ਦਸਮ ਗਰੰਥ । दसम ग्रंथ ।

Page 812

ਦੋਹਰਾ ॥

दोहरा ॥

ਚੜੀ ਚੰਡਿਕਾ ਚੰਡ ਹ੍ਵੈ; ਤਪਤ ਤਾਂਬ੍ਰ ਸੇ ਨੈਨ ॥

चड़ी चंडिका चंड ह्वै; तपत तांब्र से नैन ॥

ਮਤ ਭਈ ਮਦਰਾ ਭਏ; ਬਕਤ ਅਟਪਟੇ ਬੈਨ ॥੩੦॥

मत भई मदरा भए; बकत अटपटे बैन ॥३०॥

ਸਵੈਯਾ ॥

सवैया ॥

ਸਭ ਸਤ੍ਰਨ ਕੋ ਹਨਿਹੌ ਛਿਨ ਮੈ; ਸੁ ਕਹਿਯੋ ਬਚ ਕੋਪ ਕੀਯੋ ਮਨ ਮੈ ॥

सभ सत्रन को हनिहौ छिन मै; सु कहियो बच कोप कीयो मन मै ॥

ਤਰਵਾਰਿ ਸੰਭਾਰਿ ਮਹਾ ਬਲ ਧਾਰਿ; ਧਵਾਇ ਕੈ ਸਿੰਘ ਧਸੀ ਰਨ ਮੈ ॥

तरवारि स्मभारि महा बल धारि; धवाइ कै सिंघ धसी रन मै ॥

ਜਗ ਮਾਤ ਕੇ ਆਯੁਧੁ ਹਾਥਨ ਮੈ; ਚਮਕੈ ਐਸੇ ਦੈਤਨ ਕੇ ਗਨ ਮੈ ॥

जग मात के आयुधु हाथन मै; चमकै ऐसे दैतन के गन मै ॥

ਲਪਕੈ ਝਪਕੈ ਬੜਵਾਨਲ ਕੀ; ਦਮਕੈ ਮਨੋ ਬਾਰਿਧ ਕੇ ਬਨ ਮੈ ॥੩੧॥

लपकै झपकै बड़वानल की; दमकै मनो बारिध के बन मै ॥३१॥

ਕੋਪ ਅਖੰਡ ਕੈ ਚੰਡਿ ਪ੍ਰਚੰਡ; ਮਿਆਨ ਤੇ ਕਾਢਿ ਕ੍ਰਿਪਾਨ ਗਹੀ ॥

कोप अखंड कै चंडि प्रचंड; मिआन ते काढि क्रिपान गही ॥

ਦਲ ਦੇਵ ਔ ਦੈਤਨ ਕੀ ਪ੍ਰਤਿਨਾ; ਲਖਿ ਤੇਗ ਛਟਾ ਛਬ ਰੀਝ ਰਹੀ ॥

दल देव औ दैतन की प्रतिना; लखि तेग छटा छब रीझ रही ॥

ਸਿਰ ਚਿਛੁਰ ਕੇ ਇਹ ਭਾਂਤਿ ਪਰੀ; ਨਹਿ ਮੋ ਤੇ ਪ੍ਰਭਾ ਤਿਹ ਜਾਤ ਕਹੀ ॥

सिर चिछुर के इह भांति परी; नहि मो ते प्रभा तिह जात कही ॥

ਰਿਪੁ ਮਾਰਿ ਕੈ ਫਾਰਿ ਪਹਾਰ ਸੇ ਬੈਰੀ; ਪਤਾਰ ਲਗੇ ਤਰਵਾਰਿ ਬਹੀ ॥੩੨॥

रिपु मारि कै फारि पहार से बैरी; पतार लगे तरवारि बही ॥३२॥

ਦੋਹਰਾ ॥

दोहरा ॥

ਤੁਪਕ ਤਬਰ ਬਰਛੀ ਬਿਸਿਖ; ਅਸਿ ਅਨੇਕ ਝਮਕਾਹਿ ॥

तुपक तबर बरछी बिसिख; असि अनेक झमकाहि ॥

ਧੁਜਾ ਪਤਾਕਾ ਫਰਹਰੈ; ਭਾਨ ਨ ਹੇਰੇ ਜਾਹਿ ॥੩੩॥

धुजा पताका फरहरै; भान न हेरे जाहि ॥३३॥

ਰਨ ਮਾਰੂ ਬਾਜੈ ਘਨੇ; ਗਗਨ ਗੀਧ ਮੰਡਰਾਹਿ ॥

रन मारू बाजै घने; गगन गीध मंडराहि ॥

ਚਟਪਟ ਦੈ ਜੋਧਾ ਬਿਕਟ; ਝਟਪਟ ਕਟਿ ਕਟਿ ਜਾਹਿ ॥੩੪॥

चटपट दै जोधा बिकट; झटपट कटि कटि जाहि ॥३४॥

ਅਨਿਕ ਤੂਰ ਭੇਰੀ ਪ੍ਰਣਵ; ਗੋਮੁਖ ਅਨਿਕ ਮ੍ਰਿਦੰਗ ॥

अनिक तूर भेरी प्रणव; गोमुख अनिक म्रिदंग ॥

