ਦਸਮ ਗਰੰਥ । दसम ग्रंथ ।

Page 871

ਚੌਪਈ ॥

चौपई ॥

ਨੂਰ ਜਹਾਂ ਇਮਿ ਬਚਨ ਉਚਾਰੇ ॥

नूर जहां इमि बचन उचारे ॥

ਜਹਾਂਗੀਰ! ਸੁਨੁ ਸਾਹ ਹਮਾਰੇ! ॥

जहांगीर! सुनु साह हमारे! ॥

ਹਮ ਤੁਮ ਆਜੁ ਅਖੇਟਕ ਜੈਹੈਂ ॥

हम तुम आजु अखेटक जैहैं ॥

ਸਭ ਇਸਤ੍ਰਿਨ ਕਹ ਸਾਥ ਬੁਲੈਹੈਂ ॥੨॥

सभ इसत्रिन कह साथ बुलैहैं ॥२॥

ਦੋਹਰਾ ॥

दोहरा ॥

ਜਹਾਂਗੀਰ ਏ ਬਚਨ ਸੁਨਿ; ਖੇਲਨ ਚੜਾ ਸਿਕਾਰ ॥

जहांगीर ए बचन सुनि; खेलन चड़ा सिकार ॥

ਸਖੀ ਸਹੇਲੀ ਸੰਗ ਲੈ; ਆਯੋ ਬਨਹਿ ਮੰਝਾਰ ॥੩॥

सखी सहेली संग लै; आयो बनहि मंझार ॥३॥

ਅਰੁਨ ਬਸਤ੍ਰ ਤਨ ਮਹਿ ਧਰੇ; ਇਮਿ ਅਬਲਾ ਦੁਤਿ ਦੇਹਿ ॥

अरुन बसत्र तन महि धरे; इमि अबला दुति देहि ॥

ਨਰ ਬਪੁਰੇ ਕਾ? ਸੁਰਨ ਕੇ; ਚਿਤ ਚੁਰਾਏ ਲੇਹਿ ॥੪॥

नर बपुरे का? सुरन के; चित चुराए लेहि ॥४॥

ਨਵਲ ਬਸਤ੍ਰ ਨਵਲੈ ਜੁਬਨ; ਨਵਲਾ ਤਿਯਾ ਅਨੂਪ ॥

नवल बसत्र नवलै जुबन; नवला तिया अनूप ॥

ਤਾ ਕਾਨਨ ਮੈ ਡੋਲਹੀ; ਰਤਿ ਸੇ ਸਕਲ ਸਰੂਪ ॥੫॥

ता कानन मै डोलही; रति से सकल सरूप ॥५॥

ਇਕ ਗੋਰੀ, ਇਕ ਸਾਵਰੀ; ਹਸਿ ਹਸਿ ਝੂਮਰ ਦੇਹਿ ॥

इक गोरी, इक सावरी; हसि हसि झूमर देहि ॥

ਜਹਾਂਗੀਰ ਨਰ ਨਾਹ ਕੀ; ਸਗਲ ਬਲੈਯਾ ਲੇਹਿ ॥੬॥

जहांगीर नर नाह की; सगल बलैया लेहि ॥६॥

ਚੌਪਈ ॥

चौपई ॥

ਸਬ ਤ੍ਰਿਯ ਹਥਿਨ ਅਰੂੜਿਤ ਭਈ ॥

सब त्रिय हथिन अरूड़ित भई ॥

ਸਭ ਹੀ ਹਾਥ ਬੰਦੂਕੈ ਲਈ ॥

सभ ही हाथ बंदूकै लई ॥

ਬਿਹਸਿ ਬਿਹਸਿ ਕਰਿ ਬਚਨ ਸੁਨਾਵੈ ॥

बिहसि बिहसि करि बचन सुनावै ॥

ਜਹਾਂਗੀਰ ਕਹ ਸੀਸ ਝੁਕਾਵੈ ॥੭॥

जहांगीर कह सीस झुकावै ॥७॥

ਸਭ ਇਸਤ੍ਰਿਨ ਕਰ ਜੋਰੈ ਕੀਨੌ ॥

सभ इसत्रिन कर जोरै कीनौ ॥

ਏਕ ਮ੍ਰਿਗਹਿ ਜਾਨੇ ਨਹਿ ਦੀਨੌ ॥

एक म्रिगहि जाने नहि दीनौ ॥

ਕੇਤਿਕ ਬੈਠ ਬਹਲ ਪਰ ਗਈ ॥

केतिक बैठ बहल पर गई ॥

ਹੈ ਗੈ ਕਿਤੀ ਅਰੂੜਿਤ ਭਈ ॥੮॥

है गै किती अरूड़ित भई ॥८॥

ਦੋਹਰਾ ॥

दोहरा ॥

ਕਿਨਹੂੰ ਗਹੀ ਤੁਫੰਗ ਕਰ; ਕਿਨਹੂੰ ਗਹੀ ਕ੍ਰਿਪਾਨ ॥

किनहूं गही तुफंग कर; किनहूं गही क्रिपान ॥

ਕਿਨਹੂੰ ਕਟਾਰੀ ਕਾਢਿ ਲੀ; ਕਿਨਹੂੰ ਤਨੀ ਕਮਾਨ ॥੯॥

