ਦਸਮ ਗਰੰਥ । दसम ग्रंथ ।

Page 837

ਸੁਨਤ ਬਚਨ ਮੂਰਖ ਮੁਗਲ; ਆਗ੍ਯਾ ਤ੍ਰਿਯ ਕਹ ਦੀਨ ॥

सुनत बचन मूरख मुगल; आग्या त्रिय कह दीन ॥

ਰੀਝਿ ਗਯੋ ਜੜ ਬੈਨ ਸੁਨਿ; ਸਕ੍ਯੋ ਨ ਕਛੁ ਛਲ ਚੀਨ ॥੧੧॥

रीझि गयो जड़ बैन सुनि; सक्यो न कछु छल चीन ॥११॥

ਸੁਨਤ ਬਚਨ ਤ੍ਰਿਯ ਉਠਿ ਚਲੀ; ਪਿਯ ਕੀ ਆਗ੍ਯਾ ਪਾਇ ॥

सुनत बचन त्रिय उठि चली; पिय की आग्या पाइ ॥

ਰਤਿ ਮਾਨੀ ਸੁਤ ਬਨਿਕ ਸੋ; ਹ੍ਰਿਦੈ ਹਰਖ ਉਪਜਾਇ ॥੧੨॥

रति मानी सुत बनिक सो; ह्रिदै हरख उपजाइ ॥१२॥

ਪਰੈ ਆਪਦਾ ਕੈਸਿਯੈ; ਕੋਟ ਕਸਟ ਸਹਿ ਲੇਤ ॥

परै आपदा कैसियै; कोट कसट सहि लेत ॥

ਤਊ ਸੁਘਰ ਨਰ ਇਸਤ੍ਰਿਯਨ; ਭੇਦ ਨ ਅਪਨੋ ਦੇਤ ॥੧੩॥

तऊ सुघर नर इसत्रियन; भेद न अपनो देत ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯॥੩੬੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे उनीसवो चरित्र समापतम सतु सुभम सतु ॥१९॥३६५॥अफजूं॥

