ਦਸਮ ਗਰੰਥ । दसम ग्रंथ ।

Page 507

ਗਰੁੜੁ ਪਰ ਸ੍ਯਾਮ ਜਬੈ ਚੜ ਕੈ; ਤਿਹ ਸਤ੍ਰਹਿ ਕੀ ਜਬ ਓਰਿ ਸਿਧਾਰਿਯੋ ॥

गरुड़ु पर स्याम जबै चड़ कै; तिह सत्रहि की जब ओरि सिधारियो ॥

ਪਾਹਨ ਕੋਟਿ ਪਿਖਿਯੋ ਪ੍ਰਿਥਮੈ; ਦੁਤੀਏ ਬਰੁ ਲੋਹ ਕੋ ਨੈਨ ਨਿਹਾਰਿਯੋ ॥

पाहन कोटि पिखियो प्रिथमै; दुतीए बरु लोह को नैन निहारियो ॥

ਨੀਰ ਕੋ ਹੇਰਤ ਭਯੋ ਤ੍ਰਿਤੀਏ; ਅਰੁ ਆਗਿ ਕੋ ਚਉਥੀ ਸੁ ਠਾਉਰ ਬਿਚਾਰਿਯੋ ॥

नीर को हेरत भयो त्रितीए; अरु आगि को चउथी सु ठाउर बिचारियो ॥

ਪਾਚਵੋ ਪਉਨ, ਪਿਖਿਓ ਖਟ ਫਾਸਨ; ਕ੍ਰੋਧ ਕੀਯੋ ਇਹ ਭਾਂਤਿ ਹਕਾਰਿਯੋ ॥੨੧੨੧॥

पाचवो पउन, पिखिओ खट फासन; क्रोध कीयो इह भांति हकारियो ॥२१२१॥

ਕਾਨ੍ਹ ਜੂ ਬਾਚ ॥

कान्ह जू बाच ॥

ਦੋਹਰਾ ॥

दोहरा ॥

ਅਰੇ ਦੁਰਗ ਪਤਿ ਦੁਰਗ ਕੇ ! ਰਹਿਯੋ ਕਹਾ ਛਪ ਬੀਚ? ॥

अरे दुरग पति दुरग के ! रहियो कहा छप बीच? ॥

ਰਿਸਿ ਹਮ ਸੋ ਰਨ ਮਾਂਡ ਤੁਹਿ; ਠਾਂਢਿ ਪੁਕਾਰਤ ਮੀਚ ॥੨੧੨੨॥

रिसि हम सो रन मांड तुहि; ठांढि पुकारत मीच ॥२१२२॥

ਸਵੈਯਾ ॥

सवैया ॥

ਜਉ ਇਹ ਭਾਤ ਕਹਿਯੋ ਜਦੁਨੰਦਨ; ਤਉ ਉਹ ਸਤ੍ਰ ਲਖਿਯੋ ਕੋਊ ਆਯੋ ॥

जउ इह भात कहियो जदुनंदन; तउ उह सत्र लखियो कोऊ आयो ॥

ਅਉਰ ਸੁਨਿਯੋ ਜਿਹ ਏਕ ਹੀ ਚੋਟ ਸੋ; ਕੋਟਨ ਕੋਪ ਚਟਾਕ ਗਿਰਾਯੋ ॥

अउर सुनियो जिह एक ही चोट सो; कोटन कोप चटाक गिरायो ॥

ਬਾਰਿ ਕੇ ਕੋਟ ਬਿਖੈ ਮੁਰ ਦੈਤ; ਹੁਤੋ, ਸੁਨਿ ਸੋਰ ਸੋਊ ਉਠਿ ਧਾਯੋ ॥

बारि के कोट बिखै मुर दैत; हुतो, सुनि सोर सोऊ उठि धायो ॥

ਸ੍ਯਾਮ ਕੇ ਬਾਹਨ ਕੋ ਤਿਨ ਕੋਪਿ; ਤ੍ਰਿਸੂਲ ਕੈ ਆਇ ਕੈ ਘਾਵ ਚਲਾਯੋ ॥੨੧੨੩॥

स्याम के बाहन को तिन कोपि; त्रिसूल कै आइ कै घाव चलायो ॥२१२३॥

ਸੋ ਖਗਰਾਜ ਨ ਚੋਟ ਗਨੀ; ਤਿਨ ਦਉਰਿ ਗਦਾ ਗਹਿ ਕਾਨ੍ਹ ਕੋ ਮਾਰੀ ॥

सो खगराज न चोट गनी; तिन दउरि गदा गहि कान्ह को मारी ॥

ਆਵਤ ਹੈ ਸਿਰ ਸਾਮੁਹੇ ਚੋਟ; ਚਿਤੈ ਇਮ ਸ੍ਰੀ ਬਿਜਨਾਥ ਬਿਚਾਰੀ ॥

