ਦਸਮ ਗਰੰਥ । दसम ग्रंथ ।

Page 882

ਦੋਹਰਾ ॥

दोहरा ॥

ਹਕਾਹਕੀ ਆਹਵ ਭਯੋ; ਰਹਿਯੋ ਸੁਭਟ ਕੋਊ ਨਾਹਿ ॥

हकाहकी आहव भयो; रहियो सुभट कोऊ नाहि ॥

ਜੁਧ ਕਰਤ ਅਤਿ ਥਕਤ ਭੇ; ਰਹਤ ਭਏ ਰਨ ਮਾਹਿ ॥੯੨॥

जुध करत अति थकत भे; रहत भए रन माहि ॥९२॥

ਚੌਪਈ ॥

चौपई ॥

ਲਗੇ ਬ੍ਰਿਨਨ ਕੇ ਘਾਇਲ ਭਏ ॥

लगे ब्रिनन के घाइल भए ॥

ਅਤਿ ਲਰਿ ਅਧਿਕ ਸ੍ਰਮਤ ਹ੍ਵੈ ਗਏ ॥

अति लरि अधिक स्रमत ह्वै गए ॥

ਆਹਵ ਬਿਖੈ ਗਿਰੇ ਬਿਸੰਭਾਰੀ ॥

आहव बिखै गिरे बिस्मभारी ॥

ਕਰ ਤੇ ਕਿਨਹੂੰ ਕ੍ਰਿਪਾਨ ਨ ਡਾਰੀ ॥੯੩॥

कर ते किनहूं क्रिपान न डारी ॥९३॥

ਦੋਹਰਾ ॥

दोहरा ॥

ਪ੍ਰੇਤ ਨਚਹਿ, ਜੁਗਨਿ ਹਸਹਿ; ਜੰਬੁਕ ਗੀਧ ਫਿਰਾਹਿ ॥

प्रेत नचहि, जुगनि हसहि; ज्मबुक गीध फिराहि ॥

ਨਿਸਿ ਸਿਗਰੀ ਮੁਰਛਿਤ ਰਹੇ; ਦੁਹੂੰ ਰਹੀ ਸੁਧਿ ਨਾਹਿ ॥੯੪॥

निसि सिगरी मुरछित रहे; दुहूं रही सुधि नाहि ॥९४॥

ਪ੍ਰਾਚੀ ਦਿਸਿ ਰਵਿ ਪ੍ਰਗਟਿਯਾ; ਭਈ ਚੰਦ੍ਰ ਕੀ ਹਾਨ ॥

प्राची दिसि रवि प्रगटिया; भई चंद्र की हान ॥

ਪੁਨਿ ਪਤਿ ਤ੍ਰਿਯ ਰਨ ਕੋ ਉਠੇ; ਅਧਿਕ ਕੋਪ ਮਨ ਠਾਨਿ ॥੯੫॥

पुनि पति त्रिय रन को उठे; अधिक कोप मन ठानि ॥९५॥

ਚੌਪਈ ॥

चौपई ॥

ਆਠ ਜਾਮ ਦੋਊ ਉਠਿ ਕਰਿ ਲਰੇ ॥

आठ जाम दोऊ उठि करि लरे ॥

ਟੂਕਤ ਤਨੁਤ੍ਰਾਣਨ ਕੇ ਝਰੇ ॥

टूकत तनुत्राणन के झरे ॥

ਅਧਿਕ ਲਰਾਈ ਦੁਹੂੰ ਮਚਈ ॥

अधिक लराई दुहूं मचई ॥

ਅਥ੍ਯੋ ਸੂਰ ਰੈਨ ਹ੍ਵੈ ਗਈ ॥੯੬॥

अथ्यो सूर रैन ह्वै गई ॥९६॥

ਚਾਰਿ ਬਾਜ ਬਿਸਿਖਨ ਤ੍ਰਿਯ ਮਾਰੇ ॥

चारि बाज बिसिखन त्रिय मारे ॥

ਰਥ ਕੇ ਕਾਟਿ ਦੋਊ ਚਕ ਡਾਰੇ ॥

रथ के काटि दोऊ चक डारे ॥

ਨਾਥ ਧੁਜਾ ਕਟਿ ਭੂਮਿ ਗਿਰਾਈ ॥

नाथ धुजा कटि भूमि गिराई ॥

ਸੂਤਿ ਦਿਯਾ ਜਮਲੋਕ ਪਠਾਈ ॥੯੭॥

सूति दिया जमलोक पठाई ॥९७॥

ਸੁਭਟ ਸਿੰਘ ਕਹ ਪੁਨਿ ਸਰ ਮਾਰਿਯੋ ॥

सुभट सिंघ कह पुनि सर मारियो ॥

ਮੂਰਛਿਤ ਕਰਿ ਪ੍ਰਿਥਵੀ ਪਰ ਡਾਰਿਯੋ ॥

मूरछित करि प्रिथवी पर डारियो ॥

ਬਿਨੁ ਸੁਧਿ ਭਏ ਤਾਹਿ ਲਖ ਲੀਨੋ ॥

बिनु सुधि भए ताहि लख लीनो ॥

ਆਪੁ ਬੇਖਿ ਤਿਹ ਤ੍ਰਿਯ ਕੋ ਕੀਨੋ ॥੯੮॥

आपु बेखि तिह त्रिय को कीनो ॥९८॥

ਰਥ ਤੇ ਉਤਰਿ ਬਾਰਿ ਲੈ ਆਈ ॥

रथ ते उतरि बारि लै आई ॥

ਕਾਨ ਲਾਗ ਕਰਿ ਬਾਤ ਸੁਨਾਈ ॥

कान लाग करि बात सुनाई ॥

