ਦਸਮ ਗਰੰਥ । दसम ग्रंथ ।

Page 524

ਅਥ ਡਿਗ ਰਾਜਾ ਕੋ ਉਧਾਰ ਕਥਨੰ ॥

अथ डिग राजा को उधार कथनं ॥

ਚੌਪਈ ॥

चौपई ॥

ਏਕ ਭੂਪ ਛਤ੍ਰੀ ਡਿਗ ਨਾਮਾ ॥

एक भूप छत्री डिग नामा ॥

ਧਰਿਯੋ ਤਾਹਿ ਕਿਰਲਾ ਕੋ ਜਾਮਾ ॥

धरियो ताहि किरला को जामा ॥

ਸਭ ਜਾਦਵ ਮਿਲਿ ਖੇਲਨ ਆਏ ॥

सभ जादव मिलि खेलन आए ॥

ਪ੍ਯਾਸੇ ਭਏ ਕੂਪ ਪਿਖਿ ਧਾਏ ॥੨੨੪੩॥

प्यासे भए कूप पिखि धाए ॥२२४३॥

ਇਕ ਕਿਰਲਾ ਤਿਹ ਮਾਹਿ ਨਿਹਾਰਿਯੋ ॥

इक किरला तिह माहि निहारियो ॥

ਕਾਢੈ ਯਾ ਕੋ ਇਹੈ ਬਿਚਾਰਿਯੋ ॥

काढै या को इहै बिचारियो ॥

ਕਾਢਨ ਲਗੇ ਨ ਕਾਢਿਯੋ ਗਯੋ ॥

काढन लगे न काढियो गयो ॥

ਅਤਿ ਅਸਚਰਜ ਸਭਹਿਨ ਮਨਿ ਭਯੋ ॥੨੨੪੪॥

अति असचरज सभहिन मनि भयो ॥२२४४॥

ਜਾਦਵ ਬਾਚ ਕਾਨ੍ਹ ਜੂ ਸੋ ॥

जादव बाच कान्ह जू सो ॥

ਦੋਹਰਾ ॥

दोहरा ॥

ਸਭ ਸੁਚਿੰਤ ਜਾਦਵ ਭਏ; ਗਏ ਕ੍ਰਿਸਨ ਪੈ ਧਾਇ ॥

सभ सुचिंत जादव भए; गए क्रिसन पै धाइ ॥

ਕਹਿ ਕਿਰਲਾ ਇਕ ਕੂਪ ਮੈ; ਤਾ ਕੋ ਕਰਹੁ ਉਪਾਇ ॥੨੨੪੫॥

कहि किरला इक कूप मै; ता को करहु उपाइ ॥२२४५॥

ਕਬਿਤੁ ॥

कबितु ॥

ਸੁਨਤ ਹੀ ਬਾਤੈ ਸਭ ਜਾਦਵ ਕੀ ਜਦੁਰਾਇ; ਜਾਨਿਓ ਸਭ ਭੇਦ, ਕਹੀ ਬਾਤ ਮੁਸਕਾਇ ਕੈ ॥

सुनत ही बातै सभ जादव की जदुराइ; जानिओ सभ भेद, कही बात मुसकाइ कै ॥

ਕਹਾ ਵਹ ਕੂਪ? ਕਹਾ ਪਰਿਓ ਹੈ ਕਿਰਲਾ ਤਾ ਮੈ? ਬੋਲਤ ਭਯੋ ਯੌ, ਮੁਹ ਦੀਜੀਐ ਦਿਖਾਇ ਕੈ ॥

कहा वह कूप? कहा परिओ है किरला ता मै? बोलत भयो यौ, मुह दीजीऐ दिखाइ कै ॥

ਆਗੇ ਆਗੇ ਸੋਊ, ਘਨ ਸ੍ਯਾਮ ਤਿਨ ਪਾਛੇ ਪਾਛੈ; ਚਲਤ ਚਲਤ ਜੋ ਨਿਹਾਰਿਯੋ ਸੋਊ ਜਾਇ ਕੈ ॥

आगे आगे सोऊ, घन स्याम तिन पाछे पाछै; चलत चलत जो निहारियो सोऊ जाइ कै ॥

ਮਿਟਿ ਗਏ ਪਾਪ ਤਾ ਕੇ, ਏਕੋ ਨ ਰਹਨ ਪਾਏ; ਭਯੋ ਨਰ, ਜਬੈ ਹਰਿ ਲੀਨੋ ਹੈ ਉਠਾਇ ਕੈ ॥੨੨੪੬॥

मिटि गए पाप ता के, एको न रहन पाए; भयो नर, जबै हरि लीनो है उठाइ कै ॥२२४६॥

ਸਵੈਯਾ ॥

सवैया ॥

ਤਾਹੀ ਕੀ ਮੋਛ ਭਈ ਛਿਨ ਮੈ; ਜਿਨ ਏਕ ਘਰੀ ਘਨ ਸ੍ਯਾਮ ਜੂ ਧ੍ਯਾਯੋ ॥

ताही की मोछ भई छिन मै; जिन एक घरी घन स्याम जू ध्यायो ॥

ਅਉਰ ਤਰੀ ਗਨਿਕਾ ਤਬ ਹੀ; ਜਿਹ ਹਾਥ ਲਯੋ ਸੁਕ ਸ੍ਯਾਮ ਪੜਾਯੋ ॥

अउर तरी गनिका तब ही; जिह हाथ लयो सुक स्याम पड़ायो ॥

ਕੋ ਨ ਤਰਿਯੋ ਜਗ ਮੈ ਨਰ ਜਾਹਿ? ਨਰਾਇਨ ਕੋ ਚਿਤਿ ਨਾਮੁ ਬਸਾਯੋ ॥

को न तरियो जग मै नर जाहि? नराइन को चिति नामु बसायो ॥

