ਦਸਮ ਗਰੰਥ । दसम ग्रंथ ।

Page 419

ਖੜਗ ਸਿੰਘ ਕੇ ਸੰਗ ਨ੍ਰਿਪ; ਚਾਰਿ ਚਾਰੁ ਮਤਿਵੰਤ ॥

खड़ग सिंघ के संग न्रिप; चारि चारु मतिवंत ॥

ਹਰਿ ਕੀ ਓਰ ਚਲੇ ਮਨੋ; ਆਯੋ ਇਨ ਕੋ ਅੰਤੁ ॥੧੩੭੪॥

हरि की ओर चले मनो; आयो इन को अंतु ॥१३७४॥

ਸਰਸ ਮਹਾ ਅਉ ਸਾਰ ਪੁਨਿ; ਬੀਰ ਸਿੰਘ ਏ ਚਾਰ ॥

सरस महा अउ सार पुनि; बीर सिंघ ए चार ॥

ਜਾਦਵ ਸੈਨਾ ਤੇ ਤਬੈ; ਨਿਕਸੇ ਅਤਿ ਬਲੁ ਧਾਰਿ ॥੧੩੭੫॥

जादव सैना ते तबै; निकसे अति बलु धारि ॥१३७५॥

ਹਰਿ ਕੀ ਦਿਸ ਕੇ ਚਤੁਰ ਨ੍ਰਿਪ; ਤਿਨ ਵਹ ਲੀਨੇ ਮਾਰਿ ॥

हरि की दिस के चतुर न्रिप; तिन वह लीने मारि ॥

ਖੜਗ ਸਿੰਘ ਅਤਿ ਕੋਪ ਕਰਿ; ਦੀਨੋ ਇਨਹ ਸੰਘਾਰਿ ॥੧੩੭੬॥

खड़ग सिंघ अति कोप करि; दीनो इनह संघारि ॥१३७६॥

ਸਵੈਯਾ ॥

सवैया ॥

ਸ੍ਰੀ ਹਰਿ ਓਰ ਤੇ ਅਉਰ ਨਰੇਸ; ਚਲੇ ਤਿਨ ਸੰਗਿ ਮਹਾ ਦਲੁ ਲੀਨੋ ॥

स्री हरि ओर ते अउर नरेस; चले तिन संगि महा दलु लीनो ॥

ਸੂਰਤ ਸਿੰਘ ਸਪੂਰਨ ਸਿੰਘ; ਚਲਿਯੋ ਬਰ ਸਿੰਘ ਸੁ ਕੋਪ ਪ੍ਰਬੀਨੋ ॥

सूरत सिंघ सपूरन सिंघ; चलियो बर सिंघ सु कोप प्रबीनो ॥

ਅਉ ਮਤਿ ਸਿੰਘ ਸਜਿਯੋ ਤਨ ਕਉਚ; ਸੁ ਸਸਤ੍ਰਨ ਅਸਤ੍ਰਨ ਮਾਝਿ ਪ੍ਰਬੀਨੋ ॥

अउ मति सिंघ सजियो तन कउच; सु ससत्रन असत्रन माझि प्रबीनो ॥

ਧਾਇ ਕੈ ਸ੍ਰੀ ਖੜਗੇਸ ਕੇ ਸੰਗਿ; ਜੁ ਚਾਰ ਹੀ ਭੂਪਨ ਆਹਵ ਕੀਨੋ ॥੧੩੭੭॥

धाइ कै स्री खड़गेस के संगि; जु चार ही भूपन आहव कीनो ॥१३७७॥

ਦੋਹਰਾ ॥

दोहरा ॥

ਇਤ ਚਾਰੋ ਭੂਪਤਿ ਲਰੈ; ਖੜਗ ਸਿੰਘ ਕੇ ਸੰਗਿ ॥

इत चारो भूपति लरै; खड़ग सिंघ के संगि ॥

ਉਤ ਦੋਊ ਦਿਸ ਕੀ ਲਰਤ; ਸਬਲ ਸੈਨ ਚਤੁਰੰਗਿ ॥੧੩੭੮॥

उत दोऊ दिस की लरत; सबल सैन चतुरंगि ॥१३७८॥

ਕਬਿਤੁ ॥

कबितु ॥

ਰਥੀ ਸੰਗਿ ਰਥੀ, ਮਹਾਰਥੀ ਸੰਗਿ ਮਹਾਰਥੀ; ਸੁਵਾਰ ਸਿਉ ਸੁਵਾਰ, ਅਤਿ ਕੋਪ ਕੈ ਕੈ ਮਨ ਮੈ ॥

रथी संगि रथी, महारथी संगि महारथी; सुवार सिउ सुवार, अति कोप कै कै मन मै ॥

ਪੈਦਲ ਸਿਉ ਪੈਦਲ ਲਰਤ ਭਏ ਰਨ ਬੀਚ; ਜੁਧ ਹੀ ਮੈ ਰਾਖਿਓ ਮਨ, ਰਾਖਿਓ ਨ ਗ੍ਰਿਹਨ ਮੈ ॥

पैदल सिउ पैदल लरत भए रन बीच; जुध ही मै राखिओ मन, राखिओ न ग्रिहन मै ॥

ਸੈਥੀ ਜਮਧਾਰ ਤਰਵਾਰੈ ਘਨੀ ਸ੍ਯਾਮ ਕਹੈ; ਮੁਸਲੀ ਤ੍ਰਿਸੂਲ ਬਾਨ ਚਲੇ ਤਾ ਹੀ ਛਿਨ ਮੈ ॥

सैथी जमधार तरवारै घनी स्याम कहै; मुसली त्रिसूल बान चले ता ही छिन मै ॥

ਦੰਤਨ ਸਿਉ ਦੰਤੀ, ਪੈ ਬਜੰਤ੍ਰਨ ਸਿਉ ਬਜੰਤ੍ਰੀ ਲਰਿਓ; ਚਾਰਨ ਸਿਉ ਚਾਰਨ ਭਿਰਿਓ ਹੈ ਤਾਹੀ ਰਨ ਮੈ ॥੧੩੭੯॥

