ਦਸਮ ਗਰੰਥ । दसम ग्रंथ ।

Page 860

ਏਕ ਦਿਵਸ ਦੋਊ ਤ੍ਰਿਯਾ; ਨ੍ਰਿਪ ਬਰ ਲਈ ਬੁਲਾਇ ॥

एक दिवस दोऊ त्रिया; न्रिप बर लई बुलाइ ॥

ਆਖਿ ਮੀਚਨ ਖੇਲਤ ਭਯੋ; ਅਧਿਕ ਨੇਹ ਉਪਜਾਇ ॥੪॥

आखि मीचन खेलत भयो; अधिक नेह उपजाइ ॥४॥

ਆਖਿ ਮੂੰਦਿ ਤ੍ਰਿਯ ਏਕ ਕੀ; ਦੂਜੀ ਲਈ ਬੁਲਾਇ ॥

आखि मूंदि त्रिय एक की; दूजी लई बुलाइ ॥

ਅਧਿਕ ਭੋਗ ਤਾ ਸੋ ਕਿਯਾ; ਇਮਿ ਕਹਿ ਦਈ ਉਠਾਇ ॥੫॥

अधिक भोग ता सो किया; इमि कहि दई उठाइ ॥५॥

ਐ ਰੁਚਿ ਸੋ ਤੋ ਸੌ ਰਮੋ; ਰਮੋ ਨ ਯਾ ਕੇ ਸੰਗ ॥

ऐ रुचि सो तो सौ रमो; रमो न या के संग ॥

ਕੋਟਿ ਕਸਟ ਤਨ ਪੈ ਸਹੋਂ; ਕੈਸੋਈ ਦਹੈ ਅਨੰਗ ॥੬॥

कोटि कसट तन पै सहों; कैसोई दहै अनंग ॥६॥

ਅੜਿਲ ॥

अड़िल ॥

ਸ੍ਰੀ ਅਸਮਾਨ ਕਲਾ; ਭਜਿ ਦਈ ਉਠਾਇ ਕੈ ॥

स्री असमान कला; भजि दई उठाइ कै ॥

ਰੁਕਮ ਕੇਤੁ ਨ੍ਰਿਪ ਐਸੋ; ਚਰਿਤ ਦਿਖਾਇ ਕੈ ॥

रुकम केतु न्रिप ऐसो; चरित दिखाइ कै ॥

ਮੂਰਖ ਰਾਨੀ ਦੁਤਿਯ; ਨ ਕਛੁ ਜਾਨਤ ਭਈ ॥

मूरख रानी दुतिय; न कछु जानत भई ॥

ਹੋ ਲੁਕ ਮੀਚਨ ਕੀ ਖੇਲ; ਜਾਨ ਜਿਯ ਮੈ ਲਈ ॥੭॥

हो लुक मीचन की खेल; जान जिय मै लई ॥७॥

ਚੌਪਈ ॥

चौपई ॥

ਰਤਿ ਕਰਿ ਕੈ ਤ੍ਰਿਯ ਦਈ ਉਠਾਈ ॥

रति करि कै त्रिय दई उठाई ॥

ਪੁਨਿ ਵਾ ਕੀ ਦੋਊ ਆਖਿ ਛੁਰਾਈ ॥

पुनि वा की दोऊ आखि छुराई ॥

ਅਧਿਕ ਨੇਹ ਤਿਹ ਸੰਗ ਉਪਜਾਯੋ ॥

अधिक नेह तिह संग उपजायो ॥

ਮੂਰਖ ਨਾਰਿ ਭੇਦ ਨਹਿ ਪਾਯੋ ॥੮॥

मूरख नारि भेद नहि पायो ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫॥੬੭੯॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे पैतीसवो चरित्र समापतम सतु सुभम सतु ॥३५॥६७९॥अफजूं॥

