ਦਸਮ ਗਰੰਥ । दसम ग्रंथ ।

Page 713

ਸਦੇਵ ਅਦੇਵ ਮਣੀਧਰ ਨਾਰਦ; ਸਾਰਦ ਸਤਿ ਸਦੈਵ ਪਛਾਨਾ ॥

सदेव अदेव मणीधर नारद; सारद सति सदैव पछाना ॥

ਦੀਨ ਦਯਾਲ ਕ੍ਰਿਪਾਨਿਧਿ ਕੋ; ਕਛੁ ਭੇਦ ਪੁਰਾਨ ਕੁਰਾਨ ਨ ਜਾਨਾ ॥੭॥

दीन दयाल क्रिपानिधि को; कछु भेद पुरान कुरान न जाना ॥७॥

ਸਤਿ ਸਦੈਵ ਸਰੂਪ ਸਦਾਬ੍ਰਤ! ਬੇਦ ਕਤੇਬ ਤੁਹੀ ਉਪਜਾਯੋ ॥

सति सदैव सरूप सदाब्रत! बेद कतेब तुही उपजायो ॥

ਦੇਵ ਅਦੇਵਨ ਦੇਵ ਮਹੀਧਰ; ਭੂਤ ਭਵਾਨ ਵਹੀ ਠਹਰਾਯੋ ॥

देव अदेवन देव महीधर; भूत भवान वही ठहरायो ॥

ਆਦਿ ਜੁਗਾਦਿ ਅਨੀਲ ਅਨਾਹਦ; ਲੋਕ ਅਲੋਕ ਬਿਲੋਕ ਨ ਪਾਯੋ ॥

आदि जुगादि अनील अनाहद; लोक अलोक बिलोक न पायो ॥

ਰੇ ਮਨ ਮੂੜ! ਅਗੂੜਿ ਇਸੋ ਪ੍ਰਭ; ਤੋਹਿ ਕਹੋ ਕਿਹਿ ਆਨ ਸੁਨਾਯੋ? ॥੮॥

रे मन मूड़! अगूड़ि इसो प्रभ; तोहि कहो किहि आन सुनायो? ॥८॥

ਦੇਵ ਅਦੇਵ ਮਹੀਧਰ ਨਾਗਨ; ਸਿਧ ਪ੍ਰਸਿਧ ਬਡੋ ਤਪੁ ਕੀਨੋ ॥

देव अदेव महीधर नागन; सिध प्रसिध बडो तपु कीनो ॥

ਬੇਦ ਪੁਰਾਨ ਕੁਰਾਨ ਸਬੈ; ਗੁਨ ਗਾਇ ਥਕੇ, ਪੈ ਤੋ ਜਾਇ ਨ ਚੀਨੋ ॥

बेद पुरान कुरान सबै; गुन गाइ थके, पै तो जाइ न चीनो ॥

ਭੂਮਿ ਅਕਾਸ ਪਤਾਰ ਦਿਸਾ; ਬਿਦਿਸਾ, ਜਿਹਿ ਸੋ ਸਬ ਕੇ ਚਿਤ ਚੀਨੋ ॥

भूमि अकास पतार दिसा; बिदिसा, जिहि सो सब के चित चीनो ॥

ਪੂਰ ਰਹੀ ਮਹਿ ਮੋ ਮਹਿਮਾ; ਮਨ ਮੈ ਤਿਨਿ ਆਨਿ, ਮੁਝੈ ਕਹਿ ਦੀਨੋ ॥੯॥

पूर रही महि मो महिमा; मन मै तिनि आनि, मुझै कहि दीनो ॥९॥

ਬੇਦ ਕਤੇਬ ਨ ਭੇਦ ਲਹਯੋ; ਤਿਹਿ ਸਿਧ ਸਮਾਧਿ ਸਬੈ ਕਰਿ ਹਾਰੇ ॥

बेद कतेब न भेद लहयो; तिहि सिध समाधि सबै करि हारे ॥

ਸਿੰਮ੍ਰਿਤ ਸਾਸਤ੍ਰ ਬੇਦ ਸਬੈ; ਬਹੁ ਭਾਂਤਿ ਪੁਰਾਨ ਬੀਚਾਰ ਬੀਚਾਰੇ ॥

सिम्रित सासत्र बेद सबै; बहु भांति पुरान बीचार बीचारे ॥

ਆਦਿ ਅਨਾਦਿ ਅਗਾਧਿ ਕਥਾ; ਧ੍ਰੂਅ ਸੇ ਪ੍ਰਹਿਲਾਦਿ ਅਜਾਮਲ ਤਾਰੇ ॥

आदि अनादि अगाधि कथा; ध्रूअ से प्रहिलादि अजामल तारे ॥

ਨਾਮੁ ਉਚਾਰ ਤਰੀ ਗਨਿਕਾ; ਸੋਈ ਨਾਮੁ ਅਧਾਰ ਬੀਚਾਰ ਹਮਾਰੇ ॥੧੦॥

नामु उचार तरी गनिका; सोई नामु अधार बीचार हमारे ॥१०॥

ਆਦਿ ਅਨਾਦਿ ਅਗਾਧਿ ਸਦਾ ਪ੍ਰਭ; ਸਿਧ ਸ੍ਵਰੂਪ ਸਬੋ ਪਹਿਚਾਨਯੋ ॥

आदि अनादि अगाधि सदा प्रभ; सिध स्वरूप सबो पहिचानयो ॥

ਗੰਧ੍ਰਬ ਜਛ ਮਹੀਧਰ ਨਾਗਨ; ਭੂਮਿ ਅਕਾਸ ਚਹੂੰ ਚਕ ਜਾਨਯੋ ॥

