਿ ॥

मुहिम सैद खां करी बिकट मति ॥

ਤਾਹਿ ਮਿਲਾਇ ਬਹੁਰਿ ਗਹਿ ਲੀਨੋ ॥

ताहि मिलाइ बहुरि गहि लीनो ॥

ਮੁਲਤਾਨ ਓਰ ਪਯਾਨੋ ਕੀਨੋ ॥੨॥

मुलतान ओर पयानो कीनो ॥२॥

ਬੰਧ੍ਯੋ ਰਾਵ ਬਾਲਨ ਸੁਨਿ ਪਾਯੋ ॥

बंध्यो राव बालन सुनि पायो ॥

ਸਕਲ ਪੁਰਖ ਕੋ ਭੇਖ ਬਨਾਯੋ ॥

सकल पुरख को भेख बनायो ॥

ਬਾਲੋਚੀ ਸੈਨਾ ਸਭ ਜੋਰੀ ॥

बालोची सैना सभ जोरी ॥

ਭਾਂਤਿ ਭਾਂਤਿ ਅਰਿ ਪ੍ਰਤਿਨਾ ਤੋਰੀ ॥੩॥

भांति भांति अरि प्रतिना तोरी ॥३॥

ਦੋਹਰਾ ॥

दोहरा ॥

ਘੇਰਿ ਸੈਦ ਖਾਂ ਕੌ ਤ੍ਰਿਯਨ; ਐਸੇ ਕਹਿਯੋ ਸੁਨਾਇ ॥

घेरि सैद खां कौ त्रियन; ऐसे कहियो सुनाइ ॥

ਕੈ ਹਮਰੋ ਪਤਿ ਛੋਰਿਯੈ; ਕੈ ਲਰਿਯੈ ਸਮੁਹਾਇ ॥੪॥

कै हमरो पति छोरियै; कै लरियै समुहाइ ॥४॥

ਅੜਿਲ ॥

अड़िल ॥

ਸੈਦ ਖਾਨ ਐਸੇ ਬਚਨਨ; ਸੁਨਿ ਪਾਇ ਕੈ ॥

सैद खान ऐसे बचनन; सुनि पाइ कै ॥

ਚੜਿਯੋ ਜੋਰਿ ਦਲੁ ਪ੍ਰਬਲ; ਸੁ ਕੋਪ ਬਢਾਇ ਕੈ ॥

चड़ियो जोरि दलु प्रबल; सु कोप बढाइ कै ॥

ਹੈ ਗੈ ਪੈਦਲ ਬਹੁ ਬਿਧਿ; ਦਏ ਸੰਘਾਰਿ ਕੈ ॥

है गै पैदल बहु बिधि; दए संघारि कै ॥

ਹੋ ਸੂਰਬੀਰ ਬਾਂਕਨ ਕੌ; ਬਾਨ ਪ੍ਰਹਾਰਿ ਕੈ ॥੫॥

हो सूरबीर बांकन कौ; बान प्रहारि कै ॥५॥

ਭੁਜੰਗ ਛੰਦ ॥

भुजंग छंद ॥

ਬਜੀ ਭੇਰ ਭਾਰੀ, ਮਹਾ ਸੂਰ ਗਾਜੇ ॥

बजी भेर भारी, महा सूर गाजे ॥

ਬੰਧੇ ਬੀਰ ਬਾਨਾਨ, ਬਾਂਕੇ ਬਿਰਾਜੇ ॥

बंधे बीर बानान, बांके बिराजे ॥

ਕਿਤੇ ਸੂਲ ਸੈਥੀਨ, ਕੇ ਘਾਇ ਘਾਏ ॥

किते सूल सैथीन, के घाइ घाए ॥

ਮਰੇ ਜੂਝਿ ਜਾਹਾਨ, ਮਾਨੋ ਨ ਆਏ ॥੬॥

मरे जूझि जाहान, मानो न आए ॥६॥

ਗਜੈ ਰਾਜ ਜੂਝੈ, ਕਿਤੇ ਬਾਜ ਮਾਰੇ ॥

गजै राज जूझै, किते बाज मारे ॥

ਕਹੂੰ ਰਾਜ ਘੂਮੈ, ਕਹੂੰ ਤਾਜ ਡਾਰੇ ॥

कहूं राज घूमै, कहूं ताज डारे ॥

