ਦਸਮ ਗਰੰਥ । दसम ग्रंथ ।

Page 954

ਦੋਹਰਾ ॥

दोहरा ॥

ਭਲੌ ਮਨੁਖ ਪਛਾਨਿ ਕੈ; ਤੌ ਹਮ ਭਾਖਤ ਤੋਹਿ ॥

भलौ मनुख पछानि कै; तौ हम भाखत तोहि ॥

ਕੂਕਰ ਤੈ ਕਾਂਧੈ ਲਯੋ; ਲਾਜ ਲਗਤ ਹੈ ਮੋਹਿ ॥੪॥

कूकर तै कांधै लयो; लाज लगत है मोहि ॥४॥

ਚੌਪਈ ॥

चौपई ॥

ਚਾਰਿ ਕੋਸ ਮੂਰਖ ਜਬ ਆਯੋ ॥

चारि कोस मूरख जब आयो ॥

ਚਹੂੰਅਨ ਯੌ ਬਚ ਭਾਖਿ ਸੁਨਾਯੋ ॥

चहूंअन यौ बच भाखि सुनायो ॥

ਸਾਚੁ ਸਮੁਝਿ ਲਾਜਤ ਚਿਤ ਭਯੋ ॥

साचु समुझि लाजत चित भयो ॥

ਬਕਰਾ ਸ੍ਵਾਨਿ ਜਾਨਿ ਤਜਿ ਦਯੋ ॥੫॥

बकरा स्वानि जानि तजि दयो ॥५॥

ਦੋਹਰਾ ॥

दोहरा ॥

ਤਿਨ ਚਾਰੌ ਗਹਿ ਤਿਹ ਲਯੋ; ਭਖਿਯੋ ਤਾ ਕਹ ਜਾਇ ॥

तिन चारौ गहि तिह लयो; भखियो ता कह जाइ ॥

ਅਜਿ ਤਜ ਭਜਿ ਜੜਿ ਘਰ ਗਯੋ; ਛਲ ਨਹਿ ਲਖ੍ਯੋ ਬਨਾਇ ॥੬॥

अजि तज भजि जड़ि घर गयो; छल नहि लख्यो बनाइ ॥६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਟਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੬॥੧੯੬੮॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे इक सौ छटि चरित्र समापतम सतु सुभम सतु ॥१०६॥१९६८॥अफजूं॥


