ਦਸਮ ਗਰੰਥ । दसम ग्रंथ ।

Page 985

ਦੋਹਰਾ ॥

दोहरा ॥

ਏਕ ਦਿਵਸ ਸ੍ਰੀ ਇੰਦ੍ਰ ਜੂ; ਹਰ ਘਰ ਕਿਯੋ ਪਿਯਾਨ ॥

एक दिवस स्री इंद्र जू; हर घर कियो पियान ॥

ਮਹਾ ਰੁਦ੍ਰ ਕਉ ਰੁਦ੍ਰ ਲਖਿ; ਚਿੰਤ ਬਢੀ ਅਪ੍ਰਮਾਨ ॥੧॥

महा रुद्र कउ रुद्र लखि; चिंत बढी अप्रमान ॥१॥

ਚੌਪਈ ॥

चौपई ॥

ਦੇਵਤੇਸ ਜਬ ਰੁਦ੍ਰ ਨਿਹਾਰਿਯੋ ॥

देवतेस जब रुद्र निहारियो ॥

ਮਹਾ ਕੋਪ ਕਰਿ ਬਜ੍ਰ ਪ੍ਰਹਾਰਿਯੋ ॥

महा कोप करि बज्र प्रहारियो ॥

ਤਾ ਤੇ ਅਮਿਤ ਕੋਪ ਤਬ ਤਯੋ ॥

ता ते अमित कोप तब तयो ॥

ਛਾਡਤ ਜ੍ਵਾਲ ਬਕਤ੍ਰ ਤੇ ਭਯੋ ॥੨॥

छाडत ज्वाल बकत्र ते भयो ॥२॥

ਪਸਰਿ ਜ੍ਵਾਲ ਸਭ ਜਗ ਮਹਿ ਗਈ ॥

पसरि ज्वाल सभ जग महि गई ॥

ਦਾਹਤ ਤੀਨਿ ਭਵਨ ਕਹ ਭਈ ॥

दाहत तीनि भवन कह भई ॥

ਦੇਵ ਦੈਤ ਸਭ ਹੀ ਡਰ ਪਾਏ ॥

देव दैत सभ ही डर पाए ॥

ਮਿਲਿ ਕਰਿ ਮਹਾ ਰੁਦ੍ਰ ਪਹਿ ਆਏ ॥੩॥

मिलि करि महा रुद्र पहि आए ॥३॥

ਮਹਾ ਰੁਦ੍ਰ ਤਬ ਕੋਪ ਨਿਵਾਰਿਯੋ ॥

महा रुद्र तब कोप निवारियो ॥

ਬਾਰਿਧ ਮੈ ਪਾਵਕ ਕੋ ਡਾਰਿਯੋ ॥

बारिध मै पावक को डारियो ॥

ਸਕਲ ਤੇਜ ਇਕਠੋ ਹ੍ਵੈ ਗਯੋ ॥

सकल तेज इकठो ह्वै गयो ॥

ਤਾ ਤੇ ਦੈਤ ਜਲੰਧਰ ਭਯੋ ॥੪॥

ता ते दैत जलंधर भयो ॥४॥

ਬ੍ਰਿੰਦਾ ਨਾਮ ਤ੍ਰਿਯਾ ਤਿਨ ਕੀਨੀ ॥

ब्रिंदा नाम त्रिया तिन कीनी ॥

ਅਤਿ ਪਤਿਬ੍ਰਤਾ ਜਗਤ ਮੈ ਚੀਨੀ ॥

अति पतिब्रता जगत मै चीनी ॥

ਤਿਹ ਪ੍ਰਸਾਦਿ ਪਤਿ ਰਾਜ ਕਮਾਵੈ ॥

तिह प्रसादि पति राज कमावै ॥

ਤਾ ਕੌ ਦੁਸਟ ਨ ਦੇਖਨ ਪਾਵੈ ॥੫॥

ता कौ दुसट न देखन पावै ॥५॥

ਦੇਵ ਅਦੇਵ ਜੀਤਿ ਤਿਨ ਲਏ ॥

देव अदेव जीति तिन लए ॥

ਲੋਕ ਚਤੁਰਦਸ ਬਸਿ ਮਹਿ ਭਏ ॥

लोक चतुरदस बसि महि भए ॥

ਸੇਸ ਅਲਿਕੇਸ ਸਭੈ ਬਿਲਖਾਏ ॥

सेस अलिकेस सभै बिलखाए ॥

ਬਿਸਨ ਆਦਿ ਪੁਰ ਜੀਤਿ ਬਤਾਏ ॥੬॥

बिसन आदि पुर जीति बताए ॥६॥

ਦੋਹਰਾ ॥

दोहरा ॥

ਸੇਸ ਜਲੇਸ ਸੁਰੇਸ ਸਭ; ਪੁਰੀ ਬਸਾਏ ਆਨਿ ॥

सेस जलेस सुरेस सभ; पुरी बसाए आनि ॥

ਮਹਾ ਰੁਦ੍ਰ ਕੀ ਬਾਲ ਲਖਿ; ਰੀਝਿਯੋ ਅਸੁਰ ਨਿਦਾਨ ॥੭॥

महा रुद्र की बाल लखि; रीझियो असुर निदान ॥७॥

