ਦਸਮ ਗਰੰਥ । दसम ग्रंथ ।

Page 842

ਬਨੇ ਠਨੇ ਆਵਤ ਘਨੇ; ਹੇਰਤ ਹਰਤ ਗ੍ਯਾਨ ॥

बने ठने आवत घने; हेरत हरत ग्यान ॥

ਭੋਗ ਕਰਨ ਕੌ ਕਛੁ ਨਹੀ; ਡਹਕੂ ਬੇਰ ਸਮਾਨ ॥੪੮॥

भोग करन कौ कछु नही; डहकू बेर समान ॥४८॥

ਧੰਨ੍ਯ ਬੇਰ ਹਮ ਤੇ ਜਗਤ; ਨਿਰਖਿ ਪਥਿਕ ਕੌ ਲੇਤ ॥

धंन्य बेर हम ते जगत; निरखि पथिक कौ लेत ॥

ਬਰਬਸ ਖੁਆਵਤ ਫਲ ਪਕਰਿ; ਜਾਨ ਬਹੁਰਿ ਘਰ ਦੇਤ ॥੪੯॥

बरबस खुआवत फल पकरि; जान बहुरि घर देत ॥४९॥

ਅਟਪਟਾਇ ਬਾਤੇ ਕਰੈ; ਮਿਲ੍ਯੋ ਚਹਤ ਪਿਯ ਸੰਗ ॥

अटपटाइ बाते करै; मिल्यो चहत पिय संग ॥

ਮੈਨ ਬਾਨ ਬਾਲਾ ਬਿਧੀ; ਬਿਰਹ ਬਿਕਲ ਭਯੋ ਅੰਗ ॥੫੦॥

मैन बान बाला बिधी; बिरह बिकल भयो अंग ॥५०॥

ਛੰਦ ॥

छंद ॥

ਸੁਧਿ ਜਬ ਤੇ ਹਮ ਧਰੀ; ਬਚਨ ਗੁਰ ਦਏ ਹਮਾਰੇ ॥

सुधि जब ते हम धरी; बचन गुर दए हमारे ॥

ਪੂਤ! ਇਹੈ ਪ੍ਰਨ ਤੋਹਿ; ਪ੍ਰਾਨ ਜਬ ਲਗ ਘਟ ਥਾਰੇ ॥

पूत! इहै प्रन तोहि; प्रान जब लग घट थारे ॥

ਨਿਜ ਨਾਰੀ ਕੇ ਸਾਥ; ਨੇਹੁ ਤੁਮ ਨਿਤ ਬਢੈਯਹੁ ॥

निज नारी के साथ; नेहु तुम नित बढैयहु ॥

ਪਰ ਨਾਰੀ ਕੀ ਸੇਜ; ਭੂਲਿ ਸੁਪਨੇ ਹੂੰ ਨ ਜੈਯਹੁ ॥੫੧॥

पर नारी की सेज; भूलि सुपने हूं न जैयहु ॥५१॥

ਪਰ ਨਾਰੀ ਕੇ ਭਜੇ; ਸਹਸ ਬਾਸਵ ਭਗ ਪਾਏ ॥

पर नारी के भजे; सहस बासव भग पाए ॥

ਪਰ ਨਾਰੀ ਕੇ ਭਜੇ; ਚੰਦ੍ਰ ਕਾਲੰਕ ਲਗਾਏ ॥

पर नारी के भजे; चंद्र कालंक लगाए ॥

ਪਰ ਨਾਰੀ ਕੇ ਹੇਤ; ਸੀਸ ਦਸ ਸੀਸ ਗਵਾਯੋ ॥

पर नारी के हेत; सीस दस सीस गवायो ॥

ਹੋ ਪਰ ਨਾਰੀ ਕੇ ਹੇਤ; ਕਟਕ ਕਵਰਨ ਕੌ ਘਾਯੋ ॥੫੨॥

हो पर नारी के हेत; कटक कवरन कौ घायो ॥५२॥

ਪਰ ਨਾਰੀ ਸੌ ਨੇਹੁ; ਛੁਰੀ ਪੈਨੀ ਕਰਿ ਜਾਨਹੁ ॥

पर नारी सौ नेहु; छुरी पैनी करि जानहु ॥

ਪਰ ਨਾਰੀ ਕੇ ਭਜੇ; ਕਾਲ ਬ੍ਯਾਪਯੋ ਤਨ ਮਾਨਹੁ ॥

पर नारी के भजे; काल ब्यापयो तन मानहु ॥

ਅਧਿਕ ਹਰੀਫੀ ਜਾਨਿ; ਭੋਗ ਪਰ ਤ੍ਰਿਯ ਜੋ ਕਰਹੀ ॥

अधिक हरीफी जानि; भोग पर त्रिय जो करही ॥

ਹੋ ਅੰਤ ਸ੍ਵਾਨ ਕੀ ਮ੍ਰਿਤੁ; ਹਾਥ ਲੇਂਡੀ ਕੇ ਮਰਹੀ ॥੫੩॥

हो अंत स्वान की म्रितु; हाथ लेंडी के मरही ॥५३॥

ਬਾਲ! ਹਮਾਰੇ ਪਾਸ; ਦੇਸ ਦੇਸਨ ਤ੍ਰਿਯ ਆਵਹਿ ॥

बाल! हमारे पास; देस देसन त्रिय आवहि ॥

ਮਨ ਬਾਛਤ ਬਰ ਮਾਂਗਿ; ਜਾਨਿ ਗੁਰ, ਸੀਸ ਝੁਕਾਵਹਿ ॥