ਚੌਪਈ ॥

चौपई ॥

ਜੋਧਨ ਦੇਵ ਜਾਟ ਇਕ ਰਹੈ ॥

जोधन देव जाट इक रहै ॥

ਮੈਨ ਕੁਅਰਿ ਤਿਹ ਤ੍ਰਿਯ ਜਗ ਅਹੈ ॥

मैन कुअरि तिह त्रिय जग अहै ॥

ਜੋਧਨ ਦੇਵ ਸੋਇ ਜਬ ਜਾਵੈ ॥

जोधन देव सोइ जब जावै ॥

ਜਾਰ ਤੀਰ ਤਬ ਤ੍ਰਿਯਾ ਸਿਧਾਵੈ ॥੧॥

जार तीर तब त्रिया सिधावै ॥१॥

ਜਬ ਸੋਯੋ ਜੋਧਨ ਬਡਭਾਗੀ ॥

जब सोयो जोधन बडभागी ॥

ਤਬ ਹੀ ਮੈਨ ਕੁਅਰਿ ਜੀ ਜਾਗੀ ॥

तब ही मैन कुअरि जी जागी ॥

ਪਤਿ ਕੌ ਛੋਰਿ ਜਾਰ ਪੈ ਗਈ ॥

पति कौ छोरि जार पै गई ॥

ਲਾਗੀ ਸਾਂਧਿ ਦ੍ਰਿਸਟਿ ਪਰ ਗਈ ॥੨॥

लागी सांधि द्रिसटि पर गई ॥२॥

ਤਬ ਗ੍ਰਿਹ ਪਲਟਿ ਬਹੁਰਿ ਵਹੁ ਆਈ ॥

तब ग्रिह पलटि बहुरि वहु आई ॥

ਜੋਧਨ ਦੇਵਹਿ ਦਯੋ ਜਗਾਈ ॥

जोधन देवहि दयो जगाई ॥

ਤੇਰੀ ਮਤਿ ਕੌਨ ਕਹੁ ਹਰੀ ॥

तेरी मति कौन कहु हरी ॥

ਲਾਗੀ ਸੰਧਿ ਦ੍ਰਿਸਟਿ ਨਹਿ ਪਰੀ ॥੩॥

लागी संधि द्रिसटि नहि परी ॥३॥

ਜੋਧਨ ਜਗਤ ਲੋਗ ਸਭ ਜਾਗੇ ॥

जोधन जगत लोग सभ जागे ॥

ਗ੍ਰਿਹ ਤੇ ਨਿਕਸਿ ਚੋਰ ਤਬ ਭਾਗੇ ॥

ग्रिह ते निकसि चोर तब भागे ॥

ਕੇਤੇ ਹਨੇ ਬਾਧਿ ਕਈ ਲਏ ॥

केते हने बाधि कई लए ॥

ਕੇਤੇ ਤ੍ਰਸਤ ਭਾਜਿ ਕੈ ਗਏ ॥੪॥

केते त्रसत भाजि कै गए ॥४॥

ਜੋਧਨ ਦੇਵ ਫੁਲਿਤ ਭਯੋ ॥

जोधन देव फुलित भयो ॥

ਮੇਰੌ ਧਾਮ ਰਾਖਿ ਇਹ ਲਯੋ ॥

मेरौ धाम राखि इह लयो ॥

ਤ੍ਰਿਯ ਕੀ ਅਧਿਕ ਬਡਾਈ ਕਰੀ ॥

त्रिय की अधिक बडाई करी ॥

ਜੜ ਕੌ ਕਛੂ ਖਬਰ ਨਹਿ ਪਰੀ ॥੫॥

जड़ कौ कछू खबर नहि परी ॥५॥

ਦੋਹਰਾ ॥

दोहरा ॥

ਧਾਮ ਉਬਾਰਿਯੋ ਆਪਨੋ; ਕੀਨੋ ਚੋਰ ਖੁਆਰ ॥

धाम उबारियो आपनो; कीनो चोर खुआर ॥

ਮੀਤ ਜਗਾਯੋ ਆਨਿ ਕੈ; ਧੰਨਿ ਸੁ ਮੈਨ ਕੁਆਰ ॥੬॥

मीत जगायो आनि कै; धंनि सु मैन कुआर ॥६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੭॥੧੯੭੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ सात चरित्र समापतम सतु सुभम सतु ॥१०७॥१९७४॥अफजूं॥


ਦੋਹਰਾ ॥

दोहरा ॥

ਏਕ ਦਿਵਸ ਸ੍ਰੀ ਕਪਿਲ ਮੁਨਿ; ਇਕ ਠਾਂ ਕਿਯੋ ਪਯਾਨ ॥

एक दिवस स्री कपिल मुनि; इक ठां कियो पयान ॥

ਹੇਰਿ ਅਪਸਰਾ ਬਸਿ ਭਯੋ; ਸੋ ਤੁਮ ਸੁਨਹੁ ਸੁਜਾਨ ॥੧॥

हेरि अपसरा बसि भयो; सो तुम सुनहु सुजान ॥१॥

ਰੰਭਾ ਨਾਮਾ ਅਪਸਰਾ; ਤਾ ਕੋ ਰੂਪ ਨਿਹਾਰਿ ॥

र्मभा नामा अपसरा; ता को रूप निहारि ॥

ਮੁਨਿ ਕੋ ਗਿਰਿਯੋ ਤੁਰਤ ਹੀ; ਬੀਰਜ ਭੂਮਿ ਮਝਾਰ ॥੨॥

मुनि को गिरियो तुरत ही; बीरज भूमि मझार ॥२॥

ਗਿਰਿਯੋ ਰੇਤਿ ਮੁਨਿ ਕੇ ਜਬੈ; ਰੰਭਾ ਰਹਿਯੋ ਅਧਾਨ ॥

गिरियो रेति मुनि के जबै; र्मभा रहियो अधान ॥

ਡਾਰਿ ਸਿੰਧੁ ਸਰਿਤਾ ਤਿਸੈ; ਸੁਰ ਪੁਰ ਕਰਿਯੋ ਪਯਾਨ ॥੩॥

डारि सिंधु सरिता तिसै; सुर पुर करियो पयान ॥३॥

ਚੌਪਈ ॥

चौपई ॥

ਬਹਤ ਬਹਤ ਕੰਨਿਯਾ ਤਹ ਆਈ ॥

बहत बहत कंनिया तह आई ॥

ਆਗੇ ਜਹਾ ਸਿੰਧ ਕੋ ਰਾਈ ॥

आगे जहा सिंध को राई ॥

ਬ੍ਰਹਮਦਤ ਸੋ ਨੈਨ ਨਿਹਾਰੀ ॥

ब्रहमदत सो नैन निहारी ॥

ਤਹ ਤੇ ਕਾਢਿ ਸੁਤਾ ਕਰਿ ਪਾਰੀ ॥੪॥

तह ते काढि सुता करि पारी ॥४॥

TOP OF PAGE

Dasam Granth