ਏਤੇ ਪੈ ਕਿਉ ਨ ਤਰੈ ਕਿਰਲਾ? ਜਿਹ ਕੋ ਹਰਿ ਆਪਨ ਹਾਥ ਲਗਾਯੋ ॥੨੨੪੭॥

एते पै किउ न तरै किरला? जिह को हरि आपन हाथ लगायो ॥२२४७॥

ਤੋਟਕ ॥

तोटक ॥

ਜਬ ਹੀ ਸੋਊ ਸ੍ਯਾਮ ਉਠਾਇ ਲਯੋ ॥

जब ही सोऊ स्याम उठाइ लयो ॥

ਤਬ ਮਾਨੁਖ ਕੋ ਸੋਊ ਬੇਖ ਭਯੋ ॥

तब मानुख को सोऊ बेख भयो ॥

ਤਬ ਯੌ ਬ੍ਰਿਜਨਾਥ ਸੁ ਬੈਨ ਉਚਾਰੇ ॥

तब यौ ब्रिजनाथ सु बैन उचारे ॥

ਤੇਰੋ ਦੇਸੁ ਕਹਾ? ਤੇਰੋ ਨਾਮ ਕਹਾ? ਰੇ ! ॥੨੨੪੮॥

तेरो देसु कहा? तेरो नाम कहा? रे ! ॥२२४८॥

ਕਿਰਲਾ ਬਾਚ ਕਾਨ੍ਹ ਜੂ ਸੋ ॥

किरला बाच कान्ह जू सो ॥

ਸੋਰਠਾ ॥

सोरठा ॥

ਡਿਗ ਮੇਰੋ ਥੋ ਨਾਉ; ਏਕ ਦੇਸ ਕੋ ਭੂਪ ਹੋ ॥

डिग मेरो थो नाउ; एक देस को भूप हो ॥

ਸੋ ਤੁਮ ਕਥਾ ਸੁਨਾਉ; ਜਾ ਤੇ ਹਉ ਕਿਰਲਾ ਭਯੋ ॥੨੨੪੯॥

सो तुम कथा सुनाउ; जा ते हउ किरला भयो ॥२२४९॥

ਕਬਿਤੁ ॥

कबितु ॥

ਨਾਥ ! ਹਉ ਤੋ ਨਿਤਾਪ੍ਰਤਿ ਸੋਨੇ ਕੋ ਬਨਾਇ ਸਾਜ; ਗਊ ਸਤ ਦੇਤੋ, ਦਿਜ ਸੁਤ ਕਉ ਬੁਲਾਇ ਕੈ ॥

नाथ ! हउ तो निताप्रति सोने को बनाइ साज; गऊ सत देतो, दिज सुत कउ बुलाइ कै ॥

ਏਕ ਗਊ ਮਿਲੀ ਮੇਰੀ ਪੁੰਨ ਕਰੀ, ਗਊਅਨ ਸੋ; ਜੋ ਹਉ ਪੁੰਨ ਕਰਬੇ ਕਉ ਰਾਖਤ ਮੰਗਾਇ ਕੈ ॥

एक गऊ मिली मेरी पुंन करी, गऊअन सो; जो हउ पुंन करबे कउ राखत मंगाइ कै ॥

ਸੋਊ ਪੁੰਨ ਕਰੀ, ਡੀਠ ਤਾਹੀ ਦਿਜ ਪਰੀ; ਕਹਿਯੋ ਮੇਰੀ ਗਊ, ਤਾ ਕੋ ਧਨੁ ਦੈ ਰਹਿਓ ਸੁਨਾਇ ਕੈ ॥

सोऊ पुंन करी, डीठ ताही दिज परी; कहियो मेरी गऊ, ता को धनु दै रहिओ सुनाइ कै ॥

ਵਾ ਨ ਧਨ ਲਯੋ, ਮੋਹਿ ਇਹੈ ਸ੍ਰਾਪ ਦਯੋ; ਹੋਹੁ ਕਿਰਲਾ ਕੂਆ ਕੋ, ਹਉ ਸੁ ਭਯੋ ਤਾ ਤੇ ਆਇ ਕੈ ॥੨੨੫੦॥

वा न धन लयो, मोहि इहै स्राप दयो; होहु किरला कूआ को, हउ सु भयो ता ते आइ कै ॥२२५०॥

ਦੋਹਰਾ ॥

दोहरा ॥

ਤੁਮਰੇ ਕਰ ਤੇ ਛੂਅਤ ਅਬ; ਮਿਟਿ ਗਏ ਸਗਰੇ ਪਾਪ ॥

तुमरे कर ते छूअत अब; मिटि गए सगरे पाप ॥

ਸੋ ਫਲ ਲਹਿਯੋ ਜੁ ਬਹੁਤੁ ਦਿਨ; ਮੁਨਿ ਕਰਿ ਪਾਵਤ ਜਾਪ ॥੨੨੫੧॥

सो फल लहियो जु बहुतु दिन; मुनि करि पावत जाप ॥२२५१॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਿਰਲਾ ਕੋ ਕੂਪ ਤੇ ਕਾਢ ਕੈ ਉਧਾਰ ਕਰਤ ਭਏ ਧਿਆਇ ਸੰਪੂਰਨੰ ॥

इति स्री बचित्र नाटक ग्रंथे क्रिसनावतारे किरला को कूप ते काढ कै उधार करत भए धिआइ स्मपूरनं ॥

TOP OF PAGE

Dasam Granth