ਦਸਮ ਗਰੰਥ । दसम ग्रंथ ।

Page 948

ਐਸੇ ਅਬਲਾ ਰਥਹਿ ਧਵਾਵੈ ॥

ऐसे अबला रथहि धवावै ॥

ਜਹੁ ਪਹੁਚੈ ਤਾ ਕੌ ਨ੍ਰਿਪ ਘਾਵੈ ॥

जहु पहुचै ता कौ न्रिप घावै ॥

ਉਡੀ ਧੂਰਿ ਲਗੀ ਅਸਮਾਨਾ ॥

उडी धूरि लगी असमाना ॥

ਅਸਿ ਚਮਕੈ ਬਿਜੁਰੀ ਪਰਮਾਨਾ ॥੧੮॥

असि चमकै बिजुरी परमाना ॥१८॥

ਤਿਲੁ ਤਿਲੁ ਟੂਕ ਏਕ ਕਰਿ ਮਾਰੇ ॥

तिलु तिलु टूक एक करि मारे ॥

ਏਕ ਬੀਰ ਕਟਿ ਤੈ ਕਟਿ ਡਾਰੇ ॥

एक बीर कटि तै कटि डारे ॥

ਦਸਰਥ ਅਧਿਕ ਕੋਪ ਕਰਿ ਗਾਜਿਯੋ ॥

दसरथ अधिक कोप करि गाजियो ॥

ਰਨ ਮੈ ਰਾਗ ਮਾਰੂਆ ਬਾਜਿਯੋ ॥੧੯॥

रन मै राग मारूआ बाजियो ॥१९॥

ਦੋਹਰਾ ॥

दोहरा ॥

ਸੰਖ ਨਫੀਰੀ ਕਾਨ੍ਹਰੇ; ਤੁਰਹੀ ਭੇਰ ਅਪਾਰ ॥

संख नफीरी कान्हरे; तुरही भेर अपार ॥

ਮੁਚੰਗ ਸਨਾਈ ਡੁਗਡੁਗੀ; ਡਵਰੂ ਢੋਲ ਹਜਾਰ ॥੨੦॥

मुचंग सनाई डुगडुगी; डवरू ढोल हजार ॥२०॥

ਭੁਜੰਗ ਛੰਦ ॥

भुजंग छंद ॥

ਚਲੇ ਭਾਜਿ ਲੇਂਡੀ ਸੁ ਜੋਧਾ ਗਰਜੈ ॥

चले भाजि लेंडी सु जोधा गरजै ॥

ਮਹਾ ਭੇਰ ਭਾਰੀਨ ਸੌ ਨਾਦ ਬਜੈ ॥

महा भेर भारीन सौ नाद बजै ॥

ਪਰੀ ਆਨਿ ਭੂਤਾਨ ਕੀ ਭੀਰ ਭਾਰੀ ॥

परी आनि भूतान की भीर भारी ॥

ਮੰਡੇ ਕੋਪ ਕੈ ਕੈ ਬਡੇ ਛਤ੍ਰ ਧਾਰੀ ॥੨੧॥

मंडे कोप कै कै बडे छत्र धारी ॥२१॥

ਦਿਪੈ ਹਾਥ ਮੈ ਕੋਟਿ ਕਾਢੀ ਕ੍ਰਿਪਾਨੈ ॥

दिपै हाथ मै कोटि काढी क्रिपानै ॥

ਗਿਰੈ ਭੂਮਿ ਮੈ ਝੂਮਿ ਜੋਧਾ ਜੁਆਨੈ ॥

गिरै भूमि मै झूमि जोधा जुआनै ॥

ਪਰੀ ਆਨਿ ਬੀਰਾਨ ਕੀ ਭੀਰ ਭਾਰੀ ॥

परी आनि बीरान की भीर भारी ॥

ਬਹੈ ਸਸਤ੍ਰ ਔਰ ਅਸਤ੍ਰ ਕਾਤੀ ਕਟਾਰੀ ॥੨੨॥

बहै ससत्र और असत्र काती कटारी ॥२२॥

ਬਜੈ ਸਾਰ ਭਾਰੋ ਕਿਤੇ ਹੀ ਪਰਾਏ ॥

बजै सार भारो किते ही पराए ॥

ਕਿਤੇ ਚੁੰਗ ਬਾਧੇ ਚਲੇ ਖੇਤ ਆਏ ॥

किते चुंग बाधे चले खेत आए ॥

ਪਰੀ ਬਾਨ ਗੋਲਾਨ ਕੀ ਮਾਰਿ ਐਸੀ ॥

परी बान गोलान की मारि ऐसी ॥

ਮਨੋ ਕ੍ਵਾਰ ਕੇ ਮੇਘ ਕੀ ਬ੍ਰਿਸਟਿ ਜੈਸੀ ॥੨੩॥

मनो क्वार के मेघ की ब्रिसटि जैसी ॥२३॥

ਪਰੀ ਮਾਰਿ ਭਾਰੀ ਮਚਿਯੋ ਲੋਹ ਗਾਢੋ ॥

परी मारि भारी मचियो लोह गाढो ॥

ਅਹਿਲਾਦ ਜੋਧਾਨ ਕੈ ਚਿਤ ਬਾਢੋ ॥

अहिलाद जोधान कै चित बाढो ॥

ਕਹੂੰ ਭੂਤ ਔ ਪ੍ਰੇਤ ਨਾਚੈ ਰੁ ਗਾਵੈ ॥

कहूं भूत औ प्रेत नाचै रु गावै ॥

