ਦਸਮ ਗਰੰਥ । दसम ग्रंथ ।

Page 608

ਨ੍ਰਿਪ ਬਾਚ ਤ੍ਰੀਯਾ ਸੋ ॥

न्रिप बाच त्रीया सो ॥

ਕੋਈ ਚਿਨ ਬਤਾਉ ॥

कोई चिन बताउ ॥

ਕਿਤੋ ਬਾਤ ਦਿਖਾਉ ॥

कितो बात दिखाउ ॥

ਹਉ ਯੌ ਨ ਭਜੋ ॥

हउ यौ न भजो ॥

ਨਹਿ ਨਾਰਿ! ਲਜੋ ॥੪੨॥

नहि नारि! लजो ॥४२॥

ਇਕ ਮੁਦ੍ਰਕ ਲੈ ॥

इक मुद्रक लै ॥

ਨ੍ਰਿਪ ਕੈ ਕਰਿ ਦੈ ॥

न्रिप कै करि दै ॥

ਇਹ ਦੇਖਿ ਭਲੈ ॥

इह देखि भलै ॥

ਕਸ ਹੇਰ ਤਲੈ? ॥੪੩॥

कस हेर तलै? ॥४३॥

ਨ੍ਰਿਪ ਜਾਨਿ ਗਏ ॥

न्रिप जानि गए ॥

ਪਹਿਚਾਨਤ ਭਏ ॥

पहिचानत भए ॥

ਤਬ ਤਉਨ ਬਰੀ ॥

तब तउन बरी ॥

ਬਹੁ ਭਾਂਤਿ ਭਰੀ ॥੪੪॥

बहु भांति भरी ॥४४॥

ਸਿਸੁ ਸਾਤ ਭਏ ॥

सिसु सात भए ॥

ਰਸ ਰੂਪ ਰਏ ॥

रस रूप रए ॥

ਅਮਿਤੋਜ ਬਲੀ ॥

अमितोज बली ॥

ਦਲ ਦੀਹ ਦਲੀ ॥੪੫॥

दल दीह दली ॥४५॥

ਹਨਿ ਭੂਪ ਬਲੀ ॥

हनि भूप बली ॥

ਜਿਣਿ ਭੂਮਿ ਥਲੀ ॥

जिणि भूमि थली ॥

ਰਿਖਿ ਬੋਲਿ ਰਜੀ ॥

रिखि बोलि रजी ॥

ਬਿਧਿ ਜਗ ਸਜੀ ॥੪੬॥

बिधि जग सजी ॥४६॥

ਸੁਭ ਕਰਮ ਕਰੇ ॥

सुभ करम करे ॥

ਅਰਿ ਪੁੰਜ ਹਰੇ ॥

अरि पुंज हरे ॥

ਅਤਿ ਸੂਰ ਮਹਾ ॥

अति सूर महा ॥

ਨਹਿ ਔਰ ਲਹਾ ॥੪੭॥

नहि और लहा ॥४७॥

ਅਤਿ ਜੋਤਿ ਲਸੈ ॥

अति जोति लसै ॥

ਸਸਿ ਕ੍ਰਾਤਿ ਕਸੈ ॥

ससि क्राति कसै ॥

ਦਿਸ ਚਾਰ ਚਕੀ ॥

दिस चार चकी ॥

ਸੁਰ ਨਾਰਿ ਛਕੀ ॥੪੮॥

सुर नारि छकी ॥४८॥

ਰੂਆਲ ਛੰਦ ॥

रूआल छंद ॥

ਗਾਰਿ ਗਾਰਿ ਅਖਰਬ ਗਰਬਿਨ; ਮਾਰਿ ਮਾਰਿ ਨਰੇਸ ॥

गारि गारि अखरब गरबिन; मारि मारि नरेस ॥

ਜੀਤਿ ਜੀਤਿ ਅਜੀਤ ਰਾਜਨ; ਛੀਨਿ ਦੇਸ ਬਿਦੇਸ ॥

जीति जीति अजीत राजन; छीनि देस बिदेस ॥

ਟਾਰਿ ਟਾਰਿ ਕਰੋਰਿ ਪਬਯ; ਦੀਨ ਉਤਰ ਦਿਸਾਨ ॥

टारि टारि करोरि पबय; दीन उतर दिसान ॥

ਸਪਤ ਸਿੰਧੁ ਭਏ ਧਰਾ ਪਰ; ਲੀਕ ਚਕ੍ਰ ਰਥਾਨ ॥੪੯॥

सपत सिंधु भए धरा पर; लीक चक्र रथान ॥४९॥

ਗਾਹਿ ਗਾਹਿ ਅਗਾਹ ਦੇਸਨ; ਬਾਹਿ ਬਾਹਿ ਹਥਿਯਾਰ ॥

गाहि गाहि अगाह देसन; बाहि बाहि हथियार ॥

ਤੋਰਿ ਤੋਰਿ ਅਤੋਰ ਭੂਧ੍ਰਿਕ; ਦੀਨ ਉਤ੍ਰਹਿ ਟਾਰ ॥