गंध्रब जछ महीधर नागन; भूमि अकास चहूं चक जानयो ॥

ਲੋਕ ਅਲੋਕ ਦਿਸਾ ਬਿਦਿਸਾ; ਅਰੁ ਦੇਵ ਅਦੇਵ ਦੁਹੂੰ ਪ੍ਰਭ ਮਾਨਯੋ ॥

लोक अलोक दिसा बिदिसा; अरु देव अदेव दुहूं प्रभ मानयो ॥

ਚਿਤ ਅਗਯਾਨ! ਸੁ ਜਾਨ ਸੁਯੰਭਵ; ਕੌਨ ਕੀ ਕਾਨਿ? ਨਿਧਾਨ ਭੁਲਾਨਯੋ ॥੧੧॥

चित अगयान! सु जान सुय्मभव; कौन की कानि? निधान भुलानयो ॥११॥

ਕਾਹੂੰ ਲੈ ਠੋਕਿ ਬਧੇ ਉਰਿ ਠਾਕੁਰ? ਕਾਹੂੰ ਮਹੇਸ ਕੋ ਏਸ ਬਖਾਨਯੋ? ॥

काहूं लै ठोकि बधे उरि ठाकुर? काहूं महेस को एस बखानयो? ॥

ਕਾਹੂ ਕਹਿਯੋ ਹਰਿ ਮੰਦਰ ਮੈ? ਹਰਿ ਕਾਹੂ ਮਸੀਤ ਕੈ ਬੀਚ ਪ੍ਰਮਾਨਯੋ? ॥

काहू कहियो हरि मंदर मै? हरि काहू मसीत कै बीच प्रमानयो? ॥

ਕਾਹੂੰ ਨੇ ਰਾਮ ਕਹਯੋ, ਕ੍ਰਿਸਨਾ ਕਹੁ; ਕਾਹੂ ਮਨੈ ਅਵਤਾਰਨ ਮਾਨਯੋ ॥

काहूं ने राम कहयो, क्रिसना कहु; काहू मनै अवतारन मानयो ॥

ਫੋਕਟ ਧਰਮ ਬਿਸਾਰ ਸਬੈ; ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥

फोकट धरम बिसार सबै; करतार ही कउ करता जीअ जानयो ॥१२॥

ਜੌ ਕਹੋ ਰਾਮ ਅਜੋਨਿ ਅਜੈ ਅਤਿ; ਕਾਹੇ ਕੌ ਕੌਸਲਿ ਕੁਖ ਜਯੋ ਜੂ? ॥

जौ कहो राम अजोनि अजै अति; काहे कौ कौसलि कुख जयो जू? ॥

ਕਾਲ ਹੂੰ ਕਾਲ ਕਹੋ ਜਿਹ ਕੌ; ਕਿਹਿ ਕਾਰਣ ਕਾਲ ਤੇ ਦੀਨ ਭਯੋ ਜੂ? ॥

काल हूं काल कहो जिह कौ; किहि कारण काल ते दीन भयो जू? ॥

ਸਤਿ ਸਰੂਪ ਬਿਬੈਰ ਕਹਾਇ ਸੁ; ਕਯੋਂ ਪਥ ਕੋ ਰਥ ਹਾਕਿ ਧਯੋ ਜੂ? ॥

सति सरूप बिबैर कहाइ सु; कयों पथ को रथ हाकि धयो जू? ॥

ਤਾਹੀ ਕੋ ਮਾਨਿ ਪ੍ਰਭੂ ਕਰਿ ਕੈ; ਜਿਹ ਕੋ ਕੋਊ ਭੇਦੁ ਨ ਲੈਨ ਲਯੋ ਜੂ ॥੧੩॥

ताही को मानि प्रभू करि कै; जिह को कोऊ भेदु न लैन लयो जू ॥१३॥

ਕ੍ਯੋ ਕਹੋ ਕ੍ਰਿਸਨ ਕ੍ਰਿਪਾਨਿਧਿ ਹੈ? ਕਿਹ ਕਾਜ ਤੇ ਬਧਕ ਬਾਣੁ ਲਗਾਯੋ? ॥

क्यो कहो क्रिसन क्रिपानिधि है? किह काज ते बधक बाणु लगायो? ॥

ਅਉਰ ਕੁਲੀਨ ਉਧਾਰਤ ਜੋ; ਕਿਹ ਤੇ ਅਪਨੋ ਕੁਲਿ ਨਾਸੁ ਕਰਾਯੋ? ॥

अउर कुलीन उधारत जो; किह ते अपनो कुलि नासु करायो? ॥

ਆਦਿ ਅਜੋਨਿ ਕਹਾਇ ਕਹੋ; ਕਿਮ ਦੇਵਕਿ ਕੇ ਜਠਰੰਤਰ ਆਯੋ? ॥

आदि अजोनि कहाइ कहो; किम देवकि के जठरंतर आयो? ॥

ਤਾਤ ਨ ਮਾਤ ਕਹੈ ਜਿਹ ਕੋ; ਤਿਹ ਕਯੋ ਬਸੁਦੇਵਹਿ ਬਾਪੁ ਕਹਾਯੋ? ॥੧੪॥

TOP OF PAGE

Dasam Granth