ਸੰਖ ਬੇਨੁ ਬੀਨਾ ਬਜੀ; ਮੁਰਲੀ ਮੁਰਜ ਮੁਚੰਗ ॥੩੫॥

संख बेनु बीना बजी; मुरली मुरज मुचंग ॥३५॥

ਨਾਦ ਨਫੀਰੀ ਕਾਨਰੇ; ਦੁੰਦਭ ਬਜੇ ਅਨੇਕ ॥

नाद नफीरी कानरे; दुंदभ बजे अनेक ॥

ਸੁਨਿ ਮਾਰੂ ਕਾਤਰ ਭਿਰੇ; ਰਨ ਤਜਿ ਫਿਰਿਯੋ ਨ ਏਕ ॥੩੬॥

सुनि मारू कातर भिरे; रन तजि फिरियो न एक ॥३६॥

ਕਿਚਪਚਾਇ ਜੋਧਾ ਮੰਡਹਿ; ਲਰਹਿ ਸਨੰਮੁਖ ਆਨ ॥

किचपचाइ जोधा मंडहि; लरहि सनमुख आन ॥

ਧੁਕਿ ਧੁਕਿ ਪਰੈ ਕਬੰਧ ਭੂਅ; ਸੁਰ ਪੁਰ ਕਰੈ ਪਯਾਨ ॥੩੭॥

धुकि धुकि परै कबंध भूअ; सुर पुर करै पयान ॥३७॥

ਰਨ ਫਿਕਰਤ ਜੰਬੁਕ ਫਿਰਹਿ; ਆਸਿਖ ਅਚਵਤ ਪ੍ਰੇਤ ॥

रन फिकरत ज्मबुक फिरहि; आसिख अचवत प्रेत ॥

ਗੀਧ ਮਾਸ ਲੈ ਲੈ ਉਡਹਿ; ਸੁਭਟ ਨ ਛਾਡਹਿ ਖੇਤ ॥੩੮॥

गीध मास लै लै उडहि; सुभट न छाडहि खेत ॥३८॥

ਸਵੈਯਾ ॥

सवैया ॥

ਨਿਸ ਨਨਾਦ ਡਹ ਡਹ ਡਾਮਰ; ਦੈ ਦੈ ਦਮਾਮਨ ਕੌ ਨਿਜਕਾਨੇ ॥

निस ननाद डह डह डामर; दै दै दमामन कौ निजकाने ॥

ਭੂਰ ਦਈਤਨ ਕੋ ਦਲ ਦਾਰੁਨ; ਦੀਹ ਹੁਤੇ ਕਰਿ ਏਕ ਨ ਜਾਨੇ ॥

भूर दईतन को दल दारुन; दीह हुते करि एक न जाने ॥

ਜੀਤਿ ਫਿਰੈ ਨਵਖੰਡਨ ਕੌ; ਨਹਿ ਬਾਸਵ ਸੋ ਕਬਹੂੰ ਡਰਪਾਨੇ ॥

जीति फिरै नवखंडन कौ; नहि बासव सो कबहूं डरपाने ॥

ਤੇ ਤੁਮ ਸੌ ਲਰਿ ਕੈ ਮਰਿ ਕੈ ਭਟ; ਅੰਤ ਕੋ ਅੰਤ ਕੇ ਧਾਮ ਸਿਧਾਨੇ ॥੩੯॥

ते तुम सौ लरि कै मरि कै भट; अंत को अंत के धाम सिधाने ॥३९॥

ਦੋਹਰਾ ॥

दोहरा ॥

ਰਨ ਡਾਕਿਨਿ ਡਹਕਤ ਫਿਰਤ; ਕਹਕਤ ਫਿਰਤ ਮਸਾਨ ॥

रन डाकिनि डहकत फिरत; कहकत फिरत मसान ॥

ਬਿਨੁ ਸੀਸਨ ਡੋਲਤ ਸੁਭਟ; ਗਹਿ ਗਹਿ ਕਰਨ ਕ੍ਰਿਪਾਨ ॥੪੦॥

बिनु सीसन डोलत सुभट; गहि गहि करन क्रिपान ॥४०॥

ਅਸਿ ਅਨੇਕ ਕਾਢੇ ਕਰਨ; ਲਰਹਿ ਸੁਭਟ ਸਮੁਹਾਇ ॥

असि अनेक काढे करन; लरहि सुभट समुहाइ ॥

ਲਰਿ ਗਿਰਿ ਮਰਿ ਭੂ ਪਰ ਪਰੈ; ਬਰੈ ਬਰੰਗਨਿ ਜਾਇ ॥੪੧॥

लरि गिरि मरि भू पर परै; बरै बरंगनि जाइ ॥४१॥

ਅਨਤਰਯਾ ਜ੍ਯੋ ਸਿੰਧੁ ਕੋ; ਚਹਤ ਤਰਨ ਕਰਿ ਜਾਉ ॥

अनतरया ज्यो सिंधु को; चहत तरन करि जाउ ॥

ਬਿਨੁ ਨੌਕਾ, ਕੈਸੇ ਤਰੈ? ਲਏ ਤਿਹਾਰੋ ਨਾਉ ॥੪੨॥

बिनु नौका, कैसे तरै? लए तिहारो नाउ ॥४२॥

TOP OF PAGE

Dasam Granth