तोरि तोरि अतोर भूध्रिक; दीन उत्रहि टार ॥

ਦੇਸ ਔਰ ਬਿਦੇਸ ਜੀਤਿ; ਬਿਸੇਖ ਰਾਜ ਕਮਾਇ ॥

देस और बिदेस जीति; बिसेख राज कमाइ ॥

ਅੰਤ ਜੋਤਿ ਸੁ ਜੋਤਿ ਮੋ ਮਿਲਿ; ਜਾਤਿ ਭੀ ਪ੍ਰਿਥ ਰਾਇ ॥੫੦॥

अंत जोति सु जोति मो मिलि; जाति भी प्रिथ राइ ॥५०॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬ੍ਰਹਮਾ ਅਵਤਾਰੇ ਬਿਆਸ ਰਾਜਾ ਪ੍ਰਿਥੁ ਕੋ ਰਾਜ ਸਮਾਪਤੰ ॥੨॥੫॥

इति स्री बचित्र नाटक ग्रंथे ब्रहमा अवतारे बिआस राजा प्रिथु को राज समापतं ॥२॥५॥


ਅਥ ਰਾਜਾ ਭਰਥ ਰਾਜ ਕਥਨੰ ॥

अथ राजा भरथ राज कथनं ॥

ਰੂਆਲ ਛੰਦ ॥

रूआल छंद ॥

ਜਾਨਿ ਅੰਤ ਸਮੋ ਭਯੋ; ਪ੍ਰਿਥੁ ਰਾਜ ਰਾਜ ਵਤਾਰ ॥

जानि अंत समो भयो; प्रिथु राज राज वतार ॥

ਬੋਲਿ ਸਰਬ ਸਮ੍ਰਿਧਿ ਸੰਪਤਿ; ਮੰਤ੍ਰਿ ਮਿਤ੍ਰ ਕੁਮਾਰ ॥

बोलि सरब सम्रिधि स्मपति; मंत्रि मित्र कुमार ॥

ਸਪਤ ਦ੍ਵੀਪ ਸੁ ਸਪਤ ਪੁਤ੍ਰਨਿ; ਬਾਟ ਦੀਨ ਤੁਰੰਤ ॥

सपत द्वीप सु सपत पुत्रनि; बाट दीन तुरंत ॥

ਸਪਤ ਰਾਜ ਕਰੈ ਲਗੈ; ਸੁਤ ਸਰਬ ਸੋਭਾਵੰਤ ॥੫੧॥

सपत राज करै लगै; सुत सरब सोभावंत ॥५१॥

ਸਪਤ ਛਤ੍ਰ ਫਿਰੈ ਲਗੈ ਸਿਰ; ਸਪਤ ਰਾਜ ਕੁਮਾਰ ॥

सपत छत्र फिरै लगै सिर; सपत राज कुमार ॥

ਸਪਤ ਇੰਦ੍ਰ ਪਰੇ ਧਰਾ ਪਰਿ; ਸਪਤ ਜਾਨ ਅਵਤਾਰ ॥

सपत इंद्र परे धरा परि; सपत जान अवतार ॥

ਸਰਬ ਸਾਸਤ੍ਰ ਧਰੀ ਸਬੈ ਮਿਲਿ; ਬੇਦ ਰੀਤਿ ਬਿਚਾਰਿ ॥

सरब सासत्र धरी सबै मिलि; बेद रीति बिचारि ॥

ਦਾਨ ਅੰਸ ਨਿਕਾਰ ਲੀਨੀ; ਅਰਥ ਸ੍ਵਰਥ ਸੁਧਾਰਿ ॥੫੨॥

दान अंस निकार लीनी; अरथ स्वरथ सुधारि ॥५२॥

ਖੰਡ ਖੰਡ ਅਖੰਡ ਉਰਬੀ; ਬਾਟਿ ਲੀਨਿ ਕੁਮਾਰ ॥

खंड खंड अखंड उरबी; बाटि लीनि कुमार ॥

ਸਪਤ ਦੀਪ ਭਏ ਪੁਨਿਰ; ਨਵਖੰਡ ਨਾਮ ਬਿਚਾਰ ॥

सपत दीप भए पुनिर; नवखंड नाम बिचार ॥

ਜੇਸਟ ਪੁਤ੍ਰ ਧਰੀ ਧਰਾ; ਤਿਹ ਭਰਥ ਨਾਮ ਬਖਾਨ ॥

जेसट पुत्र धरी धरा; तिह भरथ नाम बखान ॥

ਭਰਥ ਖੰਡ ਬਖਾਨ ਹੀ; ਦਸ ਚਾਰ ਚਾਰੁ ਨਿਧਾਨ ॥੫੩॥

भरथ खंड बखान ही; दस चार चारु निधान ॥५३॥

TOP OF PAGE

Dasam Granth