ਦਸਮ ਗਰੰਥ । दसम ग्रंथ ।

Page 552

ਰੰਗ ਨ ਰੇਖ ਅਭੇਖ ਸਦਾ; ਪ੍ਰਭ ਅੰਤ ਨ ਆਵਤ ਹੈ ਜੁ ਬਤਇਯੈ ॥

रंग न रेख अभेख सदा; प्रभ अंत न आवत है जु बतइयै ॥

ਚਉਦਹੂ ਲੋਕਨ ਮੈ ਜਿਹ ਕੋ; ਦਿਨਿ ਰੈਨਿ ਸਦਾ ਜਸੁ ਕੇਵਲ ਗਇਯੈ ॥

चउदहू लोकन मै जिह को; दिनि रैनि सदा जसु केवल गइयै ॥

ਗਿਆਨ ਬਿਖੈ ਅਰੁ ਧਿਆਨ ਬਿਖੈ; ਇਸਨਾਨ ਬਿਖੈ ਰਸ ਮੈ ਚਿਤ ਕਇਯੈ ॥

गिआन बिखै अरु धिआन बिखै; इसनान बिखै रस मै चित कइयै ॥

ਬੇਦ ਜਪੈ ਜਿਹ ਕੋ ਤਿਹ ਜਾਪ; ਸਦਾ ਕਰੀਯੈ ਨ੍ਰਿਪ ਯੌ ਸੁਨਿ ਲਇਯੈ ॥੨੪੪੯॥

बेद जपै जिह को तिह जाप; सदा करीयै न्रिप यौ सुनि लइयै ॥२४४९॥

ਜਾਹਿ ਕੀ ਦੇਹ ਸਦਾ ਗੁਨ ਗਾਵਤ; ਸ੍ਯਾਮ ਜੂ ਕੇ ਰਸ ਕੇ ਸੰਗ ਭੀਨੀ ॥

जाहि की देह सदा गुन गावत; स्याम जू के रस के संग भीनी ॥

ਤਾਹਿ ਪਿਤਾ ਹਮਰੇ ਸੰਗ ਬਾਤ; ਕਹੀ ਤਿਹ ਤੇ ਹਮ ਹੂ ਸੁਨਿ ਲੀਨੀ ॥

ताहि पिता हमरे संग बात; कही तिह ते हम हू सुनि लीनी ॥

ਜਾਪ ਜਪੈ ਸਭ ਹੀ ਹਰਿ ਕੋ; ਸੁ ਜਪੈ ਨਹਿ ਹੈ, ਜਿਹ ਕੀ ਮਤਿ ਹੀਨੀ ॥

जाप जपै सभ ही हरि को; सु जपै नहि है, जिह की मति हीनी ॥

ਤਾਹਿ ਸਦਾ ਰੁਚਿ ਸੋ ਜਪੀਐ; ਨ੍ਰਿਪ ਕੋ ਸੁਕਦੇਵ ਇਹੈ ਮਤਿ ਦੀਨੀ ॥੨੪੫੦॥

ताहि सदा रुचि सो जपीऐ; न्रिप को सुकदेव इहै मति दीनी ॥२४५०॥

ਕਸਟ ਕੀਏ ਜੋ ਨ ਆਵਤ ਹੈ ਕਰਿ; ਸੀਸ ਜਟਾ ਧਰੇ ਹਾਥਿ ਨ ਆਵੈ ॥

कसट कीए जो न आवत है करि; सीस जटा धरे हाथि न आवै ॥

ਬਿਦਿਆ ਪੜੇ ਨ ਕੜੇ ਤਪ ਸੋ; ਅਰੁ ਜੋ ਦ੍ਰਿਗ ਮੂੰਦ ਕੋਊ ਗੁਨ ਗਾਵੈ ॥

बिदिआ पड़े न कड़े तप सो; अरु जो द्रिग मूंद कोऊ गुन गावै ॥

ਬੀਨ ਬਜਾਇ ਸੁ ਨ੍ਰਿਤ ਦਿਖਾਇ; ਬਤਾਇ ਭਲੇ ਹਰਿ ਲੋਕ ਰਿਝਾਵੈ ॥

बीन बजाइ सु न्रित दिखाइ; बताइ भले हरि लोक रिझावै ॥

ਪ੍ਰੇਮ ਬਿਨਾ ਕਰ ਮੋ ਨਹੀ ਆਵਤ; ਬ੍ਰਹਮ ਹੂ ਸੋ ਜਿਹ ਭੇਦ ਨ ਪਾਵੈ ॥੨੪੫੧॥

प्रेम बिना कर मो नही आवत; ब्रहम हू सो जिह भेद न पावै ॥२४५१॥