किनहूं कटारी काढि ली; किनहूं तनी कमान ॥९॥

ਚੌਪਈ ॥

चौपई ॥

ਪ੍ਰਿਥਮ ਮ੍ਰਿਗਨ ਪਰ ਸ੍ਵਾਨ ਧਵਾਏ ॥

प्रिथम म्रिगन पर स्वान धवाए ॥

ਪੁਨਿ ਚੀਤਾ ਤੇ ਹਰਿਨ ਗਹਾਏ ॥

पुनि चीता ते हरिन गहाए ॥

ਬਾਜ ਜੁਰਨ ਕਾ ਕਿਯਾ ਸਿਕਾਰਾ ॥

बाज जुरन का किया सिकारा ॥

ਨੂਰ ਜਹਾਂ ਪਰ ਪ੍ਰੀਤਿ ਅਪਾਰਾ ॥੧੦॥

नूर जहां पर प्रीति अपारा ॥१०॥

ਰੋਝ ਹਰਿਨ ਝੰਖਾਰ ਸੰਘਾਰੇ ॥

रोझ हरिन झंखार संघारे ॥

ਨੂਰ ਜਹਾਂ ਗਹਿ ਤੁਪਕ ਪ੍ਰਹਾਰੇ ॥

नूर जहां गहि तुपक प्रहारे ॥

ਕਿਨਹੂੰ ਹਨੇ ਬੇਗਮਨ ਬਾਨਾ ॥

किनहूं हने बेगमन बाना ॥

ਪਸੁਨ ਕਰਾ ਜਮ ਧਾਮ ਪਯਾਨਾ ॥੧੧॥

पसुन करा जम धाम पयाना ॥११॥

ਦੋਹਰਾ ॥

दोहरा ॥

ਅਧਿਕ ਰੂਪ ਬੇਗਮ ਨਿਰਖਿ; ਰੀਝਿ ਰਹੈ ਮ੍ਰਿਗ ਕੋਟਿ ॥

अधिक रूप बेगम निरखि; रीझि रहै म्रिग कोटि ॥

ਗਿਰੇ ਮੂਰਛਨਾ ਹ੍ਵੈ ਧਰਨਿ; ਲਗੇ ਬਿਨਾ ਸਰ ਚੋਟਿ ॥੧੨॥

गिरे मूरछना ह्वै धरनि; लगे बिना सर चोटि ॥१२॥

ਜਿਨ ਕੈ ਤੀਖਨ ਅਸਿ ਲਗੇ; ਲੀਜਤ ਤਿਨੈ ਬਚਾਇ ॥

जिन कै तीखन असि लगे; लीजत तिनै बचाइ ॥

ਜਿਨੈ ਦ੍ਰਿਗਨ ਕੇ ਸਰ ਲਗੇ; ਤਿਨ ਕੋ ਕਛੁ ਨ ਉਪਾਇ ॥੧੩॥

जिनै द्रिगन के सर लगे; तिन को कछु न उपाइ ॥१३॥

ਚੌਪਈ ॥

चौपई ॥

ਕਿਤੀ ਸਹਚਰੀ ਤੁਰੈ ਧਵਾਵੈ ॥

किती सहचरी तुरै धवावै ॥

ਪਹੁਚਿ ਮ੍ਰਿਗਨ ਕੋ ਘਾਇ ਲਗਾਵੈ ॥

पहुचि म्रिगन को घाइ लगावै ॥

ਕਿਨਹੂੰ ਮ੍ਰਿਗਨ ਦ੍ਰਿਗਨ ਸਰ ਮਾਰੇ ॥

किनहूं म्रिगन द्रिगन सर मारे ॥

ਬਿਨੁ ਪ੍ਰਾਨਨ ਗਿਰਿ ਗਏ ਬਿਚਾਰੇ ॥੧੪॥

बिनु प्रानन गिरि गए बिचारे ॥१४॥

ਇਹੀ ਭਾਂਤਿ ਸੋ ਕੀਆ ਸਿਕਾਰਾ ॥

इही भांति सो कीआ सिकारा ॥

ਤਬ ਲੌ ਨਿਕਸਾ ਸਿੰਘ ਅਪਾਰਾ ॥

तब लौ निकसा सिंघ अपारा ॥

ਯਹ ਧੁਨਿ ਸਾਹ ਸ੍ਰਵਨ ਸੁਨਿ ਪਾਈ ॥

यह धुनि साह स्रवन सुनि पाई ॥

ਸਕਲ ਨਾਰਿ ਇਕਠੀ ਹ੍ਵੈ ਆਈ ॥੧੫॥

सकल नारि इकठी ह्वै आई ॥१५॥

ਦੋਹਰਾ ॥

दोहरा ॥

ਬਹੁ ਅਰਨਾ ਭੈਸਾਨ ਕੋ; ਆਗੇ ਧਰਾ ਬਨਾਇ ॥

बहु अरना भैसान को; आगे धरा बनाइ ॥

ਤਾ ਪਾਛੇ ਹਜਰਤਿ ਚਲੇ; ਬੇਗਮ ਸੰਗ ਸੁਹਾਇ ॥੧੬॥

ता पाछे हजरति चले; बेगम संग सुहाइ ॥१६॥

TOP OF PAGE

Dasam Granth