ਕਿਤੇ ਪਾਕ ਸਾਹੀਦ, ਮੈਦਾਨ ਹੂਏ ॥

किते पाक साहीद, मैदान हूए ॥

ਬਸੇ ਸ੍ਵਰਗ ਮੋ ਜਾਇ, ਮਾਨੋ ਨ ਮੂਏ ॥੭॥

बसे स्वरग मो जाइ, मानो न मूए ॥७॥

ਚੌਪਈ ॥

चौपई ॥

ਖੈਰੀ ਜਾਹਿ ਖਗ ਗਹਿ ਮਾਰੈ ॥

खैरी जाहि खग गहि मारै ॥

ਗਿਰੈ ਭੂਮਿ ਨ ਰਤੀਕ ਸੰਭਾਰੈ ॥

गिरै भूमि न रतीक स्मभारै ॥

ਸੰਮੀ ਨਿਰਖਿ ਜਾਹਿ ਸਰ ਛੋਰੈ ॥

समी निरखि जाहि सर छोरै ॥

ਏਕੈ ਬਾਨ ਮੂੰਡ ਅਰਿ ਤੋਰੈ ॥੮॥

एकै बान मूंड अरि तोरै ॥८॥

ਸਵੈਯਾ ॥

सवैया ॥

ਖਗ ਪਰੇ ਕਹੂੰ ਖੋਲ ਝਰੇ; ਕਹੂੰ ਟੂਕ ਗਿਰੇ ਛਿਤ ਤਾਜਨ ਕੇ ॥

खग परे कहूं खोल झरे; कहूं टूक गिरे छित ताजन के ॥

ਅਰੁ ਬਾਨ ਕਹੂੰ ਬਰਛੀ ਕਤਹੂੰ; ਕਹੂੰ ਅੰਗ ਕਟੇ ਬਰ ਬਾਜਨ ਕੇ ॥

अरु बान कहूं बरछी कतहूं; कहूं अंग कटे बर बाजन के ॥

ਕਹੂੰ ਬੀਰ ਪਰੈ ਕਹੂੰ ਚੀਰ ਦਿਪੈ; ਕਹੂੰ ਸੂੰਡ ਗਿਰੇ ਗਜਰਾਜਨ ਕੇ ॥

कहूं बीर परै कहूं चीर दिपै; कहूं सूंड गिरे गजराजन के ॥

ਅਤਿ ਮਾਰਿ ਪਰੀ ਨ ਸੰਭਾਰਿ ਰਹੀ; ਸਭ ਭਾਜਿ ਚਲੇ ਸੁਤ ਰਾਜਨ ਕੇ ॥੯॥

अति मारि परी न स्मभारि रही; सभ भाजि चले सुत राजन के ॥९॥

ਚੌਪਈ ॥

चौपई ॥

ਕੇਤੇ ਬਿਕਟ ਸੁਭਟ ਕਟਿ ਡਾਰੇ ॥

केते बिकट सुभट कटि डारे ॥

ਕੇਤੇ ਕਰੀ ਹਨੇ ਮਤਵਾਰੇ ॥

केते करी हने मतवारे ॥

ਦਲ ਪੈਦਲ ਕੇਤੇ ਰਨ ਘਾਏ ॥

दल पैदल केते रन घाए ॥

ਜਿਯਤ ਬਚੇ ਲੈ ਪ੍ਰਾਨ ਪਰਾਏ ॥੧੦॥

जियत बचे लै प्रान पराए ॥१०॥

ਖੈਰੀ ਸੰਮੀ ਜਾਤ ਭਈ ਤਹਾ ॥

खैरी समी जात भई तहा ॥

ਠਾਂਢੋ ਸੈਦ ਖਾਨ ਥੋ ਜਹਾ ॥

ठांढो सैद खान थो जहा ॥

ਨਿਜੁ ਹਥਿਯਹਿ ਜੰਜੀਰਹਿ ਡਾਰੇ ॥

निजु हथियहि जंजीरहि डारे ॥

ਤਹੀ ਜਾਇ ਝਾਰੀ ਤਰਵਾਰੈ ॥੧੧॥

तही जाइ झारी तरवारै ॥११॥

TOP OF PAGE

Dasam Granth