आवत है सिर सामुहे चोट; चितै इम स्री बिजनाथ बिचारी ॥

ਕੋਪ ਬਢਾਇ ਤਬੈ ਅਪੁਨੇ ਸੁ; ਕਮੋਦਕੀ ਹਾਥ ਕੇ ਬੀਚ ਸੰਭਾਰੀ ॥

कोप बढाइ तबै अपुने सु; कमोदकी हाथ के बीच स्मभारी ॥

ਚੋਟ ਜੁ ਆਵਤ ਹੀ ਅਰਿ ਕੀ; ਇਹ ਏਕਹਿ ਚੋਟਿ ਚਟਾਕ ਨਿਵਾਰੀ ॥੨੧੨੪॥

चोट जु आवत ही अरि की; इह एकहि चोटि चटाक निवारी ॥२१२४॥

ਘਾਵ ਬਿਅਰਥ ਗਯੋ ਜਬ ਹੀ; ਤਬ ਗਾਜ ਕੈ ਰਾਛਸ ਕੋਪ ਬਢਾਯੋ ॥

घाव बिअरथ गयो जब ही; तब गाज कै राछस कोप बढायो ॥

ਦੇਹ ਬਢਾਇ ਬਢਾਇ ਕੈ ਆਨਨ; ਸ੍ਯਾਮ ਜੂ ਕੇ ਬਧ ਕਾਰਨ ਧਾਯੋ ॥

देह बढाइ बढाइ कै आनन; स्याम जू के बध कारन धायो ॥

ਨੰਦਗ ਕਾਢਿ ਤਬੈ ਕਟਿ ਤੇ; ਬ੍ਰਿਜਨਾਥ ਤਬੈ ਤਕਿ ਤਾਹਿ ਚਲਾਯੋ ॥

नंदग काढि तबै कटि ते; ब्रिजनाथ तबै तकि ताहि चलायो ॥

ਜੈਸੇ ਕੁਮ੍ਹਾਰ ਕਟੈ ਘਟਿ ਕੋ; ਅਰਿ ਕੋ ਸਿਰ ਤੈਸੇ ਹੀ ਕਾਟ ਗਿਰਾਯੋ ॥੨੧੨੫॥

जैसे कुम्हार कटै घटि को; अरि को सिर तैसे ही काट गिरायो ॥२१२५॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਮੁਰ ਦੈਤ ਬਧਹ ॥

इति स्री बचित्र नाटक ग्रंथे क्रिसनावतारे मुर दैत बधह ॥


ਅਥ ਭੂਮਾਸੁਰ ਜੁਧ ਕਥਨੰ ॥

अथ भूमासुर जुध कथनं ॥

ਸਵੈਯਾ ॥

सवैया ॥

ਮੁਰਿ ਮਾਰਿ ਮੁਰਾਰਿ ਜਬੈ ਅਸਿ ਸਿਉ; ਤਿਹ ਪ੍ਰਾਨ ਤਬੈ ਜਮਲੋਕਿ ਪਠਾਏ ॥

मुरि मारि मुरारि जबै असि सिउ; तिह प्रान तबै जमलोकि पठाए ॥

ਬਾਲ ਕਮਾਨ ਕ੍ਰਿਪਾਨਨ ਸੋ; ਕਬਿ ਸ੍ਯਾਮ ਕਹੈ ਅਤਿ ਜੁਧ ਮਚਾਏ ॥

बाल कमान क्रिपानन सो; कबि स्याम कहै अति जुध मचाए ॥

ਥੋ ਸੁ ਕੁਟੰਬ ਜਿਤੋ ਤਿਹ ਕੋ; ਸੁ ਸੁਨਿਯੋ ਤਿਹ ਯੌ ਮੁਰ ਸ੍ਯਾਮਹਿ ਘਾਏ ॥

थो सु कुट्मब जितो तिह को; सु सुनियो तिह यौ मुर स्यामहि घाए ॥

ਲੈ ਕੇ ਅਨੀ ਚਤੁਰੰਗ ਘਨੀ; ਹਰਿ ਪੈ ਤਿਹ ਕੇ ਸੁਤ ਸਾਤ ਹੀ ਧਾਏ ॥੨੧੨੬॥

लै के अनी चतुरंग घनी; हरि पै तिह के सुत सात ही धाए ॥२१२६॥

TOP OF PAGE

Dasam Granth