ਦਸਮ ਗਰੰਥ । दसम ग्रंथ ।

Page 715

ਜੌ ਜੁਗ ਤੇ ਕਰ ਹੈ ਤਪਸਾ; ਕੁਛ ਤੋਹਿ ਪ੍ਰਸੰਨੁ ਨ ਪਾਹਨ ਕੈ ਹੈ ॥

जौ जुग ते कर है तपसा; कुछ तोहि प्रसंनु न पाहन कै है ॥

ਹਾਥਿ ਉਠਾਇ ਭਲੀ ਬਿਧਿ ਸੋ ਜੜ! ਤੋਹਿ ਕਛੂ ਬਰਦਾਨੁ ਨ ਦੈ ਹੈ ॥

हाथि उठाइ भली बिधि सो जड़! तोहि कछू बरदानु न दै है ॥

ਕਉਨ ਭਰੋਸੋ ਭਯਾ ਇਹ ਕੋ? ਕਹੁ; ਭੀਰ ਪਰੀ, ਨਹਿ ਆਨਿ ਬਚੈ ਹੈ ॥

कउन भरोसो भया इह को? कहु; भीर परी, नहि आनि बचै है ॥

ਜਾਨੁ ਰੇ ਜਾਨੁ, ਅਜਾਨ ਹਠੀ! ਇਹ ਫੋਕਟ ਧਰਮ, ਸੁ ਭਰਮ ਗਵੈ ਹੈ ॥੨੨॥

जानु रे जानु, अजान हठी! इह फोकट धरम, सु भरम गवै है ॥२२॥

ਜਾਲ ਬਧੇ ਸਬ ਹੀ ਮ੍ਰਿਤ ਕੇ; ਕੋਊ ਰਾਮ ਰਸੂਲ ਨ ਬਾਚਨ ਪਾਏ ॥

जाल बधे सब ही म्रित के; कोऊ राम रसूल न बाचन पाए ॥

ਦਾਨਵ ਦੇਵ ਫਨਿੰਦ ਧਰਾਧਰ; ਭੂਤ ਭਵਿਖ ਉਪਾਇ ਮਿਟਾਏ ॥

दानव देव फनिंद धराधर; भूत भविख उपाइ मिटाए ॥

ਅੰਤ ਮਰੇ ਪਛੁਤਾਇ ਪ੍ਰਿਥੀ ਪਰਿ; ਜੇ ਜਗ ਮੈ ਅਵਤਾਰ ਕਹਾਏ ॥

अंत मरे पछुताइ प्रिथी परि; जे जग मै अवतार कहाए ॥

ਰੇ ਮਨ ਲੈਲ! ਇਕੇਲ ਹੀ ਕਾਲ ਕੇ; ਲਾਗਤ ਕਾਹਿ ਨ ਪਾਇਨ ਧਾਏ? ॥੨੩॥

रे मन लैल! इकेल ही काल के; लागत काहि न पाइन धाए? ॥२३॥

ਕਾਲ ਹੀ ਪਾਇ ਭਇਓ ਬ੍ਰਹਮਾ; ਗਹਿ ਦੰਡ ਕਮੰਡਲ ਭੂਮਿ ਭ੍ਰਮਾਨਯੋ ॥

काल ही पाइ भइओ ब्रहमा; गहि दंड कमंडल भूमि भ्रमानयो ॥

ਕਾਲ ਹੀ ਪਾਇ ਸਦਾ ਸਿਵ ਜੂ; ਸਭ ਦੇਸ ਬਦੇਸ ਭਇਆ ਹਮ ਜਾਨਯੋ ॥

काल ही पाइ सदा सिव जू; सभ देस बदेस भइआ हम जानयो ॥

ਕਾਲ ਹੀ ਪਾਇ ਭਯੋ ਮਿਟ ਗਯੋ ਜਗ; ਯਾ ਹੀ ਤੇ ਤਾਹਿ ਸਭੋ ਪਹਿਚਾਨਯੋ ॥

काल ही पाइ भयो मिट गयो जग; या ही ते ताहि सभो पहिचानयो ॥

ਬੇਦ ਕਤੇਬ ਕੇ ਭੇਦ ਸਬੈ ਤਜਿ; ਕੇਵਲ ਕਾਲ ਕ੍ਰਿਪਾਨਿਧਿ ਮਾਨਯੋ ॥੨੪॥

बेद कतेब के भेद सबै तजि; केवल काल क्रिपानिधि मानयो ॥२४॥

ਕਾਲ ਗਯੋ ਇਨ ਕਾਮਨ ਸਿਉ ਜੜ! ਕਾਲ ਕ੍ਰਿਪਾਲ ਹੀਐ ਨ ਚਿਤਾਰਯੋ ॥

काल गयो इन कामन सिउ जड़! काल क्रिपाल हीऐ न चितारयो ॥

ਲਾਜ ਕੋ ਛਾਡਿ ਨ੍ਰਿਲਾਜ ਅਰੇ! ਤਜਿ ਕਾਜਿ ਅਕਾਜ ਕੇ ਕਾਜ ਸਵਾਰਯੋ ॥

लाज को छाडि न्रिलाज अरे! तजि काजि अकाज के काज सवारयो ॥

