ਦਸਮ ਗਰੰਥ । दसम ग्रंथ ।

Page 510

ਦੋਹਰਾ ॥

दोहरा ॥

ਬਹੁ ਉਸਤਤਿ ਜਦੁਪਤਿ ਕਰੀ; ਲੀਨੋ ਸ੍ਯਾਮ ਰਿਝਾਇ ॥

बहु उसतति जदुपति करी; लीनो स्याम रिझाइ ॥

ਪਉਤ੍ਰ ਆਨਿ ਪਾਇਨ ਡਰਿਯੋ; ਸੋ ਲੀਨੋ ਬਖਸਾਇ ॥੨੧੪੦॥

पउत्र आनि पाइन डरियो; सो लीनो बखसाइ ॥२१४०॥

ਸਵੈਯਾ ॥

सवैया ॥

ਭੂਪਤਿ ਤਾਹੀ ਕੋ ਬਾਲਕ ਥਾਪਿ; ਕ੍ਰਿਪਾਨਿਧਿ ਛੋਰਨ ਬੰਦਿ ਸਿਧਾਯੋ ॥

भूपति ताही को बालक थापि; क्रिपानिधि छोरन बंदि सिधायो ॥

ਸੋਲਹ ਸਹੰਸ੍ਰ ਭੂਪਨ ਕੀ; ਦੁਹਿਤਾ ਥੀ ਜਹਾ, ਤਿਹ ਠਉਰਹਿ ਆਯੋ ॥

सोलह सहंस्र भूपन की; दुहिता थी जहा, तिह ठउरहि आयो ॥

ਸੁੰਦਰ ਹੇਰਿ ਕੈ ਸ੍ਯਾਮ ਜੂ ਕਉ; ਤਿਨ ਤ੍ਰੀਅਨ ਕੋ ਅਤਿ ਚਿਤ ਲੁਭਾਯੋ ॥

सुंदर हेरि कै स्याम जू कउ; तिन त्रीअन को अति चित लुभायो ॥

ਯਾ ਲਖਿ ਪਾਇ ਬਿਵਾਹ ਸਭੋ ਕਰਿ; ਸ੍ਯਾਮ ਭਨੈ ਜਸੁ ਡੰਕ ਬਜਾਯੋ ॥੨੧੪੧॥

या लखि पाइ बिवाह सभो करि; स्याम भनै जसु डंक बजायो ॥२१४१॥

ਚੌਪਈ ॥

चौपई ॥

ਜੇ ਸਭ ਜੋਰਿ ਭੂਮਾਸੁਰ ਰਾਖੀ ॥

जे सभ जोरि भूमासुर राखी ॥

ਕਹਿ ਲਗਿ ਗਨਉ ਤਿਨਨ ਕੀ ਸਾਖੀ ॥

कहि लगि गनउ तिनन की साखी ॥

ਤਿਨਿ ਯੌ ਕਹਿਯੋ ਇਹੀ ਹਉ ਕਰਿ ਹੋ ॥

तिनि यौ कहियो इही हउ करि हो ॥

ਬੀਸ ਹਜਾਰ ਏਕਠੀ ਬਰਿ ਹੋ ॥੨੧੪੨॥

बीस हजार एकठी बरि हो ॥२१४२॥

ਦੋਹਰਾ ॥

दोहरा ॥

ਜੁਧ ਸਮੈ ਅਤਿ ਕ੍ਰੋਧ ਹੁਇ; ਜਦੁਪਤਿ ਬਧਿ ਕੈ ਤਾਹਿ ॥

जुध समै अति क्रोध हुइ; जदुपति बधि कै ताहि ॥

ਸੋਰਹ ਸਹਸ੍ਰ ਸੁੰਦਰੀ; ਆਪਹਿ ਲਈ ਬਿਵਾਹਿ ॥੨੧੪੩॥

सोरह सहस्र सुंदरी; आपहि लई बिवाहि ॥२१४३॥

ਸਵੈਯਾ ॥

सवैया ॥

ਜੁਧ ਸਮੈ ਅਤਿ ਕ੍ਰੋਧ ਹੁਇ ਸ੍ਯਾਮ ਜੂ; ਸਤ੍ਰ ਸਭੈ ਛਿਨ ਮਾਹਿ ਪਛਾਰੇ ॥

जुध समै अति क्रोध हुइ स्याम जू; सत्र सभै छिन माहि पछारे ॥

ਰਾਜੁ ਦਯੋ ਫਿਰਿ ਤਾ ਸੁਤ ਕੋ; ਸੁਖੁ ਦੇਤ ਭਯੋ, ਤਿਨ ਸੋਕ ਨਿਵਾਰੇ ॥

राजु दयो फिरि ता सुत को; सुखु देत भयो, तिन सोक निवारे ॥

ਫੇਰਿ ਬਰਿਯੋ ਤ੍ਰੀਅ ਸੋਰਹ ਸਹੰਸ੍ਰ ਸੁ; ਤਾ ਪੁਰ ਮੈ ਅਤਿ ਕੈ ਕੈ ਅਖਾਰੇ ॥