ਚੌਪਈ ॥

चौपई ॥

ਤ੍ਰਿਯ ਕੋ ਰੂਪ ਨਿਰਖਿ ਲਲਚਾਯੋ ॥

त्रिय को रूप निरखि ललचायो ॥

ਚਤੁਰ ਦੂਤ ਤਿਹ ਤੀਰ ਪਠਾਯੋ ॥

चतुर दूत तिह तीर पठायो ॥

ਮੋ ਕਹ ਰੁਦ੍ਰ! ਪਾਰਬਤੀ ਦੀਜੈ ॥

मो कह रुद्र! पारबती दीजै ॥

ਨਾਤਰ ਮੀਚ ਮੂੰਡ ਪਰ ਲੀਜੈ ॥੮॥

नातर मीच मूंड पर लीजै ॥८॥

ਮਹਾ ਰੁਦ੍ਰ ਬਾਚ ॥

महा रुद्र बाच ॥

ਦੋਹਰਾ ॥

दोहरा ॥

ਦੁਹਿਤਾ ਭਗਨੀ ਦੀਜਿਯਤ; ਬੇਦ ਬਿਧਾਨ ਬਨਾਇ ॥

दुहिता भगनी दीजियत; बेद बिधान बनाइ ॥

ਅਬ ਲੌ ਕਿਸੂੰ ਨ ਤ੍ਰਿਯ ਦਈ; ਸੁਨੁ ਅਸੁਰਨ ਕੇ ਰਾਇ! ॥੯॥

अब लौ किसूं न त्रिय दई; सुनु असुरन के राइ! ॥९॥

ਚੌਪਈ ॥

चौपई ॥

ਕੋਪ੍ਯੋ ਅਸੁਰੇਸਰ ਹੰਕਾਰੀ ॥

कोप्यो असुरेसर हंकारी ॥

ਸੈਨਾ ਜੋਰਿ ਦਾਨਵਨ ਭਾਰੀ ॥

सैना जोरि दानवन भारी ॥

ਸੁੰਭ ਨਿਸੁੰਭ ਬੁਲਾਏ ਤਬ ਹੀ ॥

सु्मभ निसु्मभ बुलाए तब ही ॥

ਰਕਤ ਬੀਜ ਜ੍ਵਾਲਾਛਨ ਸਭ ਹੀ ॥੧੦॥

रकत बीज ज्वालाछन सभ ही ॥१०॥

ਭੁਜੰਗ ਛੰਦ ॥

भुजंग छंद ॥

ਮਹਾ ਕੋਪ ਕੈ ਕੈ, ਹਠੀ ਦੈਤ ਗਾਜੈ ॥

महा कोप कै कै, हठी दैत गाजै ॥

ਉਠੇ ਬਾਧਿ ਬਾਨਾਨ, ਬਾਂਕੇ ਬਿਰਾਜੈ ॥

उठे बाधि बानान, बांके बिराजै ॥

ਲਏ ਸੂਲ ਸੈਥੀਨ, ਆਛੇ ਸੁਹਾਵੈ ॥

लए सूल सैथीन, आछे सुहावै ॥

ਬਿਯੋ ਕੌਨ ਜੋਧਾ, ਜੋ ਤਾ ਕੋ ਦਬਾਵੈ ॥੧੧॥

बियो कौन जोधा, जो ता को दबावै ॥११॥

ਇਤੈ ਰੁਦ੍ਰ ਕੋਪਿਯੋ, ਸੁ ਡੌਰੂ ਬਜਾਯੋ ॥

इतै रुद्र कोपियो, सु डौरू बजायो ॥

ਉਤੈ ਬਾਧ ਗਾੜੀ, ਅਨੀ ਇੰਦਰ ਆਯੋ ॥

उतै बाध गाड़ी, अनी इंदर आयो ॥

ਲਏ ਸੂਰ ਸਾਥੀ, ਘਨੀ ਚੰਦ੍ਰ ਆਛੇ ॥

लए सूर साथी, घनी चंद्र आछे ॥

ਸਭੈ ਸੂਲ ਸੈਥੀ, ਲਏ ਕਾਛ ਕਾਛੇ ॥੧੨॥

सभै सूल सैथी, लए काछ काछे ॥१२॥

ਹਠੀ ਕੋਪ ਕੈ ਕੈ, ਮਹਾ ਦੈਤ ਢੂਕੇ ॥

हठी कोप कै कै, महा दैत ढूके ॥

ਚਲੇ ਭਾਂਤਿ ਐਸੀ, ਸੁ ਮਾਨੋ ਭਭੂਕੇ ॥

चले भांति ऐसी, सु मानो भभूके ॥

ਗ੍ਰੁਜੈ ਹਾਥ ਲੀਨੇ, ਗ੍ਰਜੇ ਬੀਰ ਭਾਰੇ ॥

ग्रुजै हाथ लीने, ग्रजे बीर भारे ॥

ਟਰੈ ਨਾਹਿ ਟਾਰੇ, ਨਹੀ ਜਾਤ ਮਾਰੇ ॥੧੩॥

टरै नाहि टारे, नही जात मारे ॥१३॥

TOP OF PAGE

Dasam Granth