ਸੁਨੋ ਨਾਥ! ਮੈ ਤ੍ਰਿਯ ਤਿਹਾਰੀ ॥

सुनो नाथ! मै त्रिय तिहारी ॥

ਤੁਮ ਕੋ ਜੋ ਪ੍ਰਾਨਨ ਤੇ ਪ੍ਯਾਰੀ ॥੯੯॥

तुम को जो प्रानन ते प्यारी ॥९९॥

ਦੋਹਰਾ ॥

दोहरा ॥

ਜਲ ਸੀਚੇ ਜਾਗਤਿ ਭਯੋ; ਅਤਿ ਤਨ ਲਾਗੇ ਘਾਇ ॥

जल सीचे जागति भयो; अति तन लागे घाइ ॥

ਭਲੋ ਬੁਰੋ ਖਲ ਅਖਲ ਕੋ; ਕਛੂ ਨ ਚੀਨਾ ਜਾਇ ॥੧੦੦॥

भलो बुरो खल अखल को; कछू न चीना जाइ ॥१००॥

ਚੌਪਈ ॥

चौपई ॥

ਤ੍ਰਿਯ ਕੋ ਨਾਮ ਜਬੈ ਸੁਨਿ ਪਾਯੋ ॥

त्रिय को नाम जबै सुनि पायो ॥

ਘੂਮਤ ਘਾਯਲ ਬਚਨ ਸੁਨਾਯੋ ॥

घूमत घायल बचन सुनायो ॥

ਧੰਨ੍ਯ ਧੰਨ੍ਯ ਕਰਿ ਕਰੀ ਬਡਾਈ ॥

धंन्य धंन्य करि करी बडाई ॥

ਕਿਹ ਨਿਮਿਤ ਇਹ ਠਾਂ ਤੂ ਆਈ? ॥੧੦੧॥

किह निमित इह ठां तू आई? ॥१०१॥

ਦੋਹਰਾ ॥

दोहरा ॥

ਸੁਨੁ ਰਾਜਾ! ਮੈ ਲਾਜ ਤਜਿ; ਯਾ ਤੇ ਪਹੁੰਚੀ ਆਇ ॥

सुनु राजा! मै लाज तजि; या ते पहुंची आइ ॥

ਜਿਯ ਤੇ ਨਿਰਖਿ ਲਿਆਇ ਹੌ; ਮਰੇ ਬਰੌਗੀ ਜਾਇ ॥੧੦੨॥

जिय ते निरखि लिआइ हौ; मरे बरौगी जाइ ॥१०२॥

ਨ੍ਰਿਪ ਘਾਯਲ ਘੂਮਤ ਦ੍ਰਿਗਨ; ਮੂੰਦਿ ਬਚਨ ਇਮਿ ਕੀਨ ॥

न्रिप घायल घूमत द्रिगन; मूंदि बचन इमि कीन ॥

ਮਨ ਬਾਛਤ ਬਰੁ ਮਾਗਿਯੈ; ਮੈ ਤ੍ਰਿਯ! ਤੁਮ ਬਰ ਦੀਨ ॥੧੦੩॥

मन बाछत बरु मागियै; मै त्रिय! तुम बर दीन ॥१०३॥

ਚੌਪਈ ॥

चौपई ॥

ਜਬ ਮੈ ਤੁਹਿ ਜੀਵਤ ਲਿਖ ਲਯੋ ॥

जब मै तुहि जीवत लिख लयो ॥

ਜਨੁ ਬਿਧਿ ਨਯੋ ਜਨਮ ਤੁਹਿ ਦਯੋ ॥

जनु बिधि नयो जनम तुहि दयो ॥

ਤਾ ਤੇ ਹ੍ਰਿਦੈ ਸੰਕ ਨਹਿ ਧਰਿਯੈ ॥

ता ते ह्रिदै संक नहि धरियै ॥

ਬਹੁਰਿ ਬ੍ਯਾਹ ਮੋ ਸੌ ਅਬ ਕਰਿਯੈ ॥੧੦੪॥

बहुरि ब्याह मो सौ अब करियै ॥१०४॥

ਜੋ ਤ੍ਰਿਯ ਕਹਾ ਵਹੈ ਪਤਿ ਮਾਨ੍ਯੋ ॥

जो त्रिय कहा वहै पति मान्यो ॥

ਭੇਦ ਅਭੇਦ ਕਛੁ ਦੁਖਿਤ ਨ ਜਾਨ੍ਯੋ ॥

भेद अभेद कछु दुखित न जान्यो ॥

ਚਕਮਕ ਝਾਰਿ ਆਗਿ ਤਹ ਜਾਰੀ ॥

चकमक झारि आगि तह जारी ॥

ਚਾਰਿ ਭਵਾਰੈ ਲਈ ਪ੍ਯਾਰੀ ॥੧੦੫॥

चारि भवारै लई प्यारी ॥१०५॥

ਪੁਨਿ ਬਚਿਤ੍ਰ ਦੇ ਐਸ ਉਚਾਰੌ ॥

पुनि बचित्र दे ऐस उचारौ ॥

ਸੁਨੋ ਨਾਥ! ਤੁਮ ਬਚਨ ਹਮਾਰੌ ॥

सुनो नाथ! तुम बचन हमारौ ॥

ਤ੍ਰਿਪਰਾਂਤਕ ਅਰਿ ਅਤਿ ਮੁਹਿ ਭਯੋ ॥

त्रिपरांतक अरि अति मुहि भयो ॥

ਤੁਮ ਬਿਨੁ ਮੋਹਿ ਅਧਿਕ ਦੁਖ ਦਯੋ ॥੧੦੬॥

तुम बिनु मोहि अधिक दुख दयो ॥१०६॥

TOP OF PAGE

Dasam Granth