फेरि बरियो त्रीअ सोरह सहंस्र सु; ता पुर मै अति कै कै अखारे ॥

ਬਿਪਨ ਦਾਨ ਦੈ, ਲੈ ਤਿਨ ਕੋ; ਸੰਗਿ ਦੁਆਰਵਤੀ ਜਦੁਰਾਇ ਸਿਧਾਰੇ ॥੨੧੪੪॥

बिपन दान दै, लै तिन को; संगि दुआरवती जदुराइ सिधारे ॥२१४४॥

ਸੋਰਹ ਸਹੰਸ੍ਰ ਕਉ ਸੋਰਹ ਸਹੰਸ੍ਰ ਹੀ; ਧਾਮ ਦੀਏ ਸੁ ਹੁਲਾਸ ਬਢੈ ਕੈ ॥

सोरह सहंस्र कउ सोरह सहंस्र ही; धाम दीए सु हुलास बढै कै ॥

ਦੇਤ ਭਯੋ ਸਭ ਤ੍ਰੀਅਨ ਕੋ ਸੁਖ; ਰੂਪ ਅਨੇਕਨ ਭਾਂਤਿ ਬਨੈ ਕੈ ॥

देत भयो सभ त्रीअन को सुख; रूप अनेकन भांति बनै कै ॥

ਐਸੇ ਲਖਿਯੋ ਸਭਹੂੰ ਹਮਰੇ ਗ੍ਰਿਹਿ; ਸ੍ਯਾਮ ਬਸੈ ਨ ਬਸੈ ਅਨਤੈ ਕੈ ॥

ऐसे लखियो सभहूं हमरे ग्रिहि; स्याम बसै न बसै अनतै कै ॥

ਸੋ ਕਬ ਸ੍ਯਾਮ ਪੁਰਾਨਨ ਤੇ ਸੁਨਿ; ਭੇਦੁ ਕਹਿਯੋ ਸਭ ਸੰਤ ਸੁਨੈ ਕੈ ॥੨੧੪੫॥

सो कब स्याम पुरानन ते सुनि; भेदु कहियो सभ संत सुनै कै ॥२१४५॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਭੂਮਾਸੁਰ ਬਧ ਕੈ ਸੁਤ ਕੋ ਰਾਜੁ ਦੇਇ ਸੋਰਹ ਸਹੰਸ੍ਰ ਰਾਜ ਸੁਤਾ ਬਿਵਾਹਤ ਭਏ ॥

इति स्री बचित्र नाटक ग्रंथे भूमासुर बध कै सुत को राजु देइ सोरह सहंस्र राज सुता बिवाहत भए ॥


ਅਥ ਇੰਦ੍ਰ ਕੋ ਜੀਤ ਕੈ ਕਲਪ ਬ੍ਰਿਛ ਲਿਆਇਬੋ ਕਥਨੰ ॥

अथ इंद्र को जीत कै कलप ब्रिछ लिआइबो कथनं ॥

ਸਵੈਯਾ ॥

सवैया ॥

ਯੌ ਸੁਖ ਦੈ ਤਿਨ ਤ੍ਰੀਅਨ ਕੋ; ਫਿਰਿ ਸ੍ਯਾਮ ਪੁਰੰਦਰ ਲੋਕ ਸਿਧਾਯੋ ॥

यौ सुख दै तिन त्रीअन को; फिरि स्याम पुरंदर लोक सिधायो ॥

ਕੰਕਨ ਕੁੰਡਲ ਦੇਤ ਭਯੋ; ਤਿਹ ਪਾਇ ਕੈ ਸੋਕ ਸਭੈ ਬਿਸਰਾਯੋ ॥

कंकन कुंडल देत भयो; तिह पाइ कै सोक सभै बिसरायो ॥

ਸੁੰਦਰ ਏਕ ਪਿਖਿਯੋ ਤਹ ਰੂਖ; ਤਿਹੀ ਪਰ ਸ੍ਯਾਮ ਕੋ ਚਿਤ ਲੁਭਾਯੋ ॥

सुंदर एक पिखियो तह रूख; तिही पर स्याम को चित लुभायो ॥

ਮਾਂਗਤਿ ਭਯੋ, ਨ ਦਯੋ ਸੁਰਰਾਜ; ਤਹੀ ਹਰਿ ਸਿਉ ਹਰਿ ਜੁਧੁ ਮਚਾਯੋ ॥੨੧੪੬॥

मांगति भयो, न दयो सुरराज; तही हरि सिउ हरि जुधु मचायो ॥२१४६॥

TOP OF PAGE

Dasam Granth