दंतन सिउ दंती, पै बजंत्रन सिउ बजंत्री लरिओ; चारन सिउ चारन भिरिओ है ताही रन मै ॥१३७९॥

ਸਵੈਯਾ ॥

सवैया ॥

ਬਹੁਰੋ ਸਰ ਸਿੰਘ ਹਤਿਓ ਰਿਸ ਕੈ; ਮਹਾ ਸਿੰਘਹਿ ਮਾਰਿ ਲਇਓ ਜਬ ਹੀ ॥

बहुरो सर सिंघ हतिओ रिस कै; महा सिंघहि मारि लइओ जब ही ॥

ਪੁਨਿ ਸੂਰਤਿ ਸਿੰਘ ਸਪੂਰਨ ਸਿੰਘ; ਸੁ ਸੁੰਦਰ ਸਿੰਘ ਹਨਿਓ ਤਬ ਹੀ ॥

पुनि सूरति सिंघ सपूरन सिंघ; सु सुंदर सिंघ हनिओ तब ही ॥

ਬਰ ਸ੍ਰੀ ਮਤਿ ਸਿੰਘ ਕੋ ਸੀਸ ਕਟਿਓ; ਲਖਿ ਜਾਦਵ ਸੈਨ ਗਈ ਦਬ ਹੀ ॥

बर स्री मति सिंघ को सीस कटिओ; लखि जादव सैन गई दब ही ॥

ਨਭਿ ਮੈ ਗਨ ਕਿੰਨਰ ਸ੍ਰੀ ਖੜਗੇਸ ਕੀ; ਕੀਰਤਿ ਗਾਵਤ ਹੈ ਸਬ ਹੀ ॥੧੩੮੦॥

नभि मै गन किंनर स्री खड़गेस की; कीरति गावत है सब ही ॥१३८०॥

ਦੋਹਰਾ ॥

दोहरा ॥

ਛਿਅ ਭੂਪਨ ਕੋ ਛੈ ਕੀਯੋ; ਖੜਗ ਸਿੰਘ ਬਲ ਧਾਮ ॥

छिअ भूपन को छै कीयो; खड़ग सिंघ बल धाम ॥

ਅਉਰੋ ਭੂਪਤਿ ਤੀਨ ਬਰ; ਧਾਇ ਲਰੈ ਸੰਗ੍ਰਾਮ ॥੧੩੮੧॥

अउरो भूपति तीन बर; धाइ लरै संग्राम ॥१३८१॥

ਕਰਨ ਸਿੰਘ ਪੁਨਿ ਅਰਨ ਸੀ; ਸਿੰਘ ਬਰਨ ਸੁਕੁਮਾਰ ॥

करन सिंघ पुनि अरन सी; सिंघ बरन सुकुमार ॥

ਖੜਗ ਸਿੰਘ ਰੁਪਿ ਰਨਿ ਰਹਿਓ; ਏ ਤੀਨੋ ਸੰਘਾਰਿ ॥੧੩੮੨॥

खड़ग सिंघ रुपि रनि रहिओ; ए तीनो संघारि ॥१३८२॥

ਸਵੈਯਾ ॥

सवैया ॥

ਮਾਰ ਕੈ ਭੂਪ ਬਡੇ ਰਨ ਮੈ; ਰਿਸ ਕੈ ਬਹੁਰੋ ਧਨ ਬਾਨ ਲੀਯੋ ॥

मार कै भूप बडे रन मै; रिस कै बहुरो धन बान लीयो ॥

ਸਿਰ ਕਾਟਿ ਦਏ ਬਹੁ ਸਤ੍ਰਨ ਕੇ; ਕਰਿ ਅਤ੍ਰਨ ਲੈ ਪੁਨਿ ਜੁਧੁ ਕੀਯੋ ॥

सिर काटि दए बहु सत्रन के; करि अत्रन लै पुनि जुधु कीयो ॥

ਜਿਮਿ ਰਾਵਨ ਸੈਨ ਹਤੀ ਨ੍ਰਿਪ ਰਾਘਵ; ਤਿਉ ਦਲੁ ਮਾਰਿ ਬਿਦਾਰ ਦੀਯੋ ॥

जिमि रावन सैन हती न्रिप राघव; तिउ दलु मारि बिदार दीयो ॥

ਗਨ ਭੂਤ ਪਿਸਾਚ ਸ੍ਰਿੰਗਾਲਨ ਗੀਧਨ; ਜੋਗਿਨ ਸ੍ਰਉਨ ਅਘਾਇ ਪੀਯੋ ॥੧੩੮੩॥

गन भूत पिसाच स्रिंगालन गीधन; जोगिन स्रउन अघाइ पीयो ॥१३८३॥

ਦੋਹਰਾ ॥

दोहरा ॥

ਖੜਗ ਸਿੰਘ ਕਰਿ ਖੜਗ ਲੈ; ਰੁਦ੍ਰ ਰਸਹਿ ਅਨੁਰਾਗ ॥

खड़ग सिंघ करि खड़ग लै; रुद्र रसहि अनुराग ॥

ਯੌ ਡੋਲਤ ਰਨਿ ਨਿਡਰ ਹੁਇ; ਮਾਨੋ ਖੇਲਤ ਫਾਗੁ ॥੧੩੮੪॥

यौ डोलत रनि निडर हुइ; मानो खेलत फागु ॥१३८४॥

TOP OF PAGE

Dasam Granth