ਭੁਜੰਗ ਛੰਦ ॥

भुजंग छंद ॥

ਬਹੁਰਿ ਬੰਦ ਗ੍ਰਿਹ ਮਾਝ ਨ੍ਰਿਪ ਪੂਤ ਡਾਰਿਯੋ ॥

बहुरि बंद ग्रिह माझ न्रिप पूत डारियो ॥

ਭਈ ਭੋਰ ਬਹੁਰੌ ਨਿਕਟ ਕੋ ਹਕਾਰਿਯੋ ॥

भई भोर बहुरौ निकट को हकारियो ॥

ਤਬੈ ਮੰਤ੍ਰ ਯੋ ਰਾਇ ਸੋ ਬੈਨ ਭਾਖ੍ਯੋ ॥

तबै मंत्र यो राइ सो बैन भाख्यो ॥

ਚਿਤਰ ਸਿੰਘ ਕੇ ਪੂਤ ਕੌ ਪ੍ਰਾਨ ਰਾਖ੍ਯੋ ॥੧॥

चितर सिंघ के पूत कौ प्रान राख्यो ॥१॥

ਸਹਰ ਚੀਨ ਮਾਚੀਨ ਮੈ ਏਕ ਨਾਰੀ ॥

सहर चीन माचीन मै एक नारी ॥

ਰਹੈ ਆਪਨੇ ਖਾਵੰਦਹਿ ਅਧਿਕ ਪ੍ਯਾਰੀ ॥

रहै आपने खावंदहि अधिक प्यारी ॥

ਜੁ ਸੋ ਬੈਨ ਭਾਖੈ ਵਹੀ ਬਾਤ ਮਾਨੈ ॥

जु सो बैन भाखै वही बात मानै ॥

ਬਿਨਾ ਤਾਹਿ ਪੂਛੇ ਨਹੀ ਕਾਜ ਠਾਨੈ ॥੨॥

बिना ताहि पूछे नही काज ठानै ॥२॥

ਦਿਨੋ ਰੈਨ ਡਾਰੇ ਰਹੈ ਤਾਹਿ ਡੇਰੈ ॥

दिनो रैन डारे रहै ताहि डेरै ॥

ਬਿਨਾ ਤਾਹਿ ਨਹਿ ਇੰਦ੍ਰ ਕੀ ਹੂਰ ਹੇਰੈ ॥

बिना ताहि नहि इंद्र की हूर हेरै ॥

ਤ੍ਰਿਯਾ ਰੂਪ ਆਨੂਪ ਲਹਿ ਪੀਯ ਜੀਵੈ ॥

त्रिया रूप आनूप लहि पीय जीवै ॥

ਬਿਨਾ ਨਾਰਿ ਪੂਛੇ ਨਹੀ ਪਾਨ ਪੀਵੈ ॥੩॥

बिना नारि पूछे नही पान पीवै ॥३॥

ਮਤੀ ਲਾਲ ਨੀਕੋ ਰਹੈ ਨਾਮ ਬਾਲਾ ॥

मती लाल नीको रहै नाम बाला ॥

ਦਿਪੈ ਚਾਰੁ ਆਭਾ ਮਨੋ ਰਾਗ ਮਾਲਾ ॥

दिपै चारु आभा मनो राग माला ॥

ਸੁਨੀ ਕਾਨ ਐਸੀ ਨ ਵੈਸੀ ਨਿਹਾਰੀ ॥

सुनी कान ऐसी न वैसी निहारी ॥

ਭਈ ਹੈ ਨ ਆਗੇ ਨ ਹ੍ਵੈਹੈ ਕੁਮਾਰੀ ॥੪॥

भई है न आगे न ह्वैहै कुमारी ॥४॥

ਮਨੌ ਆਪੁ ਲੈ ਹਾਥ ਬ੍ਰਹਮੈ ਬਨਾਈ ॥

मनौ आपु लै हाथ ब्रहमै बनाई ॥

ਕਿਧੌ ਦੇਵ ਜਾਨੀ ਕਿਧੌ ਮੈਨ ਜਾਈ ॥

किधौ देव जानी किधौ मैन जाई ॥

ਭਈ ਨਾਹਿ ਨਹਿ ਹੈ ਨ ਹ੍ਵੈਹੈ ਤ੍ਰਿਵੈਸੀ ॥

भई नाहि नहि है न ह्वैहै त्रिवैसी ॥

ਮਨੋ ਜਛਨੀ ਨਾਗਨੀ ਕਿੰਨ੍ਰਨੈਸੀ ॥੫॥

मनो जछनी नागनी किंन्रनैसी ॥५॥

ਤਿਨਕ ਦੇਸ ਕੇ ਰਾਵ ਸੌ ਨੇਹ ਠਾਨ੍ਯੋ ॥

तिनक देस के राव सौ नेह ठान्यो ॥

ਮਹਾ ਚਤੁਰ ਤਿਹ ਚਿਤ ਕੇ ਬੀਚ ਜਾਨ੍ਯੋ ॥

महा चतुर तिह चित के बीच जान्यो ॥

ਅਧਿਕ ਰੂਪ ਆਨੂਪ ਤਾ ਕੋ ਬਿਰਾਜੈ ॥

अधिक रूप आनूप ता को बिराजै ॥

ਲਖੇ ਜਾਹਿ ਕੰਦ੍ਰਪ ਕੋ ਦ੍ਰਪ ਭਾਜੈ ॥੬॥

लखे जाहि कंद्रप को द्रप भाजै ॥६॥

ਦੋਹਰਾ ॥

दोहरा ॥

ਅਧਿਕ ਪ੍ਰੀਤ ਤਾ ਸੌ ਕਰੀ; ਚਿਤ ਮੈ ਚਤੁਰ ਪਛਾਨ ॥

अधिक प्रीत ता सौ करी; चित मै चतुर पछान ॥

ਛਾਡਿ ਦਈ ਲਜਾ ਸਭੈ; ਬਧੀ ਬਿਰਹ ਕੇ ਬਾਨ ॥੭॥

छाडि दई लजा सभै; बधी बिरह के बान ॥७॥

ਤੋਟਕ ਛੰਦ ॥

तोटक छंद ॥

ਲਖਿ ਰੂਪ ਲਲਾ ਜੂ ਕੋ ਰੀਝ ਰਹੀ ॥

लखि रूप लला जू को रीझ रही ॥

ਜਿਹ ਜੋਤ ਪ੍ਰਭਾ ਨਹਿ ਜਾਤ ਕਹੀ ॥

जिह जोत प्रभा नहि जात कही ॥

ਨਿਸ ਏਕ ਤ੍ਰਿਯਾ ਤਿਹ ਬੋਲ ਲਿਯੋ ॥

निस एक त्रिया तिह बोल लियो ॥

ਮਨ ਭਾਵਤ ਭੂਪ ਸੌ ਭੋਗ ਕਿਯੋ ॥੮॥

मन भावत भूप सौ भोग कियो ॥८॥

ਸਿਗਰੀ ਨਿਸ ਭੂਪ ਸੌ ਭੋਗ ਕਰਿਯੋ ॥

सिगरी निस भूप सौ भोग करियो ॥

ਇਹ ਬੀਚ ਤ੍ਰਿਯਾ ਪਤਿ ਆਨ ਪਰਿਯੋ ॥

इह बीच त्रिया पति आन परियो ॥

ਤਿਹ ਆਵਤ ਜਾਨਿ ਡਰੀ ਹਿਯ ਮੈ ॥

तिह आवत जानि डरी हिय मै ॥

ਇਹ ਭਾਂਤਿ ਚਰਿਤ੍ਰ ਠਟਿਯੋ ਜਿਯ ਮੈ ॥੯॥

इह भांति चरित्र ठटियो जिय मै ॥९॥

TOP OF PAGE

Dasam Granth