ਕਹੂੰ ਜੋਗਿਨੀ ਪੀਤ ਲੋਹੂ ਸੁਹਾਵੈ ॥੨੪॥

कहूं जोगिनी पीत लोहू सुहावै ॥२४॥

ਕਹੂੰ ਬੀਰ ਬੈਤਲਾ ਬਾਂਕੇ ਬਿਹਾਰੈ ॥

कहूं बीर बैतला बांके बिहारै ॥

ਕਹੂੰ ਬੀਰ ਬੀਰਾਨ ਕੋ ਮਾਰਿ ਡਾਰੈ ॥

कहूं बीर बीरान को मारि डारै ॥

ਕਿਤੇ ਬਾਨ ਲੈ ਸੂਰ ਕੰਮਾਨ ਐਂਚੈ ॥

किते बान लै सूर कमान ऐंचै ॥

ਕਿਤੇ ਘੈਂਚਿ ਜੋਧਾਨ ਕੇ ਕੇਸ ਖੈਂਚੈ ॥੨੫॥

किते घैंचि जोधान के केस खैंचै ॥२५॥

ਕਹੂੰ ਪਾਰਬਤੀ ਮੂਡ ਮਾਲਾ ਬਨਾਵੈ ॥

कहूं पारबती मूड माला बनावै ॥

ਕਹੂੰ ਰਾਗ ਮਾਰੂ ਮਹਾ ਰੁਦ੍ਰ ਗਾਵੈ ॥

कहूं राग मारू महा रुद्र गावै ॥

ਕਹੂੰ ਕੋਪ ਕੈ ਡਾਕਨੀ ਹਾਕ ਮਾਰੈ ॥

कहूं कोप कै डाकनी हाक मारै ॥

ਗਏ ਜੂਝਿ ਜੋਧਾ ਬਿਨਾ ਹੀ ਸੰਘਾਰੈ ॥੨੬॥

गए जूझि जोधा बिना ही संघारै ॥२६॥

ਕਹੂੰ ਦੁੰਦਭੀ ਢੋਲ ਸਹਨਾਇ ਬਜੈ ॥

कहूं दुंदभी ढोल सहनाइ बजै ॥

ਮਹਾ ਕੋਪ ਕੈ ਸੂਰ ਕੇਤੇ ਗਰਜੈ ॥

महा कोप कै सूर केते गरजै ॥

ਪਰੇ ਕੰਠ ਫਾਸੀ ਕਿਤੇ ਬੀਰ ਮੂਏ ॥

परे कंठ फासी किते बीर मूए ॥

ਤਨੰ ਤ੍ਯਾਗ ਗਾਮੀ ਸੁ ਬੈਕੁੰਠ ਹੂਏ ॥੨੭॥

तनं त्याग गामी सु बैकुंठ हूए ॥२७॥

ਕਿਤੇ ਖੇਤ ਮੈ ਦੇਵ ਦੇਵਾਰਿ ਮਾਰੇ ॥

किते खेत मै देव देवारि मारे ॥

ਕਿਤੇ ਪ੍ਰਾਨ ਸੁਰ ਲੋਕ ਤਜਿ ਕੈ ਬਿਹਾਰੇ ॥

किते प्रान सुर लोक तजि कै बिहारे ॥

ਕਿਤੇ ਘਾਇ ਲਾਗੋ ਮਹਾਬੀਰ ਝੂਮੈ ॥

किते घाइ लागो महाबीर झूमै ॥

ਮਨੋ ਪਾਨਿ ਕੈ ਭੰਗ ਮਾਲੰਗ ਘੂਮੈ ॥੨੮॥

मनो पानि कै भंग मालंग घूमै ॥२८॥

ਬਲੀ ਮਾਰ ਹੀ ਮਾਰਿ ਕੈ ਕੈ ਪਧਾਰੇ ॥

बली मार ही मारि कै कै पधारे ॥

ਹਨੇ ਛਤ੍ਰਧਾਰੀ ਮਹਾ ਐਠਿਯਾਰੇ ॥

हने छत्रधारी महा ऐठियारे ॥

ਕਈ ਕੋਟਿ ਪਤ੍ਰੀ ਤਿਸੀ ਠੌਰ ਛੂਟੇ ॥

कई कोटि पत्री तिसी ठौर छूटे ॥

ਊਡੇ ਛਿਪ੍ਰ ਸੌ ਪਤ੍ਰ ਸੇ ਛਤ੍ਰ ਟੂਟੇ ॥੨੯॥

ऊडे छिप्र सौ पत्र से छत्र टूटे ॥२९॥

ਮਚਿਯੋ ਜੁਧ ਗਾੜੋ ਮੰਡੌ ਬੀਰ ਭਾਰੇ ॥

मचियो जुध गाड़ो मंडौ बीर भारे ॥

ਚਹੂੰ ਓਰ ਕੇ ਕੋਪ ਕੈ ਕੈ ਹਕਾਰੇ ॥

चहूं ओर के कोप कै कै हकारे ॥

ਹੂਏ ਪਾਕ ਸਾਹੀਦ ਜੰਗਾਹ ਮ੍ਯਾਨੈ ॥

हूए पाक साहीद जंगाह म्यानै ॥

ਗਏ ਜੂਝਿ ਜੋਧਾ ਘਨੋ ਸ੍ਯਾਮ ਜਾਨੈ ॥੩੦॥

गए जूझि जोधा घनो स्याम जानै ॥३०॥

TOP OF PAGE

Dasam Granth