ਦਸਮ ਗਰੰਥ । दसम ग्रंथ ।

Page 535

ਅਥ ਰਾਜਸੂ ਜਗ ਸਿਸੁਪਾਲ ਬਧ ਕਥਨੰ ॥

अथ राजसू जग सिसुपाल बध कथनं ॥

ਸਵੈਯਾ ॥

सवैया ॥

ਉਤ ਸੀਸ ਨਿਵਾਇ ਗਏ ਨ੍ਰਿਪ ਧਾਮਿ; ਇਤੈ ਜਦੁਰਾਇ ਦਿਲੀ ਮਹਿ ਆਯੋ ॥

उत सीस निवाइ गए न्रिप धामि; इतै जदुराइ दिली महि आयो ॥

ਭੀਮ ਕਹਿਓ ਸਭੁ ਭੇਦ ਸੁ, ਮੈ; ਬਲੁ ਯਾਹੀ ਤੇ ਪਾਇ ਕੈ ਸਤ੍ਰਹਿ ਘਾਯੋ ॥

भीम कहिओ सभु भेद सु, मै; बलु याही ते पाइ कै सत्रहि घायो ॥

ਬਿਪ੍ਰ ਬੁਲਾਇ ਭਲੀ ਬਿਧਿ ਸੋ; ਫਿਰਿ ਰਾਜਸੂਓ ਇਕ ਜਗਿ ਮਚਾਯੋ ॥

बिप्र बुलाइ भली बिधि सो; फिरि राजसूओ इक जगि मचायो ॥

ਆਰੰਭ ਜਗ ਕੋ ਭਯੋ ਤਬ ਹੀ; ਜਸੁ ਦੁੰਦਭਿ ਜੋ ਬ੍ਰਿਜਨਾਥ ਬਜਾਯੋ ॥੨੩੩੧॥

आर्मभ जग को भयो तब ही; जसु दुंदभि जो ब्रिजनाथ बजायो ॥२३३१॥

ਜੁਧਿਸਟਰ ਬਾਚ ਸਭਾ ਪ੍ਰਤਿ ॥

जुधिसटर बाच सभा प्रति ॥

ਸਵੈਯਾ ॥

सवैया ॥

ਜੋਰਿ ਸਭਾ ਦ੍ਵਿਜ ਛਤ੍ਰਿਨ ਕੀ; ਪ੍ਰਿਥਮੈ ਨ੍ਰਿਪ ਯੌ ਕਹਿਯੋ ਕਉਨ ਮਨਇਯੈ? ॥

जोरि सभा द्विज छत्रिन की; प्रिथमै न्रिप यौ कहियो कउन मनइयै? ॥

ਕੋ ਇਹ ਲਾਇਕ ਬੀਰ ਈਹਾ? ਜਿਹ ਭਾਲ ਮੈ ਕੁੰਕਮ ਅਛਤ ਲਇਯੈ ॥

को इह लाइक बीर ईहा? जिह भाल मै कुंकम अछत लइयै ॥

ਬੋਲਿ ਉਠਿਯੋ ਸਹਦੇਵ ਤਬੈ; ਬ੍ਰਿਜ ਨਾਇਕ ਲਾਇਕ ਯਾਹਿ ਚੜਇਯੈ ॥

बोलि उठियो सहदेव तबै; ब्रिज नाइक लाइक याहि चड़इयै ॥

ਸ੍ਰੀ ਬ੍ਰਿਜਨਾਥ ਸਹੀ ਪ੍ਰਭੁ ਹੈ; ਕਬਿ ਸ੍ਯਾਮ ਭਨੈ ਜਿਹ ਕੇ ਬਲਿ ਜਇਯੈ ॥੨੩੩੨॥

स्री ब्रिजनाथ सही प्रभु है; कबि स्याम भनै जिह के बलि जइयै ॥२३३२॥

ਸਹਦੇਵ ਬਾਚ ॥

सहदेव बाच ॥

ਸਵੈਯਾ ॥

सवैया ॥

ਜਾਹੀ ਕੀ ਸੇਵ ਸਦਾ ਕਰੀਐ; ਮਨ ਅਉਰ ਨ ਕਾਜਨ ਮੈ ਉਰਝਇਯੈ ॥

जाही की सेव सदा करीऐ; मन अउर न काजन मै उरझइयै ॥

ਛੋਰਿ ਜੰਜਾਰ ਸਭੈ ਗ੍ਰਿਹ ਕੇ; ਤਿਹ ਧਿਆਨ ਕੇ ਭੀਤਰ ਚਿਤ ਲਗਇਯੈ ॥

छोरि जंजार सभै ग्रिह के; तिह धिआन के भीतर चित लगइयै ॥

ਜਾਹਿ ਕੋ ਭੇਦੁ ਪੁਰਾਨਨ ਤੇ; ਮਤਿ ਸਾਧਨ ਬੇਦਨ ਤੇ ਕਛੁ ਪਇਯੈ ॥

जाहि को भेदु पुरानन ते; मति साधन बेदन ते कछु पइयै ॥

ਤਾਹੀ ਕੋ ਸ੍ਯਾਮ ਭਨੈ ਪ੍ਰਥਮੈ; ਉਠ ਕੈ ਕਿਉ ਨ ਕੁੰਕਮ ਭਾਲਿ ਲਗਇਯੈ? ॥੨੩੩੩॥