ਖੋਜ ਰਹੇ ਰਵਿ ਸੇ ਸਸਿ ਸੇ; ਤਿਹ ਕੋ ਤਿਹ ਕੋ ਕਛੁ ਅੰਤ ਨ ਆਯੋ ॥

खोज रहे रवि से ससि से; तिह को तिह को कछु अंत न आयो ॥

ਰੁਦ੍ਰ ਕੇ ਪਾਰ ਨ ਪਇਯਤ ਜਾਹਿ ਕੇ; ਬੇਦ ਸਕੈ ਨਹਿ ਭੇਦ ਬਤਾਯੋ ॥

रुद्र के पार न पइयत जाहि के; बेद सकै नहि भेद बतायो ॥

ਨਾਰਦ ਤੂੰਬਰ ਲੈ ਕਰਿ ਬੀਨ; ਭਲੇ ਬਿਧਿ ਸੋ ਹਰਿ ਕੋ ਗੁਨ ਗਾਯੋ ॥

नारद तू्मबर लै करि बीन; भले बिधि सो हरि को गुन गायो ॥

ਸ੍ਯਾਮ ਭਨੈ ਬਿਨੁ ਪ੍ਰੇਮ ਕੀਏ; ਬ੍ਰਿਜ ਨਾਇਕ ਸੋ ਬ੍ਰਿਜ ਨਾਇਕ ਪਾਯੋ ॥੨੪੫੨॥

स्याम भनै बिनु प्रेम कीए; ब्रिज नाइक सो ब्रिज नाइक पायो ॥२४५२॥

ਦੋਹਰਾ ॥

दोहरा ॥

ਜਬ ਨ੍ਰਿਪ ਸੋ ਸੁਕ ਯੌ ਕਹਿਯੋ; ਤਬ ਨ੍ਰਿਪ ਸੁਕ ਕੇ ਸਾਥ ॥

जब न्रिप सो सुक यौ कहियो; तब न्रिप सुक के साथ ॥

ਹਰਿ ਜਨ ਦੁਖੀ, ਸੁਖੀ ਸੁ ਸਿਵ; ਰਹੈ, ਸੁ ਕਹੁ ਮੁਹਿ ਗਾਥ ॥੨੪੫੩॥

हरि जन दुखी, सुखी सु सिव; रहै, सु कहु मुहि गाथ ॥२४५३॥

ਚੌਪਈ ॥

चौपई ॥

ਜਬ ਸੁਕ ਸੋ ਯਾ ਬਿਧ ਕਹਿਯੋ ॥

जब सुक सो या बिध कहियो ॥

ਦੀਬੋ ਤਬ ਸੁਕ ਉਤਰ ਚਹਿਯੋ ॥

दीबो तब सुक उतर चहियो ॥

ਇਹੈ ਜੁਧਿਸਟਰ ਕੈ ਜੀਅ ਆਯੋ ॥

इहै जुधिसटर कै जीअ आयो ॥

ਹਰਿ ਪੂਛਿਓ ਹਰਿ ਭੇਦ ਸੁਨਾਯੋ ॥੨੪੫੪॥

हरि पूछिओ हरि भेद सुनायो ॥२४५४॥

ਸੁਕੋ ਬਾਚ ॥

सुको बाच ॥

ਦੋਹਰਾ ॥

दोहरा ॥

ਸੁਨਿ ਭੂਪਤਿ ! ਯਾ ਜਗਤ ਮੈ; ਦੁਖੀ ਰਹਤ ਹਰਿ ਸੰਤ ॥

सुनि भूपति ! या जगत मै; दुखी रहत हरि संत ॥

ਅੰਤਿ ਲਹਤ ਹੈ ਮੁਕਤਿ ਫਲ; ਪਾਵਤ ਹੈ ਭਗਵੰਤ ॥੨੪੫੫॥

अंति लहत है मुकति फल; पावत है भगवंत ॥२४५५॥

ਸੋਰਠਾ ॥

सोरठा ॥

ਰੁਦ੍ਰ ਭਗਤ ਜਗ ਮਾਹਿ; ਸੁਖ ਕੇ ਦਿਵਸ ਸਦਾ ਭਰੈ ॥

रुद्र भगत जग माहि; सुख के दिवस सदा भरै ॥

ਮਰੈ, ਫਿਰਿ ਆਵਹਿ ਜਾਹਿ; ਫਲੁ ਕਛੁ ਲਹੈ ਨ ਮੁਕਤਿ ਕੋ ॥੨੪੫੬॥

मरै, फिरि आवहि जाहि; फलु कछु लहै न मुकति को ॥२४५६॥

TOP OF PAGE

Dasam Granth