ਬਾਜ ਬਨੇ ਗਜਰਾਜ ਬਡੇ; ਖਰ ਕੋ ਚੜਿਬੋ, ਚਿਤ ਬੀਚ ਬਿਚਾਰਯੋ ॥

बाज बने गजराज बडे; खर को चड़िबो, चित बीच बिचारयो ॥

ਸ੍ਰੀ ਭਗਵੰਤ ਭਜਯੋ ਨ ਅਰੇ ਜੜ! ਲਾਜ ਹੀ ਲਾਜ ਤੈ ਕਾਜੁ ਬਿਗਾਰਯੋ ॥੨੫॥

स्री भगवंत भजयो न अरे जड़! लाज ही लाज तै काजु बिगारयो ॥२५॥

ਬੇਦ ਕਤੇਬ ਪੜੇ ਬਹੁਤੇ ਦਿਨ; ਭੇਦ ਕਛੂ ਤਿਨ ਕੋ ਨਹਿ ਪਾਯੋ ॥

बेद कतेब पड़े बहुते दिन; भेद कछू तिन को नहि पायो ॥

ਪੂਜਤ ਠੌਰ ਅਨੇਕ ਫਿਰਯੋ; ਪਰ ਏਕ ਕਬੈ ਹੀਯ ਮੈ ਨ ਬਸਾਯੋ ॥

पूजत ठौर अनेक फिरयो; पर एक कबै हीय मै न बसायो ॥

ਪਾਹਨ ਕੋ ਅਸਥਾਲਯ ਕੋ; ਸਿਰ ਨਯਾਇ ਫਿਰਯੋ, ਕਛੁ ਹਾਥਿ ਨ ਆਯੋ ॥

पाहन को असथालय को; सिर नयाइ फिरयो, कछु हाथि न आयो ॥

ਰੇ ਮਨ ਮੂੜ! ਅਗੂੜ ਪ੍ਰਭੂ ਤਜਿ; ਆਪਨ ਹੂੜ, ਕਹਾ ਉਰਝਾਯੋ? ॥੨੬॥

रे मन मूड़! अगूड़ प्रभू तजि; आपन हूड़, कहा उरझायो? ॥२६॥

ਜੋ ਜੁਗਿਯਾਨ ਕੇ ਜਾਇ ਉਠਿ ਆਸ੍ਰਮ; ਗੋਰਖ ਕੋ ਤਿਹ ਜਾਪ ਜਪਾਵੈ ॥

जो जुगियान के जाइ उठि आस्रम; गोरख को तिह जाप जपावै ॥

ਜਾਇ ਸੰਨਯਾਸਨ ਕੇ, ਤਿਹ ਕੌ ਕਹਿ; ਦਤ ਹੀ ਸਤਿ ਹੈ ਮੰਤ੍ਰ ਦ੍ਰਿੜਾਵੈ ॥

जाइ संनयासन के, तिह कौ कहि; दत ही सति है मंत्र द्रिड़ावै ॥

ਜੋ ਕੋਊ ਜਾਇ ਤੁਰਕਨ ਮੈ; ਮਹਿਦੀਨ ਕੇ ਦੀਨ ਤਿਸੇ ਗਹਿ ਲਯਾਵੈ ॥

जो कोऊ जाइ तुरकन मै; महिदीन के दीन तिसे गहि लयावै ॥

ਆਪਹਿ ਬੀਚ ਗਨੈ ਕਰਤਾ; ਕਰਤਾਰ ਕੋ ਭੇਦੁ ਨ ਕੋਊ ਬਤਾਵੈ ॥੨੭॥

आपहि बीच गनै करता; करतार को भेदु न कोऊ बतावै ॥२७॥

ਜੋ ਜੁਗੀਆਨ ਕੇ ਜਾਇ ਕਹੈ; ਸਬ ਜੋਗਨ ਕੋ ਗ੍ਰਿਹ ਮਾਲ ਉਠੈ ਦੈ ॥

जो जुगीआन के जाइ कहै; सब जोगन को ग्रिह माल उठै दै ॥

ਜੋ ਪਰੋ ਭਾਜਿ ਸੰਨ੍ਯਾਸਨ ਕੈ; ਕਹੈ ਦੱਤ ਕੇ ਨਾਮ ਪੈ ਧਾਮ ਲੁਟੈ ਦੈ ॥

जो परो भाजि संन्यासन कै; कहै दत्त के नाम पै धाम लुटै दै ॥

ਜੋ ਕਰਿ ਕੋਊ ਮਸੰਦਨ ਸੌ ਕਹੈ; ਸਰਬ ਦਰਬ ਲੈ ਮੋਹਿ ਅਬੈ ਦੈ ॥

जो करि कोऊ मसंदन सौ कहै; सरब दरब लै मोहि अबै दै ॥

ਲੇਉ ਹੀ ਲੇਉ ਕਹੈ ਸਬ ਕੋ ਨਰ; ਕੋਊ ਨ ਬ੍ਰਹਮ ਬਤਾਇ ਹਮੈ ਦੈ ॥੨੮॥

लेउ ही लेउ कहै सब को नर; कोऊ न ब्रहम बताइ हमै दै ॥२८॥

TOP OF PAGE

Dasam Granth