ताही को स्याम भनै प्रथमै; उठ कै किउ न कुंकम भालि लगइयै? ॥२३३३॥

ਯੌ ਜਬ ਬੈਨ ਕਹੇ ਸਹਦੇਵ; ਤੁ ਭੂਪਤਿ ਕੇ ਮਨ ਮੈ ਸਚੁ ਆਯੋ ॥

यौ जब बैन कहे सहदेव; तु भूपति के मन मै सचु आयो ॥

ਸ੍ਰੀ ਬ੍ਰਿਜ ਨਾਇਕ ਕੋ ਮਨ ਮੈ; ਕਬਿ ਸ੍ਯਾਮ ਸਹੀ ਪ੍ਰਭੁ ਕੈ ਠਹਰਾਯੋ ॥

स्री ब्रिज नाइक को मन मै; कबि स्याम सही प्रभु कै ठहरायो ॥

ਕੁੰਕਮ ਅਛਤ ਭਾਂਤਿ ਭਲੀ ਕਰਿ; ਬੇਦਨ ਕੀ ਧੁਨਿ ਭਾਲਿ ਚੜਾਯੋ ॥

कुंकम अछत भांति भली करि; बेदन की धुनि भालि चड़ायो ॥

ਬੈਠੋ ਹੁਤੇ ਸਿਸੁਪਾਲ ਤਹਾ; ਅਤਿ ਸੋ ਅਪਨੇ ਮਨ ਬੀਚ ਰਿਸਾਯੋ ॥੨੩੩੪॥

बैठो हुते सिसुपाल तहा; अति सो अपने मन बीच रिसायो ॥२३३४॥

ਸਿਸੁਪਾਲ ਬਾਚ ॥

सिसुपाल बाच ॥

ਸਵੈਯਾ ॥

सवैया ॥

ਬੀਰ ਬਡੋ ਹਮ ਸੋ ਤਜਿ ਕੈ; ਇਹ ਕਾ? ਜਿਹ ਕੁੰਕਮ ਭਾਲਿ ਚੜਾਯੋ ॥

बीर बडो हम सो तजि कै; इह का? जिह कुंकम भालि चड़ायो ॥

ਗੋਕੁਲ ਗਾਉ ਕੇ ਬੀਚ ਸਦਾ; ਇਨਿ ਗੁਆਰਨ ਸੋ ਮਿਲਿ ਗੋਰਸੁ ਖਾਯੋ ॥

गोकुल गाउ के बीच सदा; इनि गुआरन सो मिलि गोरसु खायो ॥

ਅਉਰ ਸੁਨੋ ਡਰੁ ਸਤ੍ਰਨ ਕੇ; ਗਯੋ ਦੁਆਰਵਤੀ ਭਜਿ ਪ੍ਰਾਨ ਬਚਾਯੋ ॥

अउर सुनो डरु सत्रन के; गयो दुआरवती भजि प्रान बचायो ॥

ਐਸੇ ਸੁਨਾਇ ਕਹੀ ਬਤੀਯਾ; ਅਰੁ ਕੋਪਹਿ ਸੋ ਅਤਿ ਹੀ ਭਰਿ ਆਯੋ ॥੨੩੩੫॥

ऐसे सुनाइ कही बतीया; अरु कोपहि सो अति ही भरि आयो ॥२३३५॥

ਬੋਲਤ ਭਯੋ ਸਿਸਪਾਲੁ ਤਬੈ; ਸੁ ਸੁਨਾਇ ਸਭਾ ਸਭ ਕ੍ਰੋਧ ਬਢੈ ਕੈ ॥

बोलत भयो सिसपालु तबै; सु सुनाइ सभा सभ क्रोध बढै कै ॥

ਕੋਪ ਭਰਿਯੋ ਉਠਿ ਠਾਂਢੋ ਭਯੋ; ਸੁ ਗਰਿਸਟਿ ਗਦਾ ਕਰਿ ਭੀਤਰ ਲੈ ਕੈ ॥

कोप भरियो उठि ठांढो भयो; सु गरिसटि गदा करि भीतर लै कै ॥

ਗੂਜਰ ਹੁਇ ਜਦੁਰਾਇ ਕਹਾਵਤ; ਗਾਰੀ ਦਈ ਦੋਊ ਨੈਨ ਨਚੈ ਕੈ ॥

गूजर हुइ जदुराइ कहावत; गारी दई दोऊ नैन नचै कै ॥

ਸੋ ਸੁਨਿ ਫੂਫੀ ਕੇ ਬੈਨ ਚਿਤਾਰਿ; ਰਹਿਯੋ ਬ੍ਰਿਜ ਨਾਇਕ ਜੂ ਚੁਪ ਹ੍ਵੈ ਕੈ ॥੨੩੩੬॥

सो सुनि फूफी के बैन चितारि; रहियो ब्रिज नाइक जू चुप ह्वै कै ॥२३३६॥

TOP OF PAGE

Dasam Granth