ਚੌਪਈ ॥

चौपई ॥

ਸੁਨੋ ਰਾਇ! ਇਕ ਕਥਾ ਪ੍ਰਕਾਸੋ ॥

सुनो राइ! इक कथा प्रकासो ॥

ਤੁਮਰੇ ਚਿਤ ਕੇ ਭ੍ਰਮਹਿ ਬਿਨਾਸੋ ॥

तुमरे चित के भ्रमहि बिनासो ॥

ਗੈਂਡੇ ਖਾਂ ਡੋਗਰ ਤਹ ਰਹੈ ॥

गैंडे खां डोगर तह रहै ॥

ਫਤੇ ਮਤੀ ਤਿਹ ਤ੍ਰਿਯ ਜਗ ਕਹੈ ॥੧॥

फते मती तिह त्रिय जग कहै ॥१॥

ਤਾ ਕੇ ਮਹਿਖ ਧਾਮ ਧਨ ਭਾਰੀ ॥

ता के महिख धाम धन भारी ॥

ਤਿਨ ਕੀ ਕਰਤਿ ਅਧਿਕ ਰਖਵਾਰੀ ॥

तिन की करति अधिक रखवारी ॥

ਚਰਵਾਰੇ ਬਹੁ ਤਿਨੈ ਚਰਾਵਹਿ ॥

चरवारे बहु तिनै चरावहि ॥

ਸਾਂਝ ਪਰੈ ਘਰ ਕੋ ਲੈ ਆਵਹਿ ॥੨॥

सांझ परै घर को लै आवहि ॥२॥

ਇਕ ਚਰਵਾਹਾ ਸੌ ਤ੍ਰਿਯ ਅਟਕੀ ॥

इक चरवाहा सौ त्रिय अटकी ॥

ਭੂਲਿ ਗਈ ਸਭ ਹੀ ਸੁਧਿ ਘਟਕੀ ॥

भूलि गई सभ ही सुधि घटकी ॥

ਨਿਤਿਪ੍ਰਤਿ ਤਾ ਸੌ ਭੋਗ ਕਮਾਵੈ ॥

नितिप्रति ता सौ भोग कमावै ॥

ਨਦੀ ਪੈਰਿ ਬਹੁਰੋ ਘਰ ਆਵੈ ॥੩॥

नदी पैरि बहुरो घर आवै ॥३॥

ਡੋਗਰ ਸੋਧ ਏਕ ਦਿਨ ਲਹਿਯੋ ॥

डोगर सोध एक दिन लहियो ॥

ਤੁਰਤੁ ਤ੍ਰਿਯਾ ਕੋ ਪਾਛੋ ਗਹਿਯੋ ॥

तुरतु त्रिया को पाछो गहियो ॥

ਕੇਲ ਕਰਤ ਨਿਰਖੇ ਤਹ ਜਾਈ ॥

केल करत निरखे तह जाई ॥

ਬੈਠ ਰਹਾ ਜਿਯ ਕੋਪ ਬਢਾਈ ॥੪॥

बैठ रहा जिय कोप बढाई ॥४॥

ਕਰਿ ਕਰਿ ਕੇਲਿ ਸੋਇ ਤੇ ਗਏ ॥

करि करि केलि सोइ ते गए ॥

ਬੇਸੰਭਾਰ ਨਿਜੁ ਤਨ ਤੇ ਭਏ ॥

बेस्मभार निजु तन ते भए ॥

ਸੋਵਤ ਦੁਹੂੰਅਨ ਨਾਥ ਨਿਹਾਰਿਯੋ ॥

सोवत दुहूंअन नाथ निहारियो ॥

ਕਾਢਿ ਕ੍ਰਿਪਾਨ ਮਾਰ ਹੀ ਡਾਰਿਯੋ ॥੫॥

काढि क्रिपान मार ही डारियो ॥५॥

ਦੋਹਰਾ ॥

दोहरा ॥

ਕਾਟਿ ਮੂੰਡ ਤਾ ਕੋ ਤੁਰਤ; ਤਹੀ ਬੈਠ ਛਪਿ ਜਾਇ ॥

काटि मूंड ता को तुरत; तही बैठ छपि जाइ ॥

ਤਨਿਕ ਤਾਤ ਲੋਹੂ ਲਗੇ; ਬਾਲ ਜਗੀ ਅਕੁਲਾਇ ॥੬॥

तनिक तात लोहू लगे; बाल जगी अकुलाइ ॥६॥

ਚੌਪਈ ॥

चौपई ॥

ਮੂੰਡ ਬਿਨਾ ਨਿਜੁ ਮੀਤ ਨਿਹਾਰਿਯੋ ॥

मूंड बिना निजु मीत निहारियो ॥

ਅਧਿਕ ਕੋਪ ਚਿਤ ਭੀਤਰ ਧਾਰਿਯੋ ॥

अधिक कोप चित भीतर धारियो ॥

ਦਸੋ ਦਿਸਨ ਕਾਢੇ ਅਸਿ ਧਾਵੈ ॥

दसो दिसन काढे असि धावै ॥

ਹਾਥਿ ਪਰੈ ਤਿਹ ਮਾਰਿ ਗਿਰਾਵੈ ॥੭॥

हाथि परै तिह मारि गिरावै ॥७॥

ਡੋਗਰ ਛਪ੍ਯੋ ਹਾਥ ਨਹਿ ਆਯੋ ॥

डोगर छप्यो हाथ नहि आयो ॥

ਢੂੰਢਿ ਰਹੀ ਤ੍ਰਿਯ ਨ ਦਰਸਾਯੋ ॥

ढूंढि रही त्रिय न दरसायो ॥

ਵੈਸੇ ਹੀ ਪੈਰਿ ਨਦੀ ਕਹ ਆਈ ॥

वैसे ही पैरि नदी कह आई ॥

ਤਹਾ ਮਿਤ੍ਰ ਕਹ ਦਿਯਾ ਬਹਾਈ ॥੮॥

तहा मित्र कह दिया बहाई ॥८॥

TOP OF PAGE

Dasam Granth