ਦਸਮ ਗਰੰਥ । दसम ग्रंथ ।

Page 901

ਚੌਪਈ ॥

चौपई ॥

ਬੰਦਨ ਨਾਮ ਪੁਤ੍ਰ ਹੌਂ ਮਰਿਯੋ ॥

बंदन नाम पुत्र हौं मरियो ॥

ਮੇਰੇ ਸਕਲੋ ਸੁਖ ਬਿਧਿ ਹਰਿਯੋ ॥

मेरे सकलो सुख बिधि हरियो ॥

ਜੋ ਕਹਿ ਮੂੰਡ ਧਰਨਿ ਪਰ ਮਾਰਿਯੋ ॥

जो कहि मूंड धरनि पर मारियो ॥

ਭਾਂਤਿ ਭਾਂਤਿ ਹਿਯ ਦੁਖਤ ਪੁਕਾਰਿਯੋ ॥੫॥

भांति भांति हिय दुखत पुकारियो ॥५॥

ਏਕ ਪੁਤ੍ਰ ਤਾਹੂ ਕੋ ਮਾਰਿਯੋ ॥

एक पुत्र ताहू को मारियो ॥

ਸੋ ਚਿਤਾਰਿ ਤਿਨ ਰੋਦਨ ਕਰਿਯੋ ॥

सो चितारि तिन रोदन करियो ॥

ਤਬ ਹੀ ਘਾਤ ਸੁਨਾਰੇ ਪਾਯੋ ॥

तब ही घात सुनारे पायो ॥

ਨਾਲ ਬੀਚ ਕਰ ਸ੍ਵਰਨ ਚੁਰਾਯੋ ॥੬॥

नाल बीच कर स्वरन चुरायो ॥६॥

ਤਪਤ ਸਲਾਕ ਡਾਰਿ ਛਿਤ ਦਈ ॥

तपत सलाक डारि छित दई ॥

ਸੋਨਹਿ ਮਾਟੀ ਸੋ ਮਿਲਿ ਗਈ ॥

सोनहि माटी सो मिलि गई ॥

ਕਹਿਯੋ ਨ ਸੁਤ ਗ੍ਰਿਹ ਭਯੋ ਹਮਾਰੈ ॥

कहियो न सुत ग्रिह भयो हमारै ॥

ਪਾਛੇ ਮੂੰਠੀ ਛਾਰ ਕੀ ਡਾਰੈ ॥੭॥

पाछे मूंठी छार की डारै ॥७॥

ਜਬ ਸੁਨਾਰ ਤ੍ਰਿਯ ਸੋ ਸੁਨਿ ਪਾਈ ॥

जब सुनार त्रिय सो सुनि पाई ॥

ਬਹੁ ਮੂੰਠੀ ਭਰਿ ਰਾਖਿ ਉਡਾਈ ॥

बहु मूंठी भरि राखि उडाई ॥

ਸੁਨ ਸੁਨਾਰ! ਤੇਰੇ ਸਿਰ ਮਾਹੀ ॥

सुन सुनार! तेरे सिर माही ॥

ਜਾ ਕੇ ਏਕ ਪੁਤ੍ਰ ਗ੍ਰਿਹ ਨਾਹੀ ॥੮॥

जा के एक पुत्र ग्रिह नाही ॥८॥

ਦੋਹਰਾ ॥

दोहरा ॥

ਪੂਤਨ ਸੋ ਪਤ ਪਾਈਯੈ; ਪੂਤ ਭਿਰਤ ਰਨ ਜਾਇ ॥

पूतन सो पत पाईयै; पूत भिरत रन जाइ ॥

ਇਹ ਮਿਸ ਰਾਖਿ ਉਡਾਇ ਕੈ; ਲਈ ਸਲਾਕ ਛਪਾਇ ॥੯॥

इह मिस राखि उडाइ कै; लई सलाक छपाइ ॥९॥

ਚੌਪਈ ॥

चौपई ॥

ਤਬ ਐਸੋ ਤ੍ਰਿਯ ਬਚਨ ਉਚਾਰੇ ॥

तब ऐसो त्रिय बचन उचारे ॥

ਮੋਰੇ ਪਤਿ ਪਰਦੇਸ ਪਧਾਰੇ ॥

मोरे पति परदेस पधारे ॥

ਤਾ ਤੇ ਮੈ ਔਸੀ ਕੋ ਡਾਰੋ ॥

ता ते मै औसी को डारो ॥

ਐਹੈ ਨ ਐਹੈ ਨਾਥ ਬਿਚਾਰੋ ॥੧੦॥

ऐहै न ऐहै नाथ बिचारो ॥१०॥

ਦੋਹਰਾ ॥

दोहरा ॥

ਕਰ ਸੋ ਔਸੀ ਕਾਢਿ ਕੈ; ਲਈ ਸਲਾਕ ਉਠਾਇ ॥

कर सो औसी काढि कै; लई सलाक उठाइ ॥

ਹ੍ਯਾ ਰੋਦਨ ਕੋਊ ਕਿਨ ਕਰੋ? ਕਹਿ ਸਿਰ ਧਰੀ ਬਨਾਇ ॥੧੧॥

ह्या रोदन कोऊ किन करो? कहि सिर धरी बनाइ ॥११॥