मन बाछत बर मांगि; जानि गुर, सीस झुकावहि ॥

ਸਿਖ੍ਯ ਪੁਤ੍ਰ ਤ੍ਰਿਯ ਸੁਤਾ ਜਾਨਿ; ਅਪਨੇ ਚਿਤ ਧਰਿਯੈ ॥

सिख्य पुत्र त्रिय सुता जानि; अपने चित धरियै ॥

ਹੋ ਕਹੁ ਸੁੰਦਰਿ! ਤਿਹ ਸਾਥ; ਗਵਨ ਕੈਸੇ ਕਰਿ ਕਰਿਯੈ ॥੫੪॥

हो कहु सुंदरि! तिह साथ; गवन कैसे करि करियै ॥५४॥

ਚੌਪਈ ॥

चौपई ॥

ਬਚਨ ਸੁਨਤ ਕ੍ਰੁਧਿਤ ਤ੍ਰਿਯ ਭਈ ॥

बचन सुनत क्रुधित त्रिय भई ॥

ਜਰਿ ਬਰਿ ਆਠ ਟੂਕ ਹ੍ਵੈ ਗਈ ॥

जरि बरि आठ टूक ह्वै गई ॥

ਅਬ ਹੀ ਚੋਰਿ ਚੋਰਿ ਕਹਿ ਉਠਿਹੌ ॥

अब ही चोरि चोरि कहि उठिहौ ॥

ਤੁਹਿ ਕੋਪ ਕਰਿ ਮਾਰਿ ਹੀ ਸੁਟਿਹੌ ॥੫੫॥

तुहि कोप करि मारि ही सुटिहौ ॥५५॥

ਦੋਹਰਾ ॥

दोहरा ॥

ਹਸਿ ਖੇਲੋ, ਸੁਖ ਸੋ ਰਮੋ; ਕਹਾ ਕਰਤ ਹੋ ਰੋਖ? ॥

हसि खेलो, सुख सो रमो; कहा करत हो रोख? ॥

ਨੈਨ ਰਹੇ ਨਿਹੁਰਾਇ ਕ੍ਯੋ? ਹੇਰਤ ਲਗਤ ਨ ਦੋਖ? ॥੫੬॥

नैन रहे निहुराइ क्यो? हेरत लगत न दोख? ॥५६॥

ਯਾ ਤੇ ਹਮ ਹੇਰਤ ਨਹੀ; ਸੁਨਿ ਸਿਖ ਹਮਾਰੇ ਬੈਨ ॥

या ते हम हेरत नही; सुनि सिख हमारे बैन ॥

ਲਖੇ ਲਗਨ ਲਗਿ ਜਾਇ ਜਿਨ; ਬਡੇ ਬਿਰਹਿਯਾ ਨੈਨ ॥੫੭॥

लखे लगन लगि जाइ जिन; बडे बिरहिया नैन ॥५७॥

ਛਪੈ ਛੰਦ ॥

छपै छंद ॥

ਦਿਜਨ ਦੀਜਿਯਹੁ ਦਾਨ; ਦ੍ਰੁਜਨ ਕਹ ਦ੍ਰਿਸਟਿ ਦਿਖੈਯਹੁ ॥

दिजन दीजियहु दान; द्रुजन कह द्रिसटि दिखैयहु ॥

ਸੁਖੀ ਰਾਖਿਯਹੁ ਸਾਥ; ਸਤ੍ਰੁ ਸਿਰ ਖੜਗ ਬਜੈਯਹੁ ॥

सुखी राखियहु साथ; सत्रु सिर खड़ग बजैयहु ॥

ਲੋਕ ਲਾਜ ਕਉ ਛਾਡਿ; ਕਛੂ ਕਾਰਜ ਨਹਿ ਕਰਿਯਹੁ ॥

लोक लाज कउ छाडि; कछू कारज नहि करियहु ॥

ਪਰ ਨਾਰੀ ਕੀ ਸੇਜ; ਪਾਵ ਸੁਪਨੇ ਹੂੰ ਨ ਧਰਿਯਹੁ ॥

पर नारी की सेज; पाव सुपने हूं न धरियहु ॥

ਗੁਰ ਜਬ ਤੇ ਮੁਹਿ ਕਹਿਯੋ; ਇਹੈ ਪ੍ਰਨ ਲਯੋ ਸੁ ਧਾਰੈ ॥

गुर जब ते मुहि कहियो; इहै प्रन लयो सु धारै ॥

ਹੋ ਪਰ ਧਨ ਪਾਹਨ ਤੁਲਿ; ਤ੍ਰਿਯਾ ਪਰ, ਮਾਤ ਹਮਾਰੈ ॥੫੮॥

हो पर धन पाहन तुलि; त्रिया पर, मात हमारै ॥५८॥

ਦੋਹਰਾ ॥

दोहरा ॥

ਸੁਨਤ ਰਾਵ ਕੋ ਬਚ ਸ੍ਰਵਨ; ਤ੍ਰਿਯ ਮਨਿ ਅਧਿਕ ਰਿਸਾਇ ॥

सुनत राव को बच स्रवन; त्रिय मनि अधिक रिसाइ ॥

ਚੋਰ ਚੋਰ ਕਹਿ ਕੈ ਉਠੀ; ਸਿਖ੍ਯਨ ਦਿਯੋ ਜਗਾਇ ॥੫੯॥

चोर चोर कहि कै उठी; सिख्यन दियो जगाइ ॥५९॥

TOP OF PAGE

Dasam Granth