ਚੋਰ ਸੁਨਾਰੋ ਚੁਪ ਰਹਿਯੋ; ਕਛੂ ਨ ਬੋਲਿਯੋ ਜਾਇ ॥

चोर सुनारो चुप रहियो; कछू न बोलियो जाइ ॥

ਪਾਈ ਪਰੀ ਸਲਾਕ ਕਹਿ; ਸੋਨਾ ਲਯੋ ਭਰਾਇ ॥੧੨॥

पाई परी सलाक कहि; सोना लयो भराइ ॥१२॥

ਹਰੀ ਸਲਾਕ ਹਰੀ ਤ੍ਰਿਯਹਿ; ਸ੍ਵਰਨ ਤੋਲਿ ਭਰਿ ਲੀਨ ॥

हरी सलाक हरी त्रियहि; स्वरन तोलि भरि लीन ॥

ਚਲ੍ਯੋ ਦਰਬੁ ਦੈ ਗਾਂਠਿ ਕੋ; ਦੁਖਿਤ ਸੁਨਾਰੋ ਦੀਨ ॥੧੩॥

चल्यो दरबु दै गांठि को; दुखित सुनारो दीन ॥१३॥

ਛਲ ਰੂਪ ਛੈਲੀ ਸਦਾ; ਛਕੀ ਰਹਤ ਛਿਤ ਮਾਹਿ ॥

छल रूप छैली सदा; छकी रहत छित माहि ॥

ਅਛਲ ਛਲਤ ਛਿਤਪਤਿਨ ਕੋ; ਛਲੀ ਕੌਨ ਤੇ ਜਾਹਿ? ॥੧੪॥

अछल छलत छितपतिन को; छली कौन ते जाहि? ॥१४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੦॥੧੨੪੮॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे सतरो चरित्र समापतम सतु सुभम सतु ॥७०॥१२४८॥अफजूं॥

ਦੋਹਰਾ ॥

दोहरा ॥

ਨਗਰ ਪਾਵਟਾ ਬਹੁ ਬਸੈ; ਸਾਰਮੌਰ ਕੇ ਦੇਸ ॥

नगर पावटा बहु बसै; सारमौर के देस ॥

ਜਮੁਨਾ ਨਦੀ ਨਿਕਟਿ ਬਹੈ; ਜਨੁਕ ਪੁਰੀ ਅਲਿਕੇਸ ॥੧॥

जमुना नदी निकटि बहै; जनुक पुरी अलिकेस ॥१॥

ਨਦੀ ਜਮੁਨ ਕੇ ਤੀਰ ਮੈ; ਤੀਰਥ ਮੁਚਨ ਕਪਾਲ ॥

नदी जमुन के तीर मै; तीरथ मुचन कपाल ॥

ਨਗਰ ਪਾਵਟਾ ਛੋਰਿ ਹਮ; ਆਏ ਤਹਾ ਉਤਾਲ ॥੨॥

नगर पावटा छोरि हम; आए तहा उताल ॥२॥

ਚੌਪਈ ॥

चौपई ॥

ਖਿਲਤ ਅਖੇਟਕ ਸੂਕਰ ਮਾਰੇ ॥

खिलत अखेटक सूकर मारे ॥

ਬਹੁਤੇ ਮ੍ਰਿਗ ਔਰੈ ਹਨਿ ਡਾਰੇ ॥

बहुते म्रिग औरै हनि डारे ॥

ਪੁਨਿ ਤਿਹ ਠਾਂ ਕੌ ਹਮ ਮਗੁ ਲੀਨੌ ॥

पुनि तिह ठां कौ हम मगु लीनौ ॥

ਵਾ ਤੀਰਥ ਕੇ ਦਰਸਨ ਕੀਨੌ ॥੩॥

वा तीरथ के दरसन कीनौ ॥३॥

ਦੋਹਰਾ ॥

दोहरा ॥

ਤਹਾ ਹਮਾਰੇ ਸਿਖ੍ਯ ਸਭ; ਅਮਿਤ ਪਹੂੰਚੇ ਆਇ ॥

तहा हमारे सिख्य सभ; अमित पहूंचे आइ ॥

ਤਿਨੈ ਦੈਨ ਕੋ ਚਾਹਿਯੈ; ਜੋਰਿ ਭਲੋ ਸਿਰਪਾਇ ॥੪॥

तिनै दैन को चाहियै; जोरि भलो सिरपाइ ॥४॥

ਨਗਰ ਪਾਵਟੇ ਬੂਰਿਯੈ; ਪਠਏ ਲੋਕ ਬੁਲਾਇ ॥

नगर पावटे बूरियै; पठए लोक बुलाइ ॥

ਏਕ ਪਾਗ ਪਾਈ ਨਹੀ; ਨਿਹਫਲ ਪਹੁਚੇ ਆਇ ॥੫॥

एक पाग पाई नही; निहफल पहुचे आइ ॥५॥

TOP